ਆਦਮਪੁਰ (ਦਿਲਬਾਗੀ, ਚਾਂਦ)- ਜਲੰਧਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਖ਼ੁਰਦਪੁਰ ਨੇੜੇ ਬਿਜਲੀ ਘਰ ਵਿਖੇ ਦੇਰ ਸ਼ਾਮ ਪਰਾਲੀ ਨਾਲ ਲੱਧੀ ਟਰਾਲੀ ਨੂੰ ਅੱਗ ਲੱਗ ਜਾਣ ਕਾਰਣ ਟਰਾਲੀ ਬੁਰੀ ਤਰਾਂ ਨਾਲ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਵੇਖਦੇ ਹੀ ਵੇਖਦੇ ਅੱਗ ਨੇ ਗੰਭੀਰ ਰੂਪ ਧਾਰਨ ਕਰ ਲਿਆ ਅਤੇ ਸੜਕ ਤੋਂ ਥੱਲੇ ਇਕ ਪਾਸੇ ਉਤਰ ਗਈ।
ਸੂਚਨਾ ਮਿਲਦੇ ਹੀ ਆਦਮਪੁਰ ਪੁਲਸ ਮੌਕੇ 'ਤੇ ਜਾ ਪੁੱਜੀ ਅਤੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੰਦਿਆਂ ਹੁਸ਼ਿਆਰਪੁਰ ਵੱਲ ਨੂੰ ਜਾਣ ਵਾਲਾ ਰਸਤਾ ਬੰਦ ਕਰ ਟਰੈਫਿਕ ਨੂੰ ਇਕੋ ਪਾਸੇ ਕੀਤਾ ਗਿਆ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸਥਿਤੀ ਦੀ ਜਾਣਕਾਰੀ ਦੇਣ ਉਪਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਆਈਆਂ ਅਤੇ ਤਕਰੀਬਨ ਇਕ ਤੋਂ ਡੇਢ ਘੰਟੇ ਤੱਕ ਭਾਰਤੀਆਂ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ: ਨਸ਼ੇ 'ਚ ਰੁਲ ਗਈ ਪੰਜਾਬ ਦੀ ਜਵਾਨੀ, ਕਪੂਰਥਲਾ 'ਚ ਨਸ਼ਾ ਕਰਦੇ ਨੌਜਵਾਨ ਦੀ ਹੈਰਾਨੀਜਨਕ ਵੀਡੀਓ ਵਾਇਰਲ
ਇਸ ਸਬੰਧੀ ਜਾਣਕਾਰੀ ਦਿੰਦੇ ਹਮੀਦ ਪੁੱਤਰ ਗੁਲਾਬਦੀਨ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਦੋ ਘੰਟੇ ਪਹਿਲਾਂ ਉਹ ਟਰਾਲੀ ਚਾਲਕ ਸਤਿੰਦਰ ਜੀਤ ਸਿੰਘ ਅਤੇ ਹੋਰ ਸਾਥੀਆਂ ਨਾਲ ਕਡਿਆਣਾ ਪਿੰਡ ਤੋਂ ਪਰਾਲੀ ਲੱਧ ਆਪਣੇ ਡੇਰੇ ਹੁਸ਼ਆਰਪੁਰ ਵੱਲ ਨਿਕਲੇ ਸਨ ਕਿ ਆਦਮਪੁਰ ਬਿਜਲੀ ਘਰ ਨੇੜੇ ਸ਼ੱਕੀ ਹਾਲਾਤ ਵਿੱਚ ਪਰਾਲੀ ਨੂੰ ਅੱਗ ਲੱਗ ਗਈ ਅਤੇ ਟ੍ਰੈਕਟਰ ਸਮੇਤ ਟਰਾਲੀ ਸੜਕ ਤੋਂ ਹੇਠਾਂ ਉੱਤਰ ਅੱਗ ਦੀਆਂ ਲਪਟਾਂ ਵਿੱਚ ਤਬਦੀਲ ਹੋ ਗਈ। ਉਨ੍ਹਾਂ ਬੜੀ ਮੁਸ਼ਕਿਲ ਨਾਲ ਆਪਣੀਆਂ ਜਾਨਾਂ ਬਚਾਈਆਂ। ਇਸ ਸਬੰਧੀ ਏ. ਐੱਸ. ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਫਾਇਰ ਬ੍ਰਿਗੇਡ ਮੰਗਵਾਈ ਗਈ ਅਤੇ ਪੂਰੀ ਮੁਸਤੈਦੀ ਨਾਲ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਕਪੂਰਥਲਾ: ਛੱਤ 'ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਪਿਆ ਕਰੰਟ, ਮਿਲੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
2 ਕਿਲੋ ਚੂਰਾ ਪੋਸਤ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY