ਜਲੰਧਰ (ਬਿਊਰੋ) : ਦੇਸ਼ ਭਰ ਵਿਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਲੋਹੜੀ ਨੂੰ ਸਰਦੀਆਂ ਦੇ ਜਾਣ ਅਤੇ ਬਸੰਤ ਰੁੱਤ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਇਹ ਤਿਉਹਾਰ ਖ਼ਾਸ ਕਰ ਨਵੀਆਂ ਫ਼ਸਲਾਂ ਦੀ ਕਟਾਈ ਮੌਕੇ ਮਨਾਇਆ ਜਾਂਦਾ ਹੈ। ਰਵਾਇਤੀ ਤੌਰ 'ਤੇ ਲੋਹੜੀ ਦਾ ਤਿਉਹਾਰ ਕੁਦਰਤ ਨੂੰ ਧੰਨਵਾਦ ਕਹਿਣ ਲਈ ਮਨਾਇਆ ਜਾਂਦਾ ਹੈ। ਮਕਰ ਸਕਰਾਂਤੀ ਦੀ ਪਹਿਲੀ ਸ਼ਾਮ ਲੋਕ ਗੀਤ, ਰੰਗ-ਬਿਰੰਗੀਆਂ ਪੁਸ਼ਾਕਾਂ ਵਿਚ ਨੱਚਣ ਆਦਿ ਨਾਲ ਫ਼ਸਲਾਂ ਦਾ ਘਰ-ਘਰ ਸਵਾਗਤ ਕੀਤਾ ਜਾਂਦਾ ਹੈ।
ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਉੱਤਰੀ ਭਾਰਤ ਖ਼ਾਸਕਰ ਹਰਿਆਣਾ, ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਿਸੇ-ਨਾ-ਕਿਸੇ ਨਾਂ ਨਾਲ ਮਕਰ ਸੰਕ੍ਰਾਂਤੀ ਵਾਲੇ ਦਿਨ ਜਾਂ ਉਸ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕੋਈ-ਨਾ-ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਅਜੌਕੇ ਸਮੇਂ ’ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਘਰ ’ਚ ਖੁਸ਼ੀਆਂ ਆਉਣ ਦੀ ਖੁਸ਼ੀ ’ਚ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਜਿਨ੍ਹਾਂ ਲੋਕਾਂ ਦੇ ਘਰ ਮੁੰਡੇ ਦਾ ਵਿਆਹ ਹੋਇਆ ਹੁੰਦਾ ਹੈ, ਉਹ ਲੋਕ ਨਵੀਂ ਲਾੜੀ ਦੇ ਆਉਣ ਦੀ ਖੁਸ਼ੀ ਲੋਹੜੀ ਦਾ ਤਿਉਹਾਰ ਮਨਾ ਕੇ ਪੂਰੀ ਕਰਦੇ ਹਨ। ਜਿਨ੍ਹਾਂ ਲੋਕਾਂ ਦੇ ਘਰ ਮੁੰਡੇ ਨੇ ਜਨਮ ਲਿਆ ਹੁੰਦਾ ਹੈ, ਉਹ ਵੀ ਲੋਹੜੀ ਮਨਾਉਂਦੇ ਹਨ।
ਖ਼ਾਸ ਤਰੀਕੇ ਨਾਲ ਭੇਜੋ ਆਪਣੇ ਸਾਕ-ਸਬੰਧੀਆਂ ਨੂੰ ਵਧਾਈਆਂ
ਲੋਹੜੀ ਦਾ ਆਪਣਾ ਵੱਖਰਾ ਹੀ ਮਹੱਤਵ ਹੈ। ਇਸ ਦਿਨ ਤੁਸੀਂ ਆਪਣੇ ਦੋਸਤਾਂ ਪਰਿਵਾਰ ਵਾਲਿਆਂ ਨੂੰ ਕੁਝ ਚੋਣਵੇ ਮੈਸੇਜ ਭੇਜ ਕੇ ਸ਼ੁਭਕਾਮਨਾਵਾਂ ਭੇਜ ਸਕਦੇ ਹੋ....
. ਲੋਹੜੀ ਦਾ ਚਾਨਣ ਤੁਹਾਡੀ ਜ਼ਿੰਦਗੀ ਨੂੰ ਰੌਸ਼ਨ ਕਰ ਦੇਵੇ।
. ਜਿਵੇਂ-ਜਿਵੇਂ ਲੋਹੜੀ ਦੀ ਅੱਗ ਤੇਜ਼ ਹੋਵੇ, ਤਿਵੇਂ-ਤਿਵੇਂ ਸਾਡੇ ਸਭ ਦੇ ਦੁੱਖਾਂ ਦਾ ਅੰਤ ਹੋਵੇ। ‘ਹੈੱਪੀ ਲੋਹੜੀ।’
. ਦਿਲ ਦੀ ਖੁਸ਼ੀ ਅਤੇ ਆਪਣਿਆਂ ਦਾ ਪਿਆਰ, ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ, ‘ਲੋਹੜੀ ਦੀਆਂ ਸ਼ੁਭਕਾਮਨਾਵਾਂ।’
. ਮਿੱਠੇ ਗੁੜ 'ਚ ਮਿਲ ਗਿਆ ਤਿਲ, ਉੱਡੀ ਪਤੰਗ ਤੇ ਖਿੜ ਗਿਆ ਦਿਲ, ਤੁਹਾਡੇ ਜੀਵਨ ਵਿਚ ਆਵੇ ਹਰ ਦਿਨ ਸੁੱਖ ਅਤੇ ਸ਼ਾਂਤੀ, ‘ਵਿਸ਼ ਯੂ ਅ ਹੈੱਪੀ ਲੋਹੜੀ।’
. ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ, ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ, ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ, ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ।
. ਅਸੀਂ ਤੁਹਾਡੇ ਦਿਲ ਵਿਚ ਰਹਿੰਦੇ ਆਂ, ਇਸ ਲਈ ਹਰ ਗ਼ਮ ਸਹਿੰਦੇ ਆਂ, ਕੋਈ ਸਾਥੋਂ ਪਹਿਲਾਂ ਨਾ ਕਹਿ ਦੇਵੇ ਤੁਹਾਨੂੰ, ਇਸ ਲਈ ਇਕ ਦਿਨ ਪਹਿਲਾਂ ਹੀ ਤੁਹਾਨੂੰ, ‘ਹੈੱਪੀ ਲੋਹੜੀ’ ਕਹਿੰਦੇ ਆਂ...
. ਡੇ ਬਾਈ ਡੇ ਤੇਰੀਆਂ ਖ਼ੁਸ਼ੀਆਂ ਹੋ ਜਾਣ ਡਬਲ, ਤੇਰੀ ਜ਼ਿੰਦਗੀ ਤੋਂ ਡਿਲੀਟ ਹੋ ਜਾਣ ਸਾਰੇ ਟ੍ਰਬਲ, ਖ਼ੁਦਾ ਰੱਖੇ ਹਮੇਸ਼ਾ ਤੁਹਾਨੂੰ ਸਮਾਰਟ ਅਤੇ ਫਿੱਟ, ਦੁਆ ਕਰਦੇ ਹਾਂ ਕਿ...ਤੇਰੇ ਲਈ ਇਹ ਲੋਹੜੀ ਦਾ ਤਿਉਹਾਰ ਸੁਪਰ ਡੁਪਰ ਹਿੱਟ ਹੋਵੇ।’
ਸ਼ਨੀਦੇਵ ਜੀ ਕਰਨਗੇ ਮਨ ਦੀ ਹਰ ਇੱਛਾ ਪੂਰੀ, ਪੂਜਾ ਕਰਦੇ ਸਮੇਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY