ਮਾਹਿਲਪੁਰ (ਜਸਵੀਰ)- ਥਾਣਾ ਮਾਹਿਲਪੁਰ ਦੀ ਪੁਲਸ ਨੇ ਵਿਅਕਤੀ ਨੂੰ 630 ਨਸ਼ੇ ਦੀਆਂ ਗੋਲੀਆਂ, 70 ਨਸ਼ੀਲੇ ਟੀਕਿਆਂ ਅਤੇ ਮੋਟਰ ਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਆਈ. ਪੀ. ਐੱਸ. ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦੇ ਸਮੱਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦਲਜੀਤ ਸਿੰਘ ਖੱਖ ਡੀ. ਐੱਸ. ਪੀ. ਗੜ੍ਹਸੰਕਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਮੁਖੀ ਮਾਹਿਲਪੁਰ ਬਲਜਿੰਦਰ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠ ਏ. ਐੱਸ. ਆਈ. ਰਾਮ ਲਾਲ ਥਾਣਾ ਮਾਹਿਲਪੁਰ ਸਮੇਤ ਸਾਥੀ ਕਰਮਾਚੀਆਂ ਗਸ਼ਤ ਦੌਰਾਨ ਰਕਬਾ ਨੰਗਲ ਖੁਰਦ ਚੌਰਸਤਾ ਚੱਕ ਕਟਾਰੂ ਰੋਡ ਤੋਂ ਮੋਟਰਸਾਈਕਲ ਨੰਬਰੀ ਪੀ. ਬੀ 24-ਸੀ-6723 ਮਾਰਕਾ ਹੀਰੋ ਡੀਲਕਸ ਅਤੇ ਸਵਾਰ ਮੁਸੱਮੀ ਆਤਮਾ ਰਾਮ ਉਰਫ਼ ਛੋਟੂ ਪੁੱਤਰ ਸੁਰਿੰਦਰ ਪਾਲ ਵਾਸੀ ਘੁਮਿਆਲਾ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਦੇ ਕਬਜੇ ’ਚ 70 ਬਿਨ੍ਹਾਂ ਲੇਬਲ ਨਸ਼ੀਲੇ ਟੀਕੇ ਬਰਾਮਦ ਕੀਤੇ।
ਇਹ ਵੀ ਪੜ੍ਹੋ - ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਦਾ ਵੱਡਾ ਫ਼ੈਸਲਾ
ਇਸ ਤਰ੍ਹਾਂ ਏ.ਐਸ.ਆਈ. ਸਤਨਾਮ ਸਿੰਘ ਥਾਣਾ ਮਾਹਿਲਪੁਰ ਸਮੇਤ ਸਾਥੀ ਕਰਮਚਾਰੀਆਂ ਗਸਤ ਦੌਰਾਨ ਰਕਬਾ ਮਜਾਰਾ ਡੀਂਗਰੀਆਂ ਰੋਡ ਤੋਂ ਜਸਵਿੰਦਰ ਉਰਫ ਬਿੰਦਰ ਪੁੱਤਰ ਰਾਮਜੀ ਵਾਸੀ ਪਿੰਡ ਮਜਾਰਾ ਡੀਂਗਰੀਆਂ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ। ਜਿਸ ’ਤੇ ਉਸ ਪਾਸੋਂ 630 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਮਾਹਿਲਪੁਰ ਦੀ ਪੁਲਸ ਨੇ ਫੜੇ ਗਏ, ਇਨ੍ਹਾਂ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬਰਸਾਤਾਂ ਦੇ ਦਿਨਾਂ ’ਚ ਨਗਰ ਨਿਗਮ ਚੋਣਾਂ ਕਰਵਾਉਣ ਦਾ ਰਿਸਕ ਨਹੀਂ ਲਵੇਗੀ ‘ਆਪ’ ਸਰਕਾਰ
NEXT STORY