ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਰੱਖੀ ਹਰ ਚੀਜ਼ 'ਚੋਂ ਸਕਾਰਾਤਮਕ ਜਾਂ ਨਕਾਰਾਤਮਕ ਊਰਜਾ ਨਿਕਲਦੀ ਹੈ। ਕਿਹਾ ਜਾਂਦਾ ਹੈ ਕਿ ਜੇਕਰ ਘਰ 'ਚ ਰੱਖੀ ਕੋਈ ਚੀਜ਼ ਵਾਸਤੂ ਸ਼ਾਸਤਰ ਦੇ ਮੁਤਾਬਕ ਨਹੀਂ ਹੈ ਤਾਂ ਇਸ ਦਾ ਅਸ਼ੁਭ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਅੱਜ ਅਸੀਂ ਪਿੱਤਲ ਦੇ ਸ਼ੇਰ ਬਾਰੇ ਗੱਲ ਕਰਾਂਗੇ। ਅਕਸਰ ਤੁਸੀਂ ਕਈ ਘਰਾਂ 'ਚ ਪਿੱਤਲ ਦੇ ਸ਼ੇਰ ਦੇਖੇ ਹੋਣਗੇ। ਵਾਸਤੂ ਸ਼ਾਸਤਰ ਦੇ ਮੁਤਾਬਕ ਜੇਕਰ ਘਰ ਦੀ ਸਹੀ ਦਿਸ਼ਾ 'ਚ ਪਿੱਤਲ ਦਾ ਸ਼ੇਰ ਰੱਖਿਆ ਜਾਵੇ ਤਾਂ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਦੂਜੇ ਪਾਸੇ ਇਸ ਨੂੰ ਗਲਤ ਦਿਸ਼ਾ 'ਚ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਪਿੱਤਲ ਦੇ ਸ਼ੇਰ ਨੂੰ ਘਰ 'ਚ ਕਿੱਥੇ ਰੱਖਣਾ ਹੈ ਅਤੇ ਕੀ ਹਨ ਇਸ ਫਾਇਦੇ...
ਘਰ 'ਚ ਪਿੱਤਲ ਦੇ ਸ਼ੇਰ ਦੇ ਫਾਇਦੇ
ਵਾਸਤੂ ਅਨੁਸਾਰ ਘਰ 'ਚ ਪਿੱਤਲ ਦਾ ਸ਼ੇਰ ਰੱਖਣ ਨਾਲ ਪਰਿਵਾਰ ਦੇ ਮੈਂਬਰਾਂ 'ਚ ਵਿਸ਼ਵਾਸ ਪੈਦਾ ਹੁੰਦਾ ਹੈ। ਕਰੀਅਰ ਅਤੇ ਕਾਰੋਬਾਰ 'ਚ ਤਰੱਕੀ ਮਿਲਦੀ ਹੈ। ਘਰ 'ਚ ਪਿੱਤਲ ਦਾ ਸ਼ੇਰ ਰੱਖਣ ਨਾਲ ਆਤਮ ਬਲ ਮਿਲਦਾ ਹੈ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਮਿਲਦੀ ਹੈ।
ਸਹੀ ਦਿਸ਼ਾ 'ਚ ਰੱਖੋ ਪਿੱਤਲ ਦਾ ਸ਼ੇਰ
ਵਾਸਤੂ ਅਨੁਸਾਰ ਪਿੱਤਲ ਦੇ ਸ਼ੇਰ ਨੂੰ ਹਮੇਸ਼ਾ ਘਰ ਦੇ ਉੱਤਰ ਪੂਰਬ ਜਾਂ ਪੂਰਬ ਦਿਸ਼ਾ 'ਚ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਆਪਣੇ ਘਰ 'ਚ ਪਿੱਤਲ ਦੇ ਸ਼ੇਰ ਨੂੰ ਰੱਖੋ ਤਾਂ ਉਸ ਦਾ ਮੂੰਹ ਘਰ ਦੇ ਕੇਂਦਰ ਵੱਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਿੱਤਲ ਦੇ ਸ਼ੇਰ 'ਤੇ ਧੂੜ ਜਾਂ ਗੰਦਗੀ ਨਹੀਂ ਹੋਣੀ ਚਾਹੀਦੀ। ਪਿੱਤਲ ਦੇ ਸ਼ੇਰ ਨੂੰ ਬਾਰ ਬਾਰ ਨਹੀਂ ਚੁੱਕਣਾ ਚਾਹੀਦਾ।
ਪਿੱਤਲ ਦੇ ਸ਼ੇਰ ਦੇ ਨੁਕਸਾਨ
ਕਿਹਾ ਜਾਂਦਾ ਹੈ ਕਿ ਪਿੱਤਲ ਦਾ ਸ਼ੇਰ ਨਾ ਸਿਰਫ਼ ਆਤਮਵਿਸ਼ਵਾਸ ਵਧਾਉਂਦਾ ਹੈ ਸਗੋਂ ਘਰ 'ਚ ਤਰੱਕੀ ਵੀ ਲਿਆਉਂਦਾ ਹੈ। ਪਰ ਪਿੱਤਲ ਦੇ ਸ਼ੇਰ ਨਾਲ ਆਰਥਿਕ ਤੰਗੀ ਅਤੇ ਮਾਨਹਾਨੀ ਵੀ ਪੈਦਾ ਹੋ ਸਕਦੀ ਹੈ। ਅਜਿਹੇ 'ਚ ਆਪਣੇ ਘਰ 'ਚ ਪਿੱਤਲ ਦਾ ਸ਼ੇਰ ਲਗਾਉਂਦੇ ਸਮੇਂ ਤੁਹਾਨੂੰ ਵਾਸਤੂ ਮਾਹਰਾਂ ਦੀ ਸਹੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਂ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਇਸ ਖ਼ਾਸ ਵਿਧੀ ਨਾਲ ਕਰੋ ਪੂਜਾ
NEXT STORY