Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 06, 2026

    11:27:08 PM

  • punjab incharge bhupesh baghel visit punjab

    ਭੂਪੇਸ਼ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਰਿਹਾ...

  • pakistani cream damages kidneys of 18 women 3 beauty products banned

    ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ...

  • alert of heavy rain and thunderstorm in punjab

    ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ...

  • alert for sbi account holders  fraud in the name of reward points

    SBI ਖ਼ਾਤਾਧਾਰਕਾਂ ਲਈ Alert : ਰਿਵਾਰਡ ਪੁਆਇੰਟਸ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਤੂ ਸਦਾ ਸਲਾਮਤਿ ਨਿਰੰਕਾਰ

DHARM News Punjabi(ਧਰਮ)

ਤੂ ਸਦਾ ਸਲਾਮਤਿ ਨਿਰੰਕਾਰ

  • Updated: 24 Jul, 2019 12:03 PM
Jalandhar
sri guru nanak dev ji
  • Share
    • Facebook
    • Tumblr
    • Linkedin
    • Twitter
  • Comment

ਨਿਰਗੁਣ ਸ਼ਬਦ ਵਿਚਾਰ 
ਸੋਲਵੀਂ  ਪਾਉੜੀ


ਧੌਲੁ ਧਰਮੁ, ਦਇਆ ਕਾ ਪੂਤ।। ਸੰਤੋਖ ਥਾਪਿ ਰਖਿਆ ਜਿਨਿ ਸੂਤਿ।। ਜੇ ਕੋ ਬੂਝੈ ਹੋਵੈ ਸਚਿਆਰੁ।। ਧਵਲੈ ਉੱਤੇ ਕੇਤਾ ਭਾਰੁ।। ਧਰਤੀ ਹੋਰੁ, ਪਰੈ ਹੋਰੁ ਹੋਰੁ।। ਤਿਸ ਤੇ ਭਾਰੁ ਤਲੈ ਕਵਣੁ ਜੋਰੁ।।ਜੀਅ ਜਾਤਿ, ਰੰਗਾ ਕੇ ਨਾਵ।। ਸਭਨਾ ਲਿਖਿਆ ਵੁੜੀ ਕਲਾਮ।। ਏਹੁ ਲੇਖਾ ਲਿਖਿ ਜਾਣੈ ਕੋਇ।। ਲੇਖਾ ਲਿਖਿਆ ਕੇਤਾ ਹੋਇ।। ਕੇਤਾ ਤਾਣੁ, ਸੁਆਲਿਹੁ ਰੂਪੁ।। ਕੇਤੀ ਦਾਤਿ, ਜਾਣੈ ਕੌਣੁ ਕੂਤੁ।। ਕੀਤਾ ਪਸਾਉ, ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।। ਕੁਦਰਤਿ ਕਵਣ ਕਹਾ ਵੀਚਾਰੁ।। ਵਾਰਿਆ ਨ ਜਾਵਾ ਏਕ ਵਾਰ।। ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।।

