ਨਵੀਂ ਦਿੱਲੀ- ਆਪਣੇ ਸੁਫ਼ਨਿਆਂ ਦਾ ਘਰ ਖਰੀਦਣਾ ਹਰ ਵਿਅਕਤੀ ਦੀ ਸੁਫ਼ਨਾ ਹੁੰਦਾ ਹੈ। ਇਸ ਲਈ ਉਹ ਖੂਬ ਦਿਨ-ਰਾਤ ਮਿਹਨਤ ਵੀ ਕਰਦੇ ਹਨ। ਅਜਿਹੇ 'ਚ ਸੁਫ਼ਨਿਆਂ ਦੇ ਘਰ 'ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਏ ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਵਾਸਤੂ ਦਾ ਅਸਰ ਸਾਡੇ ਜੀਵਨ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ। ਕਈ ਲੋਕ ਹਮੇਸ਼ਾ ਵਾਸਤੂ ਦੋਸ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜਿਸ ਕਾਰਨ ਉਹ ਜੀਵਨ ਭਰ ਪਰੇਸ਼ਾਨੀਆਂ ਅਤੇ ਸਮੱਸਿਆਵਾਂ ਨਾਲ ਘਿਰੇ ਰਹਿੰਦੇ ਹਨ। ਪਰ ਘਰ ਖਰੀਦਦੇ ਸਮੇਂ ਹੀ ਕੁਝ ਗੱਲਾਂ 'ਤੇ ਗੌਰ ਕਰ ਲਿਆ ਜਾਵੇ ਤਾਂ ਜੀਵਨ 'ਚ ਪਛਤਾਉਣ ਦੀ ਲੋੜ ਹੀ ਨਹੀਂ ਪੈਂਦੀ। ਆਓ ਜਾਣਦੇ ਹਾਂ ਕਿ ਆਪਣੇ ਸੁਫ਼ਨਿਆਂ ਦਾ ਘਰ ਫਾਈਨਲ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਘਰ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਵਾਸਤੂ ਟਿਪਸ ਦਾ ਧਿਆਨ
ਜੇਕਰ ਤੁਸੀਂ ਘਰ ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਘਰ ਦੇਖਦੇ ਸਮੇਂ ਧਿਆਨ ਦਿਓ ਕੇ ਘਰ 'ਚ ਸੂਰਜ ਦੀ ਰੌਸ਼ਨੀ ਜ਼ਰੂਰ ਆਉਣੀ ਚਾਹੀਦੀ ਹੈ। ਵਾਸਤੂ ਮੁਤਾਬਕ ਜੇਕਰ ਘਰ 'ਚ ਸੂਰਜ ਦੀ ਰੌਸ਼ਨੀ ਨਹੀਂ ਆਉਂਦੀ ਤਾਂ ਘਰ ਦੇ ਮੈਂਬਰ ਬੀਮਾਰ ਰਹਿਣ ਲੱਗਦੇ ਹਨ ਅਤੇ ਘਰ 'ਚ ਕਲੇਸ਼ ਬਣਿਆ ਰਹਿੰਦਾ ਹੈ।
-ਵਾਸਤੂ ਮੁਤਾਬਕ ਸੂਰਜ ਦੀ ਰੌਸ਼ਨੀ ਦੇ ਨਾਲ-ਨਾਲ ਘਰ 'ਚ ਵੇਂਟੀਨੇਸ਼ਨ ਵੀ ਚੰਗਾ ਹੋਣਾ ਚਾਹੀਦਾ।
-ਘਰ ਦਾ ਮੁੱਖ ਦਰਵਾਜ਼ਾ ਪੂਰਬੀ ਈਸ਼ਾਨ, ਉੱਤਰ ਈਸ਼ਾਨ, ਦੱਖਣ ਅਤੇ ਪੂਰਬ 'ਚ ਹੋਣਾ ਚਾਹੀਦਾ। ਇਹ ਵਾਸਤੂ ਅਨੁਸਾਰ ਉੱਤਮ ਮੰਨਿਆ ਜਾਂਦਾ ਹੈ।
-ਵਾਸਤੂ ਅਨੁਸਾਰ ਘਰ ਦੇ ਮੇਨ ਗੇਟ ਦੇ ਸਾਹਮਣੇ ਬਿਜਲੀ ਦਾ ਖੰਭਾ, ਦਰਖ਼ਤ ਜਾਂ ਮੰਦਰ ਨਹੀਂ ਹੋਣਾ ਚਾਹੀਦਾ।
-ਘਰ ਖਰੀਦਦੇ ਸਮੇਂ ਧਿਆਨ ਰੱਖੋ ਕਿ ਘਰ ਦੀ ਰਸੋਈ ਦੱਖਣ-ਪੂਰਬ 'ਚ, ਦੱਖਣੀ-ਪੱਛਮ 'ਚ ਮਾਸਟਰ ਬੈੱਡਰੂਮ ਅਤੇ ਉੱਤਰ-ਪੱਛਮ 'ਚ ਬੱਚਿਆਂ ਦੇ ਕਮਰੇ ਹੋਣੇ ਚਾਹੀਦੇ ਹਨ।
-ਘਰ 'ਚ ਪੂਜਾ ਘਰ ਜਾਂ ਪੂਜਾ ਕਰਨ ਦਾ ਸਥਾਨ ਉੱਤਰ ਤੋਂ ਪੂਰਬ ਦਿਸ਼ਾ 'ਚ ਹੋਣਾ ਚਾਹੀਦਾ ਹੈ।
-ਵਾਸਤੂ ਅਨੁਸਾਰ ਅਜਿਹੇ ਘਰ ਜਾਂ ਫਲੈਟ ਬਹੁਤ ਹੀ ਉੱਤਮ ਮੰਨੇ ਜਾਂਦੇ ਹਨ ਜਿਨ੍ਹਾਂ ਦਾ ਆਕਾਰ ਵਰਗਾਕਾਰ ਜਾਂ ਆਯਤਾਕਾਰ ਹੁੰਦੇ ਹਨ। ਇਸ ਲਈ ਘਰ ਖਰੀਦਦੇ ਸਮੇਂ ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖੋ।
-ਇਨ੍ਹਾਂ ਸਭ ਤੋਂ ਇਲਾਵਾ ਘਰ ਖਰੀਦਣ ਤੋਂ ਪਹਿਲਾਂ ਕਿਸੇ ਵਾਸਤੂ ਮਾਹਰ ਦੀ ਸਲਾਹ ਜ਼ਰੂਰ ਲਓ। ਅਜਿਹਾ ਕਰਨ ਨਾਲ ਘਰ ਵਾਸਤੂ ਦੋਸ਼ ਤੋਂ ਮੁਕਤ ਰਹੇਗਾ ਅਤੇ ਘਰ 'ਚ ਖੁਸ਼ਹਾਲੀ ਬਣੀ ਰਹੇਗੀ।
ਮਾਂ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਸ਼ੁੱਕਰਵਾਰ ਨੂੰ ਕਰੋ ਇਨ੍ਹਾਂ ਚਿੱਟੇ ਰੰਗ ਦੀਆਂ ਚੀਜ਼ਾਂ ਦਾ ਦਾਨ
NEXT STORY