ਨਵੀਂ ਦਿੱਲੀ - ਬਹੁਤੇ ਲੋਕ ਕੋਈ ਵੀ ਨਵਾਂ ਕੰਮ ਸ਼ੁਭ ਸਮੇਂ ਵਿਚ ਹੀ ਕਰਨਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿਚ ਜੇ ਤੁਸੀਂ ਕਿਸੇ ਪੰਡਤ ਨਾਲ ਸੰਪਰਕ ਕਰਨ ਦੇ ਯੋਗ ਨਹੀਂ ਹੋ ਤਾਂ ਫਿਰ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੇ ਦਿਨ ਕਿਹੜਾ ਨਵਾਂ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹਿੰਦੂ ਨਵਾਂ ਸਾਲ ਕਦੋਂ ਸ਼ੁਰੂ ਹੋ ਰਿਹਾ ਹੈ? ਜਾਣੋ ਤਾਰੀਖ਼ ਅਤੇ ਨਵੀਂ ਸੰਮਤ ਦੀ ਮਹੱਤਤਾ
ਖਾਣ-ਪੀਣ ਨਾਲ ਜੁੜੇ ਕੰਮ ਦੀ ਸ਼ੁਰੂਆਤ
ਜੇ ਤੁਸੀਂ ਖਾਣ-ਪੀਣ ਨਾਲ ਜੁੜੇ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ, ਜਿਵੇਂ ਕਿ ਜੇ ਤੁਸੀਂ ਕੋਈ ਰੈਸਟੋਰੈਂਟ ਜਾਂ ਮਠਿਆਈ ਦੀ ਦੁਕਾਨ ਖੋਲ੍ਹਣ ਦੀ ਯੋਜਨਾ ਬਣਾ ਰਹੇ ਹੋ, ਪਾਣੀ ਨਾਲ ਸਬੰਧਤ ਕੰਮ ਜਿਵੇਂ ਕਿ ਮਿਨਰਲ ਵਾਟਰ ਆਦਿ ਤਾਂ ਇਸ ਨੂੰ ਸੋਮਵਾਰ ਦੇ ਦਿਨ ਸ਼ੁਰੂ ਕਰਨਾ ਬਹੁਤ ਵਧੀਆ ਰਹੇਗਾ। ਸੋਮਵਾਰ ਦੇ ਦਿਨ ਤੋਂ ਸ਼ੁਰੂਆਤ ਕਰਨ ਨਾਲ ਤੁਹਾਨੂੰ ਵਧੀਆ ਨਤੀਜੇ ਮਿਲਣਗੇ।
ਜ਼ਮੀਨ, ਮਕਾਨ ਜਾਂ ਉਸਾਰੀ ਨਾਲ ਜੁੜੇ ਕੰਮ ਦੀ ਸ਼ੁਰੂਆਤ
ਜੇ ਤੁਸੀਂ ਜ਼ਮੀਨ, ਮਕਾਨ ਜਾਂ ਉਸਾਰੀ ਨਾਲ ਜੁੜੇ ਕੋਈ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ ਕਿ ਮੰਗਲਵਾਰ ਨੂੰ ਇਸ ਦੀ ਸ਼ੁਰੂਆਤ ਕਰੋ।
ਇਹ ਵੀ ਪੜ੍ਹੋ : ਚੇਤ ਨਵਰਾਤਰੇ 'ਤੇ ਮਾਤਾ ਰਾਣੀ ਦੀ ਪੂਜਾ ਇਨ੍ਹਾਂ ਸਮੱਗਰੀਆਂ ਤੋਂ ਬਿਨਾਂ ਹੈ ਅਧੂਰੀ, ਪੂਰੀ ਸੂਚੀ ਕਰੋ ਨੋਟ
ਪੈਸੇ ਦੇ ਲੈਣ-ਦੇਣ ਸਬੰਧੀ ਕੰਮ ਦੀ ਸ਼ੁਰੂਆਤ
ਜੇ ਤੁਸੀਂ ਪੈਸੇ ਦੇ ਲੈਣ-ਦੇਣ, ਸਟਾਕ ਮਾਰਕੀਟ ਜਾਂ ਫਿਰ ਸਲਾਹ ਮਸ਼ਵਰਾ ਦੇਣ ਦਾ ਕੋਈ ਕੰਮ ਸ਼ੁਰੂ ਕਰਨਾ ਹੈ, ਤਾਂ ਬੁੱਧਵਾਰ ਦਾ ਦਿਨ ਇਸ ਲਈ ਵਧੀਆ ਦਿਨ ਰਹੇਗਾ। ਬੁਧ ਦਾ ਸਬੰਧ ਪੈਸੇ ਨਾਲ ਹੈ, ਇਸ ਲਈ ਇਸ ਦਿਨ ਤੁਸੀਂ ਪੈਸੇ ਨਾਲ ਜੁੜੇ ਕੰਮ ਕਰਕੇ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਹੋ।
ਸਿੱਖਿਆ, ਧਾਰਮਿਕ ਕੰਮ ਅਤੇ ਅਨਾਜ ਨਾਲ ਜੁੜੇ ਕਿਸੇ ਕੰਮ ਦੀ ਸ਼ੁਰੂਆਤ
