ਜਲੰਧਰ (ਬਿਊਰੋ) — ਅੱਜ ਚੇਤ ਨਰਾਤਿਆਂ ਦਾ ਪੰਜਵਾਂ ਦਿਨ ਹੈ। ਜੋਤਿਸ਼ ਮੁਤਾਬਕ, ਇਸ ਦਿਨ ਦੁਰਗਾ ਦੇ ਪੰਜਵੇਂ ਸਵਰੂਪ ਸਕੰਦਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਦੱਸ ਦਈਏ ਕਿ ਸਕੰਦ ਦੀ ਮਾਤਾ ਹੋਣ ਕਾਰਨ ਗ੍ਰੰਥਾਂ 'ਚ ਇਸ ਨੂੰ ਸਕੰਦਮਾਤਾ ਕਿਹਾ ਗਿਆ ਹੈ। ਮਿਥਿਹਾਸਿਕ ਕਥਾਵਾਂ ਮੁਤਾਬਕ, ਸਕੰਦ ਦੇਵਤਾ ਕੋਈ ਹੋਰ ਨਹੀਂ ਸਗੋਂ ਭਗਵਾਨ ਕਾਰਤਿਕੇਯ ਨੂੰ ਕਿਹਾ ਜਾਂਦਾ ਹੈ। ਇਹ ਪ੍ਰਸਿੱਧ ਦੇਵਾਸੁਰ ਸੰਗਰਾਮ 'ਚ ਦੇਵਤਾਵਾਂ ਦੇ ਸੈਨਾਪਤੀ ਸਨ। ਇਸ ਤੋਂ ਇਲਾਵਾ ਇਨ੍ਹਾਂ ਨੇ ਦੇਵਤਾਵਾਂ ਦੀ ਰੱਖਿਆ ਹੇਤੂ ਅਸੁਰ ਤਾਡਕਾਸੁਰ ਨੂੰ ਮਾਰਿਆ ਸੀ। ਇਹੀ ਕਾਰਨ ਹੈ ਕਿ ਦੇਵੀ ਸਕੰਦਮਾਤਾ ਦੀ ਗੋਦ 'ਚ ਸਕੰਦ ਦੇਵਤਾ ਹਮੇਸ਼ਾ ਵਿਰਾਜਮਾਨ ਰਹਿੰਦੇ ਹਨ। ਆਓ ਅੱਜ ਪੰਜਵੇਂ ਨਰਾਤੇ ਦੇ ਇਸ ਖਾਸ ਮੌਕੇ 'ਤੇ ਜਾਣਦੇ ਹਾਂ ਸਕੰਦਮਾਤਾ ਨਾਲ ਜੁੜੀਆਂ ਮਿਥਿਹਾਸਿਕ ਕਥਾ ਤੇ ਪੂਜਾ ਦੀ ਵਿਧੀ ਬਾਰੇ :-
ਸਿੰਘਾਸਨਾ ਗਤਾ ਨਿਤਿਆ ਪਦਮਾਸ਼੍ਰੀ ਤਕਰਦਾਯਾ!
ਸ਼ੁੱਭਦਾਸਤੁ ਸਦਾ ਦੇਵੀ ਸਕੰਦਮਾਤਾ ਯਸ਼ਸਵਿਨੀ!!

ਸਕੰਦਮਾਤਾ ਸਵਰੂਪਣੀ ਦੇਵੀ ਦੀਆਂ ਚਾਰ ਭੁਜਾਵਾਂ ਹਨ। ਇਹ ਸੱਜੇ ਪਾਸੀਓਂ ਉਪਰ ਵਾਲੀ ਭੁਜਾ ਤੋਂ ਭਗਵਾਨ ਸਕੰਦ ਨੂੰ ਗੋਦ 'ਚ ਫੜ੍ਹਿਆ ਹੋਇਆ ਹੈ। ਖੱਬੇ ਪਾਸੀਓਂ ਵਰਮੁਰਦਾ 'ਚ ਅਤੇ ਹੇਠਾ ਵਾਲੀ ਭੁਜਾ ਜੋ ਉਪਰ ਨੂੰ ਉੱਠੀ ਹੈ, ਉਸ 'ਚ ਕਮਲ-ਪੁਸ਼ਪ ਲਿਆ ਹੋਇਆ ਹੈ। ਇਹ ਕਮਲ ਦੇ ਆਸਨ 'ਤੇ ਵਿਰਾਜਮਾਨ ਰਹਿੰਦੀ ਹੈ। ਇਸੇ ਕਾਰਨ ਇਸ ਨੂੰ ਪਦਮਾਸਨਾ ਦੇਵੀ ਵੀ ਕਿਹਾ ਜਾਂਦਾ ਹੈ। ਮਾਂ ਦਾ ਵਰਤ ਪੂਰੀ ਤਰ੍ਹਾਂ ਸ਼ੁੱਭ ਹੈ। ਸਿੰਘ ਇਨ੍ਹਾਂ ਦਾ ਵਾਹਨ ਹੈ।

