ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਵਿੱਚ ਚੋਰੀ ਦੀ ਇੱਕ ਅਜਿਹੀ ਅਜੀਬੋ-ਗਰੀਬ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਪੁਲਸ ਦੀ ਜਾਂਚ ਵਿੱਚ ਸਸਪੈਂਸ ਦਾ ਤੜਕਾ ਲਗਾ ਦਿੱਤਾ। ਆਮ ਤੌਰ 'ਤੇ ਚੋਰ ਚੋਰੀ ਕਰਕੇ ਰਫੂ-ਚੱਕਰ ਹੋ ਜਾਂਦੇ ਹਨ ਪਰ ਇੱਥੇ ਚੋਰ ਨੇ ਨਾ ਸਿਰਫ਼ ਸਮਾਨ ਚੋਰੀ ਕੀਤਾ, ਸਗੋਂ ਘਰ ਦੀਆਂ ਕੰਧਾਂ 'ਤੇ ਲਿਪਸਟਿਕ ਨਾਲ ਲੋਕਾਂ ਨੂੰ ਅਜਿਹੀਆਂ 'ਨਸੀਹਤਾਂ' ਦਿੱਤੀਆਂ ਕਿ ਮੌਕੇ 'ਤੇ ਪਹੁੰਚੀ ਪੁਲਸ ਵੀ ਆਪਣਾ ਹਾਸਾ ਨਹੀਂ ਰੋਕ ਸਕੀ।
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ

ਘਰ ਦਾ ਕੀਮਤੀ ਸਾਮਾਨ ਕੀਤਾ ਚੋਰੀ
ਮਾਮਲਾ ਸਹਾਇਕ ਇੰਜੀਨੀਅਰ (AEN) ਸੋਹਣ ਜਾਂਗਿੜ ਦੇ ਸਰਕਾਰੀ ਨਿਵਾਸ ਦਾ ਹੈ। ਜਾਂਗਿੜ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਇਸੇ ਦਾ ਫਾਇਦਾ ਉਠਾਉਂਦੇ ਹੋਏ ਚੋਰ ਨੇ ਘਰ ਦੇ ਤਾਲੇ ਤੋੜੇ ਅਤੇ ਲੈਪਟਾਪ, ਟੀਵੀ, ਕੀਮਤੀ ਪਰਫਿਊਮ ਅਤੇ ਮਹਿੰਗੇ ਕੱਪੜੇ ਚੋਰੀ ਕਰ ਲਏ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਚੋਰੀ ਕਰਨ ਤੋਂ ਬਾਅਦ ਚੋਰ ਦਾ 'ਲੇਖਕ' ਜਾਗ ਪਿਆ। ਉਸ ਨੇ ਡਰੈਸਿੰਗ ਟੇਬਲ ਤੋਂ ਲਿਪਸਟਿਕ ਚੁੱਕ ਕੇ ਘਰ ਦੀ ਕੰਧ 'ਤੇ ਲਿਖਿਆ, "ਥਾਣੇ ਵਿੱਚ ਸ਼ਿਕਾਇਤ ਕਰੋਗੇ ਤਾਂ ਵਕਤ ਬਰਬਾਦ ਹੋਵੇਗਾ, ਬਿਹਾਰੀ ਬਾਬੂ... ਰਿਪੋਰਟ ਨਾ ਕਰਨਾ, ਤੁਸੀਂ ਮੈਨੂੰ ਭੁੱਲ ਜਾਣਾ ਤੇ ਮੈਂ ਤੁਹਾਨੂੰ ਭੁੱਲ ਜਾਵਾਂਗਾ।"
ਇਹ ਵੀ ਪੜ੍ਹੋ : ਗੈਸ ਸਿਲੰਡਰ, FASTag, ਸਿਗਰੇਟ ਸਣੇ ਕਈ ਚੀਜ਼ਾਂ 'ਚ ਅੱਜ ਤੋਂ ਹੋਵੇਗਾ ਬਦਲਾਅ, ਜੇਬ 'ਤੇ ਪਵੇਗਾ ਅਸਰ!

ਘਰ ਵਿਚ ਦਾਰੂ ਰੱਖਦੇ ਹੋ ਤਾਂ ਨਾਲ ਆਲੂ ਚਿਪਸ ਵੀ ਰੱਖਿਆ ਕਰੋ
ਇਸ ਦੇ ਨਾਲ ਹੀ ਲਿਖਿਆ ਕਿ ਜੇਕਰ ਘਰ ਵਿਚ ਦਾਰੂ ਰੱਖਦੇ ਹੋ ਤਾਂ ਨਾਲ ਆਲੂ ਚਿਪਸ, ਭੁਜੀਆ ਵੀ ਰੱਖਿਆ ਕਰੋ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚੋਰ ਨੇ ਚੋਰੀ ਦੌਰਾਨ ਸ਼ਰਾਬ ਦਾ ਆਨੰਦ ਮਾਣਿਆ ਪਰ ਨਮਕੀਨ ਦੀ ਕਮੀ ਉਸ ਨੂੰ ਖਲ ਗਈ। ਉਹ ਪਹਿਲੀ ਵਾਰ ਚੋਰੀ ਕਰਨ ਲਈ ਮਜਬੂਰ ਹੋਇਆ ਹੈ। ਚੋਰੀ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਚੋਰ ਦੀਆਂ ਉਂਗਲਾਂ ਦੇ ਨਿਸ਼ਾਨ ਲਏ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ। ਫਿਲਹਾਲ ਇਹ ਚੋਰੀ ਪੂਰੇ ਸ਼ਹਿਰ ਵਿੱਚ ਚਰਚਾ ਅਤੇ ਹਾਸੇ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ : Gold-Silver Price: ਬਜਟ ਤੋਂ ਪਹਿਲਾਂ ਚਾਂਦੀ 1 ਲੱਖ ਤੇ ਸੋਨਾ 42 ਹਜ਼ਾਰ ਰੁਪਏ ਸਸਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਏਅਰ ਇੰਡੀਆ ਦੇ ਇਕ ਹੋਰ ਪਲੇਨ 'ਚ ਆਈ ਅਹਿਮਦਾਬਾਦ ਕ੍ਰੈਸ਼ ਵਾਲੀ ਖ਼ਰਾਬੀ ! ਹੁਣ ਸਾਰੇ ਜਹਾਜ਼ਾਂ ਦੀ ਹੋਵੇਗੀ ਜਾਂਚ
NEXT STORY