ਜਲੰਧਰ (ਬਿਊਰੋ) - ਹਰੇਕ ਜਨਾਨੀ ਦੀ ਇਹ ਮਨੋਕਾਮਨਾ ਹੁੰਦੀ ਹੈ ਕਿ ਅਸ਼ਟ ਲਕਸ਼ਮੀ ਹਮੇਸ਼ਾ ਉਸ ਦੇ ਘਰ 'ਚ ਵਾਸ ਕਰੇ। ਇਸ ਲਈ ਉਹ ਘਰ 'ਚ ਹੋਣ ਵਾਲੇ ਖਰਚਿਆਂ ’ਤੇ ਬਹੁਤ ਅਹਿਮਿਅਤ ਦਿੰਦੀ ਹੈ। ਹਰ ਪੈਰ ਸੋਚ ਸਮਝ ਕੇ ਉਠਾਉਂਦੀ ਹੈ। ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਦੋ ਵਕਤ ਦੀ ਰੋਟੀ ਚਲਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜੋਤਿਸ਼ੀ ਵਿਦਵਾਨ ਮੁਤਾਬਕ ਇਕ ਅਜਿਹਾ ਉਪਾਅ ਹੈ, ਜਿਸ ਨੂੰ ਜਨਾਨੀ ਆਪਣੇ ਪਤੀ ਤੋਂ ਛੁਪਾ ਕੇ ਸਿਰਫ ਮੰਗਲਵਾਰ ਵਾਲੇ ਦਿਨ ਹੀ ਕਰੇ ਤਾਂ ਉਸ ਦੇ ਵਾਰੇ-ਨਿਆਰੇ ਹੋ ਜਾਣਗੇ। ਇਹ ਉਪਾਅ ਕਰਨ ਨਾਲ ਉਸ ਦੇ ਪਤੀ ਦੇ ਕਾਰੋਬਾਰ ’ਚ ਤਰੱਕੀ ਹੋਣ ਲੱਗੇਗੀ ਅਤੇ ਨੌਕਰੀ 'ਚ ਮਨਚਾਹਿਆ ਪ੍ਰੋਮੋਸ਼ਨ ਮਿਲੇਗਾ। ਆਓ ਜਾਣਦੇ ਹਾਂ ਇਸ ਉਪਾਅ ਦੇ ਬਾਰੇ...
. ਸਵੇਰ ਦੇ ਸਮੇਂ ਜਦੋਂ ਘਰ ਦੀ ਲਕਸ਼ਮੀ ਜ਼ਮੀਨ 'ਤੇ ਪਹਿਲਾ ਪੈਰ ਰੱਖਦੀ ਹੈ ਤਾਂ ਕਲਪਨਾ ਕਰੋ ਕਿ ਅਸ਼ਟ ਲਕਸ਼ਮੀ ਅਤੇ ਹਨੂਮਾਨ ਜੀ ਉਸ ਨਾਲ ਹਨ। ਸ਼ੁੱਧ ਹੋ ਕੇ ਪਿੱਪਲ ਦੇ ਰੁੱਖ 'ਤੇ ਜਲ ਅਰਪਿਤ ਕਰੋ। ਫਿਰ 3 ਸਾਬੂਤ ਪੱਤੇ ਤੋੜ ਕੇ ਘਰ ਦੇ ਮੰਦਰ 'ਚ ਹਨੂਮਾਨ ਜੀ ਦੇ ਸਾਹਮਣੇ ਰੱਖੋ। ਹਰ ਪੱਤੇ ਦੇ ਉੱਪਰ 1-1 ਸਿੱਕਾ ਤੇ ਚੌਲਾਂ ਦਾ 1-1 ਦਾਨਾ ਰੱਖੋ। ਨਾਲ ਹੀ ਕੁਮਕੁਮ, ਹਲਦੀ ਅਤੇ ਅਬੀਰ ਨਾਲ ਪੂਰਨ ਕਰਦੇ ਜਾਓ। ਗੁਲਾਬ ਦੀ ਸੁਗੰਧ ਵਾਲੀਆਂ 5 ਅਗਰਬੱਤੀਆਂ ਲਗਾਓ। ਅੰਤ 'ਚ ਹਨੂਮਾਨ ਜੀ ਦੀ ਆਰਤੀ ਕਰੋ।
. ਸਾਰੀ ਸਮੱਗਰੀ ਨੂੰ ਉੱਥੇ ਹੀ ਹਨੂਮਾਨ ਜੀ ਦੇ ਕੋਲ ਪਈ ਰਹਿਣ ਦਿਓ। ਸ਼ਾਮ ਨੂੰ ਦੁਬਾਰਾ ਪਵਨ ਪੁੱਤਰ ਦੇ ਸਾਹਮਣੇ ਦੀਵਾ ਜਗਾਓ ਅਤੇ ਆਰਤੀ ਕਰੋ। ਫਿਰ ਪੱਤਿਆਂ ਨੂੰ ਉੱਪਰ ਰੱਖੋ ਅਤੇ ਚੌਲਾਂ ਦੇ ਤਿੰਨ ਦਾਣਿਆਂ ਨੂੰ ਚੁੱਕ ਕੇ ਪਤੀ ਦੇ ਪਰਸ 'ਚ ਰੱਖ ਦਿਓ। ਧਿਆਨ ਰੱਖੋ ਕਿ ਮੰਗਲਾਵਰ ਨੂੰ ਪਤੀ ਨਾਲ ਇਸ ਬਾਰੇ ਕੋਈ ਗੱਲ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਇਸ ਸੰਬੰਧ 'ਚ ਕੁਝ ਵੀ ਪਤਾ ਲੱਗਣਾ ਚਾਹੀਦਾ ਹੈ।
. ਬੁੱਧਵਾਰ ਦੀ ਸਵੇਰ ਉਨ੍ਹਾਂ ਨੂੰ ਮੰਗਲਵਾਰ ਨੂੰ ਕੀਤੇ ਗਏ ਪੂਜਨ ਬਾਰੇ ਦੱਸ ਦਿਓ। ਹਮੇਸ਼ਾ ਉਨ੍ਹਾਂ ਨੂੰ ਇਹ ਤਿੰਨ ਚੌਲਾਂ ਦੇ ਦਾਣੇ ਪਰਸ 'ਚ ਰੱਖਣ ਲਈ ਕਹੋ। ਇਸ ਤਰ੍ਹਾਂ ਕਰਨ ਨਾਲ ਘਰ ਦੇ ਮੁਖੀ ਦੀ ਤਰੱਕੀ 'ਚ ਵਾਧਾ ਹੋਵੇਗਾ। ਤੁਹਾਡੀ ਕਿਸਮਤ ਖੁਲ੍ਹੇਗੀ ਅਤੇ ਜੀਵਨ 'ਚ ਸਫਲਤਾ ਆਉਣੀ ਸ਼ੁਰੂ ਹੋ ਜਾਵੇਗੀ।
ਚੌਥਾ ਰੂਪ ਮਈਆ ਕੂਸ਼ਮਾਂਡਾ : ‘ਹੋ ਜਾਏਂ ਨਾਸਿਤਕ ਵੀ ਆਸਤਿਕ ਹੇ ਕੂਸ਼ਮਾਂਡਾ ਮਈਆ...’
NEXT STORY