ਭਾਦ੍ਰਪਦ ਸ਼ੁਕਲ ਚਤੁਰਥੀ ਦੇ ਦਿਨ ਦੇ ਮੱਧ ’ਚ ਵਿਘਨਹਰਤਾ ਸਿੱਧੀਵਿਨਾਇਕ ਭਗਵਾਨ ਗਣੇਸ਼ ਸਭ ਤੋਂ ਪਹਿਲਾਂ ਪੂਜੇ ਜਾਂਦੇ ਹਨ। ਵੈਦਿਕ ਸਨਾਤਨ ਧਰਮ ’ਚ ਭਗਵਾਨ ਗਣੇਸ਼ ਜੀ ਸਭ ਤੋਂ ਪਹਿਲਾਂ ਪੂਜੇ ਜਾਂਦੇ ਹਨ। ਸ਼ਿਵਪੁਰਾਣ ਦੇ ਅਧੀਨ ਰੁਦਰਸੰਹਿਤਾ ਅਨੁਸਾਰ ਇਕ ਸਮੇਂ ਮਾਤਾ ਪਾਰਵਤੀ ਨੇ ਇਸ਼ਨਾਨ ਕਰਨ ਤੋਂ ਪਹਿਲਾਂ ਅਧਿਆਤਮਿਕ ਸ਼ਕਤੀ ਦੇ ਬਲ ਨਾਲ ਇਕ ਬੱਚੇ ਨੂੰ ਗੰਦਗੀ ਤੋਂ ਪੈਦਾ ਕਰਕੇ ਉਸ ਨੂੰ ਆਪਣਾ ‘ਦੁਆਰਪਾਲ’ ਬਣਾ ਦਿੱਤਾ। ਭਗਵਾਨ ਸ਼ਿਵ ਨੇ ਗ੍ਰਹਿ ਪ੍ਰ੍ਰਵੇਸ਼ ਕਰਨਾ ਚਾਹਿਆ ਤਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਇਸ ’ਤੇ ਸ਼ਿਵਗਣਾਂ ਨੇ ਬਾਲਕ ਨਾਲ ਭਿਆਨਕ ਲੜਾਈ ਲੜੀ ਪਰ ਇਸ ਲੜਾਈ ’ਚ ਉਸ ਨੂੰ ਹਰਾ ਨਹੀਂ ਸਕੇ। ਆਖਿਰਕਾਰ ਭਗਵਾਨ ਸ਼ੰਕਰ ਨੇ ਕ੍ਰੋਧਿਤ ਹੋ ਕੇ ਤ੍ਰਿਸ਼ੂਲ ਨਾਲ ਉਸ ਬਾਲਕ ਦਾ ਸਿਰ ਵੱਢ ਦਿੱਤਾ। ਇਸ ਨਾਲ ਮਾਤਾ ਪਾਰਵਤੀ ਕ੍ਰੋਧਿਤ ਹੋ ਗਈ ਅਤੇ ਉਨ੍ਹਾਂ ਨੇ ਪ੍ਰਲਯ ਲਿਆਉਣ ਦਾ ਮਨ ਬਣਾਇਆ। ਡਰੇ ਹੋਏ ਦੇਵਤਿਆਂ ਨੇ ਮਾਂ ਜਗਦੰਬਾ ਦੀ ਉਸਤਤਿ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਉਦੋਂ ਮਿ੍ਰਤਯੁੰਜਯ ਭਗਵਾਨ ਰੁਦਰ ਨੇ ਗਜ ਦੇ ਸਿਰ ਨੂੰ ਬਾਲਕ ਦੇ ਧੜ ’ਤੇ ਰੱਖ ਕੇ ਮੁੜ ਜੀਵਤ ਕਰ ਦਿੱਤਾ।
ਬ੍ਰਹਮਾ, ਵਿਸ਼ਨੂੰ, ਮਹੇਸ਼ ਨੇ ਉਸ ਬਾਲਕ ਦੀ ਸਭ ਤੋਂ ਪਹਿਲਾਂ ਪੂਜਾ ਹੋਣ ਦਾ ਵਰਦਾਨ ਦਿੱਤਾ। ਬੱਚੇ ਨੂੰ ਆਸ਼ੀਰਵਾਦ ਦਿੰਦੇ ਹੋਏ ਭਗਵਾਨ ਸ਼ੰਕਰ ਨੇ ਕਿਹਾ -
ਹੇ ਗਿਰੀਜਾਨੰਦਨ! ਵਿਘਨਨਾਸ਼ਕ ’ਚ ਤੇਰਾ ਨਾਂ ਸਭ ਤੋਂ ਪਹਿਲਾਂ ਹੋਵੇਗਾ ਅਤੇ ਬਾਲਕ ਨੂੰ ਸਭ ਦਾ ਪੂਜਕ ਬਣਾ ਕੇ ਉਸ ਨੂੰ ਆਪਣੇ ਸਾਰੇ ਗੁਣਾਂ ਦਾ ਧਾਰਨੀ ਬਣਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਹੇ ਗਣੇਸ਼ਵਰ! ਤੂੰ ਭਾਦ੍ਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਚੰਦਰਮਾ ਦੇ ਚੜ੍ਹਨ ’ਤੇ ਪੈਦਾ ਹੋਇਆ ਏਂ। ਇਸ ਤਰੀਖ਼ ਨੂੰ ਵਰਤ ਰੱਖਣ ਵਾਲੇ ਦੀਆਂ ਸਾਰੀਆਂ ਰੁਕਾਵਟਾਂ ਨਸ਼ਟ ਹੋ ਜਾਣਗੀਆਂ ਅਤੇ ਉਸ ਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਇਸ ਦਿਨ ਵਿਘਨੇਸ਼ਵਰ ਗਣੇਸ਼ ਖੁਸ਼ ਹੋ ਕੇ ਸਾਰੇ ਵਿਘਨ ਅਤੇ ਸੰਕਟ ਦੂਰ ਕਰ ਦਿੰਦੇ ਹਨ।
ਅਜਿਹੀ ਮਾਨਤਾ ਹੈ ਕਿ ਭਾਦੋਂ ਸ਼ੁਕਲ ਪੱਖ ਦੀ ਚਤੁਰਥੀ ਨੂੰ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਦੀ ਮਨਾਹੀ ਹੈ। ਜੋ ਵਿਅਕਤੀ ਇਸ ਰਾਤ ਨੂੰ ਚੰਦਰਮਾ ਨੂੰ ਦੇਖਦੇ ਹਨ, ਉਨ੍ਹਾਂ ਨੂੰ ਝੂਠਾ ਕਲੰਕ ਪ੍ਰਾਪਤ ਹੁੰਦਾ ਹੈ। ਜੇਕਰ ਦੈਵਵਸ਼ ਚੰਦਰ ਦਰਸ਼ਨ ਹੋ ਜਾਣ ਤਾਂ ਇਸ ਦੋਸ਼ ਸ਼ਮਨ ਲਈ ਸਯਮੰਤਕ ਮਣੀ ਦਾ ਆਖਯਾਨ ਸੁਣਨਾ ਚਾਹੀਦਾ ਹੈ। ਦੁਆਪਰ ਯੁੱਗ ’ਚ ਦੁਆਰਿਕਾਪੁਰੀ ’ਚ ਸਤਰਾਜਿਤ ਨਾਂ ਦੇ ਯਦੁਵੰਸ਼ੀ ਨੂੰ ਭਗਵਾਨ ਸੂਰਜ ਦੀ ਕ੍ਰਿਪਾ ਨਾਲ ਸਯਮੰਤਕ ਨਾਂ ਦੀ ਮਣੀ ਪ੍ਰਾਪਤ ਹੋਈ। ਇਕ ਵਾਰ ਉਸ ਮਣੀ ਨੂੰ ਧਾਰਨ ਕਰਕੇ ਰਾਜਾ ਉਗਰਸੇਨ ਦੀ ਸਭਾ ’ਚ ਆਇਆ। ਉਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਰਾਸ਼ਟਰ ਦੇ ਕਲਿਆਣ ’ਚ ਉਸ ਦਿਵਯ ਮਣੀ ਨੂੰ ਉਗਰਸੇਨ ਨੂੰ ਭੇਟ ਕਰਨ ਦੀ ਸਲਾਹ ਦਿੱਤੀ।ਸਤਰਾਜਿਤ ਦੇ ਮਨ ’ਚ ਇਹ ਭਾਵ ਆਇਆ ਕਿ ਸ਼ਾਇਦ ਭਗਵਾਨ ਸ਼੍ਰੀ ਕ੍ਰਿਸ਼ਨ ਉਨ੍ਹਾਂ ਦੀ ਮਣੀ ਲੈਣੀ ਚਾਹੁੰਦੇ ਹਨ।
ਉਸਨੇ ਇਹ ਮਣੀ ਆਪਣੇ ਭਰਾ ਪ੍ਰਸੇਨ ਨੂੰ ਦੇ ਦਿੱਤੀ। ਇਕ ਸਮੇਂ ਪ੍ਰਸੇਨ ਮਣੀ ਨੂੰ ਗਲੇ ’ਚ ਪਾ ਕੇ ਜੰਗਲ ’ਚ ਗਿਆ, ਜਿਥੇ ਉਹ ਸ਼ੇਰ ਵਲੋਂ ਮਾਰਿਆ ਗਿਆ ਪਰ ਸਤਰਾਜਿਤ ਨੇ ਭਗਵਾਨ ਸ਼੍ਰੀ ਕ੍ਰਿਸ਼ਨ ’ਤੇ ਮਣੀ ਖੋਹਣ ਦਾ ਦੋਸ਼ ਲਗਾਇਆ। ਸ਼੍ਰੀ ਕ੍ਰਿਸ਼ਨ ਜੰਗਲ ’ਚ ਸਯਮੰਤਕ ਮਣੀ ਅਤੇ ਪ੍ਰਸੇਨ ਨੂੰ ਲੱਭਣ ਲਈ ਗਏ। ਜੰਗਲ ’ਚ ਰਾਮਾਇਣ ਕਾਲ ਦੇ ਜਾਮਵੰਤ ਜੀ ਆਪਣੀ ਪੁੱਤਰੀ ਜਾਮਵੰਤੀ ਨਾਲ ਰਹਿੰਦੇ ਸਨ, ਉਨ੍ਹਾਂ ਨੂੰ ਜੰਗਲ ’ਚ ਸਯਮੰਤਕ ਮਣੀ ਮਿਲ ਗਈ। ਸ਼੍ਰੀ ਕ੍ਰਿਸ਼ਨ ਜੀ ਦੀ ਜਾਮਵੰਤ ਨਾਲ ਜੰਗ ਹੋਈ ਉਦੋਂ ਜਾਮਵੰਤ ਜੀ ਨੇ ਭਗਵਾਨ ਸ਼੍ਰੀਕ੍ਰਿਸ਼ਨ ਨੂੰ ਆਪਣੇ ਸਵਾਮੀ ਭਗਵਾਨ ਸ਼੍ਰੀ ਰਾਮ ਜੀ ਦੇ ਰੂਪ ’ਚ ਪਛਾਣ ਲਿਆ। ਉਦੋਂ ਜਾਮਵੰਤ ਜੀ ਨੇ ਆਪਣੀ ਪੁੱਤਰੀ ਦਾ ਵਿਆਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨਾਲ ਕਰ ਦਿੱਤਾ ਅਤੇ ਸਯਮੰਤਕ ਮਣੀ ਵੀ ਉਨ੍ਹਾਂ ਨੂੰ ਦੇ ਦਿੱਤੀ। ਇਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਮਿਥਿਆ ਕਲੰਕ ਤੋਂ ਮੁਕਤ ਹੋ ਗਏ।
ਸ੍ਰਿਸ਼ਟੀ ਨਿਰਮਾਣ ਦੇ ਸਮੇਂ ਬ੍ਰਹਮਾ ਜੀ ਦੇ ਸਾਹਮਣੇ ਜਦੋਂ ਸਾਰੀਆਂ ਰੁਕਾਵਟਾਂ ਪੈਦਾ ਹੋਣ ਲੱਗੀਆਂ ਤਾਂ ਉਨ੍ਹਾਂ ਨੇ ਗਣੇਸ਼ ਜੀ ਦੀ ਉਸਤਤਿ ਕੀਤੀ ਅਤੇ ਉਨ੍ਹਾਂ ਨੂੰ ਸ੍ਰਿਸ਼ਟੀ ਨਿਰਮਾਣ ਨਿਰਵਿਘਨ ਰੂਪ ਨਾਲ ਸੰਪੰਨ ਹੋਣ ਦਾ ਵਰ ਮੰਗਿਆ। ਉਸ ਦਿਨ ਭਾਦੋਂ ਮਹੀਨੇ ਦੀ ਸ਼ੁਕਲ ਪੱਖ ਦੀ ਚਤੁਰਥੀ ਸੀ। ਗਣੇਸ਼ ਜੀ ਨੇ ਅਭੀਸ਼ਟ ਵਰ ਪ੍ਰਦਾਨ ਕੀਤਾ, ਉਦੋਂ ਤੋਂ ਇਸ ਦਿਨ ਗਣੇਸ਼ ਉਤਸਵ ਮਨਾਇਆ ਜਾਂਦਾ ਹੈ।
ਇਸੇ ਦਿਨ ਜਦੋਂ ਗਣੇਸ਼ ਜੀ ਧਰਤੀ ਲੋਕ ’ਤੇ ਆ ਰਹੇ ਸਨ, ਉਦੋਂ ਚੰਦਰਮਾ ਨੇ ਗਣੇਸ਼ ਜੀ ਦਾ ਮਜ਼ਾਕ ਉਡਾਇਆ। ਉਦੋਂ ਗਣੇਸ਼ ਜੀ ਨੇ ਚੰਦਰਮਾ ਨੂੰ ਸਰਾਪ ਦਿੱਤਾ ਕਿ ਅੱਜ ਦੇ ਦਿਨ ਜੋ ਵੀ ਤੈਨੂੰ ਦੇਖੇਗਾ, ਉਹ ਮਿੱਥਿਆ ਕਲੰਕ ਦਾ ਹਿੱਸੇਦਾਰ ਹੋਵੇਗਾ। ਉਦੋਂ ਚੰਦਰਮਾ ਸ਼ਰਮਿੰਦਾ ਹੋਏ ਉਦੋਂ ਬ੍ਰਹਮਾਜੀ ਅਤੇ ਦੇਵਤਿਆਂ ਦੀ ਪ੍ਰਾਰਥਨਾ ’ਤੇ ਚੰਦਰਮਾ ਨੂੰ ਮਾਫ ਕਰਦੇ ਹੋਏ ਗਣੇਸ਼ ਜੀ ਨੇ ਕਿਹਾ, ਜੋ ਸ਼ੁਕਲ ਪੱਖ ਦੀ ਦੂਜ ਦੇ ਚੰਦਰ ਦਰਸ਼ਨ ਕਰਕੇ ਚਤੁਰਥੀ ਨੂੰ ਵਿਧੀਪੂਰਵਕ ਮੇਰਾ ਪੂਜਨ ਕਰਨਗੇ ਉਸ ਨੂੰ ਚੰਦਰ ਦਰਸ਼ਨ ਦਾ ਦੋਸ਼ ਨਹੀਂ ਲੱਗੇਗਾ। ਸਕੰਦ ਪੁਰਾਣ ਅਤੇ ਸ਼ਿਵ ਪੁਰਾਣ ਵਿਚ ਭਗਵਾਨ ਗਣੇਸ਼ ਦਾ ਪਾਵਨ ਚਰਿੱਤਰ ਮਿਲਦਾ ਹੈ। ਹਰ ਕੰਮ ਦੀ ਸ਼ੁਰੂਆਤ ਸ਼੍ਰੀ ਗਣੇਸ਼ ਦੀ ਯਾਦ ਨਾਲ ਹੁੰਦੀ ਹੈ। ਭਗਵਾਨ ਗਣੇਸ਼ ਬੁੱਧੀ ਦੇ ਮਾਲਕ ਹਨ।
ਧਰਤੀ ਦੀ ਪਰਿਕਰਮਾ ਦੌਰਾਨ ਭਗਵਾਨ ਗਣੇਸ਼ ਨੇ ਪਿਤਾ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਦੀ ਪਰਿਕਰਮਾ ਕਰਕੇ ਧਰਤੀ ਦੀ ਪਰਿਕਰਮਾ ਪੂਰੀ ਕੀਤੀ। ਇਸ ਤੋਂ ਖੁਸ਼ ਹੋ ਕੇ ਗਣੇਸ਼ ਜੀ ਨੂੰ ਪਹਿਲੇ ਪੂਜਨੀਕ ਵਿਘਨਹਰਤਾ ਗਣਪਤੀ ਹੋਣ ਦਾ ਵਰਦਾਨ ਪ੍ਰਾਪਤ ਹੋਇਆ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਰਵੀਸ਼ੰਕਰ ਸ਼ਰਮਾ,
(ਪ੍ਰਧਾਨ ਸ਼੍ਰੀ ਗੀਤਾ ਜਯੰਤੀ ਮਹੋਉਤਸਵ ਕਮੇਟੀ, ਜਲੰਧਰ)
Ganesh Chaturthi:31 ਅਗਸਤ ਨੂੰ ਮਨਾਈ ਜਾਵੇਗੀ ਗਣੇਸ਼ ਚਤੁਰਥੀ, ਇਸ ਸ਼ੁੱਭ ਮਹੂਰਤ ’ਚ ਕਰੋ ਬੱਪਾ ਦਾ ਸੁਆਗਤ
NEXT STORY