ਜਲੰਧਰ (ਖੁਰਾਣਾ)–ਮੋਦੀ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਅਤੇ ਸਮਾਰਟ ਸਿਟੀ ਮਿਸ਼ਨ ਤੋਂ ਅਰਬਾਂ ਰੁਪਏ ਲੈਣ ਦੇ ਬਾਵਜੂਦ ਜਲੰਧਰ ਨਗਰ ਨਿਗਮ ਅਜੇ ਤਕ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਕੱਢ ਸਕਿਆ ਅਤੇ ਦਿਨੋ-ਦਿਨ ਇਹ ਸਮੱਸਿਆ ਲਗਾਤਾਰ ਵਿਗੜਦੀ ਚਲੀ ਜਾ ਰਹੀ ਹੈ। ਹੁਣ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਇਸ ਨੂੰ ਲੈ ਕੇ ਨਿਗਮ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਜਲੰਧਰ ਸ਼ਹਿਰ ਦੇ ਹਾਲਾਤ ਇਥੋਂ ਤਕ ਪਹੁੰਚ ਗਏ ਹਨ ਕਿ ਜੋ ਸ਼ਹਿਰ ਕਦੀ ਪੰਜਾਬ ਦਾ ਸਭ ਤੋਂ ਸੁੰਦਰ ਸ਼ਹਿਰ ਮੰਨਿਆ ਜਾਂਦਾ ਸੀ, ਅੱਜ ਉਸ ਨੂੰ ਗਾਰਬੇਜ ਸਿਟੀ ਕਿਹਾ ਜਾ ਰਿਹਾ ਹੈ। ਨਿਗਮ ਵਿਚ ਪਿਛਲੇ ਸਮੇਂ ਦੌਰਾਨ ਰਹੇ ਕਮਿਸ਼ਨਰਾਂ ਨੇ ਜਿੱਥੇ ਕਿਰਾਏ ’ਤੇ ਮਸ਼ਨਰੀ ਲੈ ਕੇ ਸ਼ਹਿਰ ਦੀਆਂ ਸੜਕਾਂ ਕੰਢੇ ਸਫਾਈ ਮੁਹਿੰਮ ਚਲਾਈ ਅਤੇ ਸ਼ਹਿਰ ਦੇ ਦਰਜਨਾਂ ਨਾਜਾਇਜ਼ ਡੰਪ ਵੀ ਖਤਮ ਕੀਤੇ ਪਰ ਉਸਦੇ ਬਾਵਜੂਦ ਸਮੱਸਿਆ ਖ਼ਤਮ ਨਹੀਂ ਹੋ ਰਹੀ। ਹਾਲਾਤ ਇਹ ਹਨ ਕਿ ਕੂੜੇ ਨੂੰ ਮੈਨੇਜ ਕਰਨ ਸਬੰਧੀ ਅੱਜ ਤਕ ਨਿਗਮ ਨੇ ਜੋ ਵੀ ਯੋਜਨਾਵਾਂ ਬਣਾਈਆਂ, ਉਨ੍ਹਾਂ ਵਿਚੋਂ ਕੋਈ ਵੀ ਸਿਰੇ ਨਹੀਂ ਚੜ੍ਹ ਸਕੀ। ਹੁਣ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸ਼ਹਿਰ ਦਾ ਜੋ ਸੈਨੀਟੇਸ਼ਨ ਪਲਾਨ ਬਣਾਇਆ ਹੈ, ਉਸਨੂੰ ਕੁਝ ਹੱਦ ਤਕ ਸਫ਼ਲਤਾ ਮਿਲਦੀ ਜਾਪ ਰਹੀ ਹੈ। ਇਸ ਪਲਾਨ ਵਿਚ ਜੋ ਆਰਥਿਕ ਅੜਚਨਾਂ ਆ ਰਹੀਆਂ ਸਨ, ਉਹ ਵੀ ਦੂਰ ਹੁੰਦੀਆਂ ਦਿਸ ਰਹੀਆਂ ਹਨ ਕਿਉਂਕਿ ਜਲਦ ਸਮਾਰਟ ਸਿਟੀ ਦੇ 40 ਕਰੋੜ ਰੁਪਏ ਦੇ ਫੰਡ ਨਾਲ ਜਲੰਧਰ ਨਿਗਮ ਨੂੰ ਮਸ਼ੀਨਰੀ ਮਿਲਣ ਜਾ ਰਹੀ ਹੈ।
ਇਹ ਵੀ ਪੜ੍ਹੋ- ਨਸ਼ਾ ਵਿਕਰੀ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਇਸ ਸਬੰਧੀ ਸਮਾਰਟ ਸਿਟੀ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਵਿਚ ਵੀ ਪ੍ਰਾਜੈਕਟ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਖੁਦ ਪੱਤਰਕਾਰਾਂ ਨੂੰ ਦਿੱਤੀ ਅਤੇ ਦੱਸਿਆ ਕਿ ਇਸ ਮਸ਼ੀਨਰੀ ਨਾਲ ਸ਼ਹਿਰ ਦੀ ਸਾਫ-ਸਫਾਈ ਵਿਵਸਥਾ ਅਤੇ ਕਲੀਨ ਰੋਡ ਨੈੱਟਵਰਕ ਨੂੰ ਸੁਧਾਰਿਆ ਜਾਵੇਗਾ।
ਮਾਡਲ ਟਾਊਨ ਮਲਟੀ ਲੈਵਲ ਪਾਰਕਿੰਗ ਦੀ ਇਵਜ਼ ’ਚ ਬਣਿਆ ਸੀ ਇਹ ਪ੍ਰਾਜੈਕਟ
ਕਾਂਗਰਸ ਸਰਕਾਰ ਸਮੇਂ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਮਾਡਲ ਟਾਊਨ ਵਿਚ ਮੇਅਰ ਹਾਊਸ ਅਤੇ ਕਮਿਸ਼ਨਰ ਦੀ ਕੋਠੀ ਵਾਲੇ ਸਥਾਨ ’ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਸੀ, ਜੋ 40 ਕਰੋੜ ਤੋਂ ਵੱਧ ਦਾ ਸੀ। ਇਸ ਪ੍ਰਾਜੈਕਟ ਨੂੰ ਲੈ ਕੇ ਜਿਥੇ ਮਾਡਲ ਟਾਊਨ ਮਾਰਕੀਟ ਵਿਚ ਵਿਰੋਧ ਸ਼ੁਰੂ ਹੋਇਆ, ਉਥੇ ਹੀ ਪੰਜਾਬ ਸਰਕਾਰ ਦੇ ਟ੍ਰੈਫਿਕ ਐਡਵਾਈਜ਼ਰ ਨੇ ਵੀ ਇਸ ਪ੍ਰਾਜੈਕਟ ’ਤੇ ਕਈ ਤਰ੍ਹਾਂ ਦੇ ਆਬਜੈਕਸ਼ਨ ਲਾ ਦਿੱਤੇ, ਜਿਸ ਤੋਂ ਬਾਅਦ ਸਮਾਰਟ ਸਿਟੀ ਨੇ ਇਸ ਪ੍ਰਾਜੈਕਟ ਨੂੰ ਖ਼ਤਮ ਕਰ ਦਿੱਤਾ।
ਇਸ ਪ੍ਰਾਜੈਕਟ ਵਿਚੋਂ 42 ਕਰੋੜ ਰੁਪਏ ਦੀ ਰਾਸ਼ੀ ਨਾਲ ਜਲੰਧਰ ਸਮਾਰਟ ਸਿਟੀ ਵੱਲੋਂ ਸ਼ਹਿਰ ਦੀ ਸੈਨੀਟੇਸ਼ਨ ਵਿਵਸਥਾ ਨੂੰ ਸੁਧਾਰਨ ਲਈ ਨਵੀਂ ਮਸ਼ੀਨਰੀ ਖਰੀਦਣ ਦਾ ਪਲਾਨ ਬਣਾਇਆ ਗਿਆ। ਇਹ ਪਲਾਨਿੰਗ ਸਮਾਰਟ ਸਿਟੀ ਦੇ ਸਾਬਕਾ ਸੀ. ਈ. ਓ. ਅਭਿਜੀਤ ਕਪਲਿਸ਼ ਨੇ ਤਿਆਰ ਕੀਤੀ ਸੀ ਅਤੇ ਪਹਿਲੇ ਪੜਾਅ ਵਿਚ 23 ਕਰੋੜ ਦੀ ਮਸ਼ੀਨਰੀ ਖਰੀਦਣ ਦੀ ਕੋਸ਼ਿਸ਼ ਵੀ ਸ਼ੁਰੂ ਕੀਤੀ ਸੀ। ਕਈ ਮਹੀਨਿਆਂ ਤੋਂ ਇਹ ਪ੍ਰਾਜੈਕਟ ਟੈਂਡਰ ਪ੍ਰਕਿਰਿਆ ਵਿਚ ਹੀ ਉਲਝਿਆ ਹੋਇਆ ਸੀ ਅਤੇ ਸਮਾਰਟ ਸਿਟੀ ਨੂੰ ਮਿਲੀ ਡੈੱਡਲਾਈਨ ਕਾਰਨ ਵੀ ਇਸ ਵਿਚ ਅੜਚਨ ਆ ਰਹੀ ਸੀ, ਜੋ ਕਿ ਹੁਣ ਦੂਰ ਹੋ ਗਈ ਹੈ।
ਇਹ ਵੀ ਪੜ੍ਹੋ-'ਲਵ ਮੈਰਿਜ' ਦਾ ਦਰਦਨਾਕ ਅੰਤ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਪਹਿਲੇ ਪੜਾਅ ਵਿਚ ਇਸ ਮਸ਼ੀਨਰੀ ਦੀ ਹੋਣੀ ਸੀ ਖ਼ਰੀਦ
-ਟਿੱਪਰ 14
-ਟਿੱਪਰ ਡੰਪਰ 15
-ਬੈਕ ਲੋਡਰ 7
-ਵ੍ਹੀਲ ਲੋਡਰ 9
-ਕ੍ਰਾਲਰ ਹਾਈਡ੍ਰੋਲਿਕ ਐਕਸਕੇਵੇਟਰ 1
-ਕ੍ਰਾਲਰ ਡੋਜਰ 1
-ਵ੍ਹੀਲ ਲੋਡਰ 6
-ਡੰਪਰ ਪਲੇਸਰ 5
-ਡੰਪਰ ਪਲੇਸਰ ਟੋਅ ਬਾਏ ਟ੍ਰੈਕਟਰ 20
-ਟਰੈਕਟਰ-ਟਰਾਲੀ 7
-ਕੰਟੇਨਰ 25
-ਰੋਡ ਸਵੀਪਿੰਗ ਮਸ਼ੀਨ 2
ਇਹ ਵੀ ਪੜ੍ਹੋ- ਜਲੰਧਰ 'ਚ ਟ੍ਰੈਫਿਕ ਪੁਲਸ ਮੁਲਾਜ਼ਮ ਨੇ 4 ਸਾਲ ਦੇ ਬੱਚੇ ਨੂੰ ਕਾਰ 'ਚ ਕਰ 'ਤਾ ਬੰਦ, ਹੈਰਾਨੀਜਨਕ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਨਸ਼ਾ ਵਿਕਰੀ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
NEXT STORY