ਨਵੀਂ ਦਿੱਲੀ - ਮਹਾਭਾਰਤ ਦੇ ਸਮੇਂ ਦੌਰਾਨ ਯੁਧਿਸ਼ਠਿਰ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਕੋਲੋਂ ਪੁੱਛਿਆ ਸੀ ਕਿ ਘਰ ਵਿੱਚ ਖੁਸ਼ਹਾਲੀ ਦਾ ਵਾਸ ਬਣਿਆ ਰਹੇ ਇਸ ਲਈ ਕੀ ਕੀਤਾ ਜਾਣਾ ਚਾਹੀਦਾ ਹੈ? ਉਸ ਸਮੇਂ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਹਮੇਸ਼ਾ ਆਪਣੇ ਘਰ ਵਿੱਚ ਰੱਖਣਾ ਚਾਹੀਦਾ ਹੈ। ਜਿਸ ਘਰ ਵਿਚ ਇਹ ਚੀਜ਼ਾਂ ਹੁੰਦੀਆਂ ਹਨ ਉਸ ਘਰ ਵਿਚ ਗਰੀਬੀ ਕਦੇ ਨਹੀਂ ਆਉਂਦੀ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ-
ਘਿਓ
ਰੋਜ਼ਾਨਾ ਘਰ ਦੇ ਮੰਦਰ ਵਿਚ ਗਾਂ ਦੇ ਘਿਓ ਦਾ ਦੀਵਾ ਜਗਾਉਣ ਅਤੇ ਪ੍ਰਸ਼ਾਦ ਦਾ ਭੋਗ ਲਗਾਉਣ ਨਾਲ ਦੇਵੀ-ਦੇਵਤਾ ਬਹੁਤ ਜਲਦੀ ਆਪਣੀ ਕ੍ਰਿਪਾ ਵਰਸਾਉਂਦੇ ਹਨ। ਕਈ ਕਿਸਮ ਦੇ ਘਿਓ ਬਾਜ਼ਾਰ ਵਿਚ ਅਸਾਨੀ ਨਾਲ ਉਪਲੱਬਧ ਹੋ ਜਾਂਦੇ ਹਨ ਪਰ ਗਾਂ ਦੇ ਦੁੱਧ ਨਾਲ ਬਣਿਆ ਘਿਓ ਹੀ ਦੇਵੀ-ਦੇਵਤਿਆਂ ਨੂੰ ਭੇਟ ਕਰਨਾ ਚਾਹੀਦਾ ਹੈ ਅਤੇ ਘਰ ਵਿਚ ਵੀ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸਾਉਣ ਮਹੀਨੇ ਦੇ ਸੋਮਵਾਰ ਵਰਤ 'ਚ ਸ਼ਿਵਲਿੰਗ 'ਤੇ ਚੜ੍ਹਾਓ ਇਹ ਚੀਜ਼ਾਂ, ਭੋਲੇ ਨਾਥ ਹੋਣਗੇ ਖ਼ੁਸ਼
ਪਾਣੀ
ਘੱਟ ਕਮਾਈ ਹੁੰਦੇ ਹੋਏ ਵੀ ਜੇਕਰ ਪੈਸਾ ਜੋੜਣਾ ਚਾਹੁੰਦੇ ਹੋ ਤਾਂ ਆਪਣੇ ਬਾਥਰੂਮ ਵਿਚ ਹਮੇਸ਼ਾ ਇਕ ਬਾਲਟੀ ਪਾਣੀ ਭਰ ਕੇ ਰੱਖੋ। ਘਰ ਵਿਚ ਮਹਿਮਾਨ ਦੇ ਆਉਣ ਸਮੇਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਾਣੀ ਦਿਓ। ਅਜਿਹਾ ਕਰਨ ਨਾਲ ਅਸ਼ੁੱਭ ਗ੍ਰਹਿ ਸ਼ੁੱਭ ਹੁੰਦੇ ਹਨ।
ਇਹ ਵੀ ਪੜ੍ਹੋ : ਮੇਸ਼ (Aries) ਰਾਸ਼ੀ ਵਾਲਿਆਂ ਲਈ ਅਗਸਤ ਦਾ ਮਹੀਨਾ ਕਿਵੇਂ ਦਾ ਰਹੇਗਾ?(Video)
ਸ਼ਹਿਦ
ਵਾਸਤੂ ਮੁਤਾਬਕ ਘਰ ਵਿਚ ਜਿਹੜੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਸ਼ਹਿਦ ਦੀ ਪਾਜ਼ੇਟਿਵ ਐਨਰਜੀ ਨਾਲ ਮਿਲ ਕੇ ਖ਼ਤਮ ਹੋ ਜਾਂਦੀ ਹੈ ਜਿਸ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਲਾਭ ਹੁੰਦਾ ਹੈ। ਇਸ ਲਈ ਬਹੁਤ ਸਾਰੇ ਘਰਾਂ ਵਿਚ ਇਸ ਨੂੰ ਲਾਜ਼ਮੀ ਤੌਰ 'ਤੇ ਰੱਖਿਆ ਜਾਂਦਾ ਹੈ। ਸ਼ਹਿਦ ਨੂੰ ਕਿਸੇ ਸਾਫ਼-ਸੁਥਰੇ ਸਥਾਨ 'ਤੇ ਰੱਖੋ। ਇਸ ਨਾਲ ਘਰ ਵਿਚ ਫਜ਼ੂਲ ਖ਼ਰਚੀ ਰੁਕੇਗੀ ਅਤੇ ਬਰਕਤ ਬਣੀ ਰਹੇਗੀ।
ਇਹ ਵੀ ਪੜ੍ਹੋ : ਸਾਵਣ ਦੇ ਮਹੀਨੇ ਹਰੇ ਰੰਗ ਦੀਆਂ ਚੂੜੀਆਂ ਦੀ ਕੀ ਹੈ ਮਹੱਤਤਾ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਚੰਦਨ
ਜੋਤੀਸ਼ਾਚਾਰੀਆ ਦਾ ਮੰਨਣਾ ਹੈ ਕਿ ਹਫ਼ਤੇ ਵਾਰ ਦੇ ਹਿਸਾਬ ਨਾਲ ਤਿਲਕ ਲਗਾਉਣ ਨਾਲ ਗ੍ਰਹਿ ਅਨੁਕੂਲ ਬਣਾਏ ਜਾ ਸਕਦੇ ਹਨ ਅਤੇ ਉਨ੍ਹਾਂ ਤੋਂ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਚੰਦਨ ਦਾ ਤਿਲਕ ਧਾਰਣ ਕਰਨ ਦੀ ਵਿਸ਼ੇਸ਼ ਮਹੱਤਤਾ ਹੈ। ਚੰਦਨ ਦਾ ਤਿਲਕ ਸ਼ੀਤਲ ਹੁੰਦਾ ਹੈ, ਇਸ ਨੂੰ ਧਾਰਣ ਕਰਨ ਨਾਲ ਪਾਪ ਦੂਰ ਹੁੰਦੇ ਹਨ। ਇਸ ਦੀ ਖੁਸ਼ਬੂ ਵਾਤਾਵਰਣ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀ ਹੈ।
ਵੀਣਾ
ਵਿਦਿਆ, ਗਿਆਨ ਅਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੇ ਹੱਥਾਂ ਵਿਚ ਹਮੇਸ਼ਾ ਵੀਣਾ ਰਹਿੰਦੀ ਹੈ। ਪੁਰਾਣਾਂ ਵਿਚ ਮਾਂ ਸਰਸਵਤੀ ਨੂੰ ਕਮਲ ਦੇ ਫੁੱਲ 'ਤੇ ਬੈਠੇ ਦਿਖਾਇਆ ਜਾਂਦਾ ਹੈ। ਚਿੱਕੜ ਵਿਚ ਖਿੜਣ ਵਾਲੇ ਕਮਲ ਨੂੰ ਚਿੱਕੜ ਛੋਹ ਨਹੀਂ ਪਾਉਂਦਾ। ਇਸ ਲਈ ਕਮਲ 'ਤੇ ਵਿਰਾਜਮਾਨ ਮਾਂ ਸਰਸਵਤੀ ਹਮੇਸ਼ਾ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਸਾਨੂੰ ਜਿੰਨੇ ਮਰਜੀ ਦੂਸ਼ਿਤ ਪਾਣੀ ਵਿਚ ਰਹਿਣਾ ਪਵੇ ਪਰ ਸਾਨੂੰ ਖ਼ੁਦ ਨੂੰ ਇਸ ਤਰ੍ਹਾਂ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਬੁਰਾਈਆਂ ਸਾਡੇ 'ਤੇ ਅਸਰ ਨਾ ਪਾ ਸਕਣ। ਘਰ ਵਿਚ ਹਮੇਸ਼ਾ ਦੇਵੀ ਸਰਸਵਤੀ ਦਾ ਰੂਪ ਅਤੇ ਵੀਣਾ ਰੱਖੋ।
ਇਹ ਵੀ ਪੜ੍ਹੋ : ਜਾਣੋ ਸੂਰਜ ਦੇਵਤਾ ਨੂੰ ਕਿੰਨੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ , ਕੀ ਹੈ ਇਨ੍ਹਾਂ ਦੇ ਪਿੱਛੇ ਦੀ ਕਥਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੀਵਨ ਨੂੰ ਮੰਗਲਮਈ ਬਣਾਉਣ ਲਈ ਇਸ ਖ਼ਾਸ ਵਿਧੀ ਨਾਲ ਕਰੋ ਹਨੂੰਮਾਨ ਜੀ ਦੀ ਪੂਜਾ
NEXT STORY