ਜਲੰਧਰ (ਬਿਊਰੋ)- ਐਤਵਾਰ ਵਾਲੇ ਦਿਨ ਛੁੱਟੀ ਹੋਣ ਕਰਕੇ ਬਹੁਤ ਸਾਰੇ ਲੋਕ ਸਾਰਾ ਦਿਨ ਆਰਾਮ ਕਰਦੇ ਹਨ ਅਤੇ ਲੇਟ ਉੱਠਦੇ ਹਨ। ਆਰਾਮ ਕਰਨ ਦੇ ਚੱਕਰ 'ਚ ਲੋਕ ਐਤਵਾਰ ਨੂੰ ਕੁਝ ਅਜਿਹੇ ਕੰਮ ਕਰ ਬੈਠਦੇ ਹਨ, ਜਿਸ ਨਾਲ ਭਗਵਾਨ ਸੂਰਜ ਦੇਵਤਾ ਜੀ ਨਾਰਾਜ਼ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਉਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਇਕ ਸਫਲ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਐਤਵਾਰ ਵਾਲੇ ਦਿਨ ਹੇਠ ਲਿਖੇ ਕੰਮ ਕਦੇ ਨਾ ਕਰੋ, ਜਿਸ ਨਾਲ ਤੁਹਾਨੂੰ ਧਨ ਦੀ ਕਮੀ ਹੋਵੇ।
ਨਾ ਕਰੋ ਇਹ ਕੰਮ
ਐਤਵਾਰ ਵਾਲੇ ਦਿਨ ਕਦੇ ਵੀ ਸੂਰਜ ਨਿਕਲਣ ਤੋਂ ਬਾਅਦ ਨਾ ਉੱਠੋ। ਉਂਝ ਤਾਂ ਸਾਨੂੰ ਸਾਰਿਆਂ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਉੱਠਣਾ ਚਾਹੀਦਾ ਹੈ। ਲੇਟ ਉੱਠਣ ਨਾਲ ਕੁੰਡਲੀ ‘ਚ ਸੂਰਜ ਕਮਜ਼ੋਰ ਹੋ ਜਾਂਦਾ ਹੈ।
ਥਕਾਵਟ ਹੋਣ ਦੇ ਬਾਵਜੂਦ ਐਤਵਾਰ ਵਾਲੇ ਦਿਨ ਸ਼ਾਮ ਦੇ ਸਮੇਂ ਕਦੇ ਨਾ ਸੌਵੋ। ਇਸ ਦਿਨ ਸ਼ਾਮ ਨੂੰ ਸੌਂਣ ਨਾਲ ਧਨ ਦੀ ਹਾਨੀ ਹੁੰਦੀ ਹੈ।
ਐਤਵਾਰ ਨੂੰ ਕਦੀ ਵੀ ਸੂਰਜ ਨੂੰ ਜਲ ਚੜ੍ਹਾਉਣਾ ਨਾ ਭੁਲੋ। ਉਂਝ ਤਾਂ ਰੋਜ਼ ਹੀ ਭਗਵਾਨ ਸੂਰਜ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਐਤਵਾਰ ਵਾਲੇ ਦਿਨ ਭਗਵਾਨ ਸੂਰਜ ਨੂੰ ਜਲ ਜ਼ਰੂਰ ਚੜ੍ਹਾਓ।
ਜ਼ਰੂਰ ਕਰੋ ਇਹ ਕੰਮ
ਹਰ ਐਤਵਾਰ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਇਸ ਤੋਂ ਬਾਅਦ ਮੰਦਰ ਜਾਓ ਜਾਂ ਫਿਰ ਘਰ 'ਚ ਹੀ ਜਲ ਚੜ੍ਹਾਓ। ਇਸ ਨਾਲ ਕੁੰਡਲੀ ਦੇ ਦੋਸ਼ਾਂ ਦਾ ਨਾਸ਼ ਹੋਵੇਗਾ।
ਪੂਜਾ 'ਚ ਸੂਰਜ ਦੇਵ ਦਾ ਪਸੰਦ ਲਾਲ ਫੁੱਲ, ਲਾਲ ਚੰਦਨ, ਗੁਡਹਲ ਦਾ ਫੁੱਲ, ਚਾਵਲ ਚੜ੍ਹਾਓ। ਗੁੜ ਜਾਂ ਗੁੜ ਨਾਲ ਬਣੀ ਮਠਿਆਈ ਦਾ ਭੋਗ ਲਗਾਓ। ਪੂਜਾ ਤੋਂ ਬਾਅਦ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਜ਼ਰੂਰ ਲਗਾਓ।
ਸ਼ਨੀ ਦੇਵ ਜੀ ਦੀ ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਚਮਕੇਗੀ ਕਿਸਮਤ ਤੇ ਘਰ ਆਵੇਗਾ ਧੰਨ
NEXT STORY