ਸੋਲਵੀਂ ਪਾਉੜੀ ਦਾ ਹੀ ਹਿੱਸਾ ਨੇ ਇਹ ਵਿਚਾਰ। ਪਹਿਲੇ ਹਿੱਸੇ 'ਚ ਜੀਵ ਦੇ ਜੋ ਤੱਤ ਨੇ ਪੰਜ ਅਤੇ ਇਹਨਾਂ ਤੱਤਾਂ ਦਾ ਜੋ ਸਰੀਰ ਉੱਪਰ ਪ੍ਰਭਾਵ ਹੈ, ਉਹਦੇ ਵੱਲ ਇਸ਼ਾਰਾ ਹੈ। ਉਹਦੀ ਸਮਝ ਬਨਾਉਣ ਵੱਲ ਇਸ਼ਾਰਾ ਹੈ। ਬਹੁਤ ਦੀ ਦਾਰਸ਼ਨਿਕ ਇਸ਼ਾਰਾ ਹੈ। ਸਮਝ ਬਣ ਗਈ ਤਾਂ ਤੁਸੀਂ ਮੁਕਤ ਹੋ ਗਏ। ਹੁਣ ਇਸ਼ਾਰਾ ਹੋਰ ਗੂੜ੍ਹਾ ਹੋ ਗਿਆ। ਇਸ ਮੁਕਤੀ ਦੇ ਵਿਚਾਲੇ ਇੱਕ ਅੜਚਣ ਆਵੇਗੀ। ਉਹ ਜੋ ਮਿੱਥ ਬਣਾ ਦਿੱਤੀ ਗਈ ਹੈ ਸਦੀਆਂ ਦੇ ਅਭਿਆਸ ਨੇ। ਇਸ ਅਭਿਆਸ ਤੋਂ ਛੁਟਕਾਰਾ ਪਾਉਣਾ ਕੋਈ ਸੌਖਾ ਕਾਰਜ ਨਹੀਂ ਹੈ। ਇਹ ਬੜੀ ਵੱਡੀ ਜਕੜ ਹੈ। ਇਸ ਜਕੜਬੰਦੀ ਨੂੰ ਤੋੜਨਾ ਹੈ ਅਗਲਾ ਕਦਮ। ਜਕੜਬੰਦੀ ਕੀ ਹੈ, ਪਹਿਲਾ ਸਵਾਲ ਹੀ ਇਹ ਹੈ। ਗੁਰੂ ਸਾਹਬ ਨਿਸ਼ਾਨਾ ਦੱਸਦਿਆਂ ਹੀ ਉਸਦੇ ਰਾਹ ਦੀ ਔਕੜ ਸਮਝਾਉਣ ਲੱਗ ਪੈਂਦੇ ਨੇ। ਪਿੱਛੇ ਕਹਿ ਆਏ ਨੇ ਕਿ ' ਜੇ ਕੋ ਕਹੈ, ਕਰੈ ਵੀਚਾਰੁ।। ਕਰਤੇ ਕੈ ਕਰਣੈ, ਨਾਹੀ ਸੁਮਾਰੁ।।' ਉਹਨੂੰ ਨਹੀਂ ਦੱਸਿਆ ਜਾ ਸਕਦਾ। ਉਹਦਾ ਪਾਰਾਵਾਰ ਨਹੀਂ ਹੈ। ਹੁਣ ਫਿਰ ਧੌਲ ਕੀ ਹੈ? ਜਿਸਨੇ ਰੁਕਾਵਟ ਬਨਣੀ ਹੈ ਉਹ ਧੌਲ ਹੈ, ਉਹ ਮਿੱਥ ਹੈ। ਹਜ਼ਾਰਾਂ ਸਾਲਾਂ ਦਾ ਮਿੱਥ 'ਚ ਜੀਉਣ ਦਾ ਅਭਿਆਸ ਹੈ। ਉਸ ਮਿੱਥ ਉੱਤੇ ਕਾਟਾ ਮਾਰਨਾ ਹੈ। ਪਰ ਸੌਖਾ ਨਹੀਂ ਹੈ। ਅਸੀਂ ਪਹਿਲਾਂ ਵੀ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਤਾਂ ਸਿਰਫ ਇਸ਼ਾਰਾ ਮਾਤਰ ਗੱਲ ਕਰਦੇ ਨੇ। ਉਸ ਇਸ਼ਾਰੇ ਦੀ ਸੂਖਮਤਾ ਤੱਕ ਪਹੁੰਚਣਾ ਜ਼ਰੂਰੀ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸਮਝਣ ਲਈ। ਇਸ਼ਾਰਾ ਕਰਤਾ ਕਿ ਕੋਈ ਪਾਰਾਵਾਰ ਨਹੀਂ ਹੈ। ਹੁਣ ਇਸ਼ਾਰਾ ਹੈ ਕਿ ਧੌਲ ਜੋ ਹੈ, ਉਹ ਧਰਮ ਹੈ। ਔਰ ਧਰਮ ਜੋ ਹੈ ਉਹ ਦਇਆ 'ਚੋਂ ਉਪਜਣਾ ਹੈ। ਜਿੱਥੇ ਦਇਆ ਹੈ, ਉੱਥੇ ਖ਼ੁਦਾ ਆਪ ਵਾਸ ਕਰਦਾ ਹੈ।

ਧੌਲੁ ਧਰਮੁ, ਦਇਆ ਕਾ ਪੂਤ।। ਸੰਤੋਖ ਥਾਪਿ ਰਖਿਆ ਜਿਨਿ ਸੂਤਿ।। ਔਰ ਜਿੱਥੇ ਦਇਆ ਹੈ, ਉੱਥੇ ਸੰਤੋਖ ਹੈ। ਸਬਰ ਸੰਤੋਖ ਹੈ। ਸੰਤੋਖ ਬਹੁਤ ਮੀਰੀ ਗੁਣ ਹੈ। ਇਹ ਬੇਸਿਕ ਹੈ। ਪਹਿਲ ਹੈ ਸੰਤੋਖ ਨੂੰ। ਦਇਆ 'ਚੋਂ ਪੈਦਾ ਹੋਣਾ ਹੈ। ਇਹਨੇ ਹੀ ਜੀਵਨ ਪਰਿਵਰਤਿਤ ਕਰਨਾ ਹੈ। ਇੱਕ ਗੁਣ ਪੈਦਾ ਹੋਵੇਗਾ, ਸਾਰਾ ਚਹਿਨ ਚੱਕਰ ਹੀ ਬਦਲ ਜਾਵੇਗਾ। ਜੋ ਘਟਿਤ ਹੋਵੇਗਾ, ਅਚੰਭਿਤ ਕਰਨ ਵਾਲਾ। ਜਿਹੜਾ ਇਸਨੂੰ ਬੁੱਝ ਲਏਗਾ, ਸਚਿਆਰ ਨੂੰ ਪਾ ਲਏਗਾ। ਸਚਿਆਰ ਨੂੰ ਪਾ ਲੈਣ ਦੇ ਪੜਾਅ ਨੇ। ਲੰਮਾਂ ਪੈਂਡਾ ਹੈ। ਅਠੱਤੀ ਪਾਉੜੀਆਂ ਨੇ। ਇਹਨਾਂ ਪੌੜੀਆਂ ਦੀਆਂ ਅਗਾਂਹ ਸ਼ਖਾਵਾਂ ਵੀ ਨੇ। ਜਿਸਨੇ ਧਰਮ ਦਇਆ 'ਚੋਂ ਸੰਤੋਖ 'ਚੋਂ ਪਾ ਲਿਆ। ਉਹ ਸਚਿਆਰ ਪਦ ਨੂੰ ਪ੍ਰਾਪਤ ਹੋ ਗਿਆ। 

