ਨਵੀਂ ਦਿੱਲੀ — ਹਰ ਕਿਸੇ ਦੇ ਜੀਵਨ ਵਿਚ ਆਪਣੇ ਗੁਰੂ ਦੀ ਅਹਿਮ ਥਾਂ ਹੁੰਦੀ ਹੈ। ਜੇਕਰ ਧਾਰਮਿਕ ਸ਼ਾਸਤਰਾਂ ਦੀ ਗੱਲ ਕਰੀਏ ਤਾਂ ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਹੀ ਪਰਮਾਤਮਾ ਦੇ ਘਰ ਦਾ ਰਸਤਾ ਦੱਸਦੇ ਹਨ। ਅੱਜ 5 ਜੁਲਾਈ 2020 ਹਾੜ੍ਹ ਮਹੀਨੇ ਪੂਰਨਮਾਸ਼ੀ ਦੇ ਦਿਨ ਗੁਰ ਪੁੰਨਿਆ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਭਾਰਤ ਵਿਚ ਇਸ ਤਿਓਹਾਰ ਨੂੰ ਕਈ ਸਾਲਾਂ ਤੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਦੇ ਬਿਨਾਂ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਹਮੇਸ਼ਾ ਅਗਿਆਨਤੀ ਦਾ ਵਾਸ ਹੀ ਰਹਿੰਦਾ ਹੈ। ਜਿਸ ਵਿਅਕਤੀ ਦੇ ਸਿਰ 'ਤੇ ਆਪਣੇ ਗੁਰੂ ਦਾ ਹੱਥ ਨਹੀਂ ਹੁੰਦਾ ਉਹ ਆਪਣੇ ਜੀਵਨ ਵਿਚ ਕਦੇ ਅੱਗੇ ਨਹੀਂ ਵਧ ਸਕਦਾ। ਜ਼ਿਕਰਯੋਗ ਹੈ ਕਿ ਹਰ ਸਾਲ ਇਸ ਦਿਨ ਯਾਨੀ ਕਿ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਗੁਰ ਪੁੰਨਿਆ ਦਾ ਵਰਤ ਰੱਖਿਆ ਜਾਂਦਾ ਹੈ। ਅੱਜ ਗੁਰ ਪੁੰਨਿਆ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਸਾਲ ਦਾ ਤੀਜਾ ਚੰਨ ਗ੍ਰਹਿਣ ਲੱਗਾ ਹੈ। ਆਓ ਜਾਣਦੇ ਹਾਂ ਇਸ ਤਿਓਹਾਰ ਨਾਲ ਜੁੜੀਆਂ ਖਾਸ ਗੱਲਾਂ :-
ਜਾਣੋ ਕਿਉਂ ਮਨਾਇਆ ਜਾਂਦਾ ਹੈ ਗੁਰ ਪੁੰਨਿਆ ਦਾ ਤਿਓਹਾਰ
ਸ਼ਾਸਤਰਾਂ ਮੁਤਾਬਕ ਮਹਾਭਾਰਤ ਦੇ ਰਚਨਹਾਰ ਮਹਾਰਿਸ਼ੀ ਵੇਦ ਵਿਆਸ ਦਾ ਜਨਮ ਹਾੜ੍ਹ ਦੀ ਪੂਰਨਮਾਸ਼ੀ ਦੇ ਦਿਨ ਹੋਇਆ ਸੀ। ਜਿਨ੍ਹਾਂ ਨੂੰ ਆਦਿ ਗੁਰੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਦੇ ਜਨਮ ਦਿਵਸ ਨੂੰ ਹੀ ਗੁਰ ਪੁੰਨਿਆ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
ਧਾਰਮਿਕ ਗ੍ਰੰਥਾਂ ਵਿਚ ਇਸ ਬਾਰੇ ਜਿਹੜਾ ਜ਼ਿਕਰ ਮਿਲਦਾ ਹੈ ਉਸ ਮੁਤਾਬਕ ਮਹਾਰਿਸ਼ੀ ਵੇਦ ਵਿਆਸ ਸੰਸਕ੍ਰਿਤ ਦੇ ਮਹਾਨ ਵਿਦਵਾਨਾਂ ਵਿਚੋਂ ਇਕ ਸਨ। ਕਿਹਾ ਜਾਂਦਾ ਹੈ ਕਿ ਹਿੰਦੂ ਧਰਮ ਵਿਚ 18 ਪੁਰਾਣ ਅਜਿਹੇ ਹਨ ਜਿਨ੍ਹਾਂ ਦੇ ਰਚਨਹਾਰ ਮਹਾਰਿਸ਼ੀ ਵੇਦਵਿਆਸ ਹੀ ਹਨ। ਹਿੰਦੂ ਧਰਮ ਦੇ ਚਾਰ ਮੁੱਖ ਵੇਦਾਂ ਦੀ ਵੰਡ ਕਰਨ ਵਾਲਾ ਕੋਈ ਹੋਰ ਨਹੀਂ ਮਹਾਰਿਸ਼ੀ ਵੇਦਵਿਆਸ ਹੀ ਸਨ। ਜਿਸ ਕਾਰਨ ਉਨ੍ਹਾਂ ਦਾ ਨਾਮ ਵੇਦ ਵਿਆਸ ਪਿਆ।
ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਵਿਅਕਤੀ 'ਤੇ ਗੁਰੂ ਦਾ ਹੱਥ
ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਕੋਲ ਆਪਣੇ ਜੀਵਨ ਵਿਚ ਗੁਰੂ ਦਾ ਮਾਰਗ ਦਰਸ਼ਨ ਹੁੰਦਾ ਹੈ। ਉਹ ਮੁਸ਼ਕਲ ਤੋਂ ਮੁਸ਼ਕਲ ਘੜੀ ਵਿਚੋਂ ਵੀ ਬਾਹਰ ਨਿਕਲ ਆਉਂਦਾ ਹੈ। ਇਹ ਹੀ ਕਾਰਨ ਹੈ ਕਿ ਗੁਰ ਪੁੰਨਿਆ ਦੇ ਦਿਨ ਆਪਣੇ ਗੁਰੂ ਦੀ ਪੂਜਾ ਕੀਤੀ ਜਾਂਦੀ ਹੈ।
ਹਰ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸ਼ਨੀਵਾਰ ਕਰੋ ਇਹ ਉਪਾਅ, ਬਣਨਗੇ ਵਿਗੜੇ ਕੰਮ
NEXT STORY