ਨਵੀਂ ਦਿੱਲੀ- ਬੱਚੇ ਆਪਣੇ ਮਨ ਦੀ ਮਰਜ਼ੀ ਦੇ ਮਾਲਕ ਹੁੰਦੇ ਹਨ। ਹਰ ਬੱਚੇ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਅਤੇ ਨਾਲ ਹੀ ਉਨ੍ਹਾਂ ਦੀ ਪਸੰਦ-ਨਾਪਸੰਦ ਹੁੰਦੀ ਹੈ। ਕੁਝ ਬੱਚੇ ਤਾਂ ਇੰਨੇ ਪੜਾਕੂ ਹੁੰਦੇ ਹਨ ਜੋ ਹਮੇਸ਼ਾ ਆਪਣੀ ਕਾਪੀ-ਕਿਤਾਬ 'ਚ ਧਿਆਨ ਲਗਾਏ ਨਜ਼ਰ ਆਉਣਗੇ। ਉਧਰ ਕੁਝ ਅਜਿਹੇ ਬੱਚੇ ਵੀ ਹਨ ਜੋ ਪੜ੍ਹਾਈ ਦਾ ਨਾਂ ਸੁਣ ਕੇ ਦੂਰ ਭੱਜਦੇ ਹਨ। ਉਨ੍ਹਾਂ ਦਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਨਹੀਂ ਰਹਿੰਦਾ ਹੈ। ਅਜਿਹੇ ਬੱਚੇ ਪੜ੍ਹਾਈ ਤੋਂ ਜੀਅ ਚੁਰਾਉਂਦੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਬੱਚਿਆਂ 'ਚ ਇਕਾਗਰਤਾ ਦੀ ਕਮੀ ਹੋ ਗਈ ਹੈ। ਪਰ ਤੁਸੀਂ ਕੁਝ ਵਾਸਤੂ ਅਤੇ ਜੋਤਿਸ਼ ਉਪਾਅ ਦੇ ਰਾਹੀਂ ਉਨ੍ਹਾਂ ਦਾ ਧਿਆਨ ਪੜ੍ਹਾਈ ਵੱਲ ਕੇਂਦਰਿਤ ਕਰਵਾ ਸਕਦੇ ਹਨ। ਉਨ੍ਹਾਂ ਉਪਾਵਾਂ 'ਚੋਂ ਇਕ ਹੈ ਬੱਚਿਆਂ ਦੇ ਕਮਰੇ 'ਚ ਮੋਮਬੱਤੀ ਲਗਾਉਣਾ। ਆਓ ਜਾਣਦੇ ਹਾਂ ਬੱਚਿਆਂ ਦੇ ਕਮਰਿਆਂ 'ਚ ਕਿਸ ਦਿਸ਼ਾ 'ਚ ਮੋਮਬੱਤੀ ਲਗਾਉਣੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਦਾ ਮਨ ਪੜ੍ਹਾਈ 'ਚ ਲੱਗਿਆ ਰਹੇ। ਇਸ ਦੇ ਨਾਲ ਹੀ ਜਾਣਦੇ ਹਾਂ ਪੜ੍ਹਾਈ 'ਚ ਧਿਆਨ ਕੇਂਦਰਿਤ ਕਰਨ ਦੇ ਹੋਰ ਜੋਤਿਸ਼ ਉਪਾਅ...
ਕਿਸ ਦਿਸ਼ਾ 'ਚ ਜਗਾਉਣੀ ਚਾਹੀਦੀ ਹੈ ਮੋਮਬੱਤੀ
ਬੱਚਿਆਂ ਦੇ ਕਮਰੇ ਦੀ ਪੂਰਬੀ, ਉੱਤਰ-ਪੂਰਬੀ ਜਾਂ ਦੱਖਣੀ ਹਿੱਸੇ 'ਚ ਮੋਮਬੱਤੀ ਜਗਾਉਣ ਨਾਲ ਬੱਚੇ ਪੜ੍ਹਾਈ ਵੱਲ ਆਕਰਸ਼ਿਤ ਹੁੰਦੇ ਹਨ, ਉਨ੍ਹਾਂ ਦਾ ਪੜ੍ਹਾਈ 'ਚ ਮਨ ਲੱਗਦਾ ਹੈ। ਨਾਲ ਹੀ ਉਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ।
ਕਿਸ ਦਿਸ਼ਾ 'ਚ ਨਹੀਂ ਜਗਾਉਣੀ ਚਾਹੀਦੀ ਮੋਮਬੱਤੀ
ਹੁਣ ਤੱਕ ਅਸੀਂ ਤੁਹਾਨੂੰ ਉਨ੍ਹਾਂ ਦਿਸ਼ਾਵਾਂ ਦੇ ਬਾਰੇ 'ਚ ਦੱਸਿਆ ਜਿਥੇ ਮੋਮਬੱਤੀ ਲਗਾਈ ਜਾ ਸਕਦੀ ਹੈ। ਪਰ ਕੁਝ ਅਜਿਹੇ ਸਥਾਨ ਵੀ ਹਨ ਜਿਥੇ ਮੋਮਬੱਤੀ ਨਹੀਂ ਜਗਾਉਣੀ ਚਾਹੀਦੀ। ਜਿਵੇਂ ਘਰ ਦੀ ਉੱਤਰ ਦਿਸ਼ਾ 'ਚ ਮੋਮਬੱਤੀ ਲਗਾਉਣ ਨਾਲ ਧਨ ਦੀ ਆਵਾਜਾਈ ਬੰਦ ਹੁੰਦੀ ਹੈ ਅਤੇ ਘਰ ਦੀ ਆਰਥਿਕ ਸਥਿਤੀ 'ਤੇ ਵੀ ਅਸਰ ਪੈ ਸਕਦਾ ਹੈ। ਇਸ ਲਈ ਘਰ ਦੇ ਉੱਤਰੀ ਕੋਨੇ 'ਚ ਮੋਮਬੱਤੀ ਨਹੀਂ ਜਗਾਉਣੀ ਚਾਹੀਦੀ।
ਇਸ ਦਿਸ਼ਾ 'ਚ ਵੀ ਨਾ ਲਗਾਓ ਮੋਮਬੱਤੀ
ਘਰ ਦੇ ਉੱਤਰ-ਪੱਛਮੀ ਕੋਣ, ਭਾਵ ਕਿ ਉੱਤਰ-ਪੱਛਮੀ ਦਿਸ਼ਾ 'ਚ ਵੀ ਮੋਮਬੱਤੀ ਨਹੀਂ ਰੱਖਣੀ ਚਾਹੀਦੀ। ਇਥੇ ਮੋਮਬੱਤੀ ਰੱਖਣ ਨਾਲ ਪਰਿਵਾਰ ਦੇ ਮੈਂਬਰ 'ਚ ਅਸ਼ਾਂਤੀ ਆਉਂਦੀ ਹੈ ਅਤੇ ਮਨ 'ਚ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਜਲਨ ਦੀ ਭਾਵਨਾ ਆਉਂਦੀ ਹੈ।
