ਨਵੀਂ ਦਿੱਲੀ (ਬਿਊਰੋ) : ਹਰ ਮੁਸਲਮਾਨ ਨੂੰ ਹੁਣ 'ਮੁਹੱਰਮ' ਤਿਉਹਾਰ ਦਾ ਇੰਤਜ਼ਾਰ ਹੈ। ਇਸ ਵਾਰ ਮੁਹੱਰਮ ਦੀ ਤਾਰੀਖ਼ ਨੂੰ ਲੈ ਕੇ ਅਜੇ ਤਕ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਚੰਨ ਦਿਸਣ 'ਤੇ 10 ਦਿਨਾਂ ਬਾਅਦ ਹੀ ਮੁਹੱਰਮ ਦੀ ਸ਼ੁਰੂਆਤ ਹੋ ਸਕਦੀ ਹੈ ਯਾਨੀ ਕਿ 21 ਅਗਸਤ ਜਾਂ 22 ਅਗਸਤ ਤੋਂ। ਇਸ ਆਧਾਰ 'ਤੇ ਇਹ 29 ਜਾਂ 31 ਅਗਸਤ ਤੱਕ ਮਨਾਇਆ ਜਾਵੇਗਾ।
ਕਿਉਂ ਮਨਾਇਆ ਜਾਂਦਾ ਹੈ 'ਮੁਹੱਰਮ' ਦਾ ਤਿਉਹਾਰ
21 ਅਗਸਤ ਜਾਂ 22 ਅਗਸਤ ਤੋਂ ਸ਼ੁਰੂ ਹੋ ਕੇ 29 ਜਾਂ 31 ਅਗਸਤ ਤੱਕ ਮਨਾਇਆ ਜਾਵੇਗਾ 'ਮੁਹੱਰਮ'। ਮੁਹੱਰਮ ਸ਼ੀਆ ਮੁਸਲਿਮ ਭਾਈਚਾਰੇ ਦੇ ਲੋਕ ਗ਼ਮ ਦੇ ਰੂਪ 'ਚ ਮਨਾਉਂਦੇ ਹਨ। ਇਸ ਦਿਨ ਇਮਾਮ ਹੁਸੈਨ ਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਮੁਹੱਰਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ 72 ਸਾਥੀਆਂ ਦੀ ਸ਼ਹਾਦਤ ਦੀ ਯਾਦ 'ਚ ਮਨਾਇਆ ਜਾਂਦਾ ਹੈ।
ਕੋਰੋਨਾ ਆਫ਼ਤ ਕਾਰਨ ਕੋਈ ਜਲੂਸ ਨਹੀਂ ਕੱਢਿਆ ਜਾਵੇਗਾ
ਵੱਖ-ਵੱਖ ਸ਼ਹਿਰਾਂ 'ਚ ਅੰਜੁਮਨ ਕਮੇਟੀਆਂ ਨੇ ਫ਼ੈਸਲਾ ਕੀਤਾ ਕਿ ਇਸ ਸਾਲ ਕੋਰੋਨਾ ਆਫ਼ਤ ਕਾਰਨ ਕੋਈ ਜਲੂਸ ਨਹੀਂ ਕੱਢਿਆ ਜਾਵੇਗਾ। ਸ਼ਾਂਤੀਪੂਰਨ ਤਰੀਕੇ ਨਾਲ ਏਕਤਾ ਤੇ ਭਾਈਚਾਰੇ ਨਾਲ ਸਾਰਿਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਿਆਂ ਮੁਹੱਰਮ ਮਨਾਉਣ ਦਾ ਫ਼ੈਸਲਾ ਕਮੇਟੀ ਨੇ ਲਿਆ ਹੈ। ਮੁਹੱਰਮ ਪ੍ਰਸ਼ਾਸਨ ਵੱਲੋਂ ਨਿਯਮਾਂ ਦੀ ਪਾਲਣਾ ਕਰਦਿਆਂ ਸਰੀਰਕ ਦੂਰੀ ਦੀ ਪਾਲਣਾ ਕਰਨ ਦੇ ਨਾਲ ਮਾਸਕ ਲਗਾ ਕੇ ਵੱਖ-ਵੱਖ ਚੌਕਾਂ 'ਤੇ ਜਾਗਰੂਕ ਕੀਤਾ ਜਾਵੇਗਾ। ਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹੱਰਮ ਦਾ ਤਿਉਹਾਰ ਸੰਪੰਨ ਕਰਵਾਉਣ ਲਈ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਜਾਇਜ਼ ਹੋਣਗੀਆਂ।
ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਹੈ ਅਜਿਹਾ
ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾ ਆਫ਼ਤ ਕਾਰਨ ਸ਼ਰਧਾਲੂ ਸਮੂਹਿਕ ਰੂਪ 'ਚ ਇਕੱਠੇ ਨਹੀਂ ਹੋਣਗੇ। ਸਾਰੇ ਧਾਰਮਿਕ ਆਗੂ ਆਪਣੇ-ਆਪਣੇ ਘਰਾਂ 'ਚ 53ਵੇਂ ਧਰਮ ਗੁਰੂ ਸੱਯਦਨਾ ਮੁਫਦਲ ਸੈਫ਼ੂਦੀਨ ਦੀ ਧਰਮ ਸਭਾ ਟੈਲੀਵਿਜ਼ਨ ਜਾਂ ਇੰਟਰਨੈੱਟ 'ਤੇ ਦੇਖਣਗੇ। ਆਮ ਤੌਰ 'ਤੇ ਤਾਜੀਆ, ਸਿਪਡ ਤੇ ਅਖਾੜੇ ਨਾਲ ਮੁਹੱਰਮ ਦਾ ਜਲੂਸ ਕੱਢਿਆ ਜਾਂਦਾ ਹੈ। ਇਸ ਦੌਰਾਨ ਲੋਕ ਰਵਾਇਤੀ ਹਥਿਆਰਾਂ ਦਾ ਪ੍ਰਦਰਸ਼ਨ ਵੀ ਕਰਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ।
ਕੁਆਰੀਆਂ ਕੁੜੀਆਂ ਇਸ ਤਰ੍ਹਾਂ ਰੱਖਣ 'ਹਰਤਾਲਿਕਾ ਤੀਜ' ਦਾ ਵਰਤ, ਜਾਣੋ ਪੂਜਾ ਵਿਧੀ ਤੇ ਮਹੱਤਵ
NEXT STORY