ਜਲੰਧਰ ਛਾਉਣੀ (ਮਹੇਸ਼, ਦੁੱਗਲ, ਸੋਨੂੰ)- ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਦੋਸਤ ਵੱਲੋਂ ਦੂਜੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਨੌਜਵਾਨ ਦੀ ਲਾਸ਼ ਕੂੜੇ ਦੇ ਡੰਪ ਵਿਚੋਂ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਛਾਉਣੀ ਤੋਂ ਲਾਪਤਾ ਹੋਏ ਇਕ ਨੌਜਵਾਨ ਦੀ ਲਾਸ਼ ਛਾਉਣੀ ਬੋਰਡ ਦੇ ਖਾਦ ਬਣਾਉਣ ਵਾਲੇ ਮੈਦਾਨ 'ਚ ਕੂੜੇ ਦੇ ਡੰਪ ਵਿਚੋਂ ਬਰਾਮਦ ਹੋਈ ਹੈ। ਉਕਤ ਨੌਜਵਾਨ ਦਾ ਦੋਸਤ ਨੇ ਕਤਲ ਕਰਕੇ ਲਾਸ਼ ਇਥੇ ਸੁੱਟ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ

ਪਰਿਵਾਰ ਨੇ ਨੌਜਵਾਨ ਦੇ ਲਾਪਤਾ ਹੋਣ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਜਾਂਚ ਦੌਰਾਨ ਪੁਲਸ ਨੂੰ ਨੌਜਵਾਨ ਦੀ ਲਾਸ਼ ਖਾਦ ਬਣਾਉਣ ਵਾਲੇ ਗਰਾਊਂਡ ਵਿੱਚੋਂ ਮਿਲੀ। ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮੁਲਜ਼ਮ ਦੋਸਤ ਨੇ ਪੁਲਸ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਲਈ ਮੋਬਾਇਲ ਅਤੇ ਮੋਟਰਸਾਈਕਲ ਕੁੱਕੜ ਪਿੰਡ ਵਿਚ ਸੁੱਟਿਆ। ਮ੍ਰਿਤਕ ਦੀ ਪਛਾਣ ਮੁਹੱਲਾ ਨੰਬਰ-15 ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੋਨੀ ਦੇ ਰੂਪ ਵਿਚ ਹੋਈ ਹੈ, ਜੋਕਿ ਪਾਰਟ ਟਾਈਮ ਡੀਜੇ ਦਾ ਕੰਮ ਕਰਦਾ ਸੀ। ਪਰਿਵਾਰ ਨੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਪੁਲਸ ਜਾਂਚ ਦੌਰਾਨ ਕਈ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ।

ਸੀ. ਸੀ. ਟੀ. ਵੀ. ਕੈਮਰਾਂ 'ਚ ਗੁਰਪ੍ਰੀਤ ਸਿੰਘ ਕੂੜੇ ਦੀ ਡੰਪ ਦੇ ਅੰਦਰ ਜਾਂਦਾ ਨਜ਼ਰ ਆਇਆ ਪਰ ਹੁਣ ਬਾਹਰ ਆਉਂਦਾ ਨਹੀਂ ਵਿਖਾਈ ਦਿੱਤਾ। ਪੁਲਸ ਨੇ ਕੂੜੇ ਵਾਲੇ ਡੰਪ 'ਤੇ ਕੰਮ ਕਰਨ ਵਾਲੇ ਦੋਸਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਕਤਲ ਬਾਰੇ ਖ਼ੁਲਾਸਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਵਾਲੀ ਰਾਤ ਦੋਵੇਂ ਦੋਸਤਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਅਤੇ ਦੋਹਾਂ ਵਿਚਾਲੇ ਕਿਸੇ ਝਗੜੇ ਨੂੰ ਲੈ ਕੇ ਵਿਵਾਦ ਹੋ ਗਿਆ। ਮੁਲਜ਼ਮ ਦੀ ਪਛਾਣ ਰਵੀ ਵਾਸੀ ਜਲੰਧਰ ਕੈਂਟ ਦੇ ਰੂਪ ਵਿਚ ਹੋਈ ਹੈ ਅਤੇ ਉਹ ਕੂੜੇ ਦੇ ਡੰਪ ਵਿਚ ਕੰਮ ਕਰਦਾ ਸੀ। ਪੁਲਸ ਨੇ ਡੇਢ ਘੰਟੇ ਵਿਚ ਜੇ.ਸੀ.ਬੀ. ਦੀ ਮਦਦ ਨਾਲ ਲਾਸ਼ ਨੂੰ ਕੂੜੇ ਦੇ ਡੰਪ ਵਿਚੋਂ ਬਰਾਮਦ ਕੀਤਾ। ਜਾਣਕਾਰੀ ਮੁਤਾਬਕ ਪੁਲਸ ਨੇ ਮੌਤ ਲਈ ਜ਼ਿੰਮੇਵਾਰ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।




ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ, ਇਸ ਤਾਰੀਖ਼ ਤੋਂ ਲਾਗੂ ਹੋਣਗੇ ਹੁਕਮ
NEXT STORY