ਵੈੱਬ ਡੈਸਕ- ਨਵਾਂ ਸਾਲ 2026 ਬਹੁਤ ਹੀ ਖਾਸ ਹੋਣ ਵਾਲਾ ਹੈ। ਸਾਲ ਦੀ ਸ਼ੁਰੂਆਤ 'ਚ ਹੀ ਇਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਸ਼ੁੱਭ 'ਗਜਕੇਸਰੀ ਯੋਗ' ਬਣਨ ਜਾ ਰਿਹਾ ਹੈ, ਜੋ ਕਈ ਰਾਸ਼ੀਆਂ ਲਈ ਬੇਹੱਦ ਲਾਭਕਾਰੀ ਸਿੱਧ ਹੋਵੇਗਾ।
ਕਦੋਂ ਅਤੇ ਕਿਵੇਂ ਬਣੇਗਾ ਇਹ ਯੋਗ?
ਦ੍ਰਿਕ ਪੰਚਾਂਗ ਦੇ ਅਨੁਸਾਰ, 2 ਜਨਵਰੀ 2026 ਸ਼ੁੱਕਰਵਾਰ ਨੂੰ ਚੰਦਰਮਾ ਮਿਥੁਨ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਇਸ ਰਾਸ਼ੀ 'ਚ ਪਹਿਲਾਂ ਹੀ ਦੇਵਗੁਰੂ ਬ੍ਰਹਿਸਪਤੀ ਬਿਰਾਜਮਾਨ ਹੋਣਗੇ। ਜਦੋਂ ਗੁਰੂ ਅਤੇ ਚੰਦਰਮਾ ਦੀ ਯੁਤੀ (ਮਿਲਾਪ) ਹੁੰਦੀ ਹੈ, ਤਾਂ 'ਗਜਕੇਸਰੀ ਯੋਗ' ਦਾ ਨਿਰਮਾਣ ਹੁੰਦਾ ਹੈ। ਇਸ ਯੋਗ ਨੂੰ ਜੋਤਿਸ਼ 'ਚ ਆਰਥਿਕ ਲਾਭ ਅਤੇ ਤਰੱਕੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਸ ਸ਼ੁੱਭ ਯੋਗ ਦਾ ਸਭ ਤੋਂ ਵੱਧ ਪ੍ਰਭਾਵ ਇਨ੍ਹਾਂ 3 ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ:
ਬ੍ਰਿਸ਼ਭ ਰਾਸ਼ੀ (Taurus)
ਇਹ ਯੋਗ ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਆਰਥਿਕ ਮਜ਼ਬੂਤੀ ਲੈ ਕੇ ਆਵੇਗਾ। ਰੁਕਿਆ ਹੋਇਆ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਹੈ ਅਤੇ ਨੌਕਰੀਪੇਸ਼ਾ ਲੋਕਾਂ ਦੀ ਤਰੱਕੀ ਜਾਂ ਤਨਖਾਹ 'ਚ ਵਾਧਾ ਹੋ ਸਕਦਾ ਹੈ। ਨਿਵੇਸ਼ ਕੀਤੇ ਪੈਸੇ ਤੋਂ ਵੀ ਚੰਗਾ ਮੁਨਾਫਾ ਮਿਲਣ ਦੇ ਯੋਗ ਹਨ।
ਮਿਥੁਨ ਰਾਸ਼ੀ (Gemini)
ਕਿਉਂਕਿ ਇਹ ਯੋਗ ਮਿਥੁਨ ਰਾਸ਼ੀ 'ਚ ਹੀ ਬਣ ਰਿਹਾ ਹੈ, ਇਸ ਲਈ ਇਸ ਰਾਸ਼ੀ ਦੇ ਲੋਕਾਂ ਦਾ ਆਤਮ-ਵਿਸ਼ਵਾਸ ਵਧੇਗਾ। ਕਰੀਅਰ 'ਚ ਸਥਿਰਤਾ ਆਵੇਗੀ ਅਤੇ ਵਪਾਰੀਆਂ ਨੂੰ ਕੰਮ ਵਧਾਉਣ ਦੇ ਨਵੇਂ ਮੌਕੇ ਮਿਲਣਗੇ। ਸਮਾਜ 'ਚ ਮਾਣ-ਸਤਿਕਾਰ ਵਧੇਗਾ ਅਤੇ ਅਟਕੇ ਹੋਏ ਕੰਮ ਪੂਰੇ ਹੋਣਗੇ।
ਤੁਲਾ ਰਾਸ਼ੀ (Libra)
ਤੁਲਾ ਰਾਸ਼ੀ ਵਾਲਿਆਂ ਲਈ ਇਹ ਸਮਾਂ ਸਾਂਝੇਦਾਰੀ ਅਤੇ ਵਪਾਰ 'ਚ ਵੱਡਾ ਲਾਭ ਦੇਣ ਵਾਲਾ ਹੋਵੇਗਾ। ਨਵੇਂ ਕੰਟਰੈਕਟ ਜਾਂ ਪ੍ਰਾਜੈਕਟ ਮਿਲ ਸਕਦੇ ਹਨ। ਪਰਿਵਾਰਕ ਅਤੇ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਆਵੇਗੀ। ਵਿਦਿਆਰਥੀਆਂ ਅਤੇ ਖੋਜ (Research) ਨਾਲ ਜੁੜੇ ਲੋਕਾਂ ਲਈ ਵੀ ਇਹ ਸਮਾਂ ਵਿਸ਼ੇਸ਼ ਸਫਲਤਾ ਵਾਲਾ ਰਹੇਗਾ।
ਨੋਟ: ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਆਧਾਰਿਤ ਹੈ। ਇਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ ਅਤੇ ਜਗ ਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਨ੍ਹਾਂ 4 ਰਾਸ਼ੀਆਂ ਲਈ ਮੁਸਿਬਤਾਂ ਭਰਿਆ ਰਹੇਗਾ 2026! ਰਾਹੁ-ਮੰਗਲ-ਸ਼ਨੀ ਦੀ ਨਜ਼ਰ ਪੈਣ ਦੇ ਆਸਾਰ
NEXT STORY