ਵੈੱਬ ਡੈਸਕ - ਵਾਸਤੂ ਸ਼ਾਸਤਰ ਦਾ ਸਾਡੇ ਜੀਵਨ 'ਚ ਬਹੁਤ ਖਾਸ ਮਹੱਤਵ ਹੈ। ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ 'ਚ ਝਾੜੂ ਨੂੰ ਸਿਰਫ਼ ਸਫ਼ਾਈ ਦਾ ਸਾਧਨ ਹੀ ਨਹੀਂ, ਸਗੋਂ ਧਨ ਦੀ ਦੇਵੀ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਗਿਆ ਹੈ। ਵਾਸਤੂ ਸ਼ਾਸਤਰ ਅਨੁਸਾਰ ਝਾੜੂ ਨੂੰ ਸਹੀ ਦਿਸ਼ਾ 'ਚ ਰੱਖਣ ਅਤੇ ਸਹੀ ਤਰੀਕੇ ਨਾਲ ਲਗਾਉਣ ਦੇ ਕੁਝ ਖਾਸ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕਰਨ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।
ਝਾੜੂ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ :-
ਝਾੜੂ ਨੂੰ ਕਦੇ ਵੀ ਖੜ੍ਹਾ ਨਾ ਰੱਖੋ
- ਵਾਸਤੂ ਅਨੁਸਾਰ ਝਾੜੂ ਨੂੰ ਕਦੇ ਵੀ ਖੜ੍ਹਾ ਕਰਕੇ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਘਰ 'ਚ ਕਲੇਸ਼ ਅਤੇ ਦਰਿਦਰਤਾ ਬਣੀ ਰਹਿੰਦੀ ਹੈ। ਝਾੜੂ ਨੂੰ ਹਮੇਸ਼ਾ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਆਉਣ-ਜਾਣ ਵਾਲੇ ਲੋਕਾਂ ਦੀ ਨਜ਼ਰ ਨਾ ਪਵੇ।
ਸ਼ਾਮ ਦੇ ਸਮੇਂ ਝਾੜੂ ਲਗਾਉਣ ਤੋਂ ਬਚੋ
- ਵਾਸਤੂ ਅਨੁਸਾਰ ਸ਼ਾਮ ਦੇ ਸਮੇਂ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਝਗੜੇ ਅਤੇ ਮਾਨਸਿਕ ਤਣਾਅ ਵਧਦਾ ਹੈ ਅਤੇ ਘਰ ਦੀ ਬਰਕਤ (ਲਕਸ਼ਮੀ) ਬਾਹਰ ਚਲੀ ਜਾਂਦੀ ਹੈ।
ਝਾੜੂ ਨੂੰ ਪੈਰ ਨਾ ਲਗਾਓ
- ਝਾੜੂ ਨੂੰ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਇਸ ਨੂੰ ਕਦੇ ਵੀ ਪੈਰ ਨਹੀਂ ਮਾਰਨਾ ਚਾਹੀਦਾ। ਜੇਕਰ ਗਲਤੀ ਨਾਲ ਪੈਰ ਲੱਗ ਜਾਵੇ, ਤਾਂ ਹੱਥ ਜੋੜ ਕੇ ਮੁਆਫੀ ਮੰਗ ਲੈਣੀ ਚਾਹੀਦੀ ਹੈ, ਨਹੀਂ ਤਾਂ ਘਰ ਦੀ ਸੁੱਖ-ਸਮਰਿੱਧੀ 'ਤੇ ਬੁਰਾ ਅਸਰ ਪੈਂਦਾ ਹੈ।
ਟੁੱਟੇ ਹੋਏ ਝਾੜੂ ਦੀ ਵਰਤੋਂ ਨਾ ਕਰੋ
- ਕਦੇ ਵੀ ਟੁੱਟੇ ਹੋਏ ਝਾੜੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਟੁੱਟੇ ਝਾੜੂ ਨਾਲ ਸਫਾਈ ਕਰਨ ਨਾਲ ਮਾਤਾ ਲਕਸ਼ਮੀ ਨਾਰਾਜ਼ ਹੁੰਦੀ ਹੈ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਨ੍ਹਾਂ ਵਾਸਤੂ ਨਿਯਮਾਂ ਦਾ ਪਾਲਣ ਕਰਕੇ ਤੁਸੀਂ ਆਪਣੇ ਘਰ 'ਚ ਖੁਸ਼ਹਾਲੀ ਅਤੇ ਸਕਾਰਾਤਮਕਤਾ ਬਣਾਈ ਰੱਖ ਸਕਦੇ ਹੋ।
18 ਮਈ ਤੋਂ ਲੱਗਣ ਜਾ ਰਿਹਾ ਹੈ ਕਿਸਮਤ ਦਾ ਜੈਕਪਾਟ ; ਨੋਟਾਂ ਦਾ ਵਰ੍ਹੇਗਾ ਮੀਂਹ
NEXT STORY