ਕਪੂਰਥਲਾ (ਓਬਰਾਏ)- ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਅੱਜ ਸਵੇਰੇ ਅਚਾਨਕ 100 ਸਾਲ ਪੁਰਾਣਾ ਇਕ ਪਿੱਪਲ ਦਾ ਦਰੱਖ਼ਤ ਡਿੱਗ ਗਿਆ। ਜਿਸ ਕਾਰਨ 8 ਤੋਂ 10 ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿੱਚ ਚਾਰ ਦੁਕਾਨਦਾਰ ਵੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 100 ਸਾਲ ਤੋਂ ਵੱਧ ਪੁਰਾਣੇ ਇਸ ਦਰੱਖ਼ਤ ਦੇ ਡਿੱਗਣ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਉਥੇ ਹੀ ਰਸਤਾ ਵੀ ਪੂਰੀ ਤਰ੍ਹਾਂ ਜਾਮ ਹੋ ਗਿਆ।
ਦਰੱਖ਼ਤ ਦੇ ਡਿੱਗਣ ਕਾਰਨ ਲਗਭਗ 10 ਸਬਜ਼ੀ ਦੀਆਂ ਅਸਥਾਈ ਦੁਕਾਨਾਂ ਟੁੱਟ ਕੇ ਡਿੱਗ ਗਈਆਂ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਦਰੱਖ਼ਤ ਦੇ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਹਨ ਅਤੇ ਖੇਤਰ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇਸ ਘਟਨਾ ਵਿੱਚ ਕੁਲਵਿੰਦਰ ਪੱਤੜ, ਬੌਬੀ, ਮੁੰਸ਼ੀ, ਭਜਨ ਮੰਨਾ ਇਲੈਕਟ੍ਰੋਨਿਕ, ਵਿਪਨ ਆਦਿ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਬਿਜਲੀ ਸਬੰਧੀ ਸ਼ਾਰਟੇਜ ਨੂੰ ਲੈ ਕੇ ਪਾਵਰਕਾਮ ਲੈਣ ਜਾ ਰਿਹੈ ਵੱਡਾ ਫ਼ੈਸਲਾ, ਭਰਤੀ ਦੀ ਤਿਆਰੀ
ਉਥੇ ਹੀ ਦੂਜੇ ਪਾਸੇ ਨਿਗਮ ਅਤੇ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਚਲਾ ਰਹੇ ਹਨ। ਇਸ ਦੀ ਪੁਸ਼ਟੀ ਨਿਗਮ ਕਮਿਸ਼ਨਰ ਅਨੁਪਮ ਕਲੇਰ ਅਤੇ ਡੀ. ਐੱਸ. ਪੀ. ਸਬ ਡਿਵੀਜ਼ਨ ਹਰਪ੍ਰੀਤ ਸਿੰਘ ਨੇ ਵੀ ਕੀਤੀ ਹੈ। ਇਸ ਹਾਦਸੇ ਵਿੱਚ ਇਕ ਇਮਾਰਤ ਦਾ ਉਪਰਲਾ ਹਿੱਸਾ ਵੀ ਨੁਕਸਾਨਿਆ ਗਿਆ ਹੈ ਅਤੇ ਚਾਰ ਦੁਕਾਨਦਾਰ ਵੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਕਰੋੜਾਂ ਦੀ ਹਵਾਲਾ ਰਾਸ਼ੀ ਫੜਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਦੋਆਬਾ ਦੇ 7 ਫਾਰੈਕਸ ਕਾਰੋਬਾਰੀਆਂ ਦੇ ਨਾਂ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਹਿਰ 'ਚ ਤੈਰਦੀ ਹੋਈ ਲਾਸ਼ ਵੇਖ ਲੋਕਾਂ ਨੂੰ ਪੈ ਗਈਆਂ ਭਾਜੜਾਂ, ਗਦਈਪੁਰ ਤੋਂ ਪੁਲਸ ਨੇ ਕੀਤੀ ਬਰਾਮਦ
NEXT STORY