ਹੁਸ਼ਿਆਰਪੁਰ (ਅਮਰੀਕ)- ਇਕ ਵਿਅਕਤੀ ਵੱਲੋਂ ਲਾਏ ਗਏ ਇਕ ਜੁਗਾੜ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਵਾਇਰਲ ਤਸਵੀਰਾਂ ਚੱਬੇਵਾਲ ਦੀਆਂ ਹਨ, ਜਿੱਥੇ ਕਿ ਇਕ ਵਿਅਕਤੀ ਵੱਲੋਂ ਬਣਾਈ ਗਈ ਜੁਗਾੜੂ ਰੇਹੜੀ 'ਤੇ ਕੁੱਲ 12 ਵਿਅਕਤੀ ਸਵਾਰ ਦਿਸੇ। ਰੇਹੜੀ 'ਤੇ 12 ਵਿਅਕਤੀ ਸਵਾਰ ਹੋ ਕੇ ਜਾਂਦਿਆਂ ਦਾ ਦ੍ਰਿਸ਼ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਸੀ।
ਇਸ ਦੇ ਇਲਾਵਾ ਉਥੇ ਹੀ ਕੁਝ ਲੋਕਾਂ ਵੱਲੋਂ ਰੇਹੜੀ ਵਾਲੇ ਨੂੰ ਝਾੜ ਵੀ ਪਾਈ ਗਈ ਕਿ ਜੇਕਰ ਰੱਬ ਨਾ ਕਰੇ ਕੋਈ ਹਾਦਸਾ ਹੋ ਗਿਆ ਤਾਂ ਫਿਰ ਨੁਕਸਾਨ ਲਈ ਜਿੰਮੇਵਾਰ ਕਿਸ ਨੂੰ ਮੰਨਿਆ ਜਾਵੇਗਾ। ਜਦੋਂ ਰੇਹੜੀ ਵਾਲੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਦਲਜੀਤ ਦੱਸਿਆ। ਦਲਜੀਤ ਨੇ ਕਿਹਾ ਕਿ ਜੁਗਾੜੂ ਰੇਹੜੀ ਵਿਚ ਸਵਾਰ ਹੋ ਕੇ 12 ਵਿਅਕਤੀ ਕੰਮ 'ਤੇ ਜਾ ਰਹੇ। ਸਵਾਲ ਇਹ ਵੀ ਸਾਹਮਣੇ ਆਉਂਦਾ ਹੈ ਕਿ ਇਸ ਮਾਰਗ 'ਤੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਅਤੇ ਜੇਕਰ ਫਿਰ ਕੋਈ ਹਾਦਸਾ ਵਾਪਰਦਾ ਹੈ ਜਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਫਿਰ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ Labour Day ਵਾਲੇ ਦਿਨ ਵੱਡਾ ਹਾਦਸਾ, ਫੈਕਟਰੀ 'ਚ 2 ਮਜ਼ਦੂਰਾਂ ਦੀ ਤੜਫ-ਤੜਫ਼ ਕੇ ਮੌਤ (ਤਸਵੀਰਾਂ)
NEXT STORY