ਨਵੀਂ ਦਿੱਲੀ- ਘਰ 'ਚ ਮੌਜੂਦ ਵਾਸਤੂ ਦੋਸ਼ ਲੋਕਾਂ ਦੇ ਜੀਵਨ 'ਚ ਬੁਰਾ ਪ੍ਰਭਾਵ ਪਾਉਂਦੇ ਹਨ। ਘਰ 'ਚ ਸ਼ਾਂਤੀ ਦਾ ਭੰਗ ਹੋਣਾ, ਕਲੇਸ਼ ਰਹਿਣਾ ਆਦਿ ਕੁਝ ਸੰਕੇਤ ਹਨ, ਜੋ ਘਰ 'ਚ ਵਾਸਤੂ ਦੋਸ਼ ਨੂੰ ਦਰਸਾਉਂਦੇ ਹਨ। ਪਰ ਕੁਝ ਵਾਸਤੂ ਦੋਸ਼ ਬਹੁਤ ਖਤਰਨਾਕ ਹੁੰਦੇ ਹਨ। ਘਰ 'ਚ ਮੌਜੂਦ ਅਜਿਹੇ ਦੋਸ਼ ਘਰ ਨੂੰ ਬਰਬਾਦ ਕਰ ਦਿੰਦੇ ਹਨ। ਨਾਲ ਹੀ ਪਰਿਵਾਰਕ ਮੈਂਬਰਾਂ, ਉਨ੍ਹਾਂ ਦੇ ਕਰੀਅਰ 'ਤੇ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਇੰਨਾ ਹੀ ਨਹੀਂ ਉਹ ਜ਼ਿੰਦਗੀ 'ਚ ਅੱਗੇ ਵਧਣ ਦਾ ਰਸਤਾ ਰੋਕ ਦਿੰਦੇ ਹਨ। ਇਨ੍ਹਾਂ ਨੂੰ ਸਮੇਂ ਸਿਰ ਠੀਕ ਕਰਨਾ ਬਿਹਤਰ ਹੈ। ਨਹੀਂ ਤਾਂ ਜ਼ਿੰਦਗੀ 'ਚ ਕਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਘਰ 'ਚ ਮੌਜੂਦ ਇਨ੍ਹਾਂ ਵਾਸਤੂ ਦੋਸ਼ਾਂ ਤੋਂ ਦੂਰ ਰਹੋ
ਉੱਤਰ ਦਿਸ਼ਾ 'ਚ ਨਹੀਂ ਹੋਣਾ ਚਾਹੀਦਾ ਵਾਸਤੂ ਦੋਸ਼
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਉੱਤਰ ਦਿਸ਼ਾ ਸਭ ਤੋਂ ਮਹੱਤਵਪੂਰਨ ਹੈ। ਜੇਕਰ ਘਰ ਦੀ ਉੱਤਰ ਦਿਸ਼ਾ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਘਰ 'ਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ। ਦੂਜੇ ਪਾਸੇ ਜੇਕਰ ਘਰ ਦੀ ਉੱਤਰ ਦਿਸ਼ਾ ਵਾਸਤੂ ਦੋਸ਼ ਨਾਲ ਭਰੀ ਹੋਈ ਹੁੰਦੀ ਹੈ ਤਾਂ ਨੌਕਰੀ, ਕਾਰੋਬਾਰ ਅਤੇ ਧਨ ਦੀ ਆਮਦ 'ਚ ਰੁਕਾਵਟਾਂ ਆਉਂਦੀਆਂ ਹਨ। ਵਾਸਤੂ ਅਨੁਸਾਰ ਇਸ ਦਿਸ਼ਾ 'ਚ ਟਾਇਲਟ-ਵਾਸ਼ਰੂਮ, ਰਸੋਈ ਬਣਾਉਣਾ ਪਰੇਸ਼ਾਨੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਸ਼ਾ ਨੂੰ ਗੰਦਾ ਰੱਖਣ ਨਾਲ ਧਨ ਦਾ ਨੁਕਸਾਨ ਹੁੰਦਾ ਹੈ। ਨਾਲ ਹੀ, ਵਾਸਤੂ ਦੇ ਅਨੁਸਾਰ ਇਸ ਦਿਸ਼ਾ 'ਚ ਟੁੱਟੇ ਜਾਂ ਭਾਰੀ ਫਰਨੀਚਰ ਨੂੰ ਨਾ ਰੱਖੋ।
ਘੜੀ ਦੀ ਦਿਸ਼ਾ ਦਾ ਵੀ ਰੱਖੋ ਧਿਆਨ
ਵਾਸਤੂ ਸ਼ਾਸਤਰ ਦੇ ਮੁਤਾਬਕ ਘਰ 'ਚ ਘੜੀ ਲਗਾਉਂਦੇ ਸਮੇਂ ਦਿਸ਼ਾ ਅਤੇ ਹੋਰ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਘਰ ਦੀ ਦੱਖਣ ਦਿਸ਼ਾ ਘੜੀ ਲਈ ਅਸ਼ੁਭ ਮੰਨੀ ਜਾਂਦੀ ਹੈ। ਇਸ ਦਿਸ਼ਾ 'ਚ ਘੜੀ ਲਗਾਉਣ ਨਾਲ ਚੰਗਾ ਕਰੀਅਰ ਡੁੱਬ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਘਰ ਦੀ ਦੱਖਣ ਦੀਵਾਰ 'ਚ ਲਗਾਇਆ ਗਿਆ ਸ਼ੀਸ਼ਾ ਘਰ ਦੀਆਂ ਔਰਤਾਂ ਨੂੰ ਦੁੱਖ ਦਿੰਦਾ ਹੈ। ਘਰ ਦੀਆਂ ਨੂੰਹਾਂ-ਧੀਆਂ ਕਦੇ ਖੁਸ਼ ਨਹੀਂ ਰਹਿੰਦੀਆਂ। ਕੰਧ 'ਤੇ ਲੱਗੀ ਘੜੀ ਨੂੰ ਹਮੇਸ਼ਾ ਉੱਤਰ ਜਾਂ ਪੂਰਬ ਦਿਸ਼ਾ 'ਚ ਹੀ ਲਗਾਉਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ 'ਚ ਖੁਸ਼ੀਆਂ ਆਉਂਦੀਆਂ ਹਨ ਅਤੇ ਧਨ ਦਾ ਵਿਕਾਸ ਹੁੰਦਾ ਹੈ।
ਘਰ ਦੀਆਂ ਖਿੜਕੀਆਂ 'ਚ ਦੋਸ਼
ਘਰ 'ਚ ਖਿੜਕੀਆਂ ਬਣਾਉਂਦੇ ਸਮੇਂ ਵੀ ਵਾਸਤੂ ਦੋਸ਼ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਘਰ ਦੀ ਦੱਖਣ ਦਿਸ਼ਾ 'ਚ ਬਣੀਆਂ ਖਿੜਕੀਆਂ ਨਕਾਰਾਤਮਕ ਊਰਜਾ ਲਿਆਉਂਦੀਆਂ ਹਨ। ਘਰ ਦੇ ਲੋਕ ਬਿਮਾਰੀਆਂ ਨਾਲ ਘਿਰ ਜਾਂਦੇ ਹਨ ਅਤੇ ਝਗੜੇ ਹੁੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਘਰ ਦੇ ਬੱਚੇ ਪੜ੍ਹ-ਲਿਖ ਕੇ ਵੀ ਕਰੀਅਰ 'ਚ ਬਹੁਤ ਪਿੱਛੇ ਰਹਿ ਜਾਂਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Lohri 2023: ਕੀ ਹੈ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ? ਜਾਣੋ ਕਿਉਂ ਦੁੱਲਾ ਭੱਟੀ ਨੂੰ ਕੀਤਾ ਜਾਂਦੈ...
NEXT STORY