ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਕਾਂਗਰਸ ਦੀ ਸਿਆਸਤ ਵਿਚ ਨੌਜਵਾਨ ਚਿਹਰੇ ਵਜੋਂ ਉਭਰੇ ਅੰਗਦ ਦੱਤਾ ਨੂੰ ਫਿਰ ਤੋਂ ਯੂਥ ਕਾਂਗਰਸ ਅਰਬਨ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਉਥੇ ਹੀ ਵਾਸੂ ਭੂਟਾਨੀ ਨੂੰ ਜਲੰਧਰ ਕੈਂਟ ਤੋਂ ਯੂਥ ਕਾਂਗਰਸ ਦਾ ਬਲਾਕ ਪ੍ਰਧਾਨ-1 ਬਣਾਇਆ ਗਿਆ ਹੈ। ਆਨਲਾਈਨ ਹੋਈ ਵੋਟਿੰਗ ਜ਼ਰੀਏ ਯੂਥ ਕਾਂਗਰਸ ਚੋਣਾਂ ਦੇ ਐਲਾਨੇ ਗਏ ਨਤੀਜਿਆਂ 'ਚ ਅੰਗਦ ਦੱਤਾ ਨੇ 4845 ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਇਕ ਵਾਰ ਫਿਰ ਯੂਥ ਕਾਂਗਰਸ ਜਲੰਧਰ ਅਰਬਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ। ਜਿੱਤ ਤੋਂ ਬਾਅਦ ਭਾਵੁਕ ਹੋ ਕੇ ਅੰਗਦ ਦੱਤਾ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਪਿਤਾ ਦੇ ਆਸ਼ੀਰਵਾਦ, ਉਨ੍ਹਾਂ ਦੇ ਸੰਘਰਸ਼ ਅਤੇ ਉਨ੍ਹਾਂ ਦੁਆਰਾ ਵਿਖਾਏ ਗਏ ਜਨਤਕ ਸੇਵਾ ਦੇ ਮਾਰਗ ਦਾ ਨਤੀਜਾ ਹੈ।
ਇਹ ਵੀ ਪੜ੍ਹੋ: ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ ਖ਼ੌਫ਼ਨਾਕ ਘਟਨਾ
ਅੰਗਦ ਦੱਤਾ ਅਤੇ ਵਾਸੂ ਭੁਟਾਨੀ ਦੀ ਇਸ ਜਿੱਤ ਨੂੰ ਜਲੰਧਰ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਲੀਡਰਸ਼ਿਪ 'ਤੇ ਜਤਾਏ ਗਏ ਭਰੋਸੇ ਵਜੋਂ ਵੇਖਿਆ ਜਾ ਰਿਹਾ ਹੈ। ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਵੱਖ-ਵੱਖ ਥਾਵਾਂ 'ਤੇ ਲੱਡੂ ਵੰਡ ਕੇ ਅਤੇ ਇਕ-ਦੂਜੇ ਨੂੰ ਵਧਾਈਆਂ ਦੇ ਕੇ ਜਸ਼ਨ ਮਨਾਏ ਗਏ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ
ਅੰਗਦ ਦੱਤਾ ਅਤੇ ਵਾਸੂ ਭੂਟਾਨੀ ਵੱਲੋਂ ਜਲੰਧਰ ਕਾਂਗਰਸ ਲੀਡਰਸ਼ਿਪ ਸਮੇਤ ਜਲੰਧਰ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ। ਆਪਣੀ ਜਿੱਤ 'ਤੇ ਪ੍ਰਤੀਕਿਰਿਆ ਦਿੰਦਿਆਂ ਅੰਗਦ ਦੱਤਾ ਅਤੇ ਵਾਸੂ ਭੂਟਾਨੀ ਨੇ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਯੂਥ ਕਾਂਗਰਸ ਦੇ ਹਰ ਵਰਕਰ ਅਤੇ ਉਨ੍ਹਾਂ 'ਤੇ ਭਰੋਸਾ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਚੁੱਕਣਗੇ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ।
ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ ਖ਼ੌਫ਼ਨਾਕ ਘਟਨਾ
NEXT STORY