ਸਟਡੀ ਟੇਬਲ ਦਾ ਆਕਾਰ ਰੇਕਟੇਂਗਲ ਹੋਣਾ ਚਾਹੀਦਾ। ਅਨਿਯਮਿਤ ਆਕਾਰ ਦੇ ਕੁਝ ਲੋਕਾਂ ਨੂੰ ਆਕਰਸ਼ਕ ਲੱਗ ਸਕਦਾ ਹੈ ਪਰ ਇਹ ਪੜ੍ਹਾਈ 'ਚ ਇਕਾਗਰਤਾ ਨੂੰ ਖਰਾਬ ਕਰਦਾ ਹੈ। ਹੋ ਸਕੇ ਤਾਂ ਟੇਬਲ ਨੂੰ ਇਸ ਤਰ੍ਹਾਂ ਰੱਖੋ ਕਿ ਬੱਚੇ ਦਾ ਮੂੰਹ ਕੰਧ ਵੱਲ ਨਾ ਹੋਵੇ। ਧਿਆਨ ਰਹੇ ਕਿ ਕੁਰਸੀ ਦੀ ਬੈਕ ਵੀ ਮਜ਼ਬੂਤ ਹੋਵੇ।
ਇਕਾਗਰਤਾ ਵਧਾਉਣ ਦੇ ਜੋਤਿਸ਼ ਉਪਾਅ
-ਜੋਤਿਸ਼ ਸ਼ਾਸਤਰ ਅਨੁਸਾਰ ਭਗਵਾਨ ਵਿਸ਼ਣੂ ਦੀ ਤਸਵੀਰ ਦੇ ਸਾਹਮਣੇ ਘਿਓ ਦਾ ਦੀਵਾ ਜਗਾਉਣ ਦੇ ਨਾਲ ਹੀ ਕੇਲੇ ਦੇ ਦਰਖ਼ਤ 'ਚ ਜਲ ਅਰਪਿਤ ਕਰਕੇ ਉਥੋਂ ਦੀ ਮਿੱਟੀ ਨਾਲ ਬੱਚੇ ਦੇ ਤਿਲਕ ਲਗਾਉਣਾ ਵੀ ਲਾਭਕਾਰੀ ਮੰਨਿਆ ਜਾਂਦਾ ਹੈ।
-ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਤੁਹਾਡੇ ਬੱਚੇ ਦਾ ਪੜ੍ਹਾਈ 'ਚ ਬਿਲਕੁੱਲ ਵੀ ਮਨ ਨਹੀਂ ਲੱਗਦਾ ਹੈ ਤਾਂ ਤੁਸੀਂ ਉਸ ਦੀ ਜੇਬ 'ਚ ਇਕ ਫਟਕੜੀ ਦਾ ਛੋਟਾ ਟੁੱਕੜਾ ਰੱਖ ਦਿਓ ਅਤੇ ਰੋਜ਼ਾਨਾ ਆਪਣੇ ਬੱਚੇ ਦੇ ਮੱਥੇ ਅਤੇ ਧੁੰਨੀ 'ਤੇ ਕੇਸਰ ਦਾ ਤਿਲਕ ਲਗਾਓ।
-ਬੱਚੇ ਦੀ ਪੜ੍ਹਾਈ ਦੇ ਪ੍ਰਤੀ ਰੂਚੀ ਵਧਾਉਣ ਲਈ ਹਰ ਵੀਰਵਾਰ ਨੂੰ ਭਗਵਾਨ ਵਿਸ਼ਣੂ ਦੇ ਮੰਦਰ 'ਚ ਆਪਣੀ ਸ਼ਰਧਾ ਅਨੁਸਾਰ ਧਾਰਮਿਕ ਕਿਤਾਬਾਂ ਅਤੇ ਪੈੱਨ ਦਾਨ ਕਰਨਾ ਵੀ ਸ਼ੁੱਭ ਮੰਨਿਆ ਜਾਂਦਾ ਹੈ।
-ਤੁਹਾਡਾ ਬੱਚਾ ਜਿਸ ਸਥਾਨ 'ਤੇ ਪੜ੍ਹਾਈ ਕਰਦਾ ਹੋਵੇ ਉਥੇ ਉਸ ਦੀ ਸਟਡੀ ਟੇਬਲ ਦਾ ਮੂੰਹ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵੱਲ ਹੀ ਹੋਣਾ ਚਾਹੀਦਾ।
ਧਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਬਣ ਜਾਓਗੇ ਕੋਰੜਪਤੀ, ਕਰੋ ਇਹ ਖ਼ਾਸ ਉਪਾਅ
NEXT STORY