ਜਲੰਧਰ (ਬਿਊਰੋ) - ਹਿੰਦੂ ਪੰਚਾਂਗ ਦੇ ਅਨੁਸਾਰ ਹਰ ਮਹੀਨੇ ਕ੍ਰਿਸ਼ਨ ਪੱਖ ਦੀ ਆਖਰੀ ਤਾਰੀਖ਼ ਨੂੰ ਅਮਾਵਸਿਆ ਹੁੰਦੀ ਹੈ। ਇਸ ਦਿਨ ਚੰਦਰ ਦੇ ਦਰਸ਼ਨ ਨਹੀਂ ਹੁੰਦੇ। ਹਿੰਦੂ ਧਰਮ ਦੇ ਸ਼ਾਸਤਰਾਂ ਵਿੱਚ ਅਮਾਵਸਯ ਤਿਥੀ ਦਾ ਬਹੁਤ ਮਹੱਤਵਪੂਰਣ ਸਥਾਨ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਤਾਰੀਖ਼ ਪੁਰਖਿਆਂ / ਪਿਤਰਾਂ ਦੀ ਤਰੀਖ਼ ਹੁੰਦੀ ਹੈ। ਇਸ ਦਿਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਕੇ, ਗ਼ਰੀਬਾਂ ਅਤੇ ਲੋੜਵੰਦਾਂ ਨੂੰ ਦਾਨ ਕਰਨ ਨਾਲ ਪਿਤਰ ਖੁਸ਼ ਹੁੰਦੇ ਹਨ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ। ਇਸ ਨਾਲ ਵਿਅਕਤੀ ਨੂੰ ਪਿਤਰ ਦੋਸ਼ਾਂ ਤੋਂ ਮੁਕਤੀ ਵੀ ਮਿਲ ਜਾਂਦੀ ਹੈ।
ਜਦੋਂ ਅਮਾਵਸਯ ਸ਼ਨਿਵਾਰ ਵਾਲੇ ਦਿਨ ਆਉਂਦੀ ਹੈ ਤਾਂ ਇਸ ਨੂੰ ਸ਼ਨਿਵਾਰੀ ਅਮਾਵਸਯ/ਸ਼ਨਿਸ਼ਚਰੀ ਅਮਾਵਸਯ ਕਹਿੰਦੇ ਹਨ। ਇਹ ਫੱਗਣ ਮਹੀਨੇ ਦੀ ਅਮਾਵਸਯ ਹੁੰਦੀ ਹੈ। ਇਸੇ ਲਈ ਇਸ ਨੂੰ ਫਾਲਗੁਣ ਅਮਾਵਸਯ ਵੀ ਕਹਿੰਦੇ ਹਨ। ਜੋਤਿਸ਼ ਸ਼ਾਸਤਰਾਂ ’ਚ ਸ਼ਨੀ ਦੋਸ਼, ਸਾੜਸਤੀ ਤੋਂ ਪੀੜਤ ਲੋਕਾਂ ਲਈ ਸ਼ਨੀ ਅਮਾਵਸਯ ਦਾ ਦਿਨ ਬਹੁਤ ਜ਼ਿਆਦਾ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਸ਼ਨੀ ਦੇਵ ਦੀ ਪੂਜਾ ਕਰਨ ਨਾਲ ਸ਼ਨੀ ਦੇ ਅਸ਼ੁੱਭ ਪ੍ਰਭਾਵਾਂ ਤੋਂ ਮੁਕਤੀ ਮਿਲਦੀ ਹੈ। ਸ਼ਨੀ ਅਮਾਵਸਯ ਵਾਲੇ ਦਿਨ ਖ਼ਾਸ ਉਪਾਅ ਕਰਨ ਨਾਲ ਸ਼ਨੀ ਦੇਵ ਖੁਸ਼ ਹੋ ਜਾਂਦੇ ਹਨ। ਇਸ ਨਾਲ ਪਰਿਵਾਰ ’ਚ ਖੁਸ਼ਹਾਲੀ ਆਉਂਦੀ ਹੈ ਅਤੇ ਸੁੱਖ-ਸ਼ਾਂਤੀ ਮਿਲਦੀ ਹੈ।
ਕਰੋ ਇਹ ਖ਼ਾਸ ਉਪਾਅ
. ਇਸ ਦਿਨ ਪੀਪਲ ਦੇ ਦਰੱਖ਼ਤ ਦੀ ਪਰਿਕਰਮਾ ਕਰੋ। ਦਰੱਖ਼ਤ ਦੀ ਜੜ ’ਚ ਸਵੇਰ ਦੇ ਸਮੇਂ ਮਿੱਠਾ ਦੁੱਧ ਚੜ੍ਹਾਓ। ਸ਼ਾਮ ਨੂੰ ਪੱਛਮ ਵੱਲ ਰੋਸ਼ਨੀ ਕਰਦੇ ਹੋਏ ਤੇਲ ਦਾ ਦੀਵਾ ਜਗਾਓ। 'ਓਮ ਸ਼ਮ ਸ਼ਂਨੈਸ਼ਾਰਯ ਨਮ: ਮੰਤਰ ਦਾ ਜਾਪ ਕਰਦੇ ਹੋਏ ਪਰਿਕਰਮਾ ਕਰੋ।
. ਕਾਲੀ ਗਾਂ, ਜਿਸ ’ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਾ ਹੋਵੇ, ਦੀ ਪੂਜਾ ਕਰਕੇ 8 ਬੂੰਦੀ ਦੇ ਲੱਡੂ ਖੁਆ ਕੇ ਉਸ ਦੀ ਪਰਿਕਰਮਾ ਕਰੋਂ। ਉਸ ਦੀ ਪੂਛ ਨਾਲ ਆਪਣੇ ਸਿਰ ਨੂੰ 8 ਵਾਰ ਝਾੜ ਦਿਓ।
. ਕਾਲੇ ਕੁੱਤਿਆਂ ਨੂੰ ਤੇਲ ਲਗਾ ਕੇ ਰੋਟੀ ਖੁਆਓ।
. ਕਾਂਸੇ ਦੇ ਕਟੋਰੇ ’ਚ ਸਰੋਂ ਜਾਂ ਤਿਲ ਦੇ ਤੇਲ ਨਾਲ ਭਰ ਲਓ। ਉਸ ’ਚ ਆਪਣਾ ਚਿਹਰਾ ਦੇਖ ਕੇ ਉਸ ਨੂੰ ਦਾਨ ਕਰ ਦਿਓ।
.ਕਾਲਾ ਸੂਰਮਾ ਲਓ। ਉਸ ਨੂੰ ਸੁਨਸਾਨ ਵਾਲੀ ਥਾਂ ’ਤੇ ਟੋਆ ਪੁੱਟ ਕੇ ਵਿੱਚ ਪਾ ਦਿਓ।
. ਕਾਲੇ ਘੋੜੇ ਦੀ ਨਾਲ ਜਾਂ ਨਾਵ ਦੀ ਕਿੱਲ ਦਾ ਛੱਲਾ ਵਿਚਕਾਰਲੀ ਉਂਗਲ ’ਚ ਪਾਓ।
. ਕਾਲੇ ਘੋੜੇ ਦੀ ਨਾਲ ਆਪਣੇ ਘਰ ਦੇ ਦਰਵਾਜ਼ੇ ਦੇ ਉਪਰ ਸਥਾਪਿਤ ਕਰੋ।
ਸ਼ੁੱਕਰਵਾਰ ਨੂੰ ਪੂਜਾ ਤੋਂ ਬਾਅਦ ਜ਼ਰੂਰ ਦਾਨ ਕਰੋ ਇਹ ਚੀਜ਼ਾਂ, ਪੂਰੀ ਹੋਵੇਗੀ ਹਰ ਮਨੋਕਾਮਨਾ
NEXT STORY