ਜਲੰਧਰ(ਵਰੁਣ) : ਰਾਜਾ ਗਾਰਡਨ ਸਥਿਤ ਪਿੱਤਲ ਦੀ ਢਲਾਈ ਵਾਲੀ ਫੈਕਟਰੀ ਦੇ ਮਾਲਕ ਨੇ ਚੋਰੀ ਦੇ ਦੋਸ਼ ਹੇਠ ਆਪਣੇ ਹੀ 19 ਸਾਲਾ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫੈਕਟਰੀ ਮਾਲਕ ਨੇ ਮਜ਼ਦੂਰ ਨੂੰ ਦੋ ਦਿਨ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਉਸ ਨੂੰ ਸਰੀਰਕ ਤੌਰ ’ਤੇ ਤਸੀਹੇ ਦਿੰਦਾ ਰਿਹਾ। ਜਿਵੇਂ ਹੀ ਉਸ ਨੇ ਬੰਧਕ ਬਣਾਏ ਮੁਲਾਜ਼ਮ ਨੂੰ ਛੱਡਿਆ ਤਾਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਪੀੜਤ ਦਾ ਭਰਾ ਉਸ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਫੈਕਟਰੀ ਮਾਲਕ ਜਤਿਨ ਸੇਠੀ ਵਾਸੀ ਸ਼ਿਵ ਨਗਰ ਖ਼ਿਲਾਫ਼ ਕਤਲ ਅਤੇ ਬੰਧਕ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫੈਕਟਰੀ ਮਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜ਼ੀਰਾ ਦੀ ਸਿਵਲ ਕੋਰਟ 'ਚ ਪੇਸ਼ੀ ਭੁਗਤਣ ਪਹੁੰਚੇ ਸੁਖਬੀਰ ਬਾਦਲ, ਜਾਣੋ ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 19 ਸਾਲਾ ਰਾਜ ਕੁਮਾਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਵਾਂ ਪਿੰਡ ਕਪੂਰਥਲਾ ਰਾਜਾ ਗਾਰਡਨ ਸਥਿਤ ਪਿੱਤਲ ਦੀ ਢਲਾਈ ਵਾਲੀ ਫੈਕਟਰੀ ਵਿਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਫੈਕਟਰੀ ਮਾਲਕ ਜਤਿਨ ਸੈਣੀ ਵਾਸੀ ਸ਼ਿਵ ਨਗਰ ਨੇ ਰਾਜ ਨੂੰ ਚੋਰੀ ਦੇ ਇਲਜ਼ਾਮ ਵਿਚ ਫੈਕਟਰੀ ਵਿਚ ਬੰਧਕ ਬਣਾਇਆ ਹੋਇਆ ਸੀ ਅਤੇ ਉਸ ਰਾਤ ਉਸ ਨੂੰ ਸਰੀਰਕ ਤਸੀਹੇ ਦਿੰਦਾ ਰਿਹਾ। ਉਸ ਦੇ ਗੁਪਤ ਅੰਗ ’ਤੇ ਵੀ ਸੱਟਾਂ ਮਾਰੀਆਂ।
ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਦੀ ਪੁਲਸ ਨੂੰ ਧਮਕੀ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਟਵੀਟ, ਦੋ ਟੁੱਕ ’ਚ ਦਿੱਤਾ ਜਵਾਬ
2 ਦਿਨ ਤੱਕ ਬੰਧਕ ਬਣਾ ਕੇ ਰੱਖਣ ਤੋਂ ਫੈਕਟਰੀ ਮਾਲਕ ਨੇ ਰਾਜ ਨੂੰ ਛੱਡ ਦਿੱਤਾ, ਜਿਸ ਨੇ ਆਪਣੇ ਦੋਸਤ ਨੂੰ ਫੋਨ ਕਰ ਕੇ ਸੰਤੋਸ਼ੀ ਨਗਰ ਰਹਿੰਦੇ ਛੋਟੇ ਭਰਾ ਕੋਲ ਛੱਡਣ ਦੀ ਗੱਲ ਕੀਤੀ ਪਰ ਭਰਾ ਨੇ ਜਦੋਂ ਰਾਜ ਦੀ ਹਾਲਤ ਦੇਖੀ ਤਾਂ ਉਹ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਆਇਆ । ਜਦੋਂ ਡਾਕਟਰਾਂ ਨੇ ਰਾਜ ਨੂੰ ਚੈਕ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੀ ਸੂਚਨਾ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਹੀ ਰਖਵਾ ਦਿੱਤਾ ਅਤੇ ਮ੍ਰਿਤਕ ਦੇ ਭਰਾ ਰਾਮ ਦੇ ਬਿਆਨਾਂ ’ਤੇ ਸ਼ਿਵ ਨਗਰ ਨਿਵਾਸੀ ਫੈਕਟਰੀ ਮਾਲਕ ਜਤਿਨ ਸੈਣੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਭਾਲ ਵਿਚ ਉਨ੍ਹਾਂ ਦੇ ਘਰ ਰੇਡ ਕੀਤੀ ਗਈ ਸੀ ਪਰ ਫੈਕਟਰੀ ਮਾਲਕ ਅਜੇ ਫਰਾਰ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬੇਹੱਦ ਸ਼ਰਮਨਾਕ : ਕਲਯੁਗੀ ਪਿਓ ਨੇ ਧੀ ਕੀਤੀ ਗਰਭਵਤੀ, ਬੱਚਾ ਹੋਣ 'ਤੇ ਕਰਨ ਲੱਗਾ ਸੀ ਇਕ ਹੋਰ ਕਾਰਾ ਤਾਂ...
NEXT STORY