ਨਵੀਂ ਦਿੱਲੀ - ਸੱਸ-ਨੂੰਹ ਦਾ ਰਿਸ਼ਤਾ ਬਹੁਤ ਨਾਜ਼ੁਕ ਹੁੰਦਾ ਹੈ। ਇਸ 'ਚ ਜੇਕਰ ਦੋਵੇਂ ਇਕ-ਦੂਜੇ ਨੂੰ ਪਿਆਰ ਅਤੇ ਸਤਿਕਾਰ ਦੇਣ ਤਾਂ ਹੀ ਮਾਂ-ਧੀ ਵਾਂਗ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਵਿਆਹ ਦੇ ਸ਼ੁਰੂਆਤੀ ਦੌਰ 'ਚ ਤਾਂ ਦੋਹਾਂ ਵਿਚਕਾਰ ਚੰਗਾ ਸਮਾਂ ਲੰਘ ਜਾਂਦਾ ਹੈ। ਪਰ ਬਾਅਦ ਵਿਚ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਤਣਾਅ ਹੋਣ ਲੱਗ ਪੈਂਦਾ ਹੈ। ਅਜਿਹੇ 'ਚ ਮਾਮਲਾ ਹੱਲ ਨਾ ਹੋਣ ਕਾਰਨ ਅਕਸਰ ਮਾਮਲਾ ਘਰ ਟੁੱਟਣ ਤੱਕ ਪਹੁੰਚ ਜਾਂਦਾ ਹੈ। ਪਰ ਵਾਸਤੂ ਨਾਲ ਜੁੜੇ ਕੁਝ ਉਪਾਅ ਅਪਣਾ ਕੇ ਸੱਸ ਅਤੇ ਨੂੰਹ ਆਪਣੇ ਰਿਸ਼ਤੇ 'ਚ ਮਜ਼ਬੂਤੀ, ਮਿਠਾਸ ਅਤੇ ਨੇੜਤਾ ਲਿਆ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਉਪਾਅ ਬਾਰੇ...
ਇਹ ਵੀ ਪੜ੍ਹੋ : Vastu Tips:ਗੁਲਾਬ ਦਾ ਫੁੱਲ ਬਦਲ ਸਕਦਾ ਹੈ ਤੁਹਾਡੀ ਕਿਸਮਤ, ਜਾਣੋ ਇਸ ਨਾਲ ਜੁੜੇ ਨੁਸਖੇ
ਕਮਰੇ ਵਿੱਚ ਲਾਲ ਰੰਗ ਦਾ ਫਰੇਮ ਲਗਾਓ
ਸੱਸ ਅਤੇ ਨੂੰਹ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਦੋਹਾਂ ਨੂੰ ਆਪਣੇ ਕਮਰਿਆਂ ਵਿਚ ਲਾਲ ਰੰਗ ਦੇ ਫੋਟੋ ਫਰੇਮ ਲਗਵਾਉਣੇ ਚਾਹੀਦੇ ਹਨ। ਉਸ ਫੋਟੋ ਵਿੱਚ ਦੋਵਾਂ ਦੀ ਇੱਕ ਤਸਵੀਰ ਹੋਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸੱਸ ਅਤੇ ਨੂੰਹ ਵਿੱਚ ਦੂਰੀ ਘਟੇਗੀ ਅਤੇ ਰਿਸ਼ਤੇ ਵਿੱਚ ਪਿਆਰ ਵਧੇਗਾ।
ਰਸੋਈ ਵਿੱਚ ਕਾਲੀ ਅਲਮਾਰੀ ਨਾ ਰੱਖੋ
ਜੇਕਰ ਤੁਹਾਡੀ ਰਸੋਈ ਦੀ ਅਲਮਾਰੀ ਦਾ ਰੰਗ ਕਾਲਾ ਹੈ, ਤਾਂ ਇਸ ਨੂੰ ਤੁਰੰਤ ਬਦਲ ਦਿਓ। ਵਾਸਤੂ ਅਨੁਸਾਰ ਕਾਲੇ ਰੰਗ ਦੇ ਰੇਡੀਏਸ਼ਨ ਦਾ ਔਰਤਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਸਬੰਧਾਂ 'ਚ ਖਟਾਸ ਆ ਸਕਦੀ ਹੈ।
ਇਹ ਵੀ ਪੜ੍ਹੋ : Feng Shui: ਘਰ ਦੀ ਇਸ ਦਿਸ਼ਾ 'ਤੇ ਰੱਖੋ Aquarium , ਪਰਿਵਾਰ 'ਚ ਵਧੇਗਾ ਪਿਆਰ ਅਤੇ ਮਿਲੇਗੀ ਤਰੱਕੀ
ਸਹੀ ਦਿਸ਼ਾ ਵਿੱਚ ਕੂੜਾਦਾਨ
ਵਾਸਤੂ ਅਨੁਸਾਰ ਡਸਟਬਿਨ ਨੂੰ ਰਿਸ਼ਤਿਆਂ ਵਿੱਚ ਤਣਾਅ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਲਈ ਰਿਸ਼ਤਿਆਂ 'ਚ ਪਿਆਰ ਅਤੇ ਮਿਠਾਸ ਬਣਾਈ ਰੱਖਣ ਲਈ ਡਸਟਬਿਨ ਨੂੰ ਹਮੇਸ਼ਾ ਘਰ ਦੀ ਉੱਤਰ-ਪੂਰਬੀ ਦਿਸ਼ਾ 'ਚ ਰੱਖਣਾ ਚਾਹੀਦਾ ਹੈ।
ਸੱਸ ਦਾ ਕਮਰਾ ਇਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ
ਵਾਸਤੂ ਦੇ ਅਨੁਸਾਰ ਦੱਖਣ-ਪੱਛਮ ਦਿਸ਼ਾ ਪ੍ਰਮੁੱਖ ਦਿਸ਼ਾ ਹੈ। ਅਜਿਹੇ 'ਚ ਸੱਸ ਦਾ ਕਮਰਾ ਇਸ ਦਿਸ਼ਾ 'ਚ ਹੋਣਾ ਚਾਹੀਦਾ ਹੈ। ਨਹੀਂ ਤਾਂ ਸੱਸ ਅਤੇ ਨੂੰਹ ਵਿਚਕਾਰ ਮਤਭੇਦ ਰਹਿ ਸਕਦੇ ਹਨ।
ਇਹ ਵੀ ਪੜ੍ਹੋ : Vastu Shastra: ਨੋਟ ਗਿਣਦੇ ਸਮੇਂ ਨਾ ਕਰੋ ਇਹ ਗਲਤੀ, ਨਹੀਂ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
ਘਰ ਵਿੱਚ ਕੁਝ ਪੌਦੇ ਲਗਾਓ
ਸੱਸ-ਨੂੰਹ ਨੂੰ ਆਪਣੇ ਰਿਸ਼ਤੇ 'ਚ ਮਜ਼ਬੂਤੀ ਬਣਾਈ ਰੱਖਣ ਲਈ ਘਰ 'ਚ ਗੁਲਾਬ, ਚੰਪਾ, ਚਮੇਲੀ ਦੇ ਫੁੱਲ ਲਗਾਉਣੇ ਚਾਹੀਦੇ ਹਨ। ਵਾਸਤੂ ਅਨੁਸਾਰ ਘਰ ਵਿੱਚ ਤੁਲਸੀ ਦਾ ਪੌਦਾ ਰੱਖਣਾ ਅਤੇ ਰੋਜ਼ਾਨਾ ਇਸ ਦੀ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਸੱਸ ਅਤੇ ਨੂੰਹ ਦੇ ਰਿਸ਼ਤੇ ਵਿੱਚ ਮਿਠਾਸ ਵੀ ਆਉਂਦੀ ਹੈ।
ਦਿਨ ਵਿੱਚ ਇੱਕ ਵਾਰ ਇਕੱਠੇ ਖਾਓ
ਸੱਸ ਅਤੇ ਨੂੰਹ ਨੂੰ ਦਿਨ ਵਿਚ ਘੱਟੋ-ਘੱਟ ਇਕ ਵਾਰ ਇਕੱਠੇ ਬੈਠ ਕੇ ਖਾਣਾ ਚਾਹੀਦਾ ਹੈ। ਇਸ ਦੌਰਾਨ ਦੋਹਾਂ ਨੂੰ ਆਹਮੋ-ਸਾਹਮਣੇ ਬੈਠਣ ਦੀ ਬਜਾਏ S ਸ਼ੇਪ 'ਚ ਬੈਠਣਾ ਚਾਹੀਦਾ ਹੈ। ਵਾਸਤੂ ਅਨੁਸਾਰ ਖਾਣਾ ਖਾਣ ਲਈ ਸੱਸ ਨੂੰ ਆਪਣਾ ਮੂੰਹ ਉੱਤਰ ਵੱਲ ਅਤੇ ਨੂੰਹ ਨੂੰ ਪੂਰਬ ਵੱਲ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪਤੀ-ਪਤਨੀ ਦਰਮਿਆਨ ਰਹਿੰਦਾ ਹੈ ਕਲੇਸ਼ ਤਾਂ ਅਪਣਾਓ ਇਹ ਵਾਸਤੂ ਟਿਪਸ, ਵਧ ਜਾਵੇਗਾ ਕਈ ਗੁਣਾ ਪਿਆਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਮਵਾਰ ਨੂੰ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਨਾ ਕਰੋ ਇਹ ਕੰਮ, ਹੋ ਸਕਦੇ ਨੁਕਸਾਨ
NEXT STORY