ਨਵਾਂਸ਼ਹਿਰ (ਤ੍ਰਿਪਾਠੀ) - ਨਵਾਂਸ਼ਹਿਰ-ਬੰਗਾ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਮੱਲ੍ਹਪੁਰ ਅੜਕਾਂ ਨੇੜੇ ਇਕ ਸਵਿੱਫ਼ਟ ਕਾਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਤੋੜ ਕੇ ਦੂਜੀ ਸੜਕ ’ਤੇ ਪਹੁੰਚੀ ਹੈ। ਇਸ ਹਾਦਸੇ ਵਾਲੇ ਸਥਾਨ ’ਤੇ ਹੀ ਤਿੰਨ ਹੋਰ ਗੱਡੀਆਂ ਵੀ ਚਪੇਟ ਵਿਚ ਆਈਆਂ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਗੱਡੀਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ।
ਉਕਤ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਪਚਰ ਹੋਈ ਹੈ। ਮੌਕੇ ’ਤੇ ਮਿਲੀ ਜਾਣਕਾਰੀ ਮੁਤਾਬਕ ਇਕ ਸਵਿਫਟ ਕਾਰ ਜਿਸ ਨੂੰ ਇਕ ਲੜਕੀ ਚਲਾ ਰਹੀ ਸੀ ਪਿੰਡ ਮੱਲ੍ਹਪੁਰ ਅੜਕਾਂ ਨੇੜੇ ਅਚਾਨਕ ਬ੍ਰੇਕ ਲੱਗਾਉਣ ਨਾਲ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ ਅਤੇ ਡਿਵਾਈਡਰ ਨੂੰ ਤੋੜਦੇ ਹੋਏ ਸੜਕ ਦੇ ਦੂਜੀ ਸਾਈਡ ਚਲੀ ਗਈ। ਹਾਦਸਗ੍ਰਸਤ ਕਾਰ ਵਿਚ ਮਹਿਲਾ ਨੂੰ ਪਿੰਡ ਵਾਸੀਆਂ ਨੇ ਸੁਰੱਖਿਅਤ ਬਾਹਰ ਕੱਢਿਆ ਜੋਕਿ ਬਿਲਕੁਲ ਸੁਰੱਖਿਅਤ ਸੀ।
ਇਹ ਵੀ ਪੜ੍ਹੋ- ਕੁੜੀ ਦੇ ਪਿਆਰ 'ਚ ਪਾਗਲ ਹੋਇਆ ਨੌਜਵਾਨ ਟੈਂਕੀ 'ਤੇ ਚੜ੍ਹਿਆ, ਦਿੱਤੀ ਛਾਲ ਮਾਰਨ ਦੀ ਧਮਕੀ, ਪੁਲਸ ਨੂੰ ਪਾਈਆਂ ਭਾਜੜਾਂ
ਹਾਦਸੇ ਤੋਂ ਬਾਅਦ ਇਕ ਇਨੋਵਾ ਕਾਰ ਸਾਈਡ ਵਿਚ ਆ ਕੇ ਰੁਕੀ ਜਿਸ ਦਾ ਚਾਲਕ ਪਹਿਲਾਂ ਹੋਈ ਹਾਦਸਾਗ੍ਰਸਤ ਕਾਰ ਨੂੰ ਵੇਖਣ ਚਲਾ ਗਿਆ। ਇਸ ਤੋਂ ਬਾਅਦ ਇਕ ਹੋਰ ਕਾਰ ਆ ਕੇ ਹਾਦਸੇ ਵਾਲੀ ਥਾਂ ’ਤੇ ਖੜ੍ਹੀ ਹੋ ਗਈ। ਇਸੇ ਦੌਰਾਨ ਪਿੱਛੋਂ ਆਈਆਂ 2 ਕਾਰਾਂ ’ਚੋਂ ਇਕ ਇਨੋਵਾ ਨਾਲ ਅਤੇ ਅੱਗੇ ਖੜ੍ਹੀ ਕਾਰ ਨਾਲ ਟਕਰਾ ਗਈ। ਸਵਿੱਫਟ ਕਾਰ ਚਾਲਕ ਮਹਿਲਾ ਨੇ ਦੱਸਿਆ ਕਿ ਉਸ ਨੇ ਕੱਟ ’ਤੇ ਇਕ ਮੋਟਰਸਾਈਕਲ ਅਤੇ ਕਾਰ ਨੂੰ ਬਚਾਉਣ ਦੇ ਚੱਕਰ ਵਿਚ ਬ੍ਰੇਕ ਲਗਾਈ ਸੀ, ਜਿਸ ਦੇ ਚਲਦੇ ਉਸ ਦੀ ਕਾਰ ਬੇਕਾਬੂ ਹੋ ਗਈ। ਜ਼ਿਕਰਯੋਗ ਹੈ ਕਿ ਇਸ ਨੈਸ਼ਨਲ ਹਾਈਵੇਅ ’ਤੇ 24 ਘੰਟੇ ਕਾਫ਼ੀ ਟ੍ਰੈਫਿਕ ਰਹਿੰਦਾ ਹੈ ਅਤੇ ਗੱਡੀਆਂ ਕਾਫ਼ੀ ਤੇਜ਼ ਰਫ਼ਤਾਰ ਨਾਲ ਚੱਲਦੀਆਂ ਹਨ। ਉਕਤ ਸਵਿੱਫਟ ਕਾਰ ਜੋ ਡਿਵਾਈਡਰ ਨੂੰ ਤੋੜ ਦੇ ਦੂਜੀ ਸਾਈਡ ’ਤੇ ਚਲੀ ਗਈ ਸੀ ਪਰ ਉਸ ਮਾਰਗ ’ਤੇ ਕੋਈ ਹੋਰ ਵਾਹਨ ਉਸ ਸਮੇਂ ਨਾ ਲੰਘਣ ਦੇ ਚਲਦੇ ਇਕ ਹੋਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਗਾਣਾ ਸ਼ੂਟ ਕਰਨ ਬਹਾਨੇ ਕੁੜੀ ਨੂੰ ਸੱਦਿਆ ਜਲੰਧਰ, ਅਸ਼ਲੀਲ ਵੀਡੀਓ ਬਣਾ ਕਰ ਦਿੱਤਾ ਵੱਡਾ ਕਾਂਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸ਼ੱਕੀ ਹਾਲਾਤ 'ਚ ਮਰੀ ਔਰਤ ਦਾ ਮੁਲਜ਼ਮ ਗ੍ਰਿਫ਼ਤਾਰ, ਕਿਹਾ-ਵੀਡੀਓ ਕਾਲ ਕਰਨ ਮਗਰੋਂ ਔਰਤ ਨੇ ਕੀਤੀ ਖ਼ੁਦਕੁਸ਼ੀ
NEXT STORY