ਕਪੂਰਥਲਾ (ਓਬਰਾਏ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾਂ ਵਿਖੇ ਛੱਤ 'ਤੇ ਖੇਡ ਰਹੇ ਦੋ ਬੱਚੀਆਂ ਨੂੰ 11ਕੇ. ਵੀ. ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗ ਗਿਆ। ਇਸ ਹਾਦਸੇ ਵਿਚ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਲੀਵਾਲ ਦੋਨਾਂ ਵਿਖੇ ਛੱਤ 'ਤੇ ਬੱਚੀਆਂ ਖੇਡ ਰਹੀਆਂ ਸਨ ਕਿ ਛੱਤ ਤੋਂ ਲੰਘਦੀਆਂ 11ਕੇ. ਵੀ. ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆ ਗਈਆਂ, ਜਿਸ ਕਾਰਨ ਰਾਜਦੀਪ ਕੌਰ ਪੁੱਤਰੀ ਧਰਮਪਾਲ ਵਾਸੀ ਧਾਲੀਵਾਲ ਦੋਨਾਂ ਅਤੇ ਕੋਮਲਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਵਾਸੀ ਧਾਲੀਵਾਲ ਦੋਨਾਂ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ: ਡਰੱਗਜ਼ ਖ਼ਿਲਾਫ਼ ਜਲੰਧਰ ਪੁਲਸ ਦਾ ਵੱਡਾ ਐਕਸ਼ਨ, ਪੁਲਸ ਕਮਿਸ਼ਨਰ ਦੀ ਰਣਨੀਤੀ ਲਿਆਈ ਰੰਗ

ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ 'ਤੇ ਤਾਇਨਾਤ ਡਾ. ਨਵਦੀਪ ਕੌਰ ਨੇ ਰਾਜਦੀਪ ਕੌਰ ਨੂੰ ਮਿ੍ਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਰਾਜਦੀਪ ਕੌਰ ਦਾ ਪਿਤਾ ਵਿਦੇਸ਼ ਵਿਚ ਰਹਿੰਦਾ ਹੈ। ਕੁੜੀ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਦਰਦਨਾਕ ਮੌਤ, ਮੁਸ਼ੱਕਤ ਨਾਲ ਬਾਹਰ ਕੱਢੀਆਂ ਲਾਸ਼ਾਂ
NEXT STORY