ਨਵੀਂ ਦਿੱਲੀ— ਸ਼ਨੀ ਦੇਵ ਨੂੰ ਕਰਮਫਲਦਾਤਾ ਦਾ ਦਰਜਾ ਦਿੱਤਾ ਗਿਆ ਹੈ। ਅਜਿਹੀ ਮਾਨਤਾ ਹੈ ਕਿ ਜੇਕਰ ਸ਼ਨੀ ਦੇਵ ਨਾਰਾਜ਼ ਹੋ ਜਾਵੇ ਤਾਂ ਰਾਜਾ ਨੂੰ ਰੰਕ ਅਤੇ ਰੰਕ ਨੂੰ ਰਾਜਾ ਬਣਾ ਦਿੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਹਰ ਤਰ੍ਹਾਂ ਦੇ ਯਤਨ ਕਰਦੇ ਹਨ। ਇਨ੍ਹਾਂ ਦਾ ਦਿਨ ਸ਼ਨੀਵਾਰ ਹੈ ਇਸ ਲਈ ਇਸ ਦਿਨ ਕੀਤਾ ਗਿਆ ਕੰਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀ ਦੇਵ ਜਿੰਨੇ ਜ਼ਿਆਦਾ ਖੁਸ਼ ਹੋਣਗੇ ਓਨੇ ਹੀ ਫਲਦਾਇਕ ਨਤੀਜੇ ਮਿਲਣਗੇ ਤਾਂ ਆਓ ਜਾਣਦੇ ਹਾਂ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਕੁਝ ਉਪਾਅ:-
— ਘਰ ਦੇ ਆਲੇ-ਦੁਆਲੇ ਜੇਕਰ ਸ਼ਨੀ ਦੇਵ ਦਾ ਮੰਦਰ ਨਾ ਹੋਵੇ ਤਾਂ ਪਿੱਪਲ ਦੇ ਰੁੱਖ ਅੱਗੇ ਦੀਵਾ ਜਗਾਓ। ਤੁਸੀਂ ਚਾਹੋ ਤਾਂ ਸਵੇਰੇ ਕੱਚਾ ਦੁੱਧ ਵੀ ਚੜ੍ਹਾ ਸਕਦੇ ਹੋ।
— ਸ਼ਨੀਵਾਰ ਨੂੰ ਕਿਸੇ ਗਰੀਬ ਨੂੰ ਸਰ੍ਹੋਂ ਦਾ ਤੇਲ ਦਾਨ ਕਰੋ। ਇਸ ਨਾਲ ਸ਼ਨੀ ਦੇਵ ਖੁਸ਼ ਹੋ ਜਾਂਦੇ ਹਨ।
— ਇਸ ਦਿਨ ਸਾਬਤ ਮਾਂਹ ਦੀ ਦਾਲ ਜਾਂ ਕੋਈ ਕਾਲੀ ਵਸਤੂ ਸ਼ਨੀ ਦੇਵ ਨੂੰ ਅਰਪਿਤ ਕਰਨੀ ਚਾਹੀਦੀ ਹੈ। ਇਸ ਨਾਲ ਧਨ ਲਾਭ ਹੁੰਦਾ ਹੈ।
— ਸ਼ਨੀਵਾਰ ਨੂੰ ਸ਼ਨੀ ਚਾਲੀਸਾ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸਾਰਾ ਦਿਨ ਸ਼ੁੱਭਤਾ ਬਣੀ ਰਹਿੰਦੀ ਹੈ।
— ਸ਼ਨੀ ਦੇਵ ਦੀ ਪੂਜਾ ਕਰਦੇ ਸਮੇਂ ਕਾਲੇ ਕੱਪੜੇ ਪਾਉਣਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।
— ਇਸ ਦਿਨ ਕਾਲੇ ਕੁੱਤੇ ਅਤੇ ਕਾਂ ਨੂੰ ਤੇਲ ਨਾਲ ਚੋਪੜੀ ਰੋਟੀ ਅਤੇ ਗੁਲਾਬ ਜਾਮਣ ਖਵਾਉਣਾ ਲਾਭਕਾਰੀ ਹੁੰਦਾ ਹੈ।
— ਸਰ੍ਹੋਂ ਦੇ ਤੇਲ ਵਿਚ ਲੋਹੇ ਦੇ ਕਿੱਲ ਪਾ ਕੇ ਪਿੱਪਲ ਦੀ ਜੜ੍ਹ 'ਚ ਤੇਲ ਚੜ੍ਹਾਉਣ ਨਾਲ ਸ਼ਨੀ ਦੇਵ ਜਲਦੀ ਹੀ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ ਦੀ ਹਰੇਕ ਮਨੋਕਾਮਨਾ ਪੂਰੀ ਕਰਦੇ ਹਨ।
ਵਾਸਤੂ ਟਿਪਸ : ਇਨ੍ਹਾਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਪਰੇਸ਼ਾਨੀਆਂ ਰਹਿਣਗੀਆਂ ਦੂਰ
NEXT STORY