ਜਲੰਧਰ (ਮਹੇਸ਼)–ਜਲੰਧਰ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਨੂੰ ਸਮਰਪਿਤ 3 ਰੋਜ਼ਾ ਮੁਫ਼ਤ ਮੈਡੀਕਲ ਕੈਂਪ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਸਮਾਰੋਹ ਵਿਚ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਮੁੱਖ ਮਹਿਮਾਨ ਸਨ। ਇਸ ਦੌਰਾਨ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ ਅਤੇ ਕਾਂਗਰਸੀ ਆਗੂ ਡਾ. ਜਸਲੀਨ ਸੇਠੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਕਿਸੇ ਨੂੰ ਭੀਖ ਦੇਣ ਜਾਂ ਸਹਾਇਤਾ ਕਰਨ ਤੋਂ ਚੰਗਾ ਹੈ ਕਿ ਉਸ ਨੂੰ ਕਮਾਉਣ ਯੋਗ ਬਣਾ ਦਿੱਤਾ ਜਾਵੇ। ਲਾਲਾ ਜਗਤ ਨਾਰਾਇਣ ਸਿਖਲਾਈ ਸਕੂਲ ਚਲਾ ਕੇ ਜਲੰਧਰ ਸੀਨੀਅਰ ਸਿਟੀਜ਼ਨ ਕੌਂਸਲ ਇਹੀ ਕੰਮ ਕਰ ਰਹੀ ਹੈ।
ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਜਲੰਧਰ ਸੀਨੀਅਰ ਸਿਟੀਜ਼ਨ ਕੌਂਸਲ ਲੋੜਵੰਦ ਬੱਚੀਆਂ ਨੂੰ ਫ੍ਰੀ ਸਿਖਲਾਈ ਦੇ ਕੇ ਇਤਿਹਾਸਕ ਅਤੇ ਸ਼ਲਾਘਾਯੋਗ ਕੰਮ ਕਰ ਰਹੀ ਹੈ। ਮਹਿੰਦੀ ਕੈਂਪ ਦਾ ਹਰ ਸਾਲ ਆਯੋਜਨ ਕਰਨਾ ਅਤੇ ਕਰਵਾਚੌਥ ’ਤੇ ਸ਼ਹਿਰ ਦੀਆਂ ਔਰਤਾਂ ਨੂੰ 3 ਦਿਨ ਤਕ ਮੁਫ਼ਤ ਮਹਿੰਦੀ ਲਾਉਣਾ ਵੀ ਕੋਈ ਛੋਟਾ ਕੰਮ ਨਹੀਂ ਹੈ।
ਇਹ ਵੀ ਪੜ੍ਹੋ: ਕੁੜੀ ਨਾਲ ਦੋਸਤੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖ਼ੂਨੀ ਲੜਾਈ, ਨੌਜਵਾਨ ਦਾ ਕੀਤਾ ਕਤਲ
ਕੇ. ਡੀ. ਭੰਡਾਰੀ ਨੇ ਕਿਹਾ ਕਿ ਮੈਨੂੰ ਇਸ ਗੱਲ ’ਤੇ ਮਾਣ ਹਾਂ ਕਿ ਮੈਂ ਇਸ ਕੌਂਸਲ ਦਾ ਮੈਂਬਰ ਹਾਂ ਜੋ ਲਗਾਤਾਰ ਸੇਵਾ ਦੇ ਕੰਮਾਂ ਵਿਚ ਮੋਹਰੀ ਰਹਿੰਦੀ ਹੈ। ਉਨ੍ਹਾਂ ਕੌਂਸਲ ਨੂੰ 11 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਕੌਂਸਲ ਦੇ ਸਰਪ੍ਰਸਤ ਵਰਿੰਦਰ ਸ਼ਰਮਾ ਨੇ ਦੱਸਿਆ ਕਿ 3 ਦਿਨਾਂ ਵਿਚ ਕੌਂਸਲ ਵੱਲੋਂ ਚਲਾਏ ਜਾ ਰਹੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ 600 ਤੋਂ ਵੱਧ ਔਰਤਾਂ ਨੂੰ ਮੁਫ਼ਤ ਮਹਿੰਦੀ ਲਾਈ ਗਈ। ਕੌਂਸਲ ਦੇ ਪ੍ਰਧਾਨ ਜੋਗਿੰਦਰ ਕ੍ਰਿਸ਼ਨ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵੀ ਦਿੱਤੀ। ਲਾਲਾ ਜਗਤ ਨਾਰਾਇਣ ਡੀ. ਏ. ਵੀ. ਸਕੂਲ ਦੀ ਪ੍ਰਿੰ. ਅਨੀਤਾ ਨੰਦਾ, ਸਮਾਜ-ਸੇਵਿਕਾ ਸੀਮਾ ਚੋਪੜਾ, ਇਕਬਾਲ ਸਿੰਘ ਅਰਨੇਜਾ ਅਤੇ ਕਾਂਗਰਸੀ ਆਗੂ ਡਾ. ਜਸਲੀਨ ਸੇਠੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਕੈਂਪ ਵਿਚ ਕੌਂਸਲ ਵੱਲੋਂ ਚਲਾਏ ਜਾ ਰਹੇ ਲਾਲਾ ਜਗਤ ਨਾਰਾਇਣ ਸਕੂਲ ਦੀਆਂ ਵਿਦਿਆਰਥਣਾਂ ਨੇ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਯੋਗੇਸ਼ ਕੋਹਲੀ ਨੂੰ ਸਾਰੇ ਬੋਰਡ ਸਪਾਂਸਰ ਕਰਨ, ਅਸ਼ੋਕ ਸੱਭਰਵਾਲ ਨੂੰ ਮਠਿਆਈ ਭੇਟ ਕਰਨ, ਐੱਮ. ਡੀ. ਸੱਭਰਵਾਲ, ਜੈਦੇਵ ਮਲਹੋਤਰਾ, ਡਾ. ਬਲਰਾਜ ਗੁਪਤਾ, ਸੰਤੋਸ਼ ਵਰਮਾ, ਡਿੰਪਲ ਸੂਰੀ, ਸਾਰਿਕਾ ਭਾਰਦਵਾਜ, ਮੀਨੂੰ ਬੱਗਾ, ਅਨੀਤਾ ਸ਼ਰਮਾ, ਵੀਨਾ ਮਹਾਜਨ ਤੇ ਅਨੂ ਗੁਪਤਾ ਨੂੰ ਵਿਸ਼ੇਸ਼ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ।
ਮੰਚ ਸੰਚਾਲਨ ਜਨਰਲ ਸਕੱਤਰ ਕੈਲਾਸ਼ ਠੁਕਰਾਲ ਨੇ ਕੀਤਾ, ਜਦਕਿ ਖਜ਼ਾਨਚੀ ਵਿਨੇ ਸ਼ਰਮਾ, ਬਲਦੇਵ ਗੁਪਤਾ, ਅਸ਼ਵਨੀ ਗੁਪਤਾ, ਵਿਨੋਦ ਸਲਵਾਨ, ਨੀਰੂ ਕਪੂਰ, ਰਾਧਾ ਅਗਰਵਾਲ, ਮਾਨਵਤੀ ਨਿਗਮ, ਅੰਜੂ ਲੂੰਬਾ, ਰਾਧਾ ਚੌਹਾਨ, ਨੀਰੂ ਸ਼ਰਮਾ, ਸਪਨਾ ਮਨਰਾਏ, ਪਰਮਜੀਤ ਕੁਮਾਰੀ, ਸ਼ਸ਼ੀ ਖੰਨਾ, ਬ੍ਰਿਜ ਭੂਸ਼ਨ ਜਲੋਟਾ, ਜੀ. ਐੱਸ. ਸੈਣੀ, ਸੁਭਾਸ਼ ਅਰੋੜਾ, ਦਰਸ਼ਨ ਲਾਲ ਭੱਲਾ, ਰਾਮ ਲੁਭਾਇਆ ਮਹਿਤਾ, ਸਤੀਸ਼ ਕੱਕੜ, ਪੀ. ਸੀ. ਸ਼ਰਮਾ, ਸਾਕਸ਼ੀ, ਸੁਧਾ ਸ਼ਰਮਾ, ਸੰਜੀਵ ਜੱਸਲ ਅਤੇ ਨਰਿੰਦਰ ਸ਼ਰਮਾ ਹਾਜ਼ਰ ਸਨ।
ਇਹ ਵੀ ਪੜ੍ਹੋ: ਪਿਆਰ 'ਚ ਪ੍ਰੇਮੀ ਨੇ ਦਿੱਤਾ ਧੋਖਾ, ਕਿਸੇ ਹੋਰ ਕੁੜੀ ਨਾਲ ਰਚਾਇਆ ਵਿਆਹ, ਦੁਖ਼ੀ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਦਿਵਸ ਮੌਕੇ ਸੰਤ ਸੀਚੇਵਾਲ ਨੇ ਸਰਕਾਰੀ ਸਕੂਲ ਦੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ
NEXT STORY