ਨਵੀਂ ਦਿੱਲੀ - ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਹੈ। ਇਸ ਦੇ ਨਾਲ ਹੀ ਇਹ ਮਹੀਨਾ ਭਜਨਾਂ ਦੇ ਸਮਾਗਮਾਂ, ਰਸਮਾਂ ਅਤੇ ਪੂਜਾ ਪੱਖੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦੂਜੇ ਪਾਸੇ ਇਸ ਮਹੀਨੇ ਸ਼ਰਧਾਲੂ ਭਗਵਾਨ ਸ਼ਿਵ ਦੀ ਪੂਜਾ ਬਹੁਤ ਹੀ ਸ਼ਰਧਾ ਨਾਲ ਕਰਦੇ ਹਨ। ਇਸ ਸਾਲ ਸਾਵਣ ਦਾ ਮਹੀਨਾ 25 ਜੁਲਾਈ 2021 ਤੋਂ ਸ਼ੁਰੂ ਹੋਵੇਗਾ ਅਤੇ 22 ਅਗਸਤ 2021 ਤੱਕ ਜਾਰੀ ਰਹੇਗਾ। ਇਸ ਨੂੰ ਸ਼ਰਵਣ ਦੇ ਮਹੀਨੇ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮਹੀਨੇ ਵਿਚ ਭਗਵਾਨ ਸ਼ਿਵ ਦੀ ਕਈ ਤਰੀਕਿਆਂ ਨਾਲ ਪੂਜਾ ਕੀਤੀ ਜਾਂਦੀ ਹੈ। ਕੋਈ ਸਾਵਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ ਅਤੇ ਕੋਈ 16 ਸੋਮਵਾਰ ਦਾ ਵਰਤ ਕਰਦਾ ਹੈ ਅਤੇ ਸ਼ਿਵ ਤੱਤ ਵਿਚ ਲੀਨ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਜਾਣੋ ਸੂਰਜ ਦੇਵਤਾ ਨੂੰ ਕਿੰਨੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ , ਕੀ ਹੈ ਇਨ੍ਹਾਂ ਦੇ ਪਿੱਛੇ ਦੀ ਕਥਾ
ਇਸ ਮਹੀਨੇ ਔਰਤਾਂ ਅਤੇ ਕੁਆਰੀਆਂ ਕੁੜੀਆਂ ਭਗਵਾਨ ਸ਼ਿਵ ਦੀ ਪੂਜਾ ਕਰਦੀਆਂ ਹਨ। ਇਸ ਮਹੀਨੇ ਚੂੜੀਆਂ ਦੀ ਵਿਕਰੀ ਵੀ ਵਧ ਜਾਂਦੀ ਹੈ। ਖ਼ਾਸਤੌਰ 'ਤੇ ਇਸ ਮਹੀਨੇ ਜ਼ਿਆਦਾਤਰ ਹਰੇ ਰੰਗ ਦੀਆਂ ਚੂੜੀਆਂ ਦੀ ਮੰਗ ਸਭ ਤੋਂ ਜ਼ਿਆਦਾ ਵਧ ਜਾਂਦੀ ਹੈ।
ਸਾਵਣ ਦੇ ਮਹੀਨੇ ਵਿਚ ਹਰੀਆਂ ਚੂੜੀਆਂ ਦੀ ਮਹੱਤਤਾ
ਮੰਨਿਆ ਜਾਂਦਾ ਹੈ ਕਿ ਜੇਕਰ ਕੁਆਰੀ ਕੁੜੀ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਦੀ ਹੈ ਤਾਂ ਉਸਨੂੰ ਮਨਪਸੰਦ ਵਰ ਦੀ ਪ੍ਰਾਪਤੀ ਹੁੰਦੀ ਹੈ। ਇਸ ਮਹੀਨੇ ਭਗਵਾਨ ਸ਼ਿਵ ਨੂੰ ਖ਼ੁਸ਼ ਕਰਨਾ ਆਸਾਨ ਹੁੰਦਾ ਹੈ। ਸਾਵਣ ਦੇ ਮਹੀਨੇ ਸੁਹਾਗਣ ਔਰਤਾਂ ਲਈ ਕਈ ਤਿਉਂਹਾਰ ਆਉਂਦੇ ਹਨ ਜਿਸ ਵਿਚ ਕਜਰੀ, ਤੀਜ, ਹਰਿਆਲੀ ਤੀਜ ਸ਼ਾਮਲ ਹੈ। ਇਨ੍ਹਾਂ ਤਿਉਹਾਰਾਂ ਦੀ ਸ਼ੁਰੂਆਤ ਤੋਂ ਹੀ ਹਰੇ ਰੰਗ ਦੀਆਂ ਚੂੜੀਆਂ ਅਤੇ ਕੱਪੜੇ ਪਾਉਣ ਦਾ ਰਿਵਾਜ ਹੈ। ਇਸ ਤੋਂ ਇਲਾਵਾ ਇਹ ਵੀ ਵੇਖਿਆ ਗਿਆ ਹੈ ਕਿ ਸਾਵਣ ਦਾ ਮਹੀਨਾ ਕੁਦਰਤ ਦੀ ਖ਼ੂਬਸੂਰਤੀ ਦਾ ਮਹੀਨਾ ਹੁੰਦਾ ਹੈ। ਇਸ ਦੇ ਨਾਲ ਹੀ ਮਹਾਦੇਵ ਨੂੰ ਸਮਰਪਿਤ ਇਸ ਮਹੀਨੇ ਵਿਚ ਸੁਹਾਗਣ ਔਰਤਾਂ ਮਹਿੰਦੀ ਵੀ ਲਗਾਉਂਦੀਆਂ ਹਨ।
ਇਹ ਵੀ ਪੜ੍ਹੋ : ਗੁਰੂ ਪੂਰਨਿਮਾ ਦੇ ਦਿਨ ਪੂਜਾ ਕਰਨ ਨਾਲ ਹੁੰਦੀ ਹੈ ਹਰ ਮਨੋਕਾਮਨਾ ਪੂਰੀ , ਜਾਣੋ ਵਿਧੀ ਅਤੇ ਸ਼ੁੱਭ ਮਹੂਰਤ
ਸਾਵਣ ਦੇ ਮਹੀਨੇ ਚਾਰੋਂ ਪਾਸੇ ਹਰਿਆਲੀ ਫੈਲੀ ਹੁੰਦੀ ਹੈ ਅਤੇ ਖੁਸ਼ਨੁਮਾ ਮਾਹੌਲ ਹੁੰਦਾ ਹੈ। ਜਿਸ ਕਾਰਨ ਮਨ ਅਤੇ ਅੱਖਾਂ ਨੂੰ ਸਕੂਨ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਹਰੇ ਰੰਗ ਦੇ ਕੱਪੜੇ ਅਤੇ ਚੂੜੀਆਂ ਪਾਉਣ ਨਾਲ ਬੁੱਧ ਗ੍ਰਹਿ ਮਜ਼ਬੂਤ ਹੁੰਦਾ ਹੈ ਜਿਸ ਨਾਲ ਜੀਵਨ ਵਿਚ ਖ਼ੁਸ਼ਹਾਲੀ ਆਉਂਦੀ ਹੈ। ਇਸ ਦੇ ਨਾਲ ਹੀ ਹਰੇ ਰੰਗ ਦੀਆਂ ਚੂੜੀਆਂ ਅਤੇ ਕੱਪੜੇ ਪਾਉਣ ਨਾਲ ਭਗਵਾਨ ਸ਼ਿਵ ਅਤੇ ਵਿਸ਼ਣੂ ਖ਼ੁਸ਼ ਹੁੰਦੇ ਹਨ। ਇਸ ਦੇ ਨਾਲ ਹੀ ਹਰਾ ਰੰਗ ਪਤੀ-ਪਤਨੀ ਦਰਮਿਆਨ ਵਧੀਆ ਸਬੰਧ ਕਾਇਮ ਕਰਨ ਵਿਚ ਮਦਦਗਾਰ ਹੁੰਦਾ ਹੈ।
ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ : ਪਰਿਵਾਰ ਦੇ ਮੈਂਬਰਾਂ ਨੂੰ ਬੀਮਾਰੀਆਂ ਤੋਂ ਬਚਾਉਣ ਲ਼ਈ ਅਪਣਾਓ ਇਹ ਨੁਕਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੂਰਜ ਦੇਵਤਾ ਦੀ ਕਿਰਪਾ ਪਾਉਣ ਲਈ ਐਤਵਾਰ ਨੂੰ ਇਸ ਖ਼ਾਸ ਵਿਧੀ ਨਾਲ ਕਰੋ ਪੂਜਾ
NEXT STORY