ਜਲੰਧਰ (ਬਿਊਰੋ) : ਅੱਜ ਕਰਵਾ ਚੌਥ ਦਾ ਤਿਉਹਾਰ ਪੂਰੇ ਦੇਸ਼ ’ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਕ ਅਜਿਹਾ ਤਿਉਹਾਰ ਹੈ, ਜਿਥੇ ਵਿਆਹੁਤਾ ਜਨਾਨੀਆਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਵੱਲੋਂ ਸੂਰਜ ਚੜ੍ਹਣ ਤੋਂ ਪਹਿਲਾਂ ਸਵੇਰੇ ਉੱਠ ਕੇ ਸਰਘੀ ਖਾ ਕੇ ਇਸ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਸੁਹਾਗਣਾਂ ਵਰਤ ਵਾਲੇ ਦਿਨ ਸਾਰਾ ਦਿਨ ਭੁੱਖੇ ਰਹਿ ਕੇ ਪੂਜਾ ਕਰਦੀਆਂ ਹਨ। ਸ਼ਾਮ ਦੇ ਸਮੇਂ ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ।
ਚੰਨ ਦਾ ਇੰਤਜ਼ਾਰ
ਕਰਵਾ ਚੌਥ ਵਾਲੇ ਦਿਨ ਸਾਰੇ ਲੋਕ ਚੰਦਰਮਾ ਦੇ ਨਿਕਲਣ ਦਾ ਇੰਤਜ਼ਾਰ ਕਰਦੇ ਹਨ। ਚੰਦਰਮਾ ਆਉਣ ਤੋਂ ਬਾਅਦ ਜਨਾਨੀਆਂ ਚੰਦਰਮਾ ਨੂੰ ਜਲ ਚੜ੍ਹਾ ਕੇ ਉਸ ਨੂੰ ਛਾਣਨੀ ਵਿਚੋਂ ਵੇਖਦੀਆਂ ਹਨ ਅਤੇ ਫਿਰ ਆਪਣੇ ਪਤੀ ਨੂੰ। ਇਸ ਤੋਂ ਬਾਅਦ ਪਤੀ ਆਪਣੀ ਪਤਨੀ ਨੂੰ ਪਾਣੀ ਪਿਲਾ ਕੇ ਉਨ੍ਹਾਂ ਦਾ ਵਰਤ ਪੂਰਾ ਕਰਵਾਉਂਦਾ ਹੈ। ਦੱਸ ਦੇਈਏ ਕਿ ਇਸ ਦਿਨ ਸੁਹਾਗਣਾਂ ਚੰਦਰਮਾ ਨੂੰ ਦੇਖੇ ਬਿਨਾਂ ਨਾ ਤਾਂ ਕੁਝ ਖਾਂਦੀਆਂ ਹਨ ਅਤੇ ਨਾ ਹੀ ਪਾਣੀ ਪੀਂਦੀਆਂ ਹਨ। ਸਾਰੇ ਸ਼ਹਿਰਾਂ 'ਚ ਚੰਨ ਨਿਕਲਣ ਦਾ ਸਮਾਂ ਵੱਖ-ਵੱਖ ਹੁੰਦਾ ਹੈ। ਤੁਹਾਡੇ ਸ਼ਹਿਰ ’ਚ ਚੰਦਰਮਾ ਕਦੋਂ ਨਿਕਲੇਗਾ, ਦੇ ਸਮੇਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਕਰਵਾਚੌਥ 2022 'ਤੇ ਚੰਦ ਨਿਕਲਣ ਦਾ ਸਮਾਂ
ਉੱਘੇ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ‘ਵਿਦਿਆਲੰਕਾਰ’ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਚੰਦਰਮਾ ਰਾਤ 8.10 ਤੋਂ 8.49 ਵਜੇ ਤੱਕ ਦੇਖਿਆ ਜਾ ਸਕਦਾ ਹੈ। ਇਹ ਵੱਖ-ਵੱਖ ਸ਼ਹਿਰਾਂ ’ਚ ਵੱਖ-ਵੱਖ ਸਮੇਂ 'ਤੇ ਨਜ਼ਰ ਆਵੇਗਾ ਪਰ ਇਹ ਮੌਸਮ ’ਤੇ ਨਿਰਭਰ ਕਰਦਾ ਹੈ। ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਇਕ ਮਸ਼ਹੂਰ ਪੰਚਾਂਗ ਅਨੁਸਾਰ ਚੰਦਰਮਾ ਦਰਸ਼ਨ ਦਾ ਸੰਭਾਵਿਤ ਸਮਾਂ....
ਜਲੰਧਰ ’ਚ -8.11 ਵਜੇ,
ਫਰੀਦਕੋਟ ’ਚ 8.16,
ਅੰਮ੍ਰਿਤਸਰ 8.13,
ਜੈਪੁਰ 8.20,
ਅਜਮੇਰ 8.26,
ਜੋਧਪੁਰ 8.33,
ਚੰਡੀਗੜ੍ਹ 8.07,
ਲੁਧਿਆਣਾ 8.10,
ਮੋਗਾ, 8.14,
ਸ੍ਰੀ ਮੁਕਤਸਰ ਸਾਹਿਬ 8.16,
ਫਾਜ਼ਿਲਕਾ 8.19,
ਬਠਿੰਡਾ 8.16,
ਸੰਗਰੂਰ 8.12,
ਰੋਪੜ 8.08,
ਨਵਾਂਸ਼ਹਿਰ 8.9,
ਪਠਾਨਕੋਟ 8.08,
ਹਿਸਾਰ 8.15,
ਜੀਂਦ 8.12,
ਮਹਿੰਦਰਗੜ੍ਹ 8.16,
ਸ੍ਰੀ ਗੰਗਾਨਗਰ 8.21,
ਬੀਕਾਨੇਰ 8.28
ਕਰਵਾ ਚੌਥ 'ਤੇ ਕਿਵੇਂ ਕਰੀਏ ਪੂਜਾ
1. ਇਸ ਦਿਨ ਸਵੇਰੇ ਇਨਸ਼ਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਾਉਣ ਅਤੇ ਵਰਤ ਕਰਨ ਦਾ ਸੰਕਲਪ ਲਓ।
2. ਇਸ ਵਰਤ ਵਿਚ ਪਾਣੀ ਪੀਣਾ ਵੀ ਵਰਜਿਤ ਹੈ। ਇਸ ਲਈ ਪਾਣੀ ਨਾ ਪੀਓ।
3. ਜਦੋਂ ਪੂਜਾ ਕਰਨ ਬੈਠੋ ਤਾਂ ਮੰਤਰ ਦੇ ਜਾਪ ਨਾਲ ਵਰਤ ਦੀ ਸ਼ੁਰੂਆਤ ਕਰੋ। ਇਹ ਮੰਤਰ ਹੈ : 'ਮਮ ਸੁਖਸੌਭਾਗਯਰ ਪੁਤਰਪੌਤਰਾਦਿ ਸੁਸਥਿਰ ਸ਼੍ਰੀ ਪ੍ਰਾਪਤਯ ਕਰਕ ਚਤੁਰਥੀ ਵਰਤਮਹਮ ਕਰੀਸ਼ਯ।'
4. ਇਸ ਤੋਂ ਬਾਅਦ ਮਾਂ ਪਾਰਵਤੀ ਦਾ ਸੁਰਾਗ ਸਮੱਗਰੀ ਆਦਿ ਨਾਲ ਸ਼ਿੰਗਾਰ ਕਰੋ।
5. ਸ਼ਿੰਗਾਰ ਤੋਂ ਬਾਅਦ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੀ ਅਰਾਧਨਾ ਕਰੋ ਤੇ ਕੋਰੇ ਕਰਵੇ ਵਿਚ ਪਾਣੀ ਭਰ ਕੇ ਪੂਜਾ ਕਰੋ। ਇੱਥੇ ਕਰਵੇ ਵਿਚ ਪਾਣੀ ਰੱਖਣਾ ਜ਼ਰੂਰੀ ਹੈ।
6. ਪੂਰੇ ਦਿਨ ਦਾ ਵਰਤ ਰੱਖੋ ਅਤੇ ਵਰਤ ਦੀ ਕਥਾ ਸੁਣੋ।
7. ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਆਪਣੇ ਪਤੀ ਨਾਲ ਵਰਤ ਖੋਲ੍ਹੋ। ਇਸ ਦੌਰਾਨ ਪਤੀ ਹੱਥੋਂ ਹੀ ਅੰਨ ਤੇ ਜਲ ਗ੍ਰਹਿਣ ਕਰੋ।
8. ਵਰਤ ਤੋੜਨ ਤੋਂ ਬਾਅਦ ਪਤਨੀ, ਸੱਸ-ਸਹੁਰਾ ਸਭ ਦਾ ਅਸ਼ੀਰਵਾਦ ਲਓ ਤੇ ਵਰਤ ਸਮਾਪਤ ਕਰੋ।
ਕਰਵਾਚੌਥ ਵਾਲੇ ਦਿਨ ਔਰਤਾਂ ਜ਼ਰੂਰ ਕਰਨ ਇਹ ‘16 ਸ਼ਿੰਗਾਰ’, ਪਤੀ-ਪਤਨੀ ’ਚ ਵਧਦਾ ਹੈ ਪਿਆਰ
NEXT STORY