ਮੇਖ- ਸੰਤਾਨ ਦਾ ਸਹਿਯੋਗੀ ਰੁਖ਼ ਆਪ ਦੇ ਕਿਸੇ ਉਲਝੇ-ਰੁਕੇ ਕੰਮ ਨੂੰ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਵੈਸੇ ਵੀ ਹਰ ਮੋਰਚੇ 'ਤੇ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਖ- ਜਨਰਲ ਸਿਤਾਰਾ ਬਿਹਤਰ, ਕੋਰਟ-ਕਚਹਿਰੀ ਦੇ ਨਾਲ ਜੁੜੇ ਕਿਸੇ ਕੰਮ ਨੂੰ ਹੱਥ 'ਚ ਲੈਣ 'ਤੇ ਪਾਜ਼ੇਟਿਵ ਨਤੀਜਾ ਮਿਲਣ ਦੀ ਆਸ, ਵੱਡੇ ਲੋਕਾਂ 'ਚ ਆਪ ਦੀ ਪੈਠ-ਧਾਕ ਬਣੀ ਰਹੇਗੀ।
ਮਿਥੁਨ- ਵੱਡੇ ਲੋਕ, ਸੱਜਣ-ਮਿੱਤਰ ਹਰ ਮੋਰਚੇ 'ਤੇ ਆਪ ਨਾਲ ਸਹਿਯੋਗ ਕਰਨ ਅਤੇ ਮਦਦ ਕਰਨ ਲਈ ਤਿਆਰ ਮਿਲਣਗੇ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ-ਪ੍ਰਭਾਵਹੀਣ ਰਹਿਣਗੇ।
ਕਰਕ- ਐਗਰੀਕਲਚਰਲ ਪ੍ਰੋਡਕਟਸ, ਐਗਰੀਕਲਚਰਲ ਇੰਪਲੀਮੈਂਟਸ, ਫਰਟੀਲਾਈਜ਼ਰਜ਼, ਸੀਡਸ, ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ।
ਸਿੰਘ- ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਚੰਗੀ ਸਕਸੈੱਸ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।
ਕੰਨਿਆ- ਸਿਤਾਰਾ ਉਲਝਣਾਂ-ਝਗੜਿਆਂ ਵਾਲਾ, ਇਸ ਲਈ ਨਾ ਤਾਂ ਕੋਈ ਕੰਮ ਜਲਦਬਾਜ਼ੀ 'ਚ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ 'ਚ ਫਸੋ, ਸਫ਼ਰ ਵੀ ਟਾਲ ਦੇਣਾ ਸਹੀ ਰਹੇਗਾ।
ਤੁਲਾ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਯਤਨ ਕਰਨ 'ਤੇ ਕਿਸੇ ਕਾਰੋਬਾਰੀ ਪ੍ਰੋਗਰਾਮ 'ਚੋਂ ਕੋਈ ਪ੍ਰਾਬਲਮ ਹਟੇਗੀ, ਕੰਮਕਾਜੀ ਟੂਰਿੰਗ ਲਾਭਕਾਰੀ, ਇੱਜ਼ਤ-ਮਾਣ ਦੀ ਪ੍ਰਾਪਤੀ।
ਬ੍ਰਿਸ਼ਚਕ- ਸਿਤਾਰਾ ਕਿਸੇ ਸਰਕਾਰੀ ਕੰਮ ਨੂੰ ਸੰਵਾਰਨ ਅਤੇ ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਸਾੜ੍ਹਸਤੀ ਕੁਝ ਨਾ ਕੁਝ ਟੈਨਸ਼ਨ-ਪ੍ਰੇਸ਼ਾਨੀ ਜ਼ਰੂਰ ਰੱਖਣ ਵਾਲੀ ਹੈ।
ਧਨ- ਜਨਰਲ ਸਿਤਾਰਾ ਮਜ਼ਬੂਤ, ਇਰਾਦਿਆਂ 'ਚ ਮਜ਼ਬੂਤੀ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਵੈਸੇ ਜਨਰਲ ਹਾਲਾਤ ਬਿਹਤਰ ਅਤੇ ਕਦਮ ਬੜ੍ਹਤ ਵੱਲ, ਵਿਰੋਧੀ ਨਿਸਤੇਜ ਰਹਿਣਗੇ।
ਮਕਰ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਸੀਮਾ 'ਚ ਖਾਣਾ-ਪੀਣਾ ਕਰਨਾ ਚਾਹੀਦਾ ਹੈ, ਵੈਸੇ ਆਪਣੇ ਆਪ ਨੂੰ ਦੂਜਿਆਂ ਦੇ ਝਮੇਲਿਆਂ ਤੋਂ ਬਚਾਅ ਕੇ ਰੱਖਣਾ ਠੀਕ ਰਹੇਗਾ।
ਕੁੰਭ- ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਪ੍ਰਤੀ ਖਿੱਚ 'ਚ ਵਾਧਾ ਆਪ ਨੂੰ ਕਿਸੇ ਸਮੇਂ ਮੁਸ਼ਕਿਲ 'ਚ ਫਸਾ ਸਕਦਾ ਹੈ।
ਮੀਨ- ਦੁਸ਼ਮਣਾਂ 'ਤੇ ਜ਼ਿਆਦਾ ਭਰੋਸਾ ਕਰਨਾ ਮੁਸ਼ਕਿਲਾਂ ਨੂੰ ਦਾਅਵਤ ਦੇਣਾ ਹੋਵੇਗਾ, ਇਸ ਲਈ ਨਾ ਤਾਂ ਉਨ੍ਹਾਂ 'ਤੇ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਜ਼ਿਆਦਾ ਲਿਫਟ ਦਿਓ।
ਗੁਰੂ ਰਵਿਦਾਸ ਜੀ ਦੀ ਬਾਣੀ ਕਿਰਤ ਦੇ ਗੌਰਵ ਅਤੇ ਆਨੰਦ ਨੂੰ ਕਰਦੀ ਹੈ ਉਜਾਗਰ
NEXT STORY