ਸ਼ੇਰ 'ਤੇ ਸਵਾਰ ਹੋ ਕੇ ਮਾਤਾ ਦੁਰਗਾ ਆਪਣੇ ਪੰਜਵੇਂ ਸਵਰੂਪ ਸਕੰਦਮਾਤਾ ਦੇ ਰੂਪ 'ਚ ਭਗਤਾਂ ਦੇ ਕਲਿਆਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਸ ਨੂੰ ਕਲਿਆਣਕਾਰੀ ਸ਼ਕਤੀ ਦੀ ਅਦਿਸ਼ਟਾਤਰੀ ਦੇਵੀ ਸਕੰਦਮਾਤਾ ਦੀ ਨਰਾਤਿਆਂ 'ਚ ਪੂਜਾ ਕਰਨੀ ਕਾਫੀ ਸ਼ੁੱਭ ਹੈ। ਸਕੰਦਮਾਤਾ ਦੀ ਪੂਜਾ ਕਰਨ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਸ਼ਾਸਤਰਾਂ ਮੁਤਾਬਕ, ਸਕੰਦਮਾਤਾ ਦੀ ਪੂਜਾ ਕਰਨ ਨਾਲ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ।
ਭਗਵਤੀ ਸਕੰਦਮਾਤਾ ਹੀ ਪਰਵਤਰਾਜ ਹਿਮਾਲਿਆ ਦੀ ਪੁੱਤਰੀ ਹੈ। ਮਹਾਦੇਵ ਦੀ ਪਤਨੀ ਹੋਣ ਕਾਰਨ ਮਹੇਸ਼ਵਰੀ ਤੇ ਆਪਣੇ ਗੌਰ ਵਰਣ ਕਾਰਨ ਗੌਰੀ ਦੇ ਨਾਂ ਨਾਲ ਵੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਨੂੰ ਆਪਣੇ ਪੁੱਤਰ ਨਾਲ ਜ਼ਿਆਦਾ ਪਿਆਰ ਹੈ ਅਤੇ ਇਸੇ ਕਾਰਨ ਇਸ ਨੂੰ ਪੁੱਤਰ ਸਕੰਦ ਦੇ ਨਾਂ ਨਾਲ ਜੋੜ ਕੇ ਬੁਲਾਇਆ ਜਾਂਦਾ ਹੈ। ਸਕੰਦ ਮਾਤਾ ਦੀ ਪੂਜਾ ਦੇ ਨਾਲ-ਨਾਲ ਬਾਲ ਰੂਪ ਸਕੰਦ ਭਗਵਾਨ ਦੀ ਪੂਜਾ ਵੀ ਆਪਣੇ-ਆਪ ਹੋ ਜਾਂਦੀ ਹੈ। ਸਕੰਦ ਮਾਤਾ ਦੀ ਭਗਤੀ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।

ਪੂਜਾ ਦੀ ਵਿਧੀ
ਬੁੱਧੀਬਲ ਦੇ ਵਿਕਾਸ ਲਈ ਦੇਵੀ ਸਕੰਦਮਾਤਾ ਨੂੰ 6 ਇਲਾਇਚੀਆਂ ਚੜ੍ਹਾ ਕੇ ਸੇਵਨ ਕਰੋ। ਸਾਮਗਰੀ ਚੜ੍ਹਾਉਂਦੇ ਸਮੇਂ ''ਬ੍ਰੀਂ ਸਕੰਦਜਨੈਯ ਨਮ :'' ਦਾ ਜਾਪ ਕਰੋ। ਇਹ ਪੂਜਾ ਅੱਧੀ ਰਾਤ 'ਚ ਕੀਤੀ ਜਾਵੇ ਤਾਂ ਯਕੀਨ ਤੌਰ 'ਤੇ ਜ਼ਿਆਦਾ ਲਾਭਦਾਇਕ ਸਿੱਧ ਹੋਵੇਗੀ।

ਪੰਜਵਾਂ ਰੂਪ-ਮਈਆ ਸਕੰਦਮਾਤਾ 'ਬਾਲ ਕਾਰਤੀਕੇਯ ਵਿਰਾਜੇ ਗੋਦ ਮੇਂ ਲਾਵਣਯ ਅਤਿ ਰੂਪ ਕੀ ਛਾਇਆ
NEXT STORY