ਜਲੰਧਰ (ਸੁਰਿੰਦਰ)– ਫੋਕਲ ਪੁਆਇੰਟ ਸਬਜ਼ੀ ਮੰਡੀ ਨੂੰ ਜਿੱਥੇ ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਸਵੇਰ ਸਮੇਂ ਡਿੱਚ ਚਲਾ ਕੇ ਉਜਾੜ ਦਿੱਤਾ ਗਿਆ ਸੀ, ਉਥੇ ਹੀ ਹੁਣ ਮੰਗਲਵਾਰ ਸਵੇਰੇ ਉਸੇ ਪਾਰਕ ਵਿਚ ਨੇੜਲੀ ਜਗ੍ਹਾ ਨੂੰ ਸਾਫ਼ ਕਰਵਾ ਕੇ ਉਨ੍ਹਾਂ ਨੂੰ ਦੇ ਦਿੱਤੀ ਗਈ, ਜਿਸ ਦਾ ਵਿਰੋਧ ਛੱਠ ਪੂਜਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਅਤੇ 2 ਵਾਰ ਲੜਾਈ ਹੋਣ ਤੋਂ ਵੀ ਬਚੀ ਕਿਉਂਕਿ ਛੱਠ ਪੂਜਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਦੋਸ਼ ਹੈ ਕਿ ਪਾਰਕ ਵਿਚ ਬਣੇ 6 ਘਾਟਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਨੇ ਬਿਨਾਂ ਦੱਸੇ ਹੀ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਇਸ ਨੂੰ ਲੈ ਕੇ ਪਹਿਲਾਂ ਡੀ. ਸੀ. ਨੂੰ ਮੰਗ-ਪੱਤਰ ਦਿੱਤਾ ਗਿਆ ਅਤੇ ਹੁਣ ਪੁਲਸ ਕਮਿਸ਼ਨਰ ਨੂੰ ਦੋਬਾਰਾ ਤੋੜੇ ਗਏ ਘਾਟਾਂ ਨੂੰ ਬਣਾਉਣ ਅਤੇ ਫਿਰ ਤੋਂ ਜਗ੍ਹਾ ਦੇਣ ਦੀ ਮੰਗ ਰੱਖੀ ਹੈ।
ਉਥੇ ਹੀ, ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਮੰਗਲਵਾਰ ਨੂੰ ਪਾਰਕ ਵਿਚ ਸਾਫ਼-ਸਫ਼ਾਈ ਕਰਵਾਈ ਅਤੇ ਰੇਹੜੀ ਅਤੇ ਫੜ੍ਹੀ ਵਾਲਿਆਂ ਨੂੰ ਸਹੀ ਢੰਗ ਨਾਲ ਬੈਠਣ ਦੀ ਗੱਲ ਵੀ ਕਹੀ ਪਰ ਇਸ ਗੱਲ ਨੂੰ ਲੈ ਕੇ ਛੱਠ ਪੂਜਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚ ਕਾਫ਼ੀ ਰੋਸ ਹੈ ਕਿ ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਉਨ੍ਹਾਂ ਨਾਲ ਗਲਤ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ
ਪ੍ਰਸ਼ਾਸਨ ਨੂੰ ਦਿੱਤਾ 2 ਦਿਨਾਂ ਦਾ ਸਮਾਂ, ਫਿਰ ਲੱਗੇਗਾ ਧਰਨਾ
ਛੱਠ ਪੂਜਾ ਪ੍ਰਬੰਧਕ ਕਮੇਟੀ ਦੇ ਸੰਚਾਲਕ ਮੋਤੀ ਲਾਲ ਯਾਦਵ ਅਤੇ ਏ. ਕੇ. ਮਿਸ਼ਰਾ ਨੇ ਕਿਹਾ ਕਿ ਪੁਲਸ ਕਮਿਸ਼ਨਰ ਨੇ ਉਨ੍ਹਾਂ ਦੀ ਸ਼ਿਕਾਇਤ ਏ. ਡੀ. ਸੀ. ਪੀ. ਨੂੰ ਮਾਰਕ ਕੀਤੀ ਹੈ। ਸ਼ਿਕਾਇਤ ਵਿਚ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ’ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਜੇਕਰ 2 ਦਿਨਾਂ ਵਿਚ ਉਨ੍ਹਾਂ ਦੇ ਘਾਟ ਦੋਬਾਰਾ ਨਹੀਂ ਬਣਾ ਕੇ ਦਿੰਦਾ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਵਾਉਂਦਾ ਤਾਂ ਪ੍ਰਬੰਧਕ ਕਮੇਟੀ ਨਾਲ ਜੁੜੇ 22 ਛੱਠ ਘਾਟਾਂ ਦੇ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਲਾਅ ਐਂਡ ਆਰਡਰ ਵਿਗੜਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ ਕਿਉਂਕਿ 250 ਤੋਂ ਵੱਧ ਘਾਟ ਤੋੜੇ ਗਏ ਹਨ।
ਸਾਰਿਆਂ ਨੂੰ ਅੰਦਰ ਰੇਹੜੀ ਤੇ ਫੜ੍ਹੀ ਲਾਉਣ ਨੂੰ ਕਿਹਾ
ਜਿੰਨੇ ਵੀ ਸਬਜ਼ੀ ਵਿਕ੍ਰੇਤਾਵਾਂ ਨੂੰ ਨਵੀਂ ਜਗ੍ਹਾ ਦਿੱਤੀ ਹੈ, ਉਨ੍ਹਾਂ ਨੂੰ ਪੁਲਸ ਅਧਿਕਾਰੀਆਂ ਵੱਲੋਂ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜਿੰਨੇ ਵੀ ਰੇਹੜੀ-ਫੜ੍ਹੀ ਵਾਲੇ ਹਨ, ਉਹ ਸਾਰੇ ਮੰਡੀ ਦੇ ਅੰਦਰ ਹੀ ਕੰਮ ਕਰਨਗੇ ਕਿਉਂਕਿ ਜੇਕਰ ਬਾਹਰ ਰੋਡ ਦੇ ਕੰਢੇ ਰੇਹੜੀਆਂ ਲੱਗੀਆਂ ਹਨ ਤਾਂ ਜਾਮ ਲੱਗਣ ਵਰਗੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ।
ਇਹ ਵੀ ਪੜ੍ਹੋ : 'ਹਵੇਲੀ' 'ਤੇ ਚਲਿਆ ਜਲੰਧਰ ਨਗਰ ਨਿਗਮ ਦਾ ਬੁਲਡੋਜ਼ਰ, ਟੀਮ ਨਾਲ ਹੋਈ ਤਕਰਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਭਾਰੀ ਜਾਮ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਨੇ ਲਿਆ ਵੱਡਾ ਫ਼ੈਸਲਾ
NEXT STORY