ਜੇ ਤੁਹਾਨੂੰ ਸਿੱਖਿਆ, ਧਾਰਮਿਕ ਕੰਮ ਅਤੇ ਅਨਾਜ ਨਾਲ ਜੁੜੇ ਕੋਈ ਕੰਮ ਸ਼ੁਰੂ ਕਰਨੇ ਹਨ ਤਾਂ ਵੀਰਵਾਰ ਤੁਹਾਡੇ ਲਈ ਸਰਬੋਤਮ ਦਿਨ ਰਹੇਗਾ। ਵੀਰਵਾਰ ਨੂੰ ਇਸ ਕੰਮ ਦੀ ਸ਼ੁਰੂਆਤ ਕਰਨਾ, ਇਹ ਕੰਮ ਲੰਬੇ ਸਮੇਂ ਲਈ ਚਲਦਾ ਹੈ ਅਤੇ ਨਤੀਜੇ ਵੀ ਚੰਗੇ ਹੁੰਦੇ ਹਨ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਪੂਜਾ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ
ਕਲਾ, ਪ੍ਰਤਿਭਾ ਅਤੇ ਸੁੰਦਰਤਾ ਨਾਲ ਜੁੜੇ ਕੰਮਾਂ ਦੀ ਸ਼ੁਰੂਆਤ
ਸ਼ੁੱਕਰ ਨੂੰ ਕਲਾ, ਪ੍ਰਤਿਭਾ ਅਤੇ ਸੁੰਦਰਤਾ ਦਾ ਇਕ ਕਾਰਕ ਮੰਨਿਆ ਜਾਂਦਾ ਹੈ। ਜੇ ਤੁਸੀਂ ਕਾਸਮੈਟਿਕਸ, ਟੈਕਸਟਾਈਲ, ਕੈਮੀਕਲ, ਦਵਾਈ ਜਾਂ ਕੋਈ ਪਾਰਲਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਕਰ ਸਕਦੇ ਹੋ।
ਲੰਮੇ ਸਮੇਂ ਲਈ ਕੰਮ ਚਲਾਉਣ ਲਈ
ਜਿਹੜਾ ਵੀ ਕੰਮ ਤੁਸੀਂ ਲੰਬੇ ਸਮੇਂ ਲਈ ਚਲਾਉਣਾ ਚਾਹੁੰਦੇ ਹੋ, ਜਿਵੇਂ ਕਿ ਜੇ ਤੁਸੀਂ ਲੰਬੇ ਸਮੇਂ ਲਈ ਕੋਈ ਕੰਮ ਕਰਨਾ ਚਾਹੁੰਦੇ ਹੋ ਜਾਂ ਜੇ ਤੁਸੀਂ ਲੰਬੇ ਸਮੇਂ ਲਈ ਕੋਈ ਕਾਰੋਬਾਰ ਚਲਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਸ਼ਨੀਵਾਰ ਨੂੰ ਕੰਮ ਦੀ ਸ਼ੁਰੂਆਤ ਕਰਨਾ ਸ਼ੁਭ ਹੋਵੇਗਾ।
ਇਹ ਵੀ ਪੜ੍ਹੋ : ਘਰ ਵਿਚ ਰੱਖਿਆ ਹੈ ਇਸ ਤਰ੍ਹਾਂ ਦਾ ਫਰਨੀਚਰ ਤਾਂ ਬਣੀ ਰਹੇਗੀ ਨੈਗੇਟਿਵ ਐਨਰਜੀ
ਲੱਕੜ ਦਾ ਕੰਮ ਜਾਂ ਹਸਪਤਾਲ ਲਈ ਕੰਮ ਦੀ ਸ਼ੁਰੂਆਤ
ਲੱਕੜ ਦਾ ਕੰਮ, ਹਸਪਤਾਲ, ਅਹੁਦਾ ਹਾਸਲ ਕਰਨ ਜਾਂ ਫਿਰ ਕੋਈ ਵੀ ਅਧਿਕਾਰਤ ਕੰਮ ਐਤਵਾਰ ਨੂੰ ਕੀਤਾ ਜਾਣਾ ਚਾਹੀਦਾ ਹੈ। ਸੂਰਜ ਦਾ ਸੰਬੰਧ ਪ੍ਰਸ਼ਾਸਨ, ਸ਼ਾਸਨ ,ਸੱਤਾ, ਲੱਕੜ ਅਤੇ ਸਰਕਾਰੀ ਚੀਜ਼ਾਂ ਨਾਲ ਸਬੰਧਤ ਹੈ। ਇਸ ਲਈ ਇਹ ਸਾਰੇ ਕੰਮ ਐਤਵਾਰ ਨੂੰ ਸ਼ੁਰੂ ਕਰੋ।
ਵੈਸੇ ਹਰ ਕੰਮ ਦਾ ਅਰੰਭ ਕਰਨ ਲਈ ਵੱਖਰਾ ਮਹੂਰਤ ਅਤੇ ਲਗਨ ਹੁੰਦਾ ਹੈ, ਪਰ ਜੇ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ, ਤਾਂ ਸਵੇਰੇ 11.30 ਵਜੇ ਤੋਂ ਲੈ ਕੇ 12.30 ਵਜੇ ਦਾ ਸਮਾਂ ਅਭਿਜੀਤ ਮੁਹਰਤ ਦਾ ਹੁੰਦਾ ਹੈ। ਇਸ ਸਮੇਂ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਅਭਿਜੀਤ ਮਹੂਰਤ ਵਿਚ ਸ਼ੁਰੂ ਹੋਏ ਕਾਰਜ ਸ਼ੁਭ ਹੁੰਦੇ ਹਨ। ਹਾਲਾਂਕਿ ਯਾਦ ਰਹੇ ਕਿ ਅਭਿਜੀਤ ਮਹੂਰਤ ਬੁੱਧਵਾਰ ਨੂੰ ਨਹੀਂ ਹੁੰਦਾ।
ਇਹ ਵੀ ਪੜ੍ਹੋ :
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੂਰਜ ਦੇਵਤਾ ਨੂੰ ਖ਼ੁਸ਼ ਕਰਨ ਲਈ ਐਤਵਾਰ ਵਾਲੇ ਦਿਨ ਕਰੋ ਇਹ ਕੰਮ
NEXT STORY