ਵੈੱਬ ਡੈਸਕ- 2026 ਵਿਚ ਰਾਹੂ ਆਪਣੀ ਰਾਸ਼ੀ ਬਦਲਣ ਵਾਲਾ ਹੈ। ਇਹ ਰਾਸ਼ੀ ਪਰਿਵਰਤਨ ਲਗਭਗ 18 ਮਹੀਨਿਆਂ ਬਾਅਦ ਹੋਵੇਗਾ। ਸਾਲ 2026 ਵਿਚ ਰਾਹੂ ਸ਼ਨੀ ਦੇ ਸ਼ਾਸਨ ਵਾਲੀ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰੇਗਾ। ਜੋਤਸ਼ੀ ਮੰਨਦੇ ਹਨ ਕਿ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਰਾਹੂ 3 ਰਾਸ਼ੀਆਂ ਨੂੰ ਲਾਭ ਪਹੁੰਚਾ ਸਕਦਾ ਹੈ। ਇਨ੍ਹਾਂ ਰਾਸ਼ੀਆਂ ਨੂੰ ਧਨ, ਕਾਰੋਬਾਰ ਅਤੇ ਕਰੀਅਰ ਦੇ ਮਾਮਲਿਆਂ ਵਿਚ ਅਚਾਨਕ ਲਾਭ ਹੋਵੇਗਾ। ਆਓ ਜਾਣਦੇ ਹਾਂ ਇਨ੍ਹਾਂ ਖੁਸ਼ਕਿਸਮਤ ਰਾਸ਼ੀਆਂ ਬਾਰੇ-
ਬ੍ਰਿਖ ਰਾਸ਼ੀ
ਰਾਹੂ ਦਾ ਰਾਸ਼ੀ ਪਰਿਵਰਤਨ ਬ੍ਰਿਖ ਰਾਸ਼ੀ ਵਾਲੇ ਲੋਕਾਂ ਲਈ ਸ਼ੁੱਭ ਹੋਣ ਵਾਲਾ ਹੈ। ਰਾਹੂ ਦੀ ਚਾਲ ਵਕਰੀ ਰਹਿੰਦੀ ਹੈ ਅਤੇ ਧਨ-ਬਾਣੀ ਦੇ ਭਾਵ 'ਚ ਰਹਿ ਕੇ ਰਾਹੂ ਤੁਹਾਨੂੰ ਅਚਾਨਕ ਆਰਥਿਕ ਲਾਭ ਦੇ ਮੌਕੇ ਦੇ ਸਕਦਾ ਹੈ। ਬਾਣੀ, ਵਿਹਾਰ ਵਿਚ ਸਕਾਰਾਤਮ ਬਦਲਾਅ ਆਉਣ ਨਾਲ ਤੁਹਾਨੂੰ ਕਰੀਅਰ 'ਚ ਵੀ ਲਾਭ ਮਿਲਣਗੇ। ਅਧੂਰੇ ਜਾਂ ਰੂਕੇ ਕੰਮ ਬਣਨੇ ਸ਼ੁਰੂ ਹੋ ਜਾਣਗੇ। ਸਮਾਜ 'ਚ ਤੁਹਾਡੀ ਸਾਖ ਵਧੇਗੀ। ਨਿਵੇਸ਼ ਜਾਂ ਸਾਂਝੇਦਾਰੀ ਵਿਚ ਬਿਜ਼ਨੈੱਸ ਸ਼ੁਰੂ ਕਰਨਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਹੁਨਰ ਵਿਕਾਸ ਤੋਂ ਲਾਭਾਂ ਦੀਆਂ ਸੰਭਾਵਨਾਵਾਂ ਵੀ ਹਨ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲਿਆਂ ਲਈ ਵੀ ਰਾਹੂ ਦਾ ਪ੍ਰਵੇਸ਼ ਸਕਾਰਾਤਮਕ ਨਤੀਜੇ ਦੇਣ ਵਾਲਾ ਰਹੇਗਾ। 2026 'ਚ ਸਮੇਂ-ਸਮੇਂ 'ਤੇ ਧਨ ਦਾ ਲਾਭ ਮਿਲੇਗਾ। ਤੁਹਾਡੀ ਬਾਣੀ 'ਚ ਸ਼ਕਤੀ ਅਤੇ ਆਕਰਸ਼ਣ ਵਧੇਗਾ, ਜਿਸ ਨਾਲ ਤੁਸੀਂ ਦੂਜਿਆਂ ਨੂੰ ਪ੍ਰਭਾਵਿਤ ਕਰ ਸਕੋਗੇ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਬਣਨਗੇ। ਤੁਹਾਨੂੰ ਠੱਪ ਪਿਆ ਕਾਰੋਬਾਰ ਜਾਂ ਕੋਈ ਪੁਰਾਣਾ ਨਿਵੇਸ਼ ਲਾਭ ਦੇ ਸਕਦਾ ਹੈ। ਸਮਾਜ 'ਚ ਤੁਹਾਡਾ ਮਾਣ-ਸਨਮਾਨ ਵਧੇਗਾ। ਨਿਵੇਸ਼ ਜਾਂ ਕਿਸੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਤੁਹਾਡੇ ਲਈ ਲਾਭਦਾਇਕ ਸਿੱਧ ਹੋ ਸਕਦੀ ਹੈ।
ਧਨੁ ਰਾਸ਼ੀ
ਧਨੁ ਰਾਸ਼ੀ ਵਾਲੇ ਲੋਕਾਂ ਲਈ ਵੀ ਰਾਹੂ ਦਾ ਇਹ ਪ੍ਰਵੇਸ਼ ਅਨੁਕੂਲ ਨਤੀਜੇ ਲੈ ਕੇ ਆ ਸਕਦਾ ਹੈ। ਰਾਹੂ ਦੇ ਪ੍ਰਵੇਸ਼ ਨਾਲ ਧਨ ਲਾਭ ਦੀ ਸੰਭਾਵਨਾ ਰਹੇਗੀ। ਤੁਹਾਡੀ ਬਾਣੀ 'ਚ ਮਿਠਾਸ ਅਤੇ ਪ੍ਰਭਾਵ ਵਧੇਗਾ, ਜਿਸ ਨਾਲ ਲੋਕ ਤੁਹਾਡੀ ਸਲਾਹ ਨੂੰ ਗੰਭੀਰਤਾ ਨਾਲ ਲੈਣਗੇ। ਇਸ ਸਮੇਂ ਰੁਕੇ ਹੋਏ ਕੰਮਾਂ 'ਚ ਤੇਜ਼ੀ ਆਏਗੀ ਅਤੇ ਸਮਾਜਿਕ ਸਨਮਾਨ 'ਚ ਵਾਧਾ ਹੋਵੇਗਾ। ਨਿਵੇਸ਼, ਸਾਂਝੇਦਾਰੀ ਜਾਂ ਕਿਸੇ ਨਵੇਂ ਕੰਮ ਨੂੰ ਸਿੱਖਣ ਦੀ ਕੋਸ਼ਿਸ਼ ਭਵਿੱਖ 'ਚ ਲਾਭਦਾਇਕ ਰਹੇਗੀ। ਮਾਤਾ-ਪਿਤਾ ਦੇ ਸਹਿਯੋਗ ਨਾਲ ਮਹੱਤਵਪੂਰਨ ਕੰਮ ਪੂਰੇ ਹੋਣਗੇ। ਸੰਤਾਨ ਪੱਖ ਵੱਲੋਂ ਵੀ ਤੁਹਾਨੂੰ ਸ਼ੁੱਭ ਸਮਾਚਾਰ ਮਿਲ ਸਕਦਾ ਹੈ।
ਅਗਰਬੱਤੀ ਜਲਾਉਣਾ ਸ਼ੁੱਭ ਜਾਂ ਅਸ਼ੁੱਭ? ਜਾਣੋ ਇਸ ਨਾਲ ਜੁੜੀ ਧਾਰਮਿਕ ਮਾਨਤਾ
NEXT STORY