ਜਲੰਧਰ (ਵਰੁਣ)–ਅਰਬਨ ਅਸਟੇਟ ਦੇ ਸੰਘਾ ਚੌਕ ਨੇੜੇ ਕਰਿਆਨਾ ਸਟੋਰ ਵਿਚ ਹੋਈ ਲੁੱਟ ਦੇ ਬਾਅਦ ਹੁਣ ਅਰਬਨ ਅਸਟੇਟ ਫੇਜ਼-2 ਵਿਚ ਲੁੱਟ ਦੀ ਵਾਰਦਾਤ ਹੋ ਗਈ। ਪਾਸ਼ ਇਲਾਕੇ ਵਿਚ ਵਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕ ਦਹਿਸ਼ਤ ਵਿਚ ਹਨ। ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਸ ਵਾਰ ਇਕ ਲੈਬ ਦੇ ਬਾਹਰ ਖੜ੍ਹੀ ਔਰਤ ਦੀ ਸੋਨੇ ਦੀ ਚੇਨ ਲੁੱਟ ਲਈ ਅਤੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ: ਪੰਜਾਬ 'ਚ ਇਹ ਸ਼ਰਾਬ ਦੇ ਠੇਕੇ ਕੀਤੇ ਬੰਦ
ਜਾਣਕਾਰੀ ਦਿੰਦੇ ਲਿਪਸੀ ਗੁਪਤਾ ਨਿਵਾਸੀ ਚੀਮਾ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੇ ਆਪਣੀ ਮੈਡੀਕਲ ਜਾਂਚ ਲਈ ਅਰਬਨ ਅਸਟੇਟ ਫੇਜ਼-2 ਵਿਚ ਸਥਿਤ ਇਕ ਲੈਬ ਵਿਚ ਸੈਂਪਲ ਦਿੱਤੇ ਸਨ। ਉਨ੍ਹਾਂ ਦੀ ਰਿਪੋਰਟ ਮੰਗਲਵਾਰ ਸ਼ਾਮੀਂ ਮਿਲਣੀ ਸੀ, ਜਿਹੜੀ ਲੈਣ ਉਹ ਆਪਣੀ ਮਾਂ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਲੈਬ ਗਈ ਸੀ। ਲਿਪਸੀ ਨੇ ਦੱਸਿਆ ਕਿ ਉਸ ਦੀ ਮਾਂ ਰਿਪੋਰਟ ਲੈਣ ਲਈ ਲੈਬ ਵਿਚ ਚਲੀ ਗਈ, ਜਦਕਿ ਉਹ ਖ਼ੁਦ ਐਕਟਿਵਾ ਕੋਲ ਖੜ੍ਹੀ ਹੋ ਕੇ ਮਾਂ ਦੀ ਉਡੀਕ ਕਰਨ ਲੱਗੀ।

ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਰਿਸ਼ਤੇਦਾਰਾਂ ਨੂੰ...
ਇਸੇ ਵਿਚਕਾਰ ਮੋਟਰਸਾਈਕਲ ’ਤੇ 2 ਨੌਜਵਾਨ ਆਏ, ਜਿਨ੍ਹਾਂ ਨੇ ਲਿਪਸੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਲਈ ਅਤੇ ਫ਼ਰਾਰ ਹੋ ਗਏ। ਲਿਪਸੀ ਨੂੰ ਜਦੋਂ ਤਕ ਕੁਝ ਸਮਝ ਆਉਂਦਾ, ਉਦੋਂ ਤਕ ਲੁਟੇਰੇ ਕਾਫ਼ੀ ਦੂਰ ਪਹੁੰਚ ਗਏ ਸਨ। ਵਾਰਦਾਤ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੇ ਏ. ਐੱਸ. ਆਈ. ਬਲਵੰਤ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ। ਪੁਲਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ।
ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-19 ਅਕਤੂਬਰ ਤੱਕ ਛੱਡੋ ਪੰਜਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ CM ਮਾਨ ਦੀ ਸਿੱਧੀ ਚੇਤਾਵਨੀ!
NEXT STORY