ਮੇਖ- ਸਿਤਾਰਾ ਪੇਟ ਲਈ ਠੀਕ ਨਹੀਂ, ਤਬੀਅਤ ’ਚ ਸੁਸਤੀ ਅਤੇ ਉਦਾਸੀ ਮਹਿਸੂਸ ਹੋਵੇਗੀ, ਕਮਜ਼ੋਰ ਮਨੋਬਲ ਕਰਕੇ ਮਨ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਰਾਜ਼ੀ ਨਹੀਂ ਹੋਵੇਗਾ।
ਬ੍ਰਿਖ- ਕਾਰੋਬਾਰੀ ਦਸ਼ਾ ਸੰਤੋਖਜਨਕ, ਰੁਟੀਨ ਦੀ ਕੋਸ਼ਿਸ਼ ਨਾਲ ਕਿਸੇ ਕੰਮ ਦੇ ਸਿਰੇ ਚੜ੍ਹਨ ਦੀ ਆਸ ਨਾ ਰੱਖੋ, ਫੈਮਿਲੀ ਫਰੰਟ ’ਤੇ ਤਾਲਮੇਲ ਦੀ ਕਮੀ ਦਿਸੇਗੀ।
ਮਿਥੁਨ- ਵਿਰੋਧੀ ਆਪ ਦੀ ਲੱਤ ਖਿੱਚਣ, ਨੁਕਸਾਨ ਪਹੁੰਚਾਉਣ, ਨੀਚਾ ਦਿਖਾਉਣ ਲਈ ਐਕਟਿਵ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾਈ ਰੱਖਣਾ ਜ਼ਰੂਰੀ ਹੈ।
ਕਰਕ- ਸੰਤਾਨ ਖ਼ੁਦ ਨੂੰ ਡਿਸਟਰਬ ਅਤੇ ਅਪਸੈੱਟ ਰਹਿਣ ਦੇ ਨਾਲ-ਨਾਲ ਆਪ ਨੂੰ ਵੀ ਕੁਝ ਪ੍ਰੇਸ਼ਾਨ ਰੱਖ ਸਕਦੀ ਹੈ, ਮਨ ਵੀ ਡਾਵਾਂਡੋਲ ਅਤੇ ਉਖੜਿਆ-ਉਖੜਿਆ ਜਿਹਾ ਰਹੇਗਾ।
ਸਿੰਘ- ਕੋਰਟ-ਕਚਹਿਰੀ ਦੇ ਕਿਸੇ ਕੰਮ ਲਈ ਨਾ ਤਾਂ ਪਹਿਲ ਕਰੋ ਅਤੇ ਨਾ ਹੀ ਕੋਈ ਨਵਾਂ ਯਤਨ ਸ਼ੁਰੂ ਕਰੋ, ਅਫਸਰਾਂ ਦੇ ਰੁਖ਼ ’ਚ ਵੀ ਨਾਰਾਜ਼ਗੀ, ਸਖਤੀ ਨਜ਼ਰ ਆਵੇਗੀ।
ਕੰਨਿਆ- ਹਲਕੀ ਨੇਚਰ ਵਾਲਾ ਕੋਈ ਸਾਥੀ ਆਪ ਨਾਲ ਨਾਰਾਜ਼ ਹੋਣ ਦਾ ਕੋਈ ਨਾ ਕੋਈ ਬਹਾਨਾ ਤਲਾਸ਼ ਕਰ ਹੀ ਲਵੇਗਾ, ਇਸ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਜ਼ਿਆਦਾ ਲਿਫਟ ਨਾ ਦਿਓ।
ਤੁਲਾ- ਨਾ ਤਾਂ ਕਾਰੋਬਾਰੀ ਟੂਰਿੰਗ ਕਰੋ ਅਤੇ ਨਾ ਹੀ ਕਿਸੇ ਕੰਮਕਾਜੀ ਕੰਮ ਨੂੰ ਬੇਧਿਆਨੀ ਨਾਲ ਕਰੋ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।
ਬ੍ਰਿਸ਼ਚਕ- ਬੇਸ਼ੱਕ ਕੰਮਕਾਜੀ ਕੰਮਾਂ ਲਈ ਸਿਤਾਰਾ ਠੀਕ ਨਹੀਂ ਹੈ ਤਾਂ ਵੀ ਕੋਈ ਕੰਮ ਅਣਮੰਨੇ ਜਾਂ ਡਾਵਾਂਡੋਲ ਮਨ ਨਾਲ ਨਾ ਕਰੋ, ਦਿਮਾਗੀ ਟੈਨਸ਼ਨ ਬਣੀ ਰਹੇਗੀ।
ਧਨ- ਵੀਜ਼ਾ-ਪਾਸਪੋਰਟ ਜਾਂ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਅਾਂ ਨੂੰ ਹਰ ਕੰਮ ਸੋਚ-ਵਿਚਾਰ ਕੇ ਕਰਨਾ ਚਾਹੀਦਾ ਤਾਂ ਕਿ ਬਾਅਦ ’ਚ ਕੋਈ ਝਮੇਲਾ ਨਾ ਪੈਦਾ ਹੋ ਜਾਵੇ।
ਮਕਰ- ਮਿੱਟੀ, ਰੇਤਾ, ਬੱਜਰੀ, ਕੰਸਟਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਕਾਜੀ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕੁੰਭ- ਅਫਸਰਾਂ ਦੇ ਨਾਰਾਜ਼ਗੀ ਅਤੇ ਸਹਿਮਤ ਨਾ ਹੋਣ ਵਾਲੇ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚ ਕੋਈ ਪੇਚੀਦਗੀ ਪੈਦਾ ਹੋ ਸਕਦੀ ਹੈ, ਸੁਚੇਤ ਰਹੋ।
ਮੀਨ- ਧਾਰਮਿਕ ਕੰਮਾਂ, ਕਥਾ-ਵਾਰਤਾ, ਸਤਿਸੰਗ ਸੁਣਨ ’ਚ ਜੀਅ ਘੱਟ ਲੱਗੇਗਾ, ਕਿਸੇ ਪਲਾਨਿੰਗ ’ਚ ਕਿਸੇ ਕੰਪੀਟੀਸ਼ਨ ਦੇ ਜਾਗਣ ਦਾ ਡਰ ਰਹੇਗਾ, ਧਨ ਹਾਨੀ ਦਾ ਵੀ ਡਰ ਬਣਿਆ ਰਹੇਗਾ।
20 ਮਈ 2019, ਸੋਮਵਾਰ ਜੇਠ ਵਦੀ ਤਿਥੀ ਦੂਜ (20-21 ਮੱਧ ਰਾਤ 1.22 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮਿਥੁਨ ’ਚ
ਬੁੱੱਧ ਬ੍ਰਿਖ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਮੇਖ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 6, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 30 (ਵਿਸਾਖ), ਹਿਜਰੀ ਸਾਲ: 1440, ਮਹੀਨਾ : ਰਮਜ਼ਾਨ, ਤਰੀਕ : 14, ਸੂਰਜ ਉਦੈ ਸਵੇਰੇ : 5.33 ਵਜੇ, ਸੂਰਜ ਅਸਤ : ਸ਼ਾਮ 7.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (20-21 ਮੱਧ ਰਾਤ 2.29 ਤਕ), ਯੋਗ : ਸ਼ਿਵ (ਦੁਪਹਿਰ 11.29 ਤੱਕ)। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (20-21 ਮੱਧ ਰਾਤ 2.29 ਤਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 20-21 ਮੱਧ ਰਾਤ 2.29 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਨਾਰਦ ਜਯੰਤੀ, ਪਸ਼ੂ ਮੇਲਾ (ਹਮੀਰਪੁਰ, ਹਿਮਾਚਲ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਇਸ ਦੇਵੀ ਦੇ ਦਰਸ਼ਨ ਕਰਨ ਨਾਲ ਬਦਲਦੀ ਹੈ ਕਿਸਮਤ
NEXT STORY