Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 12, 2025

    6:11:59 PM

  • important 5 days in punjab big weather forecast till 15th

    ਪੰਜਾਬ 'ਚ 5 ਦਿਨ ਅਹਿਮ! 15 ਤਾਰੀਖ਼ ਤੱਕ ਮੌਸਮ ਦੀ...

  • icc odi batting rankings

    ICC ਰੈਂਕਿੰਗ 'ਚ ਹੋਇਆ ਵੱਡਾ ਉਲਟਫੇਰ! ਬਿਨਾਂ ਮੈਚ...

  • sister  brother  punjab police

    ਸਕੇ ਭੈਣ-ਭਰਾ ਨੇ ਕਰ 'ਤਾ ਵੱਡਾ ਕਾਂਡ, ਪੰਜਾਬ ਪੁਲਸ...

  • tarn taran by election candidate arrest

    ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਅਕਾਲੀ ਉਮੀਦਵਾਰ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

DHARM News Punjabi(ਧਰਮ)

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

  • Updated: 11 Jul, 2019 09:56 AM
Jalandhar
guru nanak sahib serialized narrative
  • Share
    • Facebook
    • Tumblr
    • Linkedin
    • Twitter
  • Comment

(ਕਿਸ਼ਤ ਦਸਵੀਂ)

ਫਾਰਸੀ ਦੀ ਵਿੱਦਿਆ

ਮਾਲਕ ਰਾਇ ਬੁਲਾਰ ਰੱਬ ਤੋਂ ਡਰਨ ਵਾਲਾ ਬੜਾ ਨੇਕ ਦਿਲ, ਸੁਹਿਰਦ ਅਤੇ ਸੂਝਵਾਨ ਇਨਸਾਨ ਸੀ। ਆਪਣੇ ਕਾਰਦਾਰ (ਮੁਲਾਜ਼ਮ) ਮਹਿਤਾ ਕਲਿਆਣ ਦਾਸ ਦੀ ਉਖੜੀ ਮਨੋ-ਅਵਸਥਾ ਨੂੰ ਤਾੜਦਿਆਂ, ਉਨ੍ਹਾਂ ਇਕ ਦਿਨ ਉਸ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਬੁਲਾਇਆ। ਪੂਰੇ ਅਪਣੱਤ ਭਾਵ ਨਾਲ ਸਿਹਤ ਅਤੇ ਘਰ-ਪਰਿਵਾਰ ਦਾ ਹਾਲ-ਚਾਲ ਪੁੱਛਿਆ। ਨਾਲ ਹੀ ਦਿਲ ਦਾ ਸਾਰਾ ਹਾਲ ਬੇਝਿਜਕ ਹੋ, ਬਿਆਨ ਕਰਨ ਲਈ ਆਖਿਆ। ਮਾਲਕ ਨੂੰ ਹਮਦਰਦ, ਦਿਆਲੂ ਅਤੇ ਆਪਣੇ ਦਿਲ ਦਾ ਮਹਿਰਮ ਜਾਣਦਿਆਂ ਜਦੋਂ ਮਹਿਤਾ ਜੀ ਨੇ ਆਪਣੇ ਦਿਲ ਦਾ ਭਾਰ ਹਲਕਾ ਕਰਦਿਆਂ, ਖੁੱਲ੍ਹ ਕੇ ਸਾਰਾ ਦੁੱਖੜਾ ਦੱਸਿਆ ਤਾਂ ਉਨ੍ਹਾਂ ਹਮਦਰਦੀ ਕਰਨ ਦੇ ਨਾਲ-ਨਾਲ ਧਰਵਾਸਾ ਅਤੇ ਹੌਸਲਾ ਦਿੰਦਿਆਂ, ਦਾਨਿਆ ਵਾਲੀ ਸਲਾਹ ਦਿੱਤੀ, ਮਹਿਤਾ ਬਿਨਾਂ ਸ਼ੱਕ ਤੂੰ ਆਪਣੇ ਪੁੱਤ ਨੂੰ ਦੇਵਨਾਗਰੀ, ਟਾਕਰੀ, ਮੁਨੀਮੀ, ਸੰਸਕ੍ਰਿਤ ਆਦਿ ਦੀ ਤਾਲੀਮ ਦਿਲਵਾ ਚੁੱਕਾ ਹੈਂ। ਹੁਣ ਤੂੰ ਮੇਰੀ ਮੰਨ। ਪੁੱਤ ਨੂੰ ਫ਼ਾਰਸੀ ਵੀ ਪੜ੍ਹਾ। ਮੈਂ ਤੈਨੂੰ ਦੱਸਾਂ, ਜੇ ਤੇਰਾ ਪੁੱਤ ਨਾਨਕ ਫ਼ਾਰਸੀ ਪੜ੍ਹ ਗਿਆ ਤਾਂ ਭਵਿੱਖ ਵਿਚ ਇਸ ਦਾ ਉਸ ਨੂੰ ਅਤੇ ਤੈਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਨਾਲ ਉਹ ਤੇਰਾ ਕਾਰਦਾਰੀ (ਪਟਵਾਰੀ) ਵਾਲਾ ਕੰਮ ਵੀ ਸਿੱਖ ਜਾਵੇਗਾ। ਸਿੱਟੇ ਵਜੋਂ ਲੋੜ ਪੈਣ ’ਤੇ ਅਤੇ ਤੇਰੇ ਤੋਂ ਬਾਅਦ ਉਸ ਨੂੰ ਪਟਵਾਰੀ ਬਣਾ ਦਿਆਂਗੇ। ਇਸ ਤੋਂ ਇਲਾਵਾ ਅੱਜ-ਕੱਲ ਕਿਉਂਕਿ ਸਰਕਾਰੀ ਕੰਮਾਂ-ਕਾਜਾਂ ਵਿਚ ਉਰਦੂ-ਫ਼ਾਰਸੀ ਇਸਤੇਮਾਲ ਹੁੰਦੀ ਹੈ, ਇਸ ਲਈ ਸਰਕਾਰੇ-ਦਰਬਾਰੇ ਕੋਈ ਹੋਰ ਨੌਕਰੀ ਪ੍ਰਾਪਤ ਕਰਨ ਵਿਚ ਵੀ ਸਹੂਲਤ ਰਹੇਗੀ।

ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਮੇਰਾ ਸਿੱਧੇ ਤੌਰ ’ਤੇ ਉਸ (ਤੇਰੇ ਪੁੱਤਰ) ਨਾਲ ਭਾਵੇਂ ਕਦੇ ਕੋਈ ਵਾਹ-ਵਾਸਤਾ ਨਹੀਂ ਪਿਆ ਪਰ ਇਲਾਕੇ ਦੇ ਗੁਣੀ-ਜਨਾਂ ਅਤੇ ਆਮ ਲੋਕਾਂ ਨਾਲ ਨੇੜਿਓਂ ਜੁੜਿਆ ਹੋਣ ਕਾਰਣ ਮੈਂ ਅਕਸਰ ਉਨ੍ਹਾਂ ਨੂੰ ਮਿਲਦਾ-ਗਿਲਦਾ ਰਹਿੰਦਾ ਹਾਂ। ਉਨ੍ਹਾਂ ਕੋਲੋਂ ਮੈਂ ਤੇਰੇ ਪੁੱਤਰ ਬਾਰੇ ਬਹੁਤ ਕੁੱਝ ਸੁਣਿਆ ਹੈ, ਜਿਸ ਆਧਾਰ ’ਤੇ ਮੈਨੂੰ ਪਤਾ ਨਹੀਂ ਕਿਉਂ ਇੰਝ ਲੱਗਦੈ ਕਿ ਪੁੱਤ ਤੇਰਾ ਭਲਾ ਹੈ, ਨੇਕ ਹੈ। ਕੋਈ ਇਲਾਹੀ ਨੂਰ ਹੈ। ਮੈਂ ਜਦੋਂ ਵੀ ਕਿਸੇ ਕੋਲੋਂ ਉਸ ਬਾਰੇ ਕੁੱਝ ਸੁਣਦਾ ਹਾਂ ਤਾਂ ਮੈਨੂੰ ਬੜਾ ਚੰਗਾ ਲੱਗਦਾ ਹੈ। ਮੇਰਾ ਸਿਰ ਪਤਾ ਨਹੀਂ ਕਿਉਂ ਆਪ ਮੁਹਾਰੇ ਉਸ ਪ੍ਰਤੀ ਸਿਜਦੇ ਵਿਚ ਆ ਜਾਂਦਾ ਹੈ।

ਦੂਸਰਾ ਉਸ ਵੱਲੋਂ ਹੁਣ ਤੱਕ ਕੀਤੀ ਗਈ ਸਾਰੀ ਪੜ੍ਹਾਈ-ਲਿਖਾਈ ਨੂੰ ਵੇਖਦਿਆਂ ਮੈਨੂੰ ਜਾਪਦੈ ਕਿ ਸ਼ਾਇਦ ਲੇਖੇ-ਪੱਤੇ, ਦੇਵਨਾਗਰੀ, ਸੰਸਕ੍ਰਿਤ ਆਦਿ ਦੀ ਪੜ੍ਹਾਈ ਵਿਚ ਉਸ ਦਾ ਬਹੁਤ ਜੀਅ ਨਹੀਂ ਲੱਗਾ। ਤਾਂ ਹੀ ਤਾਂ ਅਤੀਤ ਵਿਚ ਤੁਹਾਡੀ ਆਗਿਆ ਦੀ ਪਾਲਣਾ ਕਰਦਿਆਂ, ਉਹ ਬੱਧਾ-ਰੁੱਝਾ ਇਹ ਪੜ੍ਹਾਈਆਂ ਕਰਦਾ ਰਿਹਾ ਹੈ। ਹੋਵੇ ਨਾ, ਅੱਲ੍ਹਾ ਦੀ ਰਹਿਮਤ ਨਾਲ ਹੁਣ ਫ਼ਾਰਸੀ ਦੀ ਪੜ੍ਹਾਈ ਵਿਚ ਉਸ ਦਾ ਦਿਲ ਲੱਗ ਜਾਵੇ ਅਤੇ ਇਵੇਂ ਤੁਹਾਡੇ ਮਨ ਦੀ ਮੁਰਾਦ ਵੀ ਪੂਰੀ ਹੋ ਜਾਵੇ। ਹੋ ਸਕਦੈ ਸਾਡਾ ਇਹ ਪੈਂਤੜਾ ਸਿੱਧਾ ਪੈ ਜਾਵੇ, ਰਾਸ ਆ ਜਾਵੇ ਹੋ ਸਕਦੈ। ਫਲਸਰੂਪ ਵਾਰੇ-ਨਿਆਰੇ ਹੋ ਜਾਣ। ਪਿਛਲੀਆਂ ਸਾਰੀਆਂ ਕਸਰਾਂ ਨਿਕਲ ਜਾਣ।

ਰਾਇ ਬੁਲਾਰ ਸਾਹਿਬ ਦੀ ਸੂਝ ਭਰੀ ਦੂਰਅੰਦੇਸ਼ੀ ਵਾਲੀ ਸਲਾਹ ਅਤੇ ਵਿਸ਼ੇਸ਼ ਕਰ ਕੇ ਉਨ੍ਹਾਂ ਦੇ ਦਿਲ ਨੂੰ ਟੁੰਬ ਲੈਣ ਅਤੇ ਧਰਵਾਸ ਪ੍ਰਦਾਨ ਕਰਨ ਵਾਲੇ ਬੇਹੱਦ ਸੁਹਿਰਦ, ਆਸ਼ਾਵਾਦੀ ਅਤੇ ਉਤਸ਼ਾਹ ਭਰੇ ਬੋਲ ਸੁਣ ਕੇ, ਮਹਿਤਾ ਕਾਲੂ ਜੀ ਦਾ ਬੁਝਿਆ ਹੋਇਆ ਮਨ, ਆਸ ਦਾ ਜੁਗਨੂੰ ਜਗਣ ਨਾਲ ਦੁਬਾਰਾ ਟਿਮਟਿਮਾਉਣ ਲੱਗ ਪਿਆ। ਉਨ੍ਹਾਂ ਉਸੇ ਵੇਲੇ ਮਨ ਹੀ ਮਨ ਪੁੱਤਰ ਨੂੰ ਫਾਰਸੀ ਦੀ ਤਾਲੀਮ ਦਿਵਾਉਣ ਦਾ ਪੱਕਾ ਨਿਰਣਾ ਕਰ ਲਿਆ।

ਘਰ ਆ ਕੇ ਉਨ੍ਹਾਂ ਬੜੇ ਪਿਆਰ ਅਤੇ ਧੀਰਜ ਨਾਲ ਪੁੱਤਰ ਨੂੰ ਕੋਲ ਬਿਠਾਇਆ ਅਤੇ ਉਸ ਨਾਲ ਫਾਰਸੀ ਦੀ ਵਿੱਦਿਆ ਹਾਸਲ ਕਰਨ ਬਾਰੇ ਗੱਲ ਕੀਤੀ। ਪੁੱਤਰ ਨਾਨਕ ਜੀ ਕਿਉਂਕਿ ਅੰਤਰ-ਆਤਮੇ ਹਮੇਸ਼ਾ ਹੀ ਇਲਾਹੀ ਜੋਤਿ ਨਾਲ ਇਕਸੁਰ ਅਤੇ ਸਰਸ਼ਾਰ ਰਹਿੰਦੇ ਸਨ, ਫਲਸਰੂਪ ਬਹੁਤਾ ਕੁੱਝ ਭਾਵੇਂ ਉਨ੍ਹਾਂ ਦੇ ਵਸ ਵਿਚ ਨਹੀਂ ਸੀ ਹੁੰਦਾ ਪਰ ਇਸ ਸਭ ਕਾਸੇ ਦੇ ਬਾਵਜੂਦ ਇਕ ਸਲੀਕੇ ਵਾਲਾ ਦੁਨੀਆਦਾਰ ਪੁੱਤਰ ਹੋਣ ਦੇ ਨਾਤੇ ਉਨ੍ਹਾਂ ਦੇ ਮਨ, ਵਿਅਕਤੀਤਵ ਅਤੇ ਸੁਭਾਅ ਦੀ ਇਹ ਇਕ ਵੱਡੀ ਖ਼ਾਸੀਅਤ ਜਾਂ ਖ਼ੂਬੀ ਸੀ ਕਿ ਉਹ ਮਾਤਾ-ਪਿਤਾ ਦੀ ਆਗਿਆ ਨੂੰ ਹਰ ਹੀਲੇ ਮੰਨਣਾ ਆਪਣਾ ਪਰਮ ਫ਼ਰਜ਼ ਸਮਝਦੇ ਸਨ। ਪੂਰੀ ਕੋਸ਼ਿਸ਼ ਕਰਦੇ ਸਨ ਕਿ ਮਾਤਾ-ਪਿਤਾ ਜੋ ਕਹਿਣ, ਸੋ ਮੈਂ ਕਰਾਂ। ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਪਹੁੰਚਾਵਾਂ। ਇਸੇ ਭਾਵਨਾ ਅਤੇ ਸੰਵੇਦਨਾ ਅਧੀਨ ਉਹ ਐਤਕੀਂ ਵੀ ਖੁਸ਼ੀ-ਖੁਸ਼ੀ, ਠੁਮਕ-ਠੁਮਕ ਕਰਦੇ ਪਿਤਾ ਨਾਲ ਤੁਰ ਪਏ। ਰਾਇ ਬੁਲਾਰ ਸਾਹਿਬ ਦੇ ਦੱਸਣ ਅਨੁਸਾਰ ਪਿਤਾ ਮਹਿਤਾ ਕਾਲੂ ਜੀ ਉਨ੍ਹਾਂ ਨੂੰ ਇਲਾਕੇ ਦੇ ਇਕ ਮੰਨੇ-ਪ੍ਰਮੰਨੇ ਫਾਰਸੀ ਦੇ ਉਸਤਾਦ (ਮੌਲਵੀ) ਕੋਲ, ਮਦਰੱਸੇ ਅਰਥਾਤ ਮਸੀਤੇ ਲੈ ਗਏ।

ਗੁਰੂ ਨਾਨਕ ਸਾਹਿਬ ਨੇ ਜਿਸ ਮੁੱਲਾਂ ਕੋਲੋਂ ਉਰਦੂ-ਫਾਰਸੀ ਜ਼ੁਬਾਨ ਅਤੇ ਇਸਲਾਮੀ ਸਾਹਿਤ ਦੀ ਤਾਲੀਮ ਲਈ, ਭਾਈ ਵੀਰ ਸਿੰਘ ਨੇ, ਖਜ਼ਾਨ ਸਿੰਘ ਅਤੇ ਖ਼ਾਲਸਾ ਤਵਾਰੀਖ਼ ਦੇ ਹਵਾਲੇ ਨਾਲ, ਉਨ੍ਹਾਂ ਦਾ ਨਾਂ ਕੁਤਬੁਦੀਨ ਲਿਖਿਆ ਹੈ। 14 ਅੰਗਰੇਜ਼ ਵਿਦਵਾਨ ਮੈਕਾਲਫ ਨੇ ਇਸ ਮੌਲਵੀ ਦਾ ਨਾਂ, ਕੁਤਬੁਦੀਨ ਦੀ ਥਾਂ ਰੁਕਨੁਦੀਨ ਦੱਸਿਆ ਹੈ ਪਰ ਮੈਕਾਲਫ ਦੇ ਮੱਤ ਨੂੰ ਦਰੁਸਤ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪ੍ਰਸਿੱਧ ਅਤੇ ਸਥਾਪਿਤ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਰੁਕਨੁਦੀਨ ਉਹ ਕਾਜ਼ੀ ਜਾਂ ਮੁੱਲਾ ਹੈ, ਜੋ ਗੁਰੂ ਨਾਨਕ ਸਾਹਿਬ ਨੂੰ ਮੱਕਾ ਵਿਖੇ ਮਿਲਿਆ ਸੀ। ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਫਾਰਸੀ ਦੀ ਇਕ ਕਿਤਾਬ ‘ਸੀਅਰ-ਉਲ-ਮੁਤਾਖਰੀਨ’ ਦੇ ਹਵਾਲੇ ਨਾਲ, ਇਸ ਮੌਲਵੀ ਦਾ ਨਾਂ ਸੱਯਦ ਹਸਨ ਦੱਸਿਆ ਹੈ।

ਪਾਂਧਾ ਗੋਪਾਲ ਜੀ ਅਤੇ ਪੰਡਤ ਬ੍ਰਿਜ ਨਾਥ ਜੀ ਕੋਲ ਪੜ੍ਹਨ ਵਾਂਗ, ਗੁਰੂ ਨਾਨਕ ਸਾਹਿਬ ਮੌਲਵੀ ਕੁਤਬੁਦੀਨ ਜੀ ਕੋਲ ਵੀ ਬਹੁਤ ਤੇਜ਼ ਅਤੇ ਹੁਸ਼ਿਆਰ ਪੜ੍ਹਾਕੂ ਸਾਬਤ ਹੋਏ। ਬੜੀ ਜਲਦੀ ਉਹ ਉਰਦੂ-ਫ਼ਾਰਸੀ ਪੜ੍ਹਨੀ ਅਤੇ ਲਿਖਣੀ ਸਿੱਖ ਗਏ। ਉਪਰੰਤ ਕੁੱਝ ਦਿਨਾਂ ਵਿਚ ਹੀ ਬੁਨਿਆਦੀ ਅਤੇ ਅਹਿਮ ਇਸਲਾਮਕ ਸਾਹਿਤ ਵੀ ਵਾਚ ਲਿਆ। ਕੁਲ ਮਿਲਾ ਕੇ ਦੁਨਿਆਵੀ ਪੱਧਰ ’ਤੇ ਉਹ ਜੋ ਕੁੱਝ ਵੀ ਮੌਲਵੀ ਜੀ ਕੋਲੋਂ ਸਿੱਖਣ ਦੀ ਲੋੜ ਮਹਿਸੂਸ ਕਰਦੇ ਸਨ, ਉਹ ਉਨ੍ਹਾਂ ਨੇ ਜਲਦੀ ਹੀ ਨਾ ਕੇਵਲ ਪੜ੍ਹ ਲਿਆ, ਸਗੋਂ ਚੰਗੀ ਤਰ੍ਹਾਂ ਸਮਝ ਵੀ ਲਿਆ। ਉਪਰੰਤ ਉਨ੍ਹਾਂ ਨੇ ਮੌਲਵੀ ਸਾਹਿਬ ਨਾਲ ਵੀ ਉਹੋ ਜਿਹਾ ਹੀ ਕੌਤਕ ਵਰਤਾਇਆ ਜਿਹੋ ਜਿਹਾ ਉਹ ਪਹਿਲਾਂ ਪੰਡਤ ਗੋਪਾਲ ਜੀ ਅਤੇ ਬ੍ਰਿਜ ਨਾਥ ਜੀ ਨਾਲ ਵਰਤਾ ਚੁੱਕੇ ਸਨ।

(ਚਲਦਾ...)

ਜਗਜੀਵਨ ਸਿੰਘ (ਡਾ.)

ਫੋਨ: 99143- 01328

  • Guru Nanak Sahib
  • serialized narrative
  • ਗੁਰੂ ਨਾਨਕ ਸਾਹਿਬ
  • ਲੜੀਵਾਰ ਬਿਰਤਾਂਤ

ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ

NEXT STORY

Stories You May Like

  • according vastu parrot house
    ਵਾਸਤੂ ਮੁਤਾਬਕ ਜਾਣੋ ਘਰ 'ਚ ਤੋਤਾ ਪਾਲਣਾ ਸ਼ੁੱਭ ਹੁੰਦੈ ਜਾਂ ਅਸ਼ੁੱਭ
  • baba vanga  prophecy  human  ai
    2026 'ਚ ਇਨਸਾਨਾਂ ਲਈ ਵੱਡਾ ਖ਼ਤਰਾ! ਬਾਬਾ ਵੇਂਗਾ ਨੇ ਕੀਤੀ ਹੈਰਾਨੀਜਨਕ ਭਵਿੱਖਬਾਣੀ
  • 21st century big surya grahan
    6 ਮਿੰਟ ਲਈ ਹਨ੍ਹੇਰੇ 'ਚ ਡੁੱਬ ਜਾਵੇਗੀ ਧਰਤੀ! ਜਾਣੋ ਕਦੋਂ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ
  • india  city  onion  garlic  ban
    ਭਾਰਤ ਦਾ ਉਹ ਸ਼ਹਿਰ, ਜਿੱਥੇ ਪੂਰੀ ਤਰ੍ਹਾਂ ਬੈਨ ਹੈ ਪਿਆਜ਼ ਤੇ ਲਸਣ!
  • laddu gopal  bath  water  premanand ji
    ਲੱਡੂ ਗੋਪਾਲ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਜਲ ਦਾ ਕੀ ਕਰੀਏ? ਪ੍ਰੇਮਾਨੰਦ ਜੀ ਨੇ ਦੱਸੇ ਨਿਯਮ
  • laddu gopal  home  worship  religion
    ਕੀ ਘਰ 'ਚ ਰੱਖ ਸਕਦੇ ਹਾਂ ਇਕ ਤੋਂ ਜ਼ਿਆਦਾ ਲੱਡੂ ਗੋਪਾਲ?
  • vastu tips  bedroom  maa lakshmi  economic
    Vastu Tips : ਸੌਂਦੇ ਸਮੇਂ ਬੈੱਡਰੂਮ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼
  • money success prosperity
    ਨਵਾਂ ਸਾਲ ਚੜ੍ਹਦੇ ਹੀ ਬਦਲ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਹੋਣਗੇ ਮਾਲਾਮਾਲ
  • important 5 days in punjab big weather forecast till 15th
    ਪੰਜਾਬ 'ਚ 5 ਦਿਨ ਅਹਿਮ! 15 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਪੜ੍ਹੋ...
  • commissionerate police jalandhar conducts caso operation at bus stand
    ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਬਸ ਸਟੈਂਡ ‘ਤੇ ਚਲਾਇਆ ਗਿਆ ਕਾਸੋ ਆਪਰੇਸ਼ਨ
  • rice arrival despite floods
    ਹੜ੍ਹਾਂ ਦੇ ਬਾਵਜੂਦ ਝੋਨੇ ਦੀ ਆਮਦ 150 ਲੱਖ ਮੀਟ੍ਰਿਕ ਟਨ ਤੋਂ ਪਾਰ
  • 12 people arrested with heroin and narcotics in two days
    ਦੋ ਦਿਨਾਂ ਦੌਰਾਨ ਹੈਰੋਇਨ ਤੇ ਨਸ਼ੀਲੀਆਂ ਗੋਲ਼ੀਆਂ ਸਮੇਤ 12 ਵਿਅਕਤੀ ਗ੍ਰਿਫ਼ਤਾਰ
  • now challan will be issued in streets and neighborhoods in jalandhar
    ਜਲੰਧਰ ਵਾਸੀ ਦੇਣ ਧਿਆਨ! ਨਾ ਕਰਿਓ ਹੁਣ ਇਹ ਗਲਤੀ, ਗਲੀ-ਮੁਹੱਲਿਆਂ 'ਚ ਵੀ ਹੋਵੇਗਾ...
  • raja warring s troubles are getting worse arrest warrant issued
    Big Breaking: ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਲਈ ਹੁਕਮ ਜਾਰੀ
  • sports stadiums being built in every village of punjab
    ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ, ਹਰ ਪਿੰਡ 'ਚ ਬਣ ਰਹੇ ਅਤਿ ਆਧੁਨਿਕ ਖੇਡ ਸਟੇਡੀਅਮ
  • punjab police orders major action against dsp sarwan singh bal
    SHO ਭੂਸ਼ਣ ਮਗਰੋਂ ਬੁਰਾ ਫਸਿਆ ਪੰਜਾਬ ਪੁਲਸ ਦਾ ਇਹ DSP! ਡਿੱਗੇਗੀ ਗਾਜ
Trending
Ek Nazar
how to eat almonds in winter soaked roasted or dried

ਭਿਓਂ ਕੇ ਜਾਂ ਭੁੰਨ ਕੇ ਜਾਂ ਸੁੱਕੇ..., ਸਰਦੀਆਂ 'ਚ ਕਿਵੇਂ ਖਾਣੇ ਚਾਹੀਦੇ ਬਾਦਾਮ?...

india post launches dak seva 2 0 app for digital postal services

Post Office ਹੁਣ ਤੁਹਾਡੀ ਜੇਬ 'ਚ! ਇੰਡੀਆ ਪੋਸਟ ਨੇ ਲਾਂਚ ਕੀਤਾ 'Dak Sewa 2.0'...

youtuber who got a mother and daughter pregnant

ਜਮੈਕਾ: ਮਾਂ-ਧੀ ਨੂੰ ਇਕੱਠੇ ਪ੍ਰੇਗਨੈਂਟ ਕਰਨ ਵਾਲੇ Youtuber ਨੇ ਹੁਣ ਕੀਤਾ ਅਜਿਹਾ...

wife caught husband red handed inside salon in jalandhar

ਜਲੰਧਰ 'ਚ ਸੈਲੂਨ 'ਤੇ ਪੁੱਜੀ ਪਤਨੀ ਨੂੰ ਵੇਖ ਪਤੀ ਦੇ ਉੱਡੇ ਹੋਸ਼! ਅੰਦਰੋਂ ਸੈਲੂਨ...

terrible accident happened to a newly married couple on the highway

Punjab: ਨਵੀਂ ਵਿਆਹੀ ਜੋੜੀ ਨਾਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! ਵਰਨਾ ਕਾਰ...

wife had her own husband bitten by a dog

ਲਓ ਕਰ ਲੋ ਗੱਲ! Gold ਜਿਊਲਰੀ ਪਹਿਨਣ ਤੋਂ ਰੋਕਣ 'ਤੇ ਪਤੀ 'ਤੇ ਛੱਡ'ਤਾ ਕੁੱਤਾ...

cigarettes  alcohol  foods  lung cancer  health

ਸਿਗਰਟ ਤੇ ਸ਼ਰਾਬ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਇਹ ਫੂਡਜ਼, Lung Cancer ਦੀ ਸਭ ਤੋਂ...

actress shehnaaz gill

ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੈਨੇਡਾ ਥੀਏਟਰ 'ਚ ਪਏ ਧੱਕੇ ! ਲੋਕਾਂ...

bullet motorcycle riders be careful

ਪੰਜਾਬ: ਬੁਲਟ ਮੋਟਰਸਾਈਕਲ ਚਲਾਉਣ ਵਾਲੇ ਹੋ ਜਾਓ ਸਾਵਧਾਨ! ਕਿਤੇ ਤੁਹਾਡੇ ਨਾਲ ਨਾ ਹੋ...

checking at half a dozen renowned hotels and resorts in amritsar

ਅੰਮ੍ਰਿਤਸਰ ਦੇ ਅੱਧਾ ਦਰਜਨ ਨਾਮਵਰ ਹੋਟਲਾਂ ਅਤੇ ਰਿਜ਼ੋਰਟਸ ’ਤੇ ਚੈਕਿੰਗ

punjab orders closure of liquor shops

ਪੰਜਾਬ ਦੇ ਇਸ ਜ਼ਿਲ੍ਹੇ 'ਚ 9, 10, 11 ਤੇ 14 ਤਰੀਖ ਨੂੰ ਸ਼ਰਾਬ ਦੇ ਠੇਕੇ ਬੰਦ ਕਰਨ...

restrictions imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਪਾਬੰਦੀਆਂ, 7 ਜਨਵਰੀ ਤੱਕ ਹੁਕਮ ਜਾਰੀ

the father along with his stepmother treated his son

ਮਤਰਾਈ ਮਾਂ ਨਾਲ ਮਿਲ ਕੇ ਪਿਓ ਨੇ ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਸਲੂਕ, ਮਾਮਲਾ...

year 2026 107 days holidays schools closed

ਛੁੱਟੀਆਂ ਦੀ ਬਰਸਾਤ : ਛੱਤੀਸਗੜ੍ਹ 'ਚ ਸਾਲ 2026 'ਚ 107 ਦਿਨਾਂ ਦੀਆਂ ਹੋਣਗੀਆਂ...

a girl came to gurdaspur with her lover without thinking

ਬਿਨਾਂ ਸੋਚੇ-ਸਮਝੇ ਪ੍ਰੇਮੀ ਨਾਲ ਗੁਰਦਾਸਪੁਰ ਆਈ ਕੁੜੀ, ਬਾਅਦ 'ਚ ਮੁੰਡੇ ਨੇ ਉਹ...

shehnaaz gill will get her eggs frozen at the age of 31

31 ਦੀ ਉਮਰ 'ਚ 'ਐਗਸ ਫ੍ਰੀਜ਼' ਕਰਵਾਏਗੀ ਸ਼ਹਿਨਾਜ਼ ਗਿੱਲ ! ਮਾਂ ਬਣਨ ਨੂੰ ਲੈ...

mobile theft ceir portal police recovery

ਕੀ ਚੋਰੀ ਹੋਇਆ Phone ਮਿਲ ਸਕਦੈ ਵਾਪਸ? ਗੁਆਚਦੇ ਸਾਰ ਕਰੋ ਬੱਸ ਛੋਟਾ ਜਿਹਾ ਕੰਮ

6 letters lucky lady

ਇਨ੍ਹਾਂ 6 ਅੱਖਰਾਂ ਤੋਂ ਨਾਮ ਵਾਲੀਆਂ ਔਰਤਾਂ ਆਪਣੇ ਪਤੀ ਲਈ ਹੁੰਦੀਆਂ ਨੇ ਬੇਹੱਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • agarbatti auspicious inauspicious hinduism
      ਅਗਰਬੱਤੀ ਜਲਾਉਣਾ ਸ਼ੁੱਭ ਜਾਂ ਅਸ਼ੁੱਭ? ਜਾਣੋ ਇਸ ਨਾਲ ਜੁੜੀ ਧਾਰਮਿਕ ਮਾਨਤਾ
    • baba vanga s prediction
      2026 'ਚ ਆਸਮਾਨ ਛੂਹਣਗੀਆਂ Gold ਦੀਆਂ ਕੀਮਤਾਂ! ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ
    • vastu tips turmeric
      Vastu Tips: ਹਲਦੀ ਨਾਲ ਜੁੜੇ ਇਹ ਟੋਟਕੇ ਬਦਲ ਦੇਣਗੇ ਕਿਸਮਤ
    • baba vanga s prediction
      ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ ! ਸਾਲ ਦੇ ਅਖੀਰ 'ਚ ਨੋਟਾਂ ਦੇ ਢੇਰ 'ਤੇ ਬੈਠਣਗੇ...
    • rashifal  luck  rain of notes  hinduism
      16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ...
    • 6 letters lucky lady
      ਇਨ੍ਹਾਂ 6 ਅੱਖਰਾਂ ਤੋਂ ਨਾਮ ਵਾਲੀਆਂ ਔਰਤਾਂ ਆਪਣੇ ਪਤੀ ਲਈ ਹੁੰਦੀਆਂ ਨੇ ਬੇਹੱਦ...
    • vastu tips peacock feathers
      ਮੋਰ ਦੇ ਖੰਭ ਖੋਲ੍ਹਣਗੇ ਬੰਦ ਕਿਸਮਤ ਦੇ ਤਾਲੇ, ਘਰ ਦਾ ਕਲੇਸ਼ ਤੇ ਵਾਸਤੂ ਦੋਸ਼ ਵੀ...
    • rashifal luck kartik purnima religion
      ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਾਰਤਿਕ ਪੂਰਨਿਮਾ 'ਤੇ ਬਣ ਰਿਹੈ ਵਿਲੱਖਣ...
    • the biggest supermoon will be visible today
      ਅੱਜ ਨਜ਼ਰ ਆਵੇਗਾ ਸਭ ਤੋਂ ਵੱਡਾ ਸੁਪਰ ਮੂਨ
    • vastu tips for home
      Vastu Tips : ਸਾਲ 2025 ਖਤਮ ਹੋਣ ਤੋਂ ਪਹਿਲਾਂ ਘਰ ਲਿਆਓ ਇਹ ਸ਼ੁਭ ਚੀਜ਼ਾਂ, ਦੂਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +