Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    7:18:39 PM

  • ind vs afg india won the toss and elected to bowl in the second t20

    IND vs AFG: ਭਾਰਤ ਨੇ ਦੂਜੇ ਟੀ-20 'ਚ ਟਾਸ ਜਿੱਤ...

  • akali dal sukhbir singh badal

    ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ

  • shocking incident in punjab

    ਪੰਜਾਬ: ਤਾਏ ਨੇ ਗੋਲ਼ੀ ਮਾਰ ਕੇ ਕਰ'ਤਾ ਭਤੀਜੇ ਦਾ...

  • punjab government land registry registration

    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • 416ਵੇਂ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼: ਮਨੁੱਖੀ ਜ਼ਿੰਦਗੀ ਲਈ ਸੇਧ ਦਾ ਕੇਂਦਰੀ ਧੁਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

DHARM News Punjabi(ਧਰਮ)

416ਵੇਂ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼: ਮਨੁੱਖੀ ਜ਼ਿੰਦਗੀ ਲਈ ਸੇਧ ਦਾ ਕੇਂਦਰੀ ਧੁਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

  • Edited By Rajwinder Kaur,
  • Updated: 19 Aug, 2020 12:09 PM
Jalandhar
shri guru granth sahib ji prakash purab
  • Share
    • Facebook
    • Tumblr
    • Linkedin
    • Twitter
  • Comment

ਸੰਸਾਰ ਦੀ ਮਨੁੱਖੀ ਸ਼੍ਰੇਣੀ ਨੂੰ ਸਦਾ ਇਸ ਤਰ੍ਹਾਂ ਦੀ ਸੇਧ ਦੀ ਜ਼ਰੂਰਤ ਰਹਿੰਦੀ ਹੈ, ਜਿਸ ਨਾਲ ਮਨੁੱਖ ਆਪਣੀ ਜਾਤੀ ਜਮਾਤੀ ਜ਼ਿੰਦਗੀ ਨੂੰ ਸਵਾਰ ਅਤੇ ਸ਼ਿੰਗਾਰ ਸਕੇ। ਸੰਸਾਰ ਭਰ ਵਿਖੇ ਵੱਖ-ਵੱਖ ਮਜ਼ਹਬੀ ਆਗੂਆਂ ਦੁਆਰਾ ਮਨੁੱਖੀ ਸਮਾਜ ਨੂੰ ਜ਼ਿੰਦਗੀ ਜੀਊਣ ਲਈ ਆਪੋ-ਆਪਣੇ ਅਨੁਭਵਾਂ ਰਾਹੀਂ ਅਤੇ ਉਪਦੇਸ਼ ਕਲਮਬੰਦ ਕਰ ਕਰਵਾ ਕੇ ਗਿਆਨ ਭੰਡਾਰ ਗ੍ਰੰਥਾਂ ਰਾਹੀਂ ਅਗਵਾਈ ਦਿੱਤੀ ਹੈ। ਮਨੁੱਖੀ ਸੁਭਾਅ ਦੀਆਂ ਕਈ ਕਮਜ਼ੋਰੀਆਂ ਅੰਦਰ ਇਕ ਖ਼ਾਸ ਕਮਜ਼ੋਰੀ ਹੈ ਕਿ ਇਹ ਚੰਗੇ ਕੰਮ ਲਈ ਆਲਸੀ-ਦਲਿੱਦਰੀ ਹੋ ਜਾਂਦਾ ਹੈ।

ਗੁਰਬਾਣੀ ਗਿਆਨ ਦੇ ਮੁਬਾਰਕ ਬੋਲ ਹਨ : "ਚੰਗਿਆਈ ਆਲਕੁ ਕਰੇ ਬੁਰਿਆਈਂ ਹੋਇ ਸੇਰੁ॥

ਚੰਗੇ ਕੰਮਾਂ ਵਿਚ ਆਲਸ ਤੇ ਭੈੜੇ ਕੰਮਾਂ ਲਈ ਸ਼ੇਰ। ਜਦੋਂ ਸੰਸਾਰ ਭਰ ਦੇ ਧਰਮ ਗ੍ਰੰਥਾਂ ਦੀ ਦੇਣ ਬਾਰੇ ਉਸਾਰੂ ਚਰਚਾ ਕੀਤੀ ਜਾਂਦੀ ਹੈ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਵਰਤਮਾਨ ਸਮੇਂ ਬੜੇ ਅਦਬ ਨਾਲ ਲਿਆ ਜਾਂਦਾ ਹੈ। 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਮਨੁੱਖ ਦੀ ਸਮੁੱਚੀ ਜ਼ਿੰਦਗੀ ਦੀ ਘਾੜਤ 'ਤੇ ਕੇਂਦ੍ਰਿਤ ਹੈ। ਮਨੁੱਖ ਕੁਦਰਤ ਦੇ ਕਾਦਰ ਦੀ ਮਹੱਤਵਪੂਰਨ ਕ੍ਰਿਤ ਹੈ। ਮਨੁੱਖ ਨੂੰ ਇਹ ਅਹਿਸਾਸ ਕਰਵਾਉਣਾ, ਜ਼ਿੰਦਗੀ ਨੂੰ ਸਵਾਰਨ ਸੁਧਾਰਨ ਲਈ ਉਪਦੇਸ਼ ਅਤੇ ਜੀਵਨ ਅਮਲ ਰਾਹੀਂ ਅਗਵਾਈ ਕਰਨੀ ਧਰਮ ਗੁਰੂ ਦੇ ਹਿੱਸੇ ਆਉਂਦਾ ਹੈ। ਪਹਿਲਾ ਉਪਦੇਸ਼ ੴ ਹੈ। ਇਸ ਉਪਦੇਸ਼ ਨੂੰ ਸਮਝਣ ਤੇ ਅਪਣਾਏ ਬਗੈਰ ਦੁਨੀਆਂ ਦਾ ਕੋਈ ਮਨੁੱਖ ਜੀਵਨ ਲਕਸ਼ ਦੀ ਪ੍ਰਾਪਤੀ ਨਹੀਂ ਕਰ ਸਕਦਾ। ਨਿਰਸੰਦੇਹ ਇਕ ਨਿਬੇੜਾ ਮਨੁੱਖ ਨੂੰ ਅਤੇ ਮਜ਼੍ਹਬਾਂ ਦੇ ਆਗੂਆਂ ਨੂੰ ਕਰ ਲੈਣਾ ਚਾਹੀਦਾ ਹੈ; ਉਹ ਹੈ ਰੱਬੀ ਹੋਂਦ ਬਾਰੇ, ਉਸ ਦੀ ਵਿਆਪਕਤਾ ਬਾਰੇ ਅਤੇ ਹੁਕਮੀ ਵਰਤਾਰੇ ਬਾਰੇ। ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਦੇ ਮਨੁੱਖ ਨੂੰ ਪਹਿਲਾ ਉਪਦੇਸ਼ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ" ਹੈ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 33 ਵਾਰ ਦਰਜ ਹੈ। "ੴ" ਰੱਬ, ਪ੍ਰਮਾਤਮਾ, ਈਸ਼ਵਰ, ਅੱਲ੍ਹਾ, ਵਾਹਿਗੁਰੂ ਇਕ ਹੈ। 

ਇਸੇ ਗਿਆਨ ਦੀ ਹੋਰ ਦ੍ਰਿੜ੍ਹਤਾ ਹੈ : ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ 

PunjabKesari

ਸ਼ਬਦ-ਗੁਰੂ ਦੇ ਗਿਆਨ ਸਾਗਰ ਅੰਦਰ ਸਚਿਆਰ ਮਨੁੱਖ ਦਾ ਸੰਕਲਪ ਹੈ। ਗੁਰੂ ਜੀ ਨੇ ਸੰਸਾਰ ਦੀ ਧਰਤੀ' ਤੇ ਮਨੁੱਖਤਾ ਨੂੰ ਸੜਦਿਆਂ ਬਲਦਿਆਂ ਤੱਕਿਆ ਸੀ।

ਭਾਈ ਗੁਰਦਾਸ ਜੀ ਅਨੁਸਾਰ : ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਗੁਰੂ ਜੀ ਨੇ ਮਨੁੱਖਤਾ ਦੇ ਇਸ ਦਸ਼ਾ ਤੱਕ ਚਲੇ ਜਾਣ ਦਾ ਕਾਰਨ ਆਸਾ ਰਾਗ ਅੰਦਰ ਬਿਆਨ ਕੀਤਾ ਹੈ। ਪਾਵਨ ਬੋਲ ਹਨ : ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥

ਮਨੁੱਖਾਂ ਦਾ ਸਮੂਹ ਹੀ ਸਮਾਜ ਬਣਦਾ ਹੈ। ਜੇਕਰ ਮਨੁੱਖ ਸਚਿਆਰ ਹੋਵੇਗਾ ਤਾਂ ਹੀ ਸਮਾਜ ਕੂੜ ਮੁਕਤ ਹੋ ਸਕਦਾ ਹੈ। ਬੇਗਮਪੁਰਾ ਸ਼ਹਿਰ ਦੀ ਨਾਗਰਿਕਤਾ ਨਸੀਬ ਹੋ ਸਕੇਗੀ। ਹਲੇਮੀ ਰਾਜ-ਭਾਗ ਦਾ ਦਰਸ਼ਨ ਹੋ ਸਕੇਗਾ। ਗੁਰੂ ਜੀ ਨੇ ਬੁਨਿਆਦੀ ਨੁਕਤੇ ਨੂੰ ਫੜ ਕੇ ਅੱਗੇ ਵਧਣ ਦੀ ਨਿੱਗਰ ਸੋਚ ਬਖਸ਼ੀ ਹੈ। ਅੱਜ 21ਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤਮ ਦਿਨਾਂ ਅੰਦਰ ਜਦੋਂ ਸੰਸਾਰ ਭਰ ਦੇ ਮਨੁੱਖੀ ਵਰਤਾਰਿਆਂ ਦਾ ਮੁਤਾਲਿਆ ਕਰਾਂਗੇ ਤਾਂ ਨਤੀਜਾ ਨਫ਼ਰਤ, ਹਿੰਸਾ, ਤਣਾਉ, ਪਦਾਰਥਕ ਦੌੜ, ਅਹੰਕਾਰ ਅਤੇ ਫੋਕੇ ਪ੍ਰਦਰਸ਼ਨ ਆਦਿ ਦਾ ਹੈ। ਦੁਨਿਆਵੀ ਸੁੱਖ ਸਹੂਲਤਾਂ ਦੇ ਬਾਵਜੂਦ ਵੀ ਅਸਲ ਸੁੱਖ ਨਹੀਂ ਹੈ। ਇਸ ਸਥਿਤੀ ਵਿਚ ਸਚਿਆਰ ਮਨੁੱਖ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਅਮਲੀ ਕਰਮ ਦੀ ਲੋੜ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸਵਾਲ ਖੜ੍ਹਾ ਕੀਤਾ ਹੈ : ਕਿਵ ਸਚਿਆਰਾ ਹੋਈਐ ਕਿਵੁ ਕੂੜੈ ਤੁਟੈ ਪਾਲਿ॥

PunjabKesari

ਗੁਰੂ ਜੀ ਦੇ ਇਨ੍ਹਾਂ ਸਵਾਲਾਂ ਰਾਹੀਂ ਸੁਧਾਰ ਦਾ ਮਾਨਵਵਾਦੀ ਪੱਖ ਉਭਰਦਾ ਹੈ। ਇਥੇ ਇਲਾਕਾ, ਜਾਤ, ਨਸਲ, ਰੰਗ ਆਦਿ ਦੀ ਕੋਈ ਥਾਂ ਨਹੀਂ ਹੈ। ਇਸ ਮਹਾਨ ਵਿਸ਼ਾਲਤਾ ਨੂੰ ਸੰਭਾਲਣ, ਪ੍ਰਚਾਰਨ ਅਤੇ ਪ੍ਰਸਾਰਨ ਲਈ ਸੁਹਿਰਦਤਾ ਤੇ ਸਮਰਪਣ ਦੇ ਮਜ਼ਬੂਤ ਪੱਖ ਦੀ ਹੋਂਦ ਲੋੜੀਂਦੀ ਹੈ। 

ਅੱਜ ਦੇ ਸਮੇਂ ਸਮਾਜ ਨੂੰ ਉੱਚੀ-ਸੁੱਚੀ ਦਿਸ਼ਾ ਦੇਣ ਲਈ, ਜੋ ਨਿਰਦੇਸ਼ ਲੋੜੀਂਦੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੌਜੂਦ ਹਨ। ਸੰਸਾਰ ਅੰਦਰ ਰੂਹ ਦੀ ਆਜ਼ਾਦੀ ਦੇ ਝਲਕਾਰੇ ਲੈਣ ਦੇ ਮਤਵਾਲਿਆਂ ਨੇ ਮਜ਼੍ਹਬੀ ਹੱਦਾਂ ਪਾਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨਵਤਾ ਦੇ ਗੁਰੂ ਵਜੋਂ ਸਵੀਕਾਰ ਕਰ ਲਿਆ ਹੈ।

ਸਦੀਆਂ ਪਹਿਲਾਂ ਭਗਤ ਕਬੀਰ ਜੀ ਗਿਆਨ ਦੀ ਅਹਿਮੀਅਤ ਉਜਾਗਰ ਕਰਦਿਆਂ ਗਿਆਨ ਮੁਤੱਲਕ ਇਹ ਕੂਕ ਕੂਕ ਆਖਣ ਦੀ ਪਹਿਲ ਕਰਦੇ ਹਨ : ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ॥ ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਏ॥

ਸਚਿਆਰ ਹੋਣ ਵਾਲੇ ਅਤੇ ਕੂੜ ਦੀ ਕੰਧ ਤੋੜਨ ਵਾਲੇ ਸਵਾਲਾਂ ਦਾ ਜਵਾਬ ਬਖਸ਼ਿਸ਼ ਦੇ ਰੂਪ ਵਿਚ ਝੋਲੀ ਪੈਂਦਾ ਹੈ : ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥

ਬਿਨਾਂ ਸ਼ੱਕ ਹੁਕਮ ਤਾਂ ਕਰਤੇ ਦਾ ਚੱਲਣਾ ਹੀ ਚੱਲਣਾ ਹੈ। ਜੋ ਰਜ਼ਾ ਵਿਚ ਹੁਕਮ ਮੰਨਣ ਲਈ ਰਾਜ਼ੀ ਹੁੰਦੇ ਹਨ ਉਹ ਸਚਿਆਰ ਹੋ ਨਿਬੜਦੇ ਹਨ। ਸਚਿਆਰ ਸਭ ਨਾਲ ਗੁਣਾਂ ਦੀ ਸਾਂਝ ਕਰਨ ਦਾ ਪਾਂਧੀ ਬਣ ਪਦਵੀ ਪਾ ਬਹਿੰਦਾ ਹੈ "ਭੇਦ ਨ ਜਾਣਹੁ ਮੂਲ ਸਾਂਈ ਜੇਹਾ" । 

PunjabKesari

ਐਸੇ ਆਤਮਿਕ ਬ੍ਰਹਿਮੰਡ ਦਾ ਵਾਸ਼ਿੰਦਾ ਭੈ-ਮੁਕਤ ਹੋ ਜਾਂਦਾ ਹੈ ਤੇ ਕੇਵਲ ਇਕ ਦਾ ਭੈ ਮੰਨਦਾ ਹੈ : "ਬਿਨ ਹਰਿ ਭਉ ਕਾਹੇ ਕਾ ਮਾਨਹਿ"।

ਅਗਲੀ ਅਵਸਥਾ ਜੋ ਜੀਵਨ ਸ਼ਿੰਗਾਰ ਬਣਦੀ ਹੈ ਉਹ ਹੈ ਨਿਰਵੈਰ ਅਵਸਥਾ। ਅਹਿਸਾਸ ਕਰੀਏ ਕਿ ਰੱਬੀ ਹੁਕਮ ਕਬੂਲ ਕਰਨ ਵਾਲੀਆਂ ਰੂਹਾਂ ਸਮਾਜ ਸੁਧਾਰ ਤਬਦੀਲੀ ਦੀਆਂ ਸ਼ਕਤੀਆਂ ਸਿਧ ਹੋਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬੀ ਗਿਆਨ ਕੱਚ ਜੈਸੇ ਜੀਵਨ ਨੂੰ ਕੰਚਨ (ਸੋਨਾ), ਵਿਸ਼ੈਲੀ ਜ਼ਹਿਰ ਤੋਂ ਅੰਮ੍ਰਿਤਮਈ, ਲੋਹੇ ਤੋਂ ਕੀਮਤੀ ਲਾਲ, ਪੱਥਰ ਤੋਂ ਸੁੱਚੇ ਮੋਤੀ ਅਤੇ ਲੱਕੜ ਤੋਂ ਚੰਦਨ ਬਣਾ ਦੇਂਦਾ ਹੈ। ਸੰਸਾਰ ਦੇ ਜਿਸ ਵੀ ਮਨੁੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਪਰਸ ਲਿਆ ਉਨ੍ਹਾਂ ਅੰਦਰ ਇਕ ਪਾਰਸ ਕਲਾ ਵਰਤ ਗਈ। ਪਸ਼ੂ ਅਤੇ ਪ੍ਰੇਤ ਬਿਰਤੀ ਤੋਂ ਮੁਕਤ ਹੋ ਮਨੁੱਖ ਸ਼੍ਰੋਮਣੀ ਅਰਥਾਤ ਦੇਵਤਾ ਹੋ ਗਿਆ। 

ਗਿਆਨੀ ਕੇਵਲ ਸਿੰਘ 
ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ।
95920-93472

  • shri guru granth sahib ji
  • Prakash Purab
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
  • ਪ੍ਰਕਾਸ਼ ਪੁਰਬ

ਹਨੂੰਮਾਨ ਜੀ ਦੀ ਇਸ ਖ਼ਾਸ ਪੂਜਾ ਨਾਲ ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ, ਘਰ 'ਚ ਆਵੇਗਾ ਧਨ

NEXT STORY

Stories You May Like

  • 4 zodiac signs will shine from september 24
    24 ਸਤੰਬਰ ਤੋਂ ਚਮਕ ਜਾਵੇਗੀ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
  • a black thread tied around your ankle can change your fortune
    ਪੈਰ 'ਚ ਬੰਨ੍ਹਿਆ ਕਾਲਾ ਧਾਗਾ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਕਿਵੇਂ
  • virgo natives will gain profits in business
    ਕੰਨਿਆ ਰਾਸ਼ੀ ਵਾਲਿਆਂ ਨੂੰ ਵਪਾਰ ਕਾਰੋਬਾਰ 'ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • horoscope astrology
    ਇਨ੍ਹਾਂ ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਅਗਲੇ 90 ਦਿਨਾਂ ਤਕ...
  • ganesh chaturthi  mumbai
    'ਗਣਪਤੀ ਬੱਪਾ ਮੋਰੀਆ' ਦੇ ਜੈਕਾਰਿਆਂ ਨਾਲ ਗੂੰਜੀ ਮੁੰਬਈ; 11 ਦਿਨਾਂ ਗਣੇਸ਼ ਉਤਸਵ ਸ਼ੁਰੂ
  • ganesh chaturthi  ganpati bappa  raj yoga  astrology  rashifal
    ਗਣੇਸ਼ ਚਤੁਰਥੀ ਮੌਕੇ 200 ਸਾਲ ਬਾਅਦ ਬਣ ਰਿਹਾ ਖ਼ਾਸ ਯੋਗ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਚਮਕ ਜਾਏਗੀ ਕਿਸਮਤ
  • the stars indicate weak health prospects for pisces
    ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • mistakes made by forgetting the idol of lord ganesha at home
    ਗਣੇਸ਼ ਜੀ ਦੀ ਮੂਰਤੀ ਘਰ ਲਿਆਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ! ਹੋ ਸਕਦਾ ਹੈ ਵੱਡਾ ਨੁਕਸਾਨ
  • cattle  smuggling  punjab police
    ਪਠਾਨਕੋਟ ਚੌਂਕ ਵਿਖੇ ਗਊਵੰਸ਼ ਨਾਲ ਲੱਦੀ ਗੱਡੀ ਕਾਬੂ, ਦੋ ਵਿਅਕਤੀ ਗ੍ਰਿਫ਼ਤਾਰ
  • major weather warning for punjab
    ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 16 ਤੇ 17 ਸਤੰਬਰ ਨੂੰ ਭਾਰੀ ਮੀਂਹ ਤੇ...
  • punjab government land registry registration
    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
  • announcement of a holiday on september 25
    25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ...
  • surprise checks conducted at hotels and guest houses
    ਜਲੰਧਰ ’ਚ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ, ਪੁਲਸ ਕਮਿਸ਼ਨਰ ਸਤਿੰਦਰ...
  • easy registration  fails again
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਫਿਰ ਫੇਲ੍ਹ, ਸਬ-ਰਜਿਸਟਰਾਰ ਦਫ਼ਤਰਾਂ ’ਚ 3 ਘੰਟੇ ਠੱਪ ਰਿਹਾ...
  • the congress staged a protest in front of the powercom office
    ਕਾਂਗਰਸ ਨੇ ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਦੇ ਵਿਰੋਧ ’ਚ ਪਾਵਰਕਾਮ ਦਫ਼ਤਰ...
  • drugs department raids dilkusha market
    ਡਰੱਗਜ਼ ਵਿਭਾਗ ਦਾ ਦਿਲਕੁਸ਼ਾ ਮਾਰਕੀਟ 'ਚ ਛਾਪਾ, ਗੁਪਤਾ ਏਜੰਸੀਜ਼ ਦੇ ਬੰਦ ਫ੍ਰੀਜ਼ਰ...
Trending
Ek Nazar
pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

heavy rain alert today imd

ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ...

neelam kothari breaks silence on her relationship with govinda

'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ...

uk referendum

ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ !...

boat sinks

ਵੈਨੂਆਟੂ ਨੇੜੇ ਪਲਟੀ ਕਿਸ਼ਤੀ ; 30 ਤੋਂ ਵੱਧ ਯਾਤਰੀ ਲਾਪਤਾ

cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • luck will shine for these 4 zodiac signs today
      ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਕਾਰੋਬਾਰ 'ਚ ਹੋਵੇਗਾ ਲਾਭ ਤੇ ਨੋਟਾਂ...
    • keeping mango leaves in the house will change your fortune
      ਘਰ 'ਚ ਅੰਬ ਦੇ ਪੱਤੇ ਰੱਖਣ ਨਾਲ ਬਦਲ ਜਾਵੇਗੀ ਤੁਹਾਡੀ ਕਿਸਮਤ ! ਜਾਣੋ ਇਸ ਦੇ...
    • these 4 zodiac signs will become wealthy
      16 ਸਤੰਬਰ ਤੋਂ ਇਹ 4 ਰਾਸ਼ੀਆਂ ਹੋਣਗੀਆਂ ਮਾਲਾਮਾਲ ! ਧਨ ਤੇ ਕਰੀਅਰ 'ਚ ਮਿਲੇਗੀ ਵੱਡੀ...
    • the financial and business situation for pisces natives will be good
      ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ...
    • seeing these things in the morning is inauspicious
      ਸਵੇਰੇ ਉਠਦਿਆਂ ਹੀ ਇਨ੍ਹਾਂ ਚੀਜ਼ਾਂ ਦੇਖਣਾ ਮੰਨਿਆ ਜਾਂਦੈ ਅਸ਼ੁੱਭ ! ਰਹੋ ਸਾਵਧਾਨ
    • danger will loom over these 3 zodiac signs today
      ਅੱਜ ਇਨ੍ਹਾਂ 3 ਰਾਸ਼ੀਆਂ 'ਤੇ ਮੰਡਰਾਏਗਾ ਖਤਰਾ! ਭੁੱਲ ਕੇ ਵੀ ਨਾ ਕਰੀਏ ਇਹ ਗਲਤੀ
    • the professional situation for aquarius natives will be good
      ਕੁੰਭ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
    • salt  used correctly  can change your destiny
      ਸਹੀ ਤਰੀਕੇ ਨਾਲ ਵਰਤਿਆ ਗਿਆ 'ਨਮਕ' ਬਦਲ ਸਕਦੈ ਤੁਹਾਡੀ ਕਿਸਮਤ !
    • these 4 zodiac signs will get bumper benefits
      ਅੱਜ ਇਨ੍ਹਾਂ 4 ਰਾਸ਼ੀਆਂ ਨੂੰ ਮਿਲੇਗਾ ਬੰਪਰ ਲਾਭ ! ਮਿਲੇਗੀ ਪ੍ਰਮੋਸ਼ਨ ਤੇ ਨੋਟਾਂ ਦਾ...
    • horoscope astrology
      ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀਆਂ ਵਧ ਸਕਦੀਆਂ ਹਨ ਮੁਸੀਬਤਾਂ! ਜਾਣੋ ਬਚਣ ਦਾ ਤਰੀਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +