ਜਲੰਧਰ (ਬਿਊਰੋ) - ਅੱਜ ਤੋਂ ਯਾਨੀ 2 ਸਤੰਬਰ ਤੋਂ ਸ਼ਰਾਧ ਸ਼ੁਰੂ ਹੋ ਚੁੱਕੇ ਹਨ। ਸ਼ਰਾਧਾਂ ’ਚ ਅਸੀਂ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦਾਨ ਕਰਦੇ ਹਾਂ। ਇਸ ਵਾਰ ਸ਼ਰਾਧ 2 ਸਤੰਬਰ ਤੋਂ 17 ਸਤੰਬਰ ਤੱਕ ਰਹਿਣਗੇ। ਹਿੰਦੂ ਧਰਮ ਮੁਤਾਬਕ ਇਨ੍ਹਾਂ ਦਿਨਾਂ ’ਚ ਸ਼ਰਾਧਾਂ ਅਨੁਸਾਰ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਅਤੇ ਦਾਨ ਕਰਨਾ ਵਿਸ਼ੇਸ਼ ਲਾਭਕਾਰੀ ਹੁੰਦਾ ਹੈ। ਇਸ ਨਾਲ ਸਾਡੇ ਵੱਡੇ ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਸਰਾਧ ਪੱਖ ਤੋਂ ਬਾਅਦ ਨਰਾਤਿਆਂ ਦੀ ਸ਼ੁਰੂਆਤ ਹੁੰਦੀ ਹੈ ਪਰ ਇਸ ਵਾਰ ਅਧਿਕਮਾਸ ਕਾਰਨ ਨਰਾਤੇ 1 ਮਹੀਨੇ ਬਾਅਦ ਭਾਵ 17 ਅਕਤੂਬਰ ਤੋਂ ਸ਼ੁਰੂ ਹੋਣਗੇ। ਸ਼ੁਭ ਕਾਰਜਾਂ ਦੀ ਸ਼ੁਰੂਆਤ ਪਹਿਲੇ ਨਰਾਤੇ ਨਾਲ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਰਾਧਾਂ ’ਚ ਕੀ-ਕੀ ਦਾਨ ਕਰਨਾ ਚਾਹੀਦਾ ਹੈ, ਜਿਸ ਨਾਲ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
1. ਤਿੱਲ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਕਾਲੇ ਤਿੱਲਾਂ ਦਾ ਦਾਨ ਕਰਨਾ ਚਾਹੀਦਾ ਹੈ। ਤਿੱਲਾਂ ਨੂੰ ਦਾਨ ਕਰਨ ਨਾਲ ਵਿਅਕਤੀ ਨੂੰ ਗ੍ਰਹਿ ਅਤੇ ਨਛੱਤਰਾਂ ਦੀ ਪ੍ਰੇਸ਼ਾਨ ਤੋਂ ਹਮੇਸ਼ਾ ਲਈ ਮੁਕਤੀ ਮਿਲਦੀ ਹੈ।
2. ਕੱਪੜੇ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਕੱਪੜੇ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਦਾਨ ਕੀਤੇ ਜਾਣ ਵਾਲੇ ਕੱਪੜੇ ਪੁਰਾਣੇ ਨਹੀਂ ਹੋਣੇ ਚਾਹੀਦੇ।
3. ਗੁੜ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਗੁੜ ਦਾ ਦਾਨ ਕਰਨਾ ਚਾਹੀਦਾ ਹੈ। ਇਸ ਦਾਨ ਨਾਲ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
4. ਧੰਨ ਦਾਨ ਕਰੋ
ਸ਼ਰਾਧਾਂ ਦੇ ਦਿਨਾਂ ’ਚ ਧੰਨ ਦਾਨ ਕਰਨਾ ਵੀ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ
5. ਘਿਓ ਦਾਨ ਕਰੋ
ਇਨ੍ਹੀਂ ਦਿਨੀਂ ਘਿਓ ਦਾ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਨਾਲ ਪਰਿਵਾਰ ’ਚ ਖੁਸ਼ੀਆਂ ਆਉਂਦੀਆਂ ਹਨ ਅਤੇ ਆਰਥਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।
ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ
6. ਭੂਮੀ ਦਾਨ ਕਰੋ
ਭੂਮੀ ਜਾਂ ਇਸ ਦੀ ਅਣਹੋਂਦ ’ਚ ਸਿਰਫ ਮਿੱਟੀ ਦਾ ਦਾਨ ਕਰਨ ਨਾਲ ਇਹ ਦਾਨ ਪੂਰਾ ਹੋ ਜਾਂਦਾ ਹੈ। ਇਸ ਨਾਲ ਆਰਥਿਕ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
ਗਣੇਸ਼ ਜੀ ਦੀ ਇਸ ਖ਼ਾਸ ਪੂਜਾ ਨਾਲ ਦੂਰ ਹੋਵੇਗੀ ਹਰ ਪ੍ਰੇਸ਼ਾਨੀ, ਬਣਨਗੇ ਸਾਰੇ ਵਿਗੜੇ ਕੰਮ
NEXT STORY