ਵੈੱਬ ਡੈਸਕ - ਅੱਜ ਦੇ ਸਮੇਂ 'ਚ ਫਰਿੱਜ ਹਰ ਘਰ ਦੀ ਇਕ ਮੁੱਖ ਲੋੜ ਬਣ ਗਿਆ ਹੈ, ਜਿਸ 'ਚ ਲੋਕ ਖਾਣ-ਪੀਣ ਦਾ ਸਾਮਾਨ ਤਾਜ਼ਾ ਰੱਖਣ ਲਈ ਵਰਤਦੇ ਹਨ। ਪਰ ਵਾਸਤੂ ਸ਼ਾਸਤਰ ਅਨੁਸਾਰ, ਫਰਿੱਜ ਦੇ ਉੱਪਰ ਰੱਖਿਆ ਸਾਮਾਨ ਘਰ ਦੇ ਮੈਂਬਰਾਂ ਦੀ ਸਿਹਤ, ਆਰਥਿਕ ਸਥਿਤੀ ਅਤੇ ਮਾਨ-ਸਨਮਾਨ ਨੂੰ ਸ਼ੁਭ ਜਾਂ ਅਸ਼ੁਭ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਜੇਕਰ ਫਰਿੱਜ ਦੇ ਉੱਪਰ ਗਲਤ ਚੀਜ਼ਾਂ ਰੱਖੀਆਂ ਜਾਣ, ਤਾਂ ਘਰ 'ਚ ਅਸ਼ਾਂਤੀ, ਗਰੀਬੀ ਅਤੇ ਬੀਮਾਰੀਆਂ ਦਾ ਪੱਕਾ ਨਿਵਾਸ ਹੋ ਸਕਦਾ ਹੈ।
ਵਾਸਤੂ ਅਨੁਸਾਰ ਫਰਿੱਜ ਦੇ ਉੱਪਰ ਇਹ ਚੀਜ਼ਾਂ ਰੱਖਣ ਤੋਂ ਬਚੋ :-
ਪਾਣੀ ਜਾਂ ਫਿਸ਼ ਐਕੁਏਰੀਅਮ
- ਵਾਸਤੂ ਸ਼ਾਸਤਰ ਅਨੁਸਾਰ ਫਰਿੱਜ ਨੂੰ 'ਅਗਨੀ ਤੱਤ' ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਇਸ ਦੇ ਉੱਪਰ ਪਾਣੀ ਨਾਲ ਜੁੜੀਆਂ ਚੀਜ਼ਾਂ (ਜਲ ਤੱਤ) ਨਹੀਂ ਰੱਖਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਘਰ 'ਚ ਕਲੇਸ਼ ਅਤੇ ਆਰਥਿਕ ਤੰਗੀ ਵਧ ਸਕਦੀ ਹੈ।
ਦਵਾਈਆਂ
- ਫਰਿੱਜ ਦੇ ਉੱਪਰ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ ਅਤੇ ਘਰ ਦੇ ਮੈਂਬਰ ਪ੍ਰੇਸ਼ਾਨ ਰਹਿ ਸਕਦੇ ਹਨ।
ਬੇਕਾਰ ਅਤੇ ਪੁਰਾਣਾ ਸਾਮਾਨ
- ਫਰਿੱਜ ਦੇ ਉੱਪਰ ਫਾਲਤੂ ਜਾਂ ਪੁਰਾਣਾ ਸਾਮਾਨ ਰੱਖਣ ਨਾਲ ਘਰ 'ਚ ਦਰਿੱਦਰਤਾ ਆਉਂਦੀ ਹੈ ਅਤੇ ਵਾਸਤੂ ਦੋਸ਼ ਲੱਗਦਾ ਹੈ। ਇਸ ਨਾਲ ਮਾਨਸਿਕ ਸਮੱਸਿਆਵਾਂ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ।
ਧਾਰਮਿਕ ਚੀਜ਼ਾਂ ਅਤੇ ਮੂਰਤੀਆਂ
- ਦੇਵੀ-ਦੇਵਤਿਆਂ ਦੀਆਂ ਤਸਵੀਰਾਂ, ਮੂਰਤੀਆਂ ਜਾਂ ਧਾਰਮਿਕ ਗ੍ਰੰਥ ਫਰਿੱਜ ਦੇ ਉੱਪਰ ਰੱਖਣਾ ਬੇਹੱਦ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਪਾਪ ਲੱਗਦਾ ਹੈ।
ਨਕਦੀ ਅਤੇ ਗਹਿਣੇ
- ਫਰਿੱਜ ਦੇ ਉੱਪਰ ਪੈਸੇ ਜਾਂ ਸੋਨੇ, ਚਾਂਦੀ ਅਤੇ ਪਿੱਤਲ ਦੇ ਗਹਿਣੇ ਨਹੀਂ ਰੱਖਣੇ ਚਾਹੀਦੇ। ਇਸ ਨਾਲ ਘਰ ਦੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਹੈ, ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਅਤੇ ਬੇਲੋੜੇ ਖਰਚਿਆਂ 'ਚ ਵਾਧਾ ਹੁੰਦਾ ਹੈ।
ਵਾਸਤੂ ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਜੀਵਨ ਨੂੰ ਸੁਖੀ ਬਣਾਇਆ ਜਾ ਸਕਦਾ ਹੈ, ਜਦਕਿ ਇਨ੍ਹਾਂ ਦੀ ਅਣਦੇਖੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰ ਸਕਦੀ ਹੈ।
ਨੋਟ :- ਸਰੋਤਾਂ ਅਨੁਸਾਰ, ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਚਕਲੇ-ਵੇਲਣ ਨਾਲ ਜੁੜੇ ਇਹ 5 ਨਿਯਮ ਬਦਲ ਦੇਣਗੇ ਤੁਹਾਡੀ ਕਿਸਮਤ, ਘਰ ਆਵੇਗੀ ਬਰਕਤ
NEXT STORY