ਮੇਖ— ਯਤਨ ਕਰਨ 'ਤੇ ਪ੍ਰੋਗਰਾਮਾਂ-ਸਕੀਮਾਂ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਧਾਰਮਿਕ ਲਿਟਰੇਚਰ ਅਤੇ ਕਥਾ-ਵਾਰਤਾ, ਸਤਿਸੰਗ 'ਚ ਰੁਚੀ ਰਹੇਗੀ।
ਬ੍ਰਿਖ— ਖਾਣ-ਪੀਣ 'ਚ ਉਨ੍ਹਾਂ ਵਸਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜਿਹੜੀਆਂ ਆਪ ਦੀ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ, ਮੈਂਟਲ ਟੈਨਸ਼ਨ-ਪ੍ਰੇਸ਼ਾਨੀ ਰਹੇਗੀ।
ਮਿਥੁਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਸਬੰਧਾਂ 'ਚ ਮਿਠਾਸ, ਤਾਲਮੇਲ, ਸਦਭਾਓ ਬਣਿਆ ਰਹੇਗਾ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ।
ਕਰਕ— ਕਿਉਂਕਿ ਜਨਰਲ ਸਿਤਾਰਾ ਵੀਕ ਹੈ, ਇਸ ਲਈ ਹਰ ਫਰੰਟ 'ਤੇ ਆਪ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਜੇ ਸਫਰ ਟਾਲ ਸਕੋ ਤਾਂ ਟਾਲ ਦੇਣਾ ਚਾਹੀਦਾ ਹੈ, ਨੁਕਸਾਨ ਦਾ ਡਰ।
ਸਿੰਘ— ਸੰਤਾਨ ਦੇ ਸੁਪੋਰਟਿਵ ਰੁਖ਼ ਅਤੇ ਸਹਿਯੋਗ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ 'ਚ ਮਦਦ ਮਿਲੇਗੀ, ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ, ਇੱਜ਼ਤ ਬਣੀ ਰਹੇਗੀ।
ਕੰਨਿਆ— ਜੇ ਕਿਸੇ ਜ਼ਮੀਨੀ ਕੰਮ ਲਈ ਯਤਨ ਕਰੋਗੇ ਤਾਂ ਉਸ 'ਚ ਪੇਸ਼ ਆ ਰਹੀ ਕੋਈ ਪੇਚੀਦਗੀ ਹਟੇਗੀ, ਵੈਸੇ ਮਿੱਤਰ, ਸਾਥੀ, ਸੱਜਣ, ਸਹਿਯੋਗੀ ਸਾਥ ਦੇਣਗੇ, ਮਦਦ ਕਰਨਗੇ।
ਤੁਲਾ— ਉਤਸ਼ਾਹ, ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਆਪਣੇ ਕੰਮਾਂ ਨੂੰ ਉਸ ਦੀ ਮੰਜ਼ਿਲ ਤਕ ਲੈ ਜਾਣ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲੇਗਾ।
ਬ੍ਰਿਸ਼ਚਕ— ਸਿਤਾਰਾ ਕਾਰੋਬਾਰੀ ਅਤੇ ਕੰਮਕਾਜੀ ਕੰਮ ਸੰਵਾਰਨ ਅਤੇ ਕੰਮਕਾਜੀ ਭੱਜ-ਦੌੜ ਦਾ ਚੰਗਾ ਨਤੀਜਾ ਦੇਣ ਵਾਲਾ ਹੈ, ਵਿਰੋਧੀ ਕਮਜ਼ੋਰ-ਤੇਜਹੀਣ ਰਹਿਣਗੇ।
ਧਨ— ਕੰਮਕਾਜੀ ਕੰਮਾਂ ਲਈ ਆਪ ਦੀ ਮਿਹਨਤ ਠੀਕ ਨਤੀਜਾ ਦੇਵੇਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਫੈਮਿਲੀ ਫਰੰਟ 'ਤੇ ਕੁਝ ਪ੍ਰੇਸ਼ਾਨੀ ਰਹੇਗੀ।
ਮਕਰ— ਬੇਕਾਬੂ ਖਰਚਿਆਂ 'ਤੇ ਕਾਬੂ ਕਰਨ ਦਾ ਯਤਨ ਕਰੋ, ਵਰਨਾ ਕਿਸੇ ਸਮੇਂ ਫਾਇਨਾਂਸ਼ੀਅਲ ਤੰਗੀ 'ਚ ਫਸ ਸਕਦੇ ਹੋ, ਨੁਕਸਾਨ ਦਾ ਵੀ ਡਰ।
ਕੁੰਭ— ਕੰਮਕਾਜੀ ਕੰਮਾਂ ਨੂੰ ਫਾਈਨਲ ਕਰਨ ਲਈ ਜਿਹੜੀ ਭੱਜ-ਦੌੜ ਕਰੋਗੇ, ਉਹ ਚੰਗੀ ਰਿਟਰਨ ਦੇਵੇਗੀ, ਵਪਾਰ-ਕਾਰੋਬਾਰ 'ਚ ਲਾਭ, ਕਾਰੋਬਾਰੀ ਟੂਰਿੰਗ ਵੀ ਸਹੀ ਰਹੇਗੀ।
ਮੀਨ— ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ, ਅਫਸਰਾਂ ਦੇ ਨਰਮ ਰੁਖ਼ 'ਤੇ ਭਰੋਸਾ ਕਰ ਸਕਦੇ ਹੋ, ਵਿਰੋਧੀ ਆਪ ਅੱਗੇ ਠਹਿਰ ਨਹੀਂ ਸਕਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
2 ਨਵੰਬਰ 2019, ਸ਼ਨੀਵਾਰ ਕੱਤਕ ਸੁਦੀ ਤਿਥੀ ਛੱਠ (2-3 ਮੱਧ ਰਾਤ 1.31 ਤਕ) ਅਤੇ ਮਗਰੋਂ ਤਿਥੀ ਸਪਤਮੀ।
ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ 'ਚ
ਚੰਦਰਮਾ ਧਨ 'ਚ
ਮੰਗਲ ਕੰਨਿਆ 'ਚ
ਬੁੱਧ ਬ੍ਰਿਸ਼ਚਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਬ੍ਰਿਸ਼ਚਕ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 11 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 4, ਸੂਰਜ ਉਦੈ ਸਵੇਰੇ : 6.48 ਵਜੇ, ਸੂਰਜ ਅਸਤ : ਸ਼ਾਮ 5.34 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਖਾੜਾ (ਰਾਤ 11.01 ਤਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਖਾੜਾ। ਯੋਗ : ਸੁਕਰਮਾ (ਸਵੇਰੇ 6.51 ਤਕ) ਅਤੇ ਮਗਰੋਂ ਯੋਗ ਧ੍ਰਿਤੀ। ਚੰਦਰਮਾ : ਧਨ ਰਾਸ਼ੀ 'ਤੇ (2 ਨਵੰਬਰ ਦਿਨ-ਰਾਤ ਅਤੇ 3 ਨੂੰ ਸਵੇਰੇ 5.26 ਤਕ) ਅਤੇ ਮਗਰੋਂ ਮਕਰ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ: ਸਵੇਰੇ 9 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸੂਰਜ ਛੱਠ ਪੁਰਬ (ਬਿਹਾਰ)।
—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।
ਲਾਭ ਪੰਚਮੀ: ਇਹ ਹੈ ਪੂਜਾ ਦਾ ਸ਼ੁੱਭ ਮਹੂਰਤ
NEXT STORY