ਪਰ ਅੜਿੱਕਾ ਅਜੇ ਵੀ ਕਾਇਮ ਹੈ, ਜਿਸਨੂੰ ਖੋਲ੍ਹੇ ਬਿਨਾਂ ਮੁਕਤੀ ਨਹੀਂ ਹੈ। ਛੁਟਕਾਰਾ ਨਹੀਂ ਹੈ। ਇਹ ਹਜ਼ਾਰਾਂ ਸਾਲਾਂ ਦਾ ਅਭਿਆਸ ਹੈ, ਇਹਨੇ ਨਹੀਂ ਅਗਾਂਹ ਵਧਣ ਦੇਣਾ। ਫਿਰ ਕੀ ਹੈ ਕਿ ਸਮਝੋ ਇਸਨੂੰ। ਜੇ ਕੋ ਬੂਝੈ ਹੋਵੈ ਸਚਿਆਰੁ।। ਧਵਲੈ ਉੱਤੇ ਕੇਤਾ ਭਾਰੁ।। ਧੌਲ ਦੇ ਉੱਤੇ ਕਿੰਨਾ ਭਾਰ ਹੈ, ਸਚਿਆਰ ਪਦ ਵਾਲਾ ਜਾਣ ਸਕਦਾ ਹੈ। ਕਿਉਂਕਿ ਉਸਨੂੰ ਧੌਲ ਤਾਂ ਧਰਮ ਦਿਖਦਾ ਹੈ। ਮਿੱਥਕ ਧੌਲ ਨਹੀਂ। ਹੁਣ ਫੇਰ ਅਗਾਂਹ ਪਾਸਾਰ ਹੈ ਕਿ ਜੇਕਰ ਇਹ ਧਰਤੀ ਧੌਲ ਨੇ ਆਪਣੇ ਸਿੰਗਾਂ ਉੱਤੇ ਚੁੱਕੀ ਹੋਈ ਹੈ ਤਾਂ ਜਿਹੜੀਆਂ ਹੋਰੁ ਧਰਤੀਆਂ ਨੇ, ਪਰ੍ਹੇ ਹੋਰੁ ਨੇ, ਉਹਨਾਂ ਨੂੰ ਕਿਸਨੇ ਚੁੱਕਿਆ ਹੋਇਆ ਹੈ? ਸਵਾਲੀਆ ਨਿਸ਼ਾਨ ਹੈ। ਕੁੱਝ ਸਪਸ਼ਟ ਕੀਤਾ ਜਾ ਰਿਹਾ ਹੈ। ਕੁੱਝ ਸਮਝਾਇਆ ਜਾ ਰਿਹਾ ਹੈ। ਜਿਸਨੇ ਰੋੜਾ ਬਨਣਾ ਹੈ, ਉਸ ਲਈ ਤਰਕ ਪੈਦਾ ਕੀਤਾ ਜਾ ਰਿਹਾ ਹੈ।

ਧਰਤੀ ਹੋਰੁ, ਪਰੈ ਹੋਰੁ ਹੋਰੁ।। ਤਿਸ ਤੇ ਭਾਰੁ ਤਲੈ ਕਵਣੁ ਜੋਰੁ।। ਕਿਆ ਤਰਕ ਹੈ! ਇਹੀ ਤਰਕ ਜੋ ਹੈ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਮੂਲ ਅਧਾਰ ਹੈ। ਬਿਨਾਂ ਤਰਕ ਉਹ ਕੋਈ ਗੱਲ ਹੀ ਨਹੀਂ ਕਰਦੇ। ਇਸੇ ਕਰਕੇ ਉਹਨਾਂ ਦੀ ਬਾਣੀ ਜੋ ਹੈ, ਉਹ ਹਿਰਦਿਆਂ ਨੂੰ ਛੂਹ ਲੈਣ ਵਾਲੀ ਹੈ। ਤਪਦਿਆਂ ਨੂੰ ਠਾਰਨ ਵਾਲੀ। ਇੱਕ ਸੰਵਾਦ। ਗਹਿਰਾ ਸੰਵਾਦ। ਹੁਣ ਇੱਥੇ ਵੀ ਸੰਵਾਦ ਹੀ ਹੈ, ਮਿੱਥ ਨਾਲ ਸੰਵਾਦ। ਮਿੱਥ ਕਹਿੰਦੀ ਹੈ ਕਿ ਧਰਤੀ ਬਲਦ ਨੇ ਸਿੰਗਾਂ ਉੱਤੇ ਚੁੱਕੀ ਹੋਈ ਹੈ। ਗੁਰੂ ਨਾਨਕ ਕਹਿੰਦੇ ਨੇ ਕਿ ਫਿਰ ਹੋਰੁ ਧਰਤੀਆਂ ਕਿਹਨੇ ਚੁੱਕੀਆਂ ਹੋਈਆਂ ਨੇ? 

ਇਸ ਪਾਉੜੀ ਨਾਲ ਗੁਰੂ ਸਾਹਿਬ ਦੀ ਜਪ ਜੀ 'ਚ ਸ਼ਕਲ ਆਸਣ ਬਦਲਦੀ ਹੈ। ਇਸ ਪਾਉੜੀ 'ਚ ਆਪਣੇ ਆਪ ਆਸਣ ਬਦਲ ਗਿਆ ਹੈ। ਅਗਲੀਆਂ ਸਤਰਾਂ ਸ਼ਬਦ ਨੂੰ ਹੋਰ ਗਹਿਰਾ ਲੈ ਕੇ ਜਾ ਰਹੀਆਂ ਨੇ। ਇਹ ਜੋ ਸਾਰੇ ਜੀਅ ਨੇ, ਜੋ ਸਾਰੇ ਜਾਤ ਨੇ, ਜੋ ਰੰਗ ਨੇ, ਸਭ ਲੱਗੇ ਹੋਏ ਨੇ। ਸਭ ਉਸਨੂੰ ਸਮਝਣ 'ਚ ਲੱਗੇ ਹੋਏ ਨੇ। ਲਗਾਤਾਰ ਲੱਗੇ ਹੋਏ ਨੇ। ਲਗਾਤਾਰ ਉਸ ਬਾਰੇ ਲਿਖ ਰਹੇ ਨੇ। ਅਟੁੱਟ ਪ੍ਰਵਾਹ ਚੱਲ ਰਿਹਾ ਹੈ। ਪਰ ਏਹੁ ਲੇਖਾ ਕੌਣ ਜਾਣ ਸਕਦਾ ਹੈ? ਉਸ ਸ਼ਬਦ ਨੂੰ ਕੌਣ ਸਮਝ ਸਕਦਾ ਹੈ?

