ਹੁਸ਼ਿਆਰਪੁਰ (ਰਾਕੇਸ਼)-ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਸ ਵੀ. ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਕੇਂਦਰੀ ਜੇਲ੍ਹ ਵਿਚ ਅਨੁਰਾਗ ਕੁਮਾਰ ਆਜ਼ਾਦ ਸੁਪਰਡੈਂਟ ਜੇਲ੍ਹ ਦੀ ਅਗਵਾਈ ’ਚ ਜੇਲ੍ਹ ਵਿਚ ਪਾਬੰਦੀਸ਼ੁਦਾ ਵਸਤੂਆਂ ਦੀ ਰੋਕਥਾਮ ਲਈ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਐੱਨ. ਐੱਲ. ਜੇ. ਡੀ. ਦੀ ਮਦਦ ਨਾਲ ਬੈਰਕ ਦੀ ਕੰਧ ਵਿਚ ਛੁਪਾ ਕੇ ਰੱਖੇ 3 ਟੱਚ, 2 ਕੀਪੈਡ, ਇਕ ਚਾਰਜਰ ਅਤੇ ਹੈੱਡਫੋਨ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਿਟੀ ਦੇ ਸਬੰਧਤ ਥਾਣੇਦਾਰ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ।
ਚੀਨ ’ਚ ਵਿਖਾਵਾ: ਇਮਾਰਤ ’ਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਮਗਰੋਂ ਦੇਸ਼ ’ਚ ਲਾਕਡਾਊਨ ਦਾ ਵਿਰੋਧ ਵਧਿਆ
NEXT STORY