ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿਚ ਜ਼ਿੰਦਗੀ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇ ਹੱਲ ਲਈ ਮਹੱਤਵਪੂਰਣ ਟਿਪਸ ਦੱਸੇ ਗਏ ਹਨ। ਅੱਜ ਵਾਸਤੂ ਸ਼ਾਸਤਰ ਵਿੱਚ ਆਤਮ ਵਿਸ਼ਵਾਸ ਅਤੇ ਮਨੋਬਲ ਵਧਾਉਣ ਲਈ ਘਰ ਵਿੱਚ ਕਿਹੜੀ ਤਸਵੀਰ ਲਗਾਉਣੀ ਹੈ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਕੁਝ ਲੋਕ ਕਈ ਵਾਰ ਕਿਸੇ ਕਾਰਨ ਅਤੇ ਕਈ ਵਾਰੀ ਬਿਨਾਂ ਕਿਸੇ ਕਾਰਨ ਪਰੇਸ਼ਾਨ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਮਨੋਬਲ ਡਗਮਗਾ ਜਾਂਦਾ ਹੈ ਅਤੇ ਉਨ੍ਹਾਂ ਅੰਦਰ ਕੋਈ ਵੀ ਨਵਾਂ ਕੰਮ ਕਰਨ ਦੀ ਰੁਚੀ ਵੀ ਹੌਲੀ-ਹੌਲੀ ਘਟਦੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਲੋਕਾਂ ਦੇ ਆਲੇ ਦੁਆਲੇ ਹਮੇਸ਼ਾਂ ਸਕਾਰਾਤਮਕਤਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਖੁਸ਼ ਰਹਿਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਮਨੋਬਲ ਵਧਾਉਣ ਲਈ ਉੱਚੇ ਪਹਾੜਾਂ ਜਾਂ ਉੱਡਦੇ ਪੰਛੀਆਂ ਦੀਆਂ ਤਸਵੀਰਾਂ ਲਗਾਉ।
ਜਿਸ ਤਰ੍ਹਾਂ ਆਸਮਾਨ ਵਿਚ ਪੰਛੀ ਪੂਰੇ ਜੋਸ਼ ਨਾਲ ਅਤੇ ਨਵੀਂ ਮੰਜ਼ਿਲ ਦੀ ਖੋਜ ਵਿਚ ਉਡਦਾ ਜਾਂਦਾ ਹੈ ਅਤੇ ਵੱਡੇ-ਵੱਡੇ ਪਹਾੜਾਂ ਨੂੰ ਪਾਰ ਕਰਦਾ ਹੋਇਆ ਬਿਨਾਂ ਰੁਕੇ ਆਪਣੀ ਮੰਜ਼ਿਲ ਦੀ ਭਾਲ ਕਰਦਾ ਰਹਿੰਦਾ ਹੈ। ਫਿਰ ਭਾਵੇਂ ਤੂਫ਼ਾਨ ਹੋਵੇ ਆਪਣੇ ਭਰੋਸੇ ਰੋਜ਼ ਨਵੀਂ ਮੰਜ਼ਿਲ ਦੀ ਭਾਲ ਵਿਚ ਲੱਗਾ ਰਹਿੰਦਾ ਹੈ। ਉਸੇ ਤਰ੍ਹਾਂ ਇਹ ਤਸਵੀਰਾਂ ਕਿਸੇ ਵੀ ਵਿਅਕਤੀ ਦੇ ਅੰਦਰ ਜੋਸ਼ ਭਰ ਦਿੰਦੀਆਂ ਹਨ ਅਤੇ ਆਤਮਵਿਸ਼ਵਾਸ ਵਧਾਉਣ ਦਾ ਕੰਮ ਕਰਦੀਆਂ ਹਨ।
ਦੂਜੇ ਪਾਸੇ ਸਮੁੰਦਰ ਦੀਆਂ ਉਠਦੀਆਂ ਹੋਈਆਂ ਲਹਿਰਾਂ ਦੀ ਤਸਵੀਰ ਕਦੇ ਵੀ ਘਰ ਵਿਚ ਨਹੀਂ ਲਗਾਉਣੀ ਚਾਹੀਦੀ । ਇਸ ਤਰ੍ਹਾਂ ਦੀ ਤਸਵੀਰ ਘਰ ਵਿਚ ਲਗਾਉਣ ਨਾਲ ਮਾਨਸਿਕ ਅਸ਼ਾਂਤੀ ਵਧਦੀ ਹੈ ਅਤੇ ਰਿਸ਼ਤਿਆਂ ਵਿਚ ਤਣਾਅ ਵਧਦਾ ਹੈ।
ਇਹ ਵੀ ਪੜ੍ਹੋ : Vastu Tips : ਬੱਚੇ ਦਾ ਪੜ੍ਹਾਈ 'ਚ ਨਹੀਂ ਲਗਦਾ ਹੈ ਮਨ, ਤਾਂ ਘਰ ਦੀ ਇਸ ਦਿਸ਼ਾ ਵਿੱਚ ਲਗਾਓ ਇਹ ਤਸਵੀਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਗਵਾਨ ਸ਼ਿਵ ਜੀ ਦੀ ਪੂਜਾ ਦੌਰਾਨ ਜ਼ਰੂਰ ਵਰਤੋਂ ਇਹ ਸਾਵਧਾਨੀਆਂ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ
NEXT STORY