ਜੀਅ ਜਾਤਿ, ਰੰਗਾ ਕੇ ਨਾਵ।। ਸਭਨਾ ਲਿਖਿਆ ਵੁੜੀ ਕਲਾਮ।। ਏਹੁ ਲੇਖਾ ਲਿਖਿ ਜਾਣੈ ਕੋਇ।। ਲੇਖਾ ਲਿਖਿਆ ਕੇਤਾ ਹੋਇ।। ਇਹ ਨਹੀਂ ਸਮਝਿਆ ਜਾ ਸਕਦਾ। ਫਿਰ ਉਹੀ ਸਵਾਲ ਪੈਦਾ ਹੋ ਗਿਆ ਹੈ। ਇੱਕ ਵਾਰ ਫਿਰ ਪਾਉੜੀ 'ਚ ਅੜਾਉਣੀ ਆ ਗਈ ਹੈ। ਹੁਣ ਇਸ ਅੜਾਉਣੀ ਨੂੰ ਸਮਝ ਕੇ ਪਾਰ ਕਰਨਾ ਪਵੇਗਾ। ਸਚਿਆਰ ਪਦ ਦੀਆਂ ਪਾਉੜੀਆਂ 'ਚ ਇੱਕ ਹੋਰ ਨਵਾਂ ਸਵਾਲ ਪੈਦਾ ਹੋ ਗਿਆ ਹੈ। ਲਿਖਿਆ ਨਹੀਂ ਜਾ ਸਕਦਾ। ਕਿੰਨਾ ਤਾਣੁ ਹੈ ਉਸ 'ਚ, ਜ਼ੋਰ ਹੈ, ਤਾਕਤ ਹੈ, ਸ਼ਕਤੀ ਹੈ, ਲਿਖਿਆ ਨਹੀਂ ਜਾ ਸਕਦਾ। ਦਾਤਾਂ ਕਿੰਨੀਆਂ ਨੇ, ਕੌਣ ਜਾਣ ਸਕਦਾ ਹੈ। ਯੁਗਾਂ ਤੋਂ ਦਿੰਦਾ ਆ ਰਿਹਾ ਹੈ, ਖਾਂਦਾ ਖਾ ਰਿਹਾ ਹੈ। ਅਕੱਥ ਹੈ ਦਾਤ। ਇਕ ਸ਼ਬਦ ਕਿਹਾ ਤੇ ਹੋ ਗਿਆ। ਫਿਰ ਉਸਦਾ ਪਾਸਾਰ ਹੈ। ਪਹਾੜ ਨੇ, ਜੰਗਲ ਨੇ, ਦਰਿਆ ਨੇ। ਲੱਖਾਂ ਨੇ। ਕਰੋੜਾਂ ਨੇ। ਕੋਈ ਪਾਰਾਵਾਰ ਨਹੀਂ। ਕਿਹਾ ਤੇ ਹੋ ਗਿਆ।

