ਜਲੰਧਰ(ਬਿਊਰੋ)— ਕਹਿੰਦੇ ਹਨ ਕਿ ਘਰ ਨੂੰ ਹਮੇਸ਼ਾ ਵਾਸਤੂ ਦੇ ਹਿਸਾਬ ਨਾਲ ਬਣਾਇਆ ਜਾਵੇ ਤਾਂ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਘਰ ਦੇ ਸਮਾਨ ਨੂੰ ਵੀ ਵਾਸਤੂ ਦੇ ਹਿਸਾਬ ਨਾਲ ਠੀਕ ਦਿਸ਼ਾ 'ਚ ਰੱਖਣਾ ਬੇਹੱਦ ਜ਼ਰੂਰੀ ਹੈ। ਗੱਲ ਕੀਤੀ ਜਾਵੇ ਘਰ 'ਚ ਦੇਵੀ-ਦੇਵਤਾਵਾਂ ਦੀਆਂ ਤਸਵੀਰਾਂ ਲਗਾਉਣ ਦੀ ਤਾਂ ਇਨ੍ਹਾਂ ਨੂੰ ਲਗਾਉਣਾ ਤਾਂ ਸ਼ੁੱਭ ਮੰਨਿਆਂ ਜਾਂਦਾ ਹੈ ਪਰ ਕਦੇ ਵੀ ਭਗਵਾਨ ਦੀ ਪ੍ਰਤਿਮਾ ਬੈੱਡਰੂਮ 'ਚ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਘਰ 'ਚ ਵਾਸਤੂ ਦੋਸ਼ ਹੋਣ ਲੱਗਦੇ ਹਨ। ਵਾਸਤੂ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਭਗਵਾਨ ਦੀਆਂ ਤਸਵੀਰਾਂ ਲਗਾਉਣ ਦਾ ਇਕ ਠੀਕ ਤਰੀਕਾ ਹੁੰਦਾ ਹੈ, ਇਕ ਸਹੀ ਦਿਸ਼ਾ ਹੁੰਦੀ ਹੈ, ਜਿਸ ਦੇ ਬਾਰੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ।
— ਸਾਉਣ ਦਾ ਮਹੀਨਾ ਚੱਲ ਰਿਹਾ ਹੈ ਤਾਂ ਅਜਿਹੇ 'ਚ ਤੁਸੀਂ ਆਪਣੇ ਘਰ 'ਚ ਭੋਲੇਨਾਥ ਦੀ ਤਸਵੀਰ ਜਾਂ ਮੂਰਤੀ ਲਗਾਉਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਠੀਕ ਦਿਸ਼ਾ ਜਾਨ ਲਓ। ਵਾਸਤੂ ਅਨੁਸਾਰ ਉੱਤਰ ਦਿਸ਼ਾ 'ਚ ਭਗਵਾਨ ਦੀ ਮਨਪਸੰਦੀ ਦਿਸ਼ਾ ਹੈ ਅਤੇ ਇਸੇ ਦਿਸ਼ਾ 'ਚ ਭਗਵਾਨ ਸ਼ਿਵ ਦਾ ਨਿਵਾਸ ਸਥਾਨ, ਯਾਨੀ ਕਿ ਕੈਲਾਸ਼ ਪਰਬਤ ਹੈ। ਇਸ ਲਈ ਘਰ 'ਚ ਭਗਵਾਨ ਸ਼ਿਵ ਦੀ ਤਸਵੀਰ ਲਗਾਉਣ ਲਈ ਉੱਤਰ ਦਿਸ਼ਾ ਵਧੀਆ ਮੰਨੀ ਗਈ ਹੈ। ਇਸ ਦਿਸ਼ਾ 'ਚ ਤਸਵੀਰ ਲਗਾਉਣ ਨਾਲ ਸ਼ੁੱਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
— ਉੱਤਰ ਦਿਸ਼ਾ 'ਚ ਭਗਵਾਨ ਸ਼ਿਵ ਦੀ ਅਜਿਹੀ ਤਸਵੀਰ ਲਗਾਓ, ਜਿਸ 'ਚ ਉਹ ਸ਼ਾਂਤ ਅਤੇ ਧਿਆਨ ਦੀ ਸਥਿਤੀ 'ਚ ਹੋਣ ਜਾਂ ਨੰਦੀ ਉੱਪਰ ਬੈਠੇ ਹੋਣ। ਇਸ ਤੋਂ ਇਲਾਵਾ ਤੁਸੀਂ ਭਗਵਾਨ ਸ਼ਿਵ ਦੀ ਅਜਿਹੀ ਤਸਵੀਰ ਵੀ ਲਗਾ ਸਕਦੇ ਹੋ, ਜਿਸ 'ਚ ਉਹ ਆਪਣੇ ਪੂਰੇ ਪਰਿਵਾਰ ਨਾਲ ਹੋਣ।
— ਇਕ ਗੱਲ ਦਾ ਖਾਸ ਧਿਆਨ ਰੱਖੋ ਕਿ ਘਰ 'ਚ ਸ਼ਿਵ ਜੀ ਦੀ ਅਜਿਹੀ ਤਸਵੀਰ ਨਾ ਲਗਾਓ, ਜਿਸ 'ਚ ਉਹ ਗੁੱਸੇ 'ਚ ਹੋਣ। ਇਸ ਘਰ ਦੀ ਸੁਖ-ਸ਼ਾਂਤੀ ਲਈ ਠੀਕ ਨਹੀਂ ਹੈ।
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਤੂ ਸਦਾ ਸਲਾਮਤਿ ਨਿਰੰਕਾਰ
NEXT STORY