ਜਲੰਧਰ (ਬਿਊਰੋ)-ਹਨੂੰਮਾਨ ਜੀ ਨੂੰ ਸੰਕਟਮੋਚਨ ਕਿਹਾ ਜਾਂਦਾ ਹੈ। ਹਨੂੰਮਾਨ ਜੀ ਆਪਣੇ ਹਰੇਕ ਭਗਤ ਦੀ ਰੱਖਿਆ ਜ਼ਰੂਰ ਕਰਦੇ ਹਨ। ਇਸ ਲਈ ਜੀਵਨ ’ਚ ਜੇਕਰ ਕੋਈ ਵੀ ਕਸ਼ਟ ਆਉਂਦਾ ਹੈ ਤਾਂ ਤੁਸੀਂ ਨਾ ਹੀ ਕਦੇ ਡਰੋ ਅਤੇ ਨਾ ਹੀ ਕਦੇ ਨਿਰਾਸ਼ ਹੋਵੋ, ਬਸ ਹਨੂੰਮਾਨ ਜੀ ਦੀ ਸ਼ਰਨ ’ਚ ਚਲੇ ਜਾਓ। ਹਨੂੰਮਾਨ ਜੀ ਦੀ ਪੂਜਾ ਕਰੋ। ਮੰਗਲਵਾਰ ਵਾਲੇ ਦਿਨ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫ਼ਲ ਮਿਲਦਾ ਹੈ ਅਤੇ ਦੁੱਖਾਂ ਦਾ ਅੰਤ ਹੋ ਜਾਂਦਾ ਹੈ। ਪੂਜਾ ਕਰਨ ਤੋਂ ਇਲਾਵਾ ਜੋ ਲੋਕ ਮੰਗਲਵਾਰ ਵਾਲੇ ਦਿਨ ਹੇਠ ਦਿੱਤੇ ਉਪਾਅ ਕਰਦੇ ਹਨ, ਉਨ੍ਹਾਂ ’ਤੇ ਵੀ ਬਜਰੰਗ ਬਲੀ ਜੀ ਦੀ ਕ੍ਰਿਪਾ ਹੋ ਜਾਂਦੀ ਹੈ। ਇਸ ਲਈ ਤੁਸੀਂ ਹਨੂੰਮਾਨ ਜੀ ਦੀ ਪੂਜਾ ਕਰਨ ਤੋਂ ਇਲਾਵਾ ਇਹ ਉਪਾਅ ਹਰੇਕ ਮੰਗਲਵਾਰ ਨੂੰ ਜ਼ਰੂਰ ਕਰੋ....
ਗੁੜ ਦਾ ਭੋਗ
ਮੰਗਲਵਾਰ ਨੂੰ ਹਨੂੰਮਾਨ ਜੀ ਦੀ ਪੂਜਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਗੁੜ ਦਾ ਭੋਗ ਲਗਾਓ। ਪੂਜਾ ਖ਼ਤਮ ਹੋਣ ਮਗਰੋਂ ਗੁੜ ਨੂੰ ਪ੍ਰਸ਼ਾਦ ਦੇ ਤੌਰ ’ਤੇ ਸਭ ਨੂੰ ਵੰਡ ਦਿਓ ਜਾਂ ਕਿਸੇ ਗਾਂ ਨੂੰ ਖੁਆ ਦਿਓ। ਇਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਚਮਕ ਪਵੇਗੀ।
ਚਮੇਲੀ ਦੇ ਤੇਲ ਦੀ ਵਰਤੋਂ
ਹਨੂੰਮਾਨ ਜੀ ਦੀ ਪੂਜਾ ਕਰਦੇ ਸਮੇਂ ਸਿਰਫ਼ ਚਮੇਲੀ ਦੇ ਤੇਲ ਦੀ ਹੀ ਵਰਤੋਂ ਕਰੋ। ਪੂਜਾ ਕਰਦੇ ਸਮੇਂ ਇਸ ਤੇਲ ਦਾ ਹੀ ਦੀਵਾ ਜਗਾਓ। ਨਾਲ ਹੀ ਚਮੇਲੀ ਦੇ ਫੁੱਲ ਵੀ ਹਨੂੰਮਾਨ ਜੀ ਨੂੰ ਅਰਪਿਤ ਕਰੋ। ਇਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਚਮਕ ਪਵੇਗੀ।
ਲਾਲ ਰੰਗ ਦਾ ਰੁਮਾਲ ਚੜ੍ਹਾਓ
ਮੰਗਲਵਾਰ ਨੂੰ ਹਨੂੰਮਾਨ ਜੀ ਨੂੰ ਲਾਲ ਰੰਗ ਦਾ ਰੁਮਾਲ ਚੜ੍ਹਾਓ। ਫਿਰ ਪੂਜਾ ਕਰੋ। ਪੂਜਾ ਕਰਨ ਤੋਂ ਬਾਅਦ ਰੁਮਾਲ ਆਪਣੇ ਨਾਲ ਘਰ ਲੈ ਆਓ। ਇਸ ਰੁਮਾਲ ਨੂੰ ਆਪਣੇ ਨਾਲ ਹਮੇਸ਼ਾ ਰੱਖੋ। ਅਜਿਹਾ ਕਰਨ ਨਾਲ ਤੁਹਾਡੀ ਹਰੇਕ ਪਰੇਸ਼ਾਨੀ ਦੂਰ ਹੋ ਜਾਵੇਗੀ ਅਤੇ ਤੁਹਾਡੀ ਕਿਸਮਤ ਚਮਕ ਪਵੇਗੀ।
ਭੈੜੇ ਸੁਫ਼ਨੇ ਆਉਣੇ ਬੰਦ ਹੋ ਜਾਣਗੇ
ਡਰ ਮਹਿਸੂਸ ਹੋਣ ਉੱਤੇ ਹਨੂੰਮਾਨ ਚਾਲੀਸਾ ਪੜ੍ਹੋ। ਹਨੂੰਮਾਨ ਚਾਲੀਸਾ ਪੜ੍ਹਨ ਨਾਲ ਡਰ ਦੂਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਭੈੜੇ ਸੁਫ਼ਨੇ ਆਉਂਦੇ ਹਨ, ਉਹ ਲੋਕ ਹਨੂੰਮਾਨ ਜੀ ਨੂੰ ਸਿੰਦੂਰ ਅਰਪਿਤ ਕਰਨ ਅਤੇ ਫਿਰ ਇਸ ਸਿੰਦੂਰ ਨੂੰ ਘਰ ਲੈ ਆਉਣ। ਇਕ ਕਾਗਜ਼ ’ਚ ਸਿੰਦੂਰ ਪਾ ਕੇ ਉਸ ਨੂੰ ਆਪਣੇ ਬਿਸਤਰੇ ਹੇਠਾਂ ਰੱਖ ਦਿਓ। ਇਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
Vastu Tips :ਸ਼ੀਸ਼ਾ ਵੀ ਬਦਲ ਸਕਦਾ ਹੈ ਤੁਹਾਡੀ ਕਿਸਮਤ, ਬਸ ਧਿਆਨ 'ਚ ਰੱਖੋ ਇਹ ਨਿਯਮ
NEXT STORY