ਕੇਤਾ ਤਾਣੁ, ਸੁਆਲਿਹੁ ਰੂਪੁ।। ਕੇਤੀ ਦਾਤਿ, ਜਾਣੈ ਕੌਣੁ ਕੂਤੁ।। ਕੀਤਾ ਪਸਾਉ, ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।। ਇਸ ਸ਼ਬਦ ਦੀ ਗਹਿਰਾਈ ਲਈ ਆਪਾਂ ਪ੍ਰਬੁੱਧ ਜੋਗੀ ਗੋਰਖ ਨਾਥ ਕੋਲ ਚੱਲਦੇ ਹਾਂ। ਇੱਥੇ ਇੱਕ ਗੱਲ ਕਰ ਲੈਣੀ ਬਹੁਤ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਬਹੁਤ ਸਾਰੇ ਮੱਤਾਂ-ਮਤਾਂਤਰਾਂ ਨੂੰ ਰੱਦ ਕਰਕੇ ਅਗਾਂਹ ਵਧਦੇ ਨੇ, ਪਰੰਤੂ ਜੋਗ ਮੱਤ ਇੱਕ ਅਜਿਹਾ ਮਤਾਂਤਰ ਹੈ, ਜਿਸ 'ਚ ਉਹਨਾਂ ਨੂੰ ਸੰਵਾਦ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਤੇ ਉਹ ਜੋਗੀਆਂ/ਸਿੱਧਾਂ ਦੇ ਅਸਲ ਮੰਤਵ ਨੂੰ ਸੈਲੀਬ੍ਰੇਟ ਕਰਦਿਆਂ ਹੀ ਸਿੱਧਾਂ ਨਾਲ ਗੋਸ਼ਟਿ ਕਰਦੇ ਨੇ। ਇਹ ਪੱਖ ਬਹੁਤ ਮਹੱਤਵਪੂਰਨ ਹੈ ਗੁਰੂ ਨਾਨਕ ਬਾਣੀ 'ਚ। ਇਸ ਵਾਸਤੇ ਸਾਨੂੰ ਸਿੱਧਾਂ ਦੇ ਸਾਹਿਤ ਕੋਲ ਵੀ ਕਦੇ-ਕਦੇ ਜਾਣ ਦੀ ਜ਼ਰੂਰਤ ਪਵੇਗਾ। ਗੋਰਖ ਨਾਥ ਕੀ ਕਹਿ ਰਹੇ ਨੇ- ਬਸਤੀ ਨ ਸੁਨਯੰ ਸੁਨਯੰ ਨ ਬਸਤੀ ਅਗਮ ਅਗੋਚਰ ਐਸਾ। ਗਗਨ ਸਿਸ਼ਰ ਮਹਿੰ ਬਾਲਕ ਬੋਲੇ ਤਾਕਾ ਨਾਂਵ ਧਰਹੁਗੇ ਕੈਸਾ। ਹੰਸਿਬਾ ਖੇਲਿਬਾ ਧਰਿਬਾ ਧਿਆਨੰ। ਅਹਨਿਸਿ ਕਥਿਬਾ ਬ੍ਰਹਮ ਗਿਆਨੰ। ਹੰਸੈ ਸ਼ੇਲੈ ਨ ਕਰੈ ਮਨ ਭੰਗ। ਤੇ ਨਿਹਚਲ ਸਦਾ ਨਾਥ ਕੇ ਸੰਗ।। ਅਹਨਿਸਿ ਮਨ ਲੈ ਉਨਮਨ ਰਹੈ, ਗਮ ਕੀ ਛਾਂੜਿ ਅਗ ਕੀ ਕਹੈ। ਛਾਂੜੈ ਆਸਾ ਰਹੈ ਨਿਰਾਸ, ਕਹੈ ਬ੍ਰਹਮ ਹੂੰ ਤਾਕਾ ਦਾਸ। ਅਰਧੈ ਜਾਤਾ ਉਰਧੈ ਧਰੈ, ਕਾਮ ਦਗਧ ਜੋ ਜੋਗੀ ਕਰੈ। ਤਜੈ ਅਲਯੰਗਨ ਕਾਟੈ ਮਾਯਾ, ਤਾਕਾ ਬਿਸਨੁ ਪਸ਼ਾਲੈ ਪਾਯਾ। ਮਰੌ ਵੇ ਜੋਗੀ ਮਰੌ, ਮਰੌ ਮਰਨ ਹੈ ਮੀਠਾ। ਤਿਸ ਮਰਣੀ ਮਰੌ, ਜਿਸ ਮਰਣੀ ਗੋਰਸ਼ ਮਰਿ ਦੀਠਾ। '' ਇਹ ਗੋਰਖ ਦਾ ਜੋ ਮਰਨ ਹੈ, ਇਸਨੂੰ ਸਮਝਣਾ ਹੈ। ਇਹ ਮਰਣਾ ਹੀ ਅਨੰਤਤਾ ਹੈ। ਜਿਸਨੂੰ ਗੁਰੂ ਨਾਨਕ ਕਹਿ ਰਹੇ ਨੇ ਕਿ ਲਿਖਿਆ ਹੀ ਨਹੀਂ ਜਾ ਸਕਦਾ। ਇਹੀ ਮਰਣਾ ਹੈ। ਇਸ ਮਰਨ ਨਾਲ ਹੀ ਮੁਕਤੀ ਹੈ। ਇਸ ਮਰਨ ਨਾਲ ਹੀ 'ਗਗਨ ਸਿਸ਼ਰ ਮਹਿੰ ਬਾਲਕ ਬੋਲੇ' ਦੀ ਅਵਸਥਾ ਹੈ। ਇਹ ਉਹੀ ਅਵਸਥਾ ਹੈ ਜਿਸਨੂੰ ਗੁਰਮਤਿ ਅਨਹਦ ਨਾਦਿ ਕਹਿੰਦੀ ਹੈ। ਜਿਸਨੂੰ ਨਾਮਦੇਵ ਅਣਮੜਿਆ ਮਾਂਦਲ ਕਹਿੰਦੇ ਨੇ। ਜਿਸਨੂੰ ਪਲਟੂ ਸਾਹਿਬ ਜੋਤੀ 'ਚੋਂ ਨਿਕਲਣ ਵਾਲੀ ਆਵਾਜ਼ ਕਹਿੰਦੇ ਨੇ। ਇਸਨੂੰ ਨਹੀਂ ਲਿਖਿਆ ਜਾ ਸਕਦਾ। ਇਹ ਮਰ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਨੂੰ ' ਕੀਤਾ ਪਸਾਉ, ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।।' ਕਹਿ ਰਹੇ ਨੇ। ਇਸਦੀ ਸਮਝ ਆਉਣੀ ਬਹੁਤ ਜ਼ਰੂਰੀ ਹੈ। 
ਇਸ ਪਾਉੜੀ ਦਾ ਅਗਲਾ ਆਸਣ ਜੋ ਹੈ, ਜਪੁ ਜੀ ਸਾਹਿਬ ਦੇ ਵਿਚਾਰ ਦੀ ਸਿਖਰ ਹੈ। ਗੁਰੂ ਨਾਨਕ ਬਾਣੀ 'ਚ ਇਹਨਾਂ ਸਤਰਾਂ ਦਾ ਬਹੁਤ ਮਹੱਤਵ ਹੈ। ਇਹ ਸਤਰਾਂ ਮੂਲ ਮੰਤਰ ਦਾ ਗਹਿਨ ਅਧਿਐਨ ਕਹੀਆਂ ਜਾ ਸਕਦੀਆਂ ਨੇ। ਮੂਲ ਮੰਤਰ ਨੂੰ ਅਸਲ ਮਾਅਨਿਆਂ 'ਚ ਸਮਝਣਾ ਹੈ ਤਾਂ ਇਹਨਾਂ ਸਤਰਾਂ ਕੋਲ ਜਾਣਾ ਪਵੇਗਾ।

