ਭੋਗਪੁਰ (ਰਾਜੇਸ਼ ਸੂਰੀ)- ਹਲਕਾ ਆਦਮਪੁਰ ਦੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਰਾਜਾ ਸਮੇਤ ਕਾਂਗਰਸ ਪਾਰਟੀ ਦੇ ਪੰਜ ਕੌਂਸਲਰ ਅਤੇ ਅਕਾਲੀ ਦਲ ਦਾ ਇਕ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇਨ੍ਹਾਂ ਕੌਂਸਲਰਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਭੋਗਪੁਰ ਵਿੱਚ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਤੈਅ ਹੋ ਗਿਆ ਹੈ।
ਦੱਸਣਯੋਗ ਹੈ ਕਿ ਬੀਤੀ 22 ਜਨਵਰੀ ਨੂੰ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਦੀ ਚੋਣ ਰੱਖੀ ਗਈ ਸੀ, ਜਿਸ ਵਿੱਚ ਚੋਣ ਕਰਵਾਉਣ ਲਈ ਪਹੁੰਚੇ ਹਲਕਾ ਐੱਸ. ਡੀ. ਐੱਮ. ਵਿਵੇਕ ਮੋਦੀ ਵੱਲੋਂ ਚੋਣ ਪ੍ਰਤੀਕਿਰਿਆ ਨੂੰ ਵਿੱਚੇ ਛੱਡ ਕੇ ਵਾਪਸ ਚਲੇ ਗਏ ਸਨ, ਜਿਸ ਕਾਰਨ ਹਲਕਾ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਵੱਲੋਂ ਰਾਜਾ ਧੜੇ ਦੇ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਸੀ ਪਰ ਅੱਜ ਕਾਂਗਰਸ ਪਾਰਟੀ ਦੇ ਪੰਜ ਕੌਂਸਲਰਾਂ ਅਤੇ ਅਕਾਲੀ ਦਲ ਦੇ ਇਕ ਕੌਂਸਲਰ ਵੱਲੋਂ ਅਚਾਨਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਕਾਰਨ ਹਰ ਕੋਈ ਹੈਰਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿਵਾਦਾਂ 'ਚ ਘਿਰਿਆ ਜਲੰਧਰ ਦਾ ਸਿਵਲ ਹਸਪਤਾਲ, ਕੁੜੀ ਨੇ ਦੋਸਤੀ ਲਈ ਦਿੱਤਾ ਨੰਬਰ ਤੇ ਹੁਣ...
ਜਿੱਥੇ ਪਹਿਲਾਂ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਦੀ ਚੋਣ ਨੂੰ ਹੋਰ ਲਟਕਾਏ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਅੱਜ ਇਨ੍ਹਾਂ ਕੌਂਸਲਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਭੋਗਪੁਰ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਤੈਅ ਹੋ ਗਿਆ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕਾਂਗਰਸੀ ਆਗੂਆਂ ਵਿੱਚ ਰਾਜ ਕੁਮਾਰ ਰਾਜਾ, ਮੁਨੀਸ਼ ਕੁਮਾਰ ਸਖੀਜਾ, ਨੀਤੀ ਅਰੋੜਾ, ਜੀਤ ਰਾਣੀ ਅਰੋੜਾ, ਰੇਖਾ ਰਾਣੀ ਅਰੋੜਾ ਅਤੇ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਡੱਲੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਜਲੰਧਰ ਤੋਂ 'ਆਪ' ਵਿਧਾਇਕ ਰਮਨ ਅਰੋੜਾ ਦੀ ਅਗਵਾਈ ਹੇਠ ਸ਼ਾਮਲ ਕਰਵਾਇਆ ਗਿਆ।
5 ਕੌਂਸਲਰ ਜਿੱਤਣ ਦੇ ਬਾਵਜੂਦ ਭੋਗਪੁਰ ਨਗਰ ਕੌਂਸਲ 'ਚ ਇਕ ਵੀ ਕਾਂਗਰਸੀ ਕੌਂਸਲਰ ਨਹੀਂ
ਅੱਜ ਹਲਕਾ ਆਦਮਪੁਰ ਦੀ ਸਿਆਸਤ ਵਿੱਚ ਇਕ ਵੱਡਾ ਧਮਾਕਾ ਹੋਇਆ ਹੈ ਕਿਉਂਕਿ ਜਲੰਧਰ ਜ਼ਿਲ੍ਹੇ ਵਿੱਚ ਸਿਰਫ਼ ਦੋ ਹੀ ਅਜਿਹੀਆਂ ਨਗਰ ਕੌਂਸਲਰਾਂ ਨਗਰ ਕੌਂਸਲਾਂ ਸਨ, ਜਿਨ੍ਹਾਂ ਵਿੱਚ ਕਾਂਗਰਸ ਦੇ ਪ੍ਰਧਾਨ ਬਣਨੇ ਤੈਅ ਮੰਨੇ ਜਾ ਰਹੇ ਸਨ ਪਰ ਭੋਗਪੁਰ ਤੋਂ ਪੰਜ ਕਾਂਗਰਸੀ ਕੌਂਸਲਰਾਂ ਅਤੇ ਇਕ ਅਕਾਲੀ ਕੌਂਸਲਰ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਕਾਰਨ ਨਗਰ ਕੌਂਸਲ ਭੋਗਪੁਰ 'ਚ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਦਾਵਾ ਅੱਜ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਗਣਤੰਤਰ ਦਿਵਸ ਦੀ ਫੁੱਲ ਡਰੈੱਸ ਰਿਹਰਸਲ ’ਚ ਦਿਸਿਆ ਦੇਸ਼ ਭਗਤੀ ਦਾ ਜਜ਼ਬਾ
ਭੋਗਪੁਰ ਵਿੱਚ ਰਾਜ ਕੁਮਾਰ ਰਾਜ ਦਾ ਦੀ ਅਗਵਾਈ ਹੇਠ ਬਣੇ ਭੋਗਪੁਰ ਡਿਵੈਲਪਮੈਂਟ ਕਮੇਟੀ ਗਰੁੱਪ ਵੱਲੋਂ ਭੋਗਪੁਰ ਦੇ 13 ਵਾਰਡਾਂ ਵਿੱਚ ਚੋਣ ਲੜੀ ਗਈ ਸੀ, ਜਿਨ੍ਹਾਂ ਵਿੱਚੋਂ ਰਾਜਾ ਗਰੁੱਪ ਦੇ 8 ਕੌਂਸਲਰ ਜਿੱਤੇ ਸਨ ਅਤੇ ਆਮ ਆਦਮੀ ਪਾਰਟੀ ਦੇ ਕੋਲ ਸਿਰਫ਼ ਪੰਜ ਕੌਂਸਲਰ ਜਿੱਤੇ ਸਨ, ਜਿਸ ਨਾਲ ਭੋਗਪੁਰ ਵਿੱਚ ਕਾਂਗਰਸ ਪਾਰਟੀ 'ਤੇ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦਾ ਪਲੜਾ ਭਾਰੀ ਸੀ ਅਤੇ ਇਸ ਦੇ ਨਾਲ ਹੀ ਹਲਕਾ ਵਿਧਾਇਕ ਵੀ ਕਾਂਗਰਸ ਵਿਧਾਇਕ ਵੀ ਕਾਂਗਰਸੀ ਹੋਣ ਕਾਰਨ ਕਾਂਗਰਸ ਪਾਰਟੀ ਕੋਲ ਕੋਲ ਨੌ ਵੋਟਾਂ ਸਨ ਪਰ ਰਾਜਾ ਗਰੁੱਪ ਦੇ ਅੱਜ ਪੰਜ ਮੈਂਬਰਾਂ ਅਤੇ ਇਕ ਅਕਾਲੀ ਕੌਂਸਲਰ ਵੱਲੋਂ ਰਾਜਾ ਗਰੁੱਪ ਦੇ ਪੰਜ ਕੌਂਸਲਰਾਂ ਅਤੇ ਅਕਾਲੀ ਇਕ ਅਕਾਲੀ ਕੌਂਸਲਰ ਵੱਲੋਂ ਅੱਜ ਆਮ ਆਦਮੀ ਪਾਰਟੀ ਦਾ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਕਾਂਗਰਸ ਵਿੱਚ ਕਾਂਗਰਸ ਦਾ ਭੋਗਪੁਰ ਨਗਰ ਕੌਂਸਲ ਵਿੱਚ ਕਾਂਗਰਸ ਦਾ ਕੋਈ ਵੀ ਕੌਂਸਲਰ ਨਹੀਂ ਰਹਿ ਜਾਵੇਗਾ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭੋਗਪੁਰ ਵਿੱਚ ਨਗਰ ਕੌਂਸਲ ਦੀ ਚੋਣ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਦੀ ਧਰਮ ਪਤਨੀ ਨੇ ਵੀ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ ਸਨ ਰਾਜਾ ਗਰੁੱਪ ਦੇ ਪੰਜ ਕੌਂਸਲ ਛੇ ਕੌਂਸਲਰਾਂ ਵੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਜੋ ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿੱਚ ਦੋ ਕੌਂਸਲਰਾਂ ਨੂੰ ਛੱਡ ਕੇ ਬਾਕੀ 11 ਕੌਂਸਲਰ ਆਮ ਆਦਮੀ ਪਾਰਟੀ ਦੇ ਹੀ ਹੋ ਗਏ ਹਨ।
ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਸਾਲੇ ਦੇ ਵਿਆਹ ਲਈ ਸਾਊਦੀ ਅਰਬ ਤੋਂ ਆਏ ਜੀਜੇ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਵਾਦਾਂ 'ਚ ਘਿਰਿਆ ਜਲੰਧਰ ਦਾ ਸਿਵਲ ਹਸਪਤਾਲ, ਕੁੜੀ ਨੇ ਦੋਸਤੀ ਲਈ ਦਿੱਤਾ ਨੰਬਰ ਤੇ ਹੁਣ...
NEXT STORY