ਸ਼ਾਹਕੋਟ (ਅਰੁਣ ਚੋਪੜਾ)-ਪਿੰਡ ਸਾਦਿਕਪੁਰ ਵਿਖੇ 23ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 3 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ’ਚ ਪੰਜਾਬ ਦੇ ਚਰਚਿਤ ਗਾਇਕ ਰਣਜੀਤ ਮਣੀ, ਫਿਲਮ ਗਾਇਕ ਕਰਨ ਰੂਹਾਨੀ, ਦਲਵਿੰਦਰ ਦਿਆਲਪੁਰੀ, ਸਰਫੂ ਸਦੀਕ, ਰਣਬੀਰ ਕੌਰ, ਕੁਲਵਿੰਦਰ ਸ਼ਾਹਕੋਟੀ, ਅਸ਼ੋਕ ਗਿੱਲ, ਕੁਲਜੀਤ ਕੌਰ ਸ਼ਾਹਕੋਟ ਆਦਿ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਮਰਹੂਮ ਗਾਇਕਾ ਨਰਿੰਦਰ ਬੀਬਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਮੇਲੇ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਹ ਮੇਲਾ ਦੁਪਹਿਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇਗਾ।
ਬਲਾਚੌਰ ਵਿਖੇ ਕਾਰ ਤੇ ਕੰਬਾਇਨ ਦੀ ਹੋਈ ਭਿਆਨਕ ਟੱਕਰ, 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ
NEXT STORY