ਕੁਦਰਤਿ ਕਵਣ ਕਹਾ ਵੀਚਾਰੁ।। ਕੁਦਰਤ ਨੂੰ ਕੌਣ ਵਿਚਾਰ ਸਕਦਾ ਹੈ? ਦੱਸ ਸਕਦਾ ਹੈ? ਸਮਝ ਸਕਦਾ ਹੈ? ਫਿਰ ਕੀ ਹੈ ਕਿ ਸਮਰਪਣ ਹੀ ਹੈ। ਹਥਿਆਰ ਹੀ ਸੁੱਟ ਦਿਓ। ਵਗਣ ਦਿਓ ਹਵਾ ਨੂੰ। ਵਹਿਣ ਦਿਓ ਪਾਣੀ ਨੂੰ। ਮੱਚਣ ਦਿਓ ਅਗਨ ਨੂੰ। ਤੁਸੀਂ ਸਿਰਫ ਇਹਨਾਂ ਨੂੰ ਜਾਣੋਂ, ਸਮਝਣ ਦੀ ਕੋਸ਼ਿਸ਼ ਕਰੋ। ਬਦਲਣ ਦੀ ਨਹੀਂ। ਮਰੋ, ਜਿਹੜਾ ਗੋਰਖ ਦਾ ਮਰਨਾ ਹੈ। ਉਸ ਮੌਤੇ ਮਰੋ। ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਕਿ  ਮਰ ਕੇ ਸ਼ਹੁ ਪਾਇਆ ਜਾ ਸਕਦਾ। ਔਰ ਮਰਨਾ ਕੀ ਹੈ? ਜੀਵਤਿਆ ਮਰਿ ਰਹੀਐ! ਜਿਉਂਦਿਆਂ ਹੀ ਮਰਨਾ। ਇਹ ਮਰਨਾ ਬੰਦੇ ਦਾ ਸ਼ੁਨਯ ਹੋ ਜਾਣਾ ਹੈ। ਕਈ ਲੋਕ ਅਜਿਹੇ ਸਵਾਲ ਕਰਦੇ ਨੇ ਕਿ ਸਮਾਧੀ ਕਿਵੇਂ ਲਾਈ ਜਾਵੇ। ਤੁਸੀਂ ਧਿਆਨ ਕਰਦੇ ਹੋ ਤਾਂ ਕਰੋੜਾਂ ਖਿਆਲ ਆਣ ਮੱਥਾ ਮੱਲਦੇ ਨੇ। ਪਰ ਗੋਰਖ ਕਹਿੰਦੇ ਨੇ ਕਿ ਮਰੋਗੇ ਤਾਂ ਫਿਰ 'ਗਗਨ ਸਿਸ਼ਰ ਮਹਿੰ ਬਾਲਕ ਬੋਲੇ', ਫਿਰ ਇਹ ਬੱਚੇ ਦੀ ਆਵਾਜ਼, ਤਾਜ਼ਾ ਆਵਾਜ਼, ਪਹਿਲ ਪਲੱਕੜੀ ਆਵਾਜ਼, ਸ਼ੁੱਧ ਆਵਾਜ਼, ਜਿਸਨੂੰ ਅਜੇ ਕੋਈ ਪਾਣ ਨਹੀਂ ਚੜ੍ਹੀ, ਫਿਰ ਇਹ ਆਵਾਜ਼ ਪੈਦਾ ਹੋਵੇਗੀ। ਧਿਆਨ ਕਿਵੇਂ ਲਾਉਣਾ ਹੈ, ਗੋਰਖ ਦੇ ਕਹਿਣ ਮੁਤਾਬਿਕ, 'ਹੰਸਿਬਾ ਖੇਲਿਬਾ ਧਰਿਬਾ ਧਿਆਨੰ। ਅਹਨਿਸਿ ਕਥਿਬਾ ਬ੍ਰਹਮ ਗਿਆਨੰ। ਹੰਸੈ ਸ਼ੇਲੈ ਨ ਕਰੈ ਮਨ ਭੰਗ। ਤੇ ਨਿਹਚਲ ਸਦਾ ਨਾਥ ਕੇ ਸੰਗ।। ' ਗੁਰੂ ਨਾਨਕ ਕਹਿ ਰਹੇ ਨੇ ਕਿ ਕਦੁਰਤ ਨੂੰ ਕੌਣ ਸਮਝ ਸਕਿਆ?

ਵਾਰਿਆ ਨ ਜਾਵਾ ਏਕ ਵਾਰ।। ਫਿਰ ਕੀਤਾ ਕੀ ਜਾਵੇ? ਸਮਝਿਆ ਕਿਵੇਂ ਜਾਵੇ? ਇਸ ਪਾਉੜੀ ਦੀ ਸਚਿਆਰ ਪਦ ਦੀ ਪ੍ਰਾਪਤੀ ਦਾ ਨੁਕਤਾ ਹੈ ਇਹ ਦੋ ਸਤਰਾਂ।

ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।।

ਜੋ ਤੇਰਾ ਭਾਣਾ ਹੈ, ਉਹੀ ਭਲਾ ਹੈ। ਉਹੀ ਭਲੀ ਕਾਰ ਹੈ। ਭਾਣਾ ਹੀ ਭਲਾ ਹੈ। ਜੋ ਹੋ ਰਿਹਾ ਹੈ, ਉਹੀ ਭਲਾ ਹੈ। ਔਰ ਤੂ ਹੀ ਸਦਾ ਸਦਾ ਸਲਾਮਤਿ ਹੈਂ। ਬਾਕੀ ਸੱਭ ਨਾਸ਼ਵਾਨ ਹੈ। ਚੱਕਰ ਹੈ। ਅਮੁੱਕ ਚੱਕਰ। ਪਰ ਤੂੰ ਸਥਿਰ ਏਂ। ਤੂੰ ਸਲਾਮਤ ਏਂ। ਸੈਭੰ ਏਂ। ਆਪੇ 'ਚੋਂ ਪੈਦਾ ਹੁੰਦਾ ਏਂ, ਆਪੇ 'ਚ ਵੀਲੀਨ। ਜਨਮ ਮਰਨ ਰਹਿਤ। ਕਾਲ ਰਹਿਤ। ਅਕਾਲ। ਨਿਰਵੈਰ। ਨਿਰਭਉ। ਤੂੰ ਹੀ ਸਦਾ ਸਦਾ ਸਲਾਮਤ ਏਂ। ਇਹ ਪਾਉੜੀ ਮਿੱਥ ਨਾਲ ਸੰਵਾਦ ਕਰਦਿਆਂ, ਕੁਦਰਤ ਦੀਆਂ ਅਪਾਰ ਸ਼ਕਤੀਆਂ ਦੀ ਮਹਿਮਾ ਹੈ। ਉਸਦੀ ਸਲਾਮਤੀ ਨੂੰ ਨਮਨ ਹੈ!

ਦੇਸ ਰਾਜ ਕਾਲੀ
੭੯੮੬੭-੦੨੪੯੩

7986702493

  • Sri Guru Nanak Dev ji
  • ਸ੍ਰੀ ਗੁਰੂ ਨਾਨਕ ਦੇਵ ਜੀ

ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ

NEXT STORY

Stories You May Like

  • make changes in life and the path to progress will open
    ਰੋਜ਼ਾਨਾ ਦੀ ਜ਼ਿੰਦਗੀ 'ਚ ਕਰ ਲਓ ਇਹ ਬਦਲਾਅ ਖੁੱਲ੍ਹ ਜਾਣਗੇ ਤਰੱਕੀ ਦੇ ਰਾਹ ! ਬਸ ਕਰ ਲਓ ਇਹ ਕੰਮ
  • these zodiac signs will get bumper benefits from july 7 to august 5
    7 ਜੁਲਾਈ ਤੋਂ 5 ਅਗਸਤ ਤੱਕ ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਬੰਪਰ ਲਾਭ ! ਬੁੱਧਾਦਿਤਿਆ ਯੋਗ ਨਾਲ ਘਰ 'ਚ ਵਰ੍ਹੇਗਾ ਨੋਟਾਂ ਦਾ
  • keep these things at home before the month of sawan begins
    ਸਾਵਣ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਘਰ 'ਚ ਰੱਖੋ ਇਹ ਚੀਜ਼ਾਂ! ਮਾਂ ਲਕਸ਼ਮੀ ਦਾ ਹੋਵੇਗੀ, ਆਵੇਗਾ ਪੈਸਾ ਹੀ ਪੈਸਾ
  • peacock feathers will change your destiny
    ਮੋਰ ਪੰਖ ਬਦਲ ਦੇਵੇਗਾ ਤੁਹਾਡੀ ਕਿਸਮਤ ! ਘਰ ਦੀ ਇਸ ਦਿਸ਼ਾ 'ਚ ਰੱਖੋ, ਦੂਰ ਹੋਵੇਗੀ ਪੈਸੇ ਦੀ ਤੰਗੀ
  • these things in the kitchen can make you rich
    ਰਸੋਈ 'ਚ ਰੱਖੀਆਂ ਇਹ ਚੀਜ਼ਾਂ ਬਣਾ ਸਕਦੀਆਂ ਨੇ ਤੁਹਾਨੂੰ ਮਾਲੋਮਾਲ ! ਬਸ ਕਰ ਲਓ ਇਹ ਕੰਮ
  • the situation of these 4 zodiac signs may worsen
    ਇਨ੍ਹਾਂ 4 ਰਾਸ਼ੀਆਂ ਦੇ ਵਿਗੜ ਸਕਦੇ ਨੇ ਹਾਲਾਤ! 'ਡਬਲ ਸ਼ੜਾਸ਼ਟਕ ਯੋਗ' ਨਾਲ ਹੋਵੇਗੀ ਪੈਸਿਆਂ ਦੀ ਤੰਗੀ ਤੇ ਨੁਕਸਾਨ
  • this mistake made after making bread will make you poor
    ਰੋਟੀ ਬਣਾਉਣ ਤੋਂ ਬਾਅਦ ਕੀਤੀ ਇਹ ਗਲਤੀ ਤੁਹਾਨੂੰ ਬਣਾਏਗੀ ਕੰਗਾਲ ! ਲੱਗ ਸਕਦੈ ਰਾਹੂ ਦੋਸ਼
  • these 3 zodiac signs will be lucky today
    ਅੱਜ ਇਹ 3 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਹੋਵੇਗਾ ਬੰਪਰ ਲਾਭ ਤੇ ਪੈਸਿਆਂ ਦਾ ਵਰ੍ਹੇਗਾ ਮੀਂਹ
  • show cause notice issued to former mla madan lal jalalpur
    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ, ਜਾਣੋ...
  • alert of heavy rain and thunderstorm in punjab
    ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ...
  • incident in adampur youth
    ਆਦਮਪੁਰ 'ਚ ਦਿਨ ਦਿਹਾੜੇ ਨੌਜਵਾਨ ਦਾ ਕਈ ਗੋਲ਼ੀਆਂ ਮਾਰ ਕੇ ਕਤਲ
  • samyukta kisan morcha protest on 13 july
    SKM ਨੇ ਖੋਲ੍ਹਿਆ ਮੋਰਚਾ! 13 ਜੁਲਾਈ ਨੂੰ ਲੈ ਕੇ ਪੰਜਾਬ ਲਈ ਕੀਤਾ ਵੱਡਾ ਐਲਾਨ
  • builder fired upon for not paying ransom one accused arrested
    ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਬਿਲਡਰ 'ਤੇ ਕੀਤੀ ਫਾਇਰਿੰਗ! 1 ਮੁਲਜ਼ਮ ਗ੍ਰਿਫ਼ਤਾਰ
  • heartbreaking accident on jalandhar amritsar nh 3 members family die
    ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ,...
  • girl missing in jalandhar
    ਜਲੰਧਰ 'ਚ ਘਰੋਂ ਸਕੂਲ ਲਈ ਨਿਕਲੇ ਚਾਰ ਬੱਚਿਆਂ 'ਚੋਂ ਇਕ ਕੁੜੀ ਹੋਈ ਲਾਪਤਾ, ਮਚਿਆ...
  • gang demanding ransom for gangster busted
    ਗੈਂਗਸਟਰ ਜੱਗਾ ਲਈ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, ਨਾਜਾਇਜ਼ ਅਸਲੇ ਸਣੇ...
Trending
Ek Nazar
russia ukraine conflict

ਰੂਸ ਨੇ ਕੀਵ 'ਤੇ ਰਾਤੋ-ਰਾਤ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ, ਮਾਰੇ ਗਏ 11 ਲੋਕ

prison violence

ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ

suhagrat bride groom lover

'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ',...

sikh community presence in independence day parade

ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ 'ਚ ਭਰੀ ਸ਼ਾਨਦਾਰ...

diljit dosanjh s film sutlej suddenly removed from ott platform

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • a new broom bought at the wrong time will bring poverty into the house
      ਗਲਤ ਸਮੇਂ 'ਤੇ ਖਰੀਦਿਆ ਗਏ ਨਵੇਂ ਝਾੜੂ ਨਾਲ ਘਰ 'ਚ ਆਵੇਗੀ ਕੰਗਾਲੀ! ਜਾਣੋ ਸਹੀ...
    • amarnath yatra pilgrims registered date
      ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜ੍ਹਨ ਇਹ ਖ਼ਬਰ, ਨਹੀਂ ਤਾਂ...
    • home furniture can change your destiny
      ਘਰ ਦਾ ਫਰਨੀਚਰ ਬਦਲ ਸਕਦਾ ਹੈ ਤੁਹਾਡੀ ਕਿਸਮਤ ! ਬਸ ਕਰ ਲਓ ਇਹ ਕੰਮ
    • amarnath yatra begins first batches pilgrims base camps
      ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਅੱਜ ਤੋਂ ਸ਼ੁਰੂ ਹੋਈ ਸ੍ਰੀ ਅਮਰਨਾਥ ਯਾਤਰਾ, ਪੈ...
    • these zodiac signs will be in good health till july 19
      19 ਜੁਲਾਈ ਤੱਕ ਇਹ ਰਾਸ਼ੀਆਂ ਹੋਣਗੀਆਂ ਮਾਲੋਮਾਲ ! ਗੁਰੂ ਪੁਸ਼ਯ ਨਕੱਸ਼ਤਰ ਨਾਲ ਇਨ੍ਹਾਂ...
    • it will rain notes on these 4 zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਗ੍ਰਹਿਆਂ ਦੀ ਚਾਲ ਇਸ ਤਰੀਕ...
    • these zodiac signs will be in good health from july 4th
      4 ਜੁਲਾਈ ਤੋਂ ਇਹ ਰਾਸ਼ੀਆਂ ਹੋਣਗੀਆਂ ਮਾਲੋਮਾਲ
    • don t do this even if you forget for 5 days
      ਅਗਲੇ 5 ਦਿਨ ਭੁੱਲ ਕੇ ਵੀ ਨਾ ਕਰੀਓ ਇਹ ਕੰਮ ! ਸ਼ੁਰੂ ਹੋਵੇਗਾ 'ਮ੍ਰਿਤ ਪੰਚਕ', ਵੱਡੀ...
    • a clay pot can change your destiny
      ਮਿੱਟੀ ਦਾ ਘੜਾ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਰੱਖਣ ਦੀ ਸਹੀ ਦਿਸ਼ਾ ਤੇ ਨਿਯਮ
    • don  t make these mistakes while wearing rudraksha
      ਰੁਦਰਾਕਸ਼ ਪਹਿਣਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ! ਜਾਣੋ ਇਸ ਦੇ ਨਿਯਮ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +