ਹੁਸ਼ਿਆਰਪੁਰ (ਘੁੰਮਣ)-ਪੰਜਾਬ ਸਰਕਾਰ ਵੱਲੋਂ ਫ਼ੌਜ ਵਿਚ ਕਮਿਸ਼ਨਡ ਅਫ਼ਸਰ ਵਜੋਂ ਕਰੀਅਰ ਸ਼ੁਰੂ ਕਰਨ ਦੀਆਂ ਚਾਹਵਾਨ ਲੜਕੀਆਂ ਨੂੰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੋਹਾਲੀ ਵਿਖੇ ਸਿਖਲਾਈ ਹਾਸਲ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ (ਐੱਮ. ਬੀ. ਏ. ਐੱਫ਼. ਪੀ. ਆਈ.), ਮੋਹਾਲੀ ਵੱਲੋਂ ਮਈ 2023 ’ਚ ਨੌਵੇਂ ਬੈਚ ਲਈ ਦਾਖ਼ਲਾ ਪ੍ਰੀਖਿਆ ਲਈ ਜਾਣੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਐੱਮ.ਬੀ.ਏ.ਐੱਫ.ਪੀ.ਆਈ. ਸੰਸਥਾ ਵਿਚ ਆਮ ਜਾਣਕਾਰੀ, ਕਮਿਊਨੀਕੇਸ਼ਨ ਸਕਿੱਲਜ਼, ਵਿਅਕਤੀਤਵ ਵਿਕਾਸ ਤੇ ਆਤਮ-ਵਿਸ਼ਵਾਸ ਸਿਰਜਣਾ, ਐੱਨ. ਸੀ. ਸੀ. ਸਿਖਲਾਈ, ਸਰੀਰਕ ਸਿੱਖਿਆ ਅਤੇ ਅੰਦਰੂਨੀ ਤੇ ਬਾਹਰੀ ਖੇਡ ਗਤੀਵਿਧੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਵਿਦਿਆਰਥਣਾਂ ਨੂੰ ਪੇਸ਼ੇਵਰਾਂ ਵੱਲੋਂ ਐੱਸ.ਐੱਸ.ਬੀ. ਅਤੇ ਹਥਿਆਰਬੰਦ ਬਲਾਂ ਵਿਚ ਜਾਣ ਲਈ ਦਾਖ਼ਲਾ ਪ੍ਰੀਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਥੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਚੰਡੀਗੜ੍ਹ ਤੋਂ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਮਰਸਡੀਜ਼ ਤੋਂ ਰੇਹੜੇ ’ਤੇ ਪਹੁੰਚਿਆ ‘ਭਗੌੜਾ ਅੰਮ੍ਰਿਤਪਾਲ’, ਵਾਇਰਲ ਹੋਈ ਤਸਵੀਰ
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਿਨੈਕਾਰਾਂ ਲਈ ਮੁੱਢਲੀ ਯੋਗਤਾ ਵਿਚ ਪੰਜਾਬ ਦਾ ਵਸਨੀਕ ਹੋਣਾ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੇ ਹੋਣਾ ਸ਼ਾਮਲ ਹੈ। ਚਾਹਵਾਨ ਉਮੀਦਵਾਰ ਦਾਖ਼ਲਾ ਪ੍ਰੀਖਿਆ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੇ ਆਨਲਾਈਨ ਪੋਰਟਲ ’ਤੇ ਕਲਿੱਕ ਕਰ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਆਉਣ ਵਾਲਾ ਖਰਚਾ, ਜਿਸ ਵਿਚ ਟ੍ਰੇਨਿੰਗ, ਖਾਣਾ, ਵਰਦੀ ਆਦਿ ਸ਼ਾਮਿਲ ਹੈ, ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਹੋਏ 2 ਮੋਟਰਸਾਈਕਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਜੀਲੈਂਸ ਨੇ 15 ਸਾਲ ਬਾਅਦ ਦਬੋਚਣੇ ਸ਼ੁਰੂ ਕੀਤੇ ਜਲੰਧਰ ਨਿਗਮ ਦੇ ਭ੍ਰਿਸ਼ਟ ਕਰਮਚਾਰੀ